ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਅਧੀਨ ਸੰਪੂਰਨ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਹੋਈ ਪਰਿਵਰਤਨਸ਼ੀਲ ਤਬਦੀਲੀ 'ਤੇ ਚਾਨਣਾ ਪਾਇਆ; ਫਰੰਟਲਾਈਨ ਸਰਵਿਸ ਡਿਲੀਵਰੀ ਅਤੇ ਸਿਹਤ ਨਤੀਜਿਆਂ ਨੂੰ ਮਜ਼ਬੂਤ ਕਰਨ ਲਈ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ


ਆਯੁਸ਼ਮਾਨ ਅਰੋਗਯ ਮੰਦਿਰ ਰੋਕਥਾਮ ਸੰਭਾਲ ਨੂੰ ਮਜ਼ਬੂਤ ਬਣਾਉਂਦੇ ਹਨ; ਕੇਂਦਰੀ ਸਿਹਤ ਮੰਤਰੀ ਨੇ ਗੁਣਵੱਤਾਪੂਰਣ ਸਿਹਤ ਸੰਭਾਲ 'ਤੇ ਜ਼ੋਰ ਦਿੰਦੇ ਹੋਏ, ਮੌਤ ਦਰ ਅਤੇ ਬਿਮਾਰੀ ਦੇ ਬੋਝ ਵਿੱਚ ਗਿਰਾਵਟ ਦਾ ਜ਼ਿਕਰ ਕੀਤਾ

ਮਜ਼ਬੂਤ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀ ਸਥਾਪਿਤ ਕਰਨ ਲਈ ਗੈਰ-ਸੰਚਾਰੀ ਬਿਮਾਰੀਆਂ ਦੇ ਇਲਾਜ ਦੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣਾ, ਰਾਸ਼ਟਰੀ ਸਿਹਤ ਮਿਸ਼ਨ ਦਾ ਲਾਗੂਕਰਨ ਵਧਾਉਣਾ ਅਤੇ ਆਖਰੀ-ਮੀਲ ਤੱਕ ਪ੍ਰਭਾਵਸ਼ਾਲੀ ਸਿਹਤ ਸੰਭਾਲ ਸਪੁਰਦਗੀ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ: ਕੇਂਦਰੀ ਸਿਹਤ ਮੰਤਰੀ

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕੇਅਰ ਮੁਹਿੰਮ, ਡਿਜੀਟਲ ਸਿਹਤ ਵਿਸਥਾਰ ਅਤੇ ਵਧੇ ਹੋਏ ਨਿਵੇਸ਼ ਰਾਹੀਂ ਹਰਿਆਣਾ ਦੇ ਸਿਹਤ ਸੰਭਾਲ ਪਰਿਵਰਤਨ ਨੂੰ ਉਜਾਗਰ ਕੀਤਾ

80ਵੇਂ ਦੌਰ ਦੇ NSO ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਜਨਤਕ ਸਿਹਤ ਸਹੂਲਤਾਂ ਵਿੱਚ ਬਾਹਰੀ ਮਰੀਜ਼ਾਂ ਦੀ ਦੇਖਭਾਲ ਲਈ ਜ਼ੀਰੋ ਮੀਡੀਅਨ ਆਉਟ-ਆਫ-ਪਾਕੇਟ ਖਰਚ ਹੈ ਜਿਸ ਨਾਲ ਮੁਫ਼ਤ ਹੈਲਥਕੇਅਰ ਤੱਕ ਪਹੁੰਚ ਮਜ਼ਬੂਤ ਹੋਵੇਗੀ: ਕੇਂਦਰੀ ਸਿਹਤ ਸਕੱਤਰ

10ਵੇਂ ਰਾਸ਼ਟਰੀ ਐੱਨਐੱਚਐੱਮ ਸੰਮੇਲਨ ਦੌਰਾਨ ਮੁੱਖ ਰਾਸ਼ਟਰੀ ਸਿਹਤ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ, ਜਿਸ ਵਿੱਚ ਸਰਵੋਤਮ ਅਭਿਆਸ ਸੰਗ੍ਰਹਿ, 17ਵੀਂ ਕੌਮਨ ਰਿਵਿਊ ਮਿਸ਼ਨ (ਸੀਆਰਐੱਮ) ਰਿਪੋਰਟ, ਸਵਸਥ ਭਾਰਤ ਅਤੇ ਜਨਨੀ ਪੋਰਟਲ ਅਤੇ ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ (ਆਰਬੀਐੱਸਕੇ) 2.0 ਸ਼ਾਮਲ ਹਨ

Posted On: 30 APR 2026 4:20PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਦੇ ਮਾਣਯੋਗ ਸਿਹਤ ਮੰਤਰੀ ਸ਼੍ਰੀਮਤੀ ਆਰਤੀ ਸਿੰਘ ਰਾਓ ਦੀ ਮੌਜੂਦਗੀ ਵਿੱਚ ਨਵੀਨਤਾ ਅਤੇ ਸ਼ਮੂਲੀਅਤ: ਭਾਰਤ ਦੇ ਸਿਹਤ ਭਵਿੱਖ ਨੂੰ ਆਕਾਰ ਦੇਣ ਵਾਲੇ ਸਭ ਤੋਂ ਵਧੀਆ ਅਭਿਆਸਾਂ 'ਤੇ 10ਵੇਂ ਰਾਸ਼ਟਰੀ ਸਿਖ਼ਰ ਸੰਮੇਲਨ ਦਾ ਉਦਘਾਟਨ ਕੀਤਾ

 

ਇਹ ਸੰਮੇਲਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸਿਹਤ ਖੇਤਰ ਵਿੱਚ ਵਿਸ਼ੇਸ਼ ਨਵੀਨਤਾਵਾਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਕੰਮ ਕਰਦਾ ਹੈ, ਜਿਸ ਦਾ ਧਿਆਨ ਦੇਸ਼ ਭਰ ਵਿੱਚ ਸਮਾਵੇਸ਼ੀ, ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੰਭਾਲ ਨੂੰ ਅੱਗੇ ਵਧਾਉਣ 'ਤੇ ਕੇਂਦ੍ਰਿਤ ਹੈ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਹਰਿਆਣਾ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਸਿਹਤ ਸੰਭਾਲ ਨਵੀਨਤਾਵਾਂ ਨੂੰ ਅੱਗੇ ਵਧਾਉਣ ਵਿੱਚ ਰਾਜ ਦੀ ਅਗਵਾਈ ਲਈ ਉਸ ਦੀ ਸ਼ਲਾਘਾ ਕੀਤੀ। ਮੰਤਰੀ ਨੇ ਕਿਹਾ ਕਿ ਸੰਮੇਲਨ ਦਰਸਾਉਂਦਾ ਹੈ ਕਿ ਕਿਵੇਂ ਵਿਵਹਾਰਕ, ਜ਼ਮੀਨੀ ਪੱਧਰ ‘ਤੇ ਸੰਚਾਲਿਤ ਰਣਨੀਤੀਆਂ ਸਮੂਹਿਕ ਤੌਰ 'ਤੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਜਨਤਕ ਸਿਹਤ ਵਾਤਾਵਰਣ ਨੂੰ ਆਕਾਰ ਦੇ ਸਕਦੀਆਂ ਹਨ।

 

ਕੇਂਦਰੀ ਸਿਹਤ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਹਰਿਆਣਾ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਸਿਹਤ ਸੰਭਾਲ ਖੇਤਰ ਵਿੱਚ ਨਵੀਨਤਾਵਾਂ ਨੂੰ ਹੁਲਾਰਾ ਦੇਣ ਲਈ ਰਾਜ ਦੀ ਸ਼ਲਾਘਾ ਕੀਤੀ। ਸ਼੍ਰੀ ਨੱਡਾ ਨੇ ਕਿਹਾ ਕਿ ਇਹ ਸੰਮੇਲਨ ਦਰਸਾਉਂਦਾ ਹੈ ਕਿ ਵਿਵਹਾਰਕ, ਜ਼ਮੀਨੀ ਪੱਧਰ ‘ਤੇ ਸੰਚਾਲਿਤ ਰਣਨੀਤੀਆਂ ਜਨਤਕ ਤੌਰ 'ਤੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਜਨਤਕ ਸਿਹਤ ਈਕੋਸਿਸਟਮ ਨੂੰ ਆਕਾਰ ਦੇ ਸਕਦੀਆਂ ਹਨ।

 

ਇਸ ਮੌਕੇ 'ਤੇ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਇਹ ਦਖਲਅੰਦਾਜ਼ੀ ਫਰੰਟਲਾਈਨ ਸਿਹਤ ਸੰਭਾਲ ਕਰਮਚਾਰੀਆਂ ਦੇ ਕੰਮ ਕਰਨ ਵਾਲੇ ਵਾਤਾਵਰਣ ਨੂੰ ਸੌਖਾ ਬਣਾਉਣ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ, ਨਾਲ ਹੀ ਸੇਵਾ ਪ੍ਰਦਾਨ ਕਰਨ ਨੂੰ ਅਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਵੀ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਪ੍ਰਣਾਲੀਆਂ ਨੂੰ ਸਮਰੱਥ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜੋ ਕੁਸ਼ਲ, ਏਕੀਕ੍ਰਿਤ ਅਤੇ ਪ੍ਰਦਾਤਾਵਾਂ ਅਤੇ ਲਾਭਪਾਤਰੀਆਂ ਦੋਵਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਜਵਾਬਦੇਹ ਹਨ।

 

ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਸਿਹਤ ਸੰਭਾਲ ਪਰਿਵਰਤਨ ਬਾਰੇ ਗੱਲ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ, ਦੇਸ਼ ਨੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਇਸ ਯਾਤਰਾ ਵਿੱਚ ਇੱਕ ਅਹਿਮ ਪੜਾਅ ਮੁੱਖ ਤੌਰ 'ਤੇ ਇਲਾਜਯੋਗ ਪਹੁੰਚ ਤੋਂ ਇੱਕ ਵਿਆਪਕ ਅਤੇ ਸੰਪੂਰਨ ਸਿਹਤ ਸੰਭਾਲ ਢਾਂਚੇ ਵੱਲ ਤਬਦੀਲੀ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿੱਥੇ 2002 ਦੀ ਪਹਿਲਾਂ ਦੀ ਰਾਸ਼ਟਰੀ ਸਿਹਤ ਨੀਤੀ ਜ਼ਿਆਦਾਤਰ ਇਲਾਜਯੋਗ ਦੇਖਭਾਲ 'ਤੇ ਕੇਂਦ੍ਰਿਤ ਸੀ, ਉੱਥੇ ਹੀ ਰਾਸ਼ਟਰੀ ਸਿਹਤ ਨੀਤੀ 2017 ਨੇ ਸਿਹਤ ਸੰਭਾਲ ਦੀ ਰੋਕਥਾਮ, ਪ੍ਰੋਤਸਾਹਨ, ਇਲਾਜਯੋਗ ਅਤੇ ਉਪਚਾਰਕ ਪਹਿਲੂਆਂ ਨੂੰ ਸ਼ਾਮਲ ਕਰਕੇ ਇੱਕ ਵੱਡੀ ਤਬਦੀਲੀ ਲਿਆਂਦੀ, ਜਿਸ ਨਾਲ ਇੱਕ ਵਧੇਰੇ ਸਮਾਵੇਸ਼ੀ ਅਤੇ ਲੋਕ-ਕੇਂਦ੍ਰਿਤ ਪ੍ਰਣਾਲੀ ਨੂੰ ਯਕੀਨੀ ਬਣਾਇਆ ਗਿਆ।

 

ਕੇਂਦਰੀ ਮੰਤਰੀ ਨੇ 1.85 ਲੱਖ ਤੋਂ ਵੱਧ ਆਯੁਸ਼ਮਾਨ ਅਰੋਗਯ ਮੰਦਿਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ, ਜੋ ਹੁਣ ਲਗਭਗ 1.5 ਅਰਬ ਲੋਕਾਂ ਲਈ ਸੰਪਰਕ ਕੇਂਦਰ ਵਜੋਂ ਕੰਮ ਕਰਦੇ ਹਨ। ਇਨ੍ਹਾਂ ਕੇਂਦਰਾਂ ਨੇ ਰੋਕਥਾਮ ਸਿਹਤ ਸੰਭਾਲ ਨੂੰ ਕਾਫੀ ਮਜ਼ਬੂਤ ਕੀਤਾ ਹੈ, ਜਿਸ ਵਿੱਚ 30 ਵਰ੍ਹੇ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਹਾਈਪਰਟੈਨਸ਼ਨ, ਸ਼ੂਗਰ ਅਤੇ ਕੈਂਸਰ (ਮੂੰਹ, ਛਾਤੀ ਅਤੇ ਸਰਵਾਈਕਲ) ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਦੀ ਵੱਡੇ ਪੱਧਰ 'ਤੇ ਜਾਂਚ ਸ਼ਾਮਲ ਹੈ।

 

ਏਕੀਕਰਣ ਅਤੇ ਗੁਣਵੱਤਾ ਵਧਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ 50,000 ਤੋਂ ਵੱਧ ਆਯੁਸ਼ਮਾਨ ਅਰੋਗਯ ਮੰਦਿਰਾਂ ਨੂੰ ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰਾਂ (NQAS) ਦੇ ਤਹਿਤ ਪ੍ਰਮਾਣਿਤ ਕੀਤਾ ਗਿਆ ਹੈ, ਫਿਰ ਵੀ ਗੁਣਵੱਤਾ ਪ੍ਰਮਾਣੀਕਰਣ ਨੂੰ ਹੋਰ ਵਧਾਉਣ ਅਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਅਤੇ ਸਕਾਰਾਤਮਕ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਆਡਿਟ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

 

ਕੇਂਦਰੀ ਸਿਹਤ ਮੰਤਰੀ ਨੇ ਮੁੱਖ ਸਿਹਤ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ, ਸੰਸਥਾਗਤ ਜਣੇਪੇ 79% ਤੋਂ ਵਧ ਕੇ 89% ਹੋ ਗਏ ਹਨ, ਜੋ ਕਿ ਮਾਵਾਂ ਦੀ ਸਿਹਤ ਸੰਭਾਲ ਸੇਵਾਵਾਂ ਤੱਕ ਬਿਹਤਰ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਦੀਆਂ ਮੌਤ ਦਰ ਵਿੱਚ ਜ਼ਿਕਰਯੋਗ ਗਿਰਾਵਟ ਆਈ ਹੈ, ਅਤੇ ਪਿਛਲੇ ਕਈ ਵਰ੍ਹਿਆਂ ਦੌਰਾਨ ਇਸ ਵਿੱਚ ਲਗਾਤਾਰ ਤਰੱਕੀ ਹੋਈ ਹੈ। ਸਿਹਤ ਮੰਤਰੀ ਨੇ ਹਾਲ ਹੀ ਦੇ ਵਿਸ਼ਵਵਿਆਪੀ ਅੰਦਾਜ਼ਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ 79% ਦੀ ਗਿਰਾਵਟ ਅਤੇ ਬਾਲ ਮੌਤ ਦਰ ਵਿੱਚ 73% ਦੀ ਗਿਰਾਵਟ ਹਾਸਲ ਕੀਤੀ ਹੈ। ਉਨ੍ਹਾਂ ਨੇ ਰੋਗ ਨਿਯੰਤਰਣ ਵਿੱਚ ਭਾਰਤ ਦੀ ਪ੍ਰਗਤੀ ਨੂੰ ਹੋਰ ਉਜਾਗਰ ਕਰਦੇ ਹੋਏ ਕਿਹਾ ਕਿ ਦੁਨੀਆ ਦੀ ਆਬਾਦੀ ਦਾ ਲਗਭਗ ਛੇਵਾਂ ਹਿੱਸਾ ਹੋਣ ਦੇ ਬਾਵਜੂਦ, ਭਾਰਤ ਵਿੱਚ ਗਲੋਬਲ ਮਲੇਰੀਆ ਦੇ ਬੋਝ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ। ਇਸੇ ਤਰ੍ਹਾਂ, ਭਾਰਤ ਵਿੱਚ ਟੀਬੀ ਦੇ ਮਾਮਲਿਆਂ ਵਿੱਚ ਗਲੋਬਲ ਔਸਤ ਨਾਲੋਂ ਵਧੇਰੇ ਤੇਜ਼ੀ ਨਾਲ ਗਿਰਾਵਟ ਆਈ ਹੈ, ਅਤੇ ਇਲਾਜ ਦਾ ਦਾਇਰਾ 92% ਤੱਕ ਪਹੁੰਚ ਗਿਆ ਹੈ।

 

ਮੰਤਰੀ ਨੇ ਜਨਤਕ ਸਿਹਤ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਵੀ ਯਾਦ ਕੀਤਾ, ਜਿਸ ਵਿੱਚ 2014 ਵਿੱਚ ਭਾਰਤ ਨੂੰ ਪੋਲੀਓ ਮੁਕਤ ਘੋਸ਼ਿਤ ਕੀਤੇ ਜਾਣ, 2015 ਵਿੱਚ ਨਵਜੰਮੇ ਟੈਟਨਸ ਦਾ ਖਾਤਮਾ ਹੋਣ, ਅਤੇ ਟ੍ਰੈਕੋਮਾ ਦਾ ਹੁਣ ਜਨਤਕ ਸਿਹਤ ਦੀ ਚਿੰਤਾ ਦਾ ਵਿਸ਼ਾ ਨਾ ਰਹਿਣਾ ਸ਼ਾਮਲ ਹਨ।  ਉਨ੍ਹਾਂ ਨੇ ਭਰੋਸਾ ਜਤਾਇਆ ਕਿ ਭਾਰਤ ਜਲਦ ਹੀ ਕਾਲਾ-ਅਜ਼ਰ ਨੂੰ ਖਤਮ ਕਰਨ ਦੇ ਟ੍ਰੈਕ 'ਤੇ ਹੈ।

 

ਉੱਭਰ ਰਹੀਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਗੈਰ-ਸੰਚਾਰੀ ਬਿਮਾਰੀਆਂ ਦੇ ਵਧ ਰਹੇ ਬੋਝ ਨੂੰ ਉਜਾਗਰ ਕੀਤਾ ਅਤੇ ਪ੍ਰਭਾਵਸ਼ਾਲੀ ਸਕ੍ਰੀਨਿੰਗ, ਸਮੇਂ ਸਿਰ ਇਲਾਜ ਅਤੇ ਦੇਖਭਾਲ ਦੀ ਨਿਰੰਤਰਤਾ ਲਈ ਆਯੁਸ਼ਮਾਨ ਅਰੋਗਯ ਮੰਦਿਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਸਕ੍ਰੀਨਿੰਗ ਕੀਤੀ ਗਈ ਹੈ, ਪਰ ਹੁਣ ਸਮੇਂ ਸਿਰ ਫਾਲੋ-ਅੱਪ, ਇਲਾਜ ਦੀ ਪਾਲਣਾ ਅਤੇ ਰੈਫਰਲ ਸਿਸਟਮ ਨੂੰ ਯਕੀਨੀ ਬਣਾਉਣ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ।

 

ਸ਼੍ਰੀ ਨੱਡਾ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਬਿਹਤਰ ਯੋਜਨਾਬੰਦੀ ਅਤੇ ਲਾਗੂਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰੋਤਾਂ ਦੀ ਸਰਵੋਤਮ ਵਰਤੋਂ ਲਈ NHM ਪ੍ਰਬੰਧਾਂ ਬਾਰੇ ਮੁੱਖ ਮੈਡੀਕਲ ਅਫ਼ਸਰ (CMOs) ਅਤੇ ਕਮਿਊਨਿਟੀ ਹੈਲਥ ਅਫ਼ਸਰ (CHOs) ਸਮੇਤ ਖੇਤਰੀ ਪੱਧਰ ਦੇ ਕਾਰਜਕਰਤਾਵਾਂ ਵਿੱਚ ਵਧੇਰੇ ਜਾਗਰੂਕਤਾ ਜ਼ਰੂਰੀ ਹੈ। ਉਨ੍ਹਾਂ ਜਵਾਬਦੇਹੀ ਅਤੇ ਬਿਹਤਰ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਫੰਡ ਦੀ ਵਰਤੋਂ, ਹਿੱਸੇਦਾਰਾਂ ਵਿਚਕਾਰ ਮਜ਼ਬੂਤ ਤਾਲਮੇਲ ਅਤੇ ਜਨਤਕ ਪ੍ਰਤੀਨਿਧੀਆਂ ਨਾਲ ਸਰਗਰਮ ਸ਼ਮੂਲੀਅਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

 

ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਵਿੱਤੀ ਸਰੋਤ ਉਪਲਬਧ ਹਨ, ਪਰ ਸਫ਼ਲਤਾ ਦਾ ਰਾਜ਼ ਉਨ੍ਹਾਂ ਦੀ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਵਰਤੋਂ ਵਿੱਚ ਹੈ। ਮਜ਼ਬੂਤ ਸ਼ਾਸਨ, ਬਿਹਤਰ ਸੰਚਾਰ ਅਤੇ ਅੰਤਿਮ ਸਿਰ੍ਹੇ ਤੱਕ ਲਾਗੂਕਰਨ ਨੂੰ ਯਕੀਨੀ ਬਣਾਉਣਾ ਭਾਰਤ ਲਈ ਸਸ਼ਕਤ, ਸਮਾਵੇਸ਼ੀ ਅਤੇ ਭਵਿੱਖ ਮੁਖੀ ਸਿਹਤ ਸੇਵਾ ਪ੍ਰਣਾਲੀ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਨ ਹੋਵੇਗਾ।

 

ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ, ਸ਼੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਸੰਮੇਲਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਕਿਉਂਕਿ ਇਹ ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਜਨਤਕ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਅੰਤਰ-ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁੱਖ ਪਲੈਟਫਾਰਮ ਹੈ।

 

ਹਰਿਆਣਾ ਦੀਆਂ ਪਹਿਲਕਦਮੀਆਂ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕੇਅਰ ਮੁਹਿੰਮ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਤਹਿਤ ਮਰੀਜ਼ਾਂ ਦੇ ਪਰਿਵਾਰਾਂ ਨੂੰ ਘਰ ਵਿੱਚ ਦੇਖਭਾਲ ਵਿੱਚ ਮਦਦ ਕਰਨ ਲਈ 188 ਕੇਂਦਰਾਂ ਵਿੱਚ ਟ੍ਰੇਂਡ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਈ-ਸੰਜੀਵਨੀ ਰਾਹੀਂ ਡਿਜੀਟਲ ਸਿਹਤ ਵਿੱਚ ਰਾਜ ਦੀ ਪ੍ਰਗਤੀ 'ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਰੋਜ਼ਾਨਾ ਲਗਭਗ 2,000 ਟੈਲੀਕੰਸਲਟੇਸ਼ਨ ਕੀਤੇ ਜਾ ਰਹੇ ਹਨ, ਜੋ ਮਰੀਜ਼ਾਂ ਨੂੰ ਮਾਹਿਰਾਂ ਨਾਲ ਜੋੜਦੇ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੇ ਆਪਣੇ ਸਿਹਤ ਬਜਟ ਵਿੱਚ 32.89% ਦਾ ਮਹੱਤਵਪੂਰਨ ਵਾਧਾ ਕੀਤਾ ਹੈ, ਜੋ ਕਿ ਲਗਭਗ 14,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ 'ਤੇ ਵੀ ਚਾਨਣਾ ਪਾਇਆ, ਜਿਸ ਤਹਿਤ 2014 ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 6 ਤੋਂ ਵਧ ਕੇ 17 ਹੋ ਗਈ ਹੈ, ਅਤੇ ਐੱਮਬੀਬੀਐੱਸ ਦੀਆਂ ਸੀਟਾਂ 700 ਤੋਂ ਵਧ ਕੇ 2,710 ਹੋ ਗਈਆਂ ਹਨ।

 

ਗੁਣਵੱਤਾਪੂਰਣ ਸਿਹਤ ਸੰਭਾਲ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਰਾਜ ਵਿੱਚ 1,479 ਸਿਹਤ ਸੰਸਥਾਵਾਂ ਨੇ NQAS ਪ੍ਰਮਾਣੀਕਰਣ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਸੇਵਾ ਪ੍ਰਦਾਨ ਕਰਨ ਵਿੱਚ ਮੁੱਖ ਪ੍ਰਾਪਤੀਆਂ ਦੀ ਵੀ ਚਰਚਾ ਕੀਤੀ, ਜਿਸ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਜੱਚਾ ਅਤੇ ਬੱਚਾ ਸਿਹਤ ਵਿਭਾਗ ਦੀ ਸਥਾਪਨਾ, ਐਮਰਜੈਂਸੀ ਦੇਖਭਾਲ ਲਈ 500 ਐਂਬੂਲੈਂਸਾਂ ਦਾ ਨੈੱਟਵਰਕ ਅਤੇ 22 ਜ਼ਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਡਾਇਲਿਸਿਸ ਸੇਵਾਵਾਂ ਦੀ ਵਿਵਸਥਾ ਕਰਨਾ ਸ਼ਾਮਲ ਹੈ।

 

ਮੁੱਖ ਮੰਤਰੀ ਨੇ ਸਾਰਿਆਂ ਲਈ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾਪੂਰਣ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਰਾਜ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

 

ਹਰਿਆਣਾ ਦੀ ਮਾਣਯੋਗ ਸਿਹਤ ਮੰਤਰੀ ਸ਼੍ਰੀਮਤੀ ਆਰਤੀ ਸਿੰਘ ਰਾਓ ਨੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਦੀ ਪ੍ਰਗਤੀ ਨੂੰ ਉਜਾਗਰ ਕੀਤਾ, ਜਿਸ ਵਿੱਚ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ, ਮੈਡੀਕਲ ਸਿੱਖਿਆ ਦਾ ਵਿਸਥਾਰ ਕਰਨ ਅਤੇ ਮੁਫ਼ਤ ਦਵਾਈਆਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਦਾ ਜ਼ਿਕਰ ਕੀਤਾ।

 

ਉਨ੍ਹਾਂ ਕਿਹਾ ਕਿ ਹਸਪਤਾਲਾਂ, ਮੈਡੀਕਲ ਕਾਲਜਾਂ, ਸੀਐੱਚਸੀ, ਪੀਐੱਚਸੀ ਅਤੇ ਆਯੁਸ਼ਮਾਨ ਅਰੋਗਯ ਮੰਦਿਰਾਂ ਵਿੱਚ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਏਮਸ, ਨੈਸ਼ਨਲ ਕੈਂਸਰ ਇੰਸਟੀਟਿਊਟ ਅਤੇ ਐੱਨਸੀਡੀਸੀ ਵਰਗੇ ਪ੍ਰਮੁੱਖ ਸੰਸਥਾਨਾਂ ਦਾ ਸਹਿਯੋਗ ਕਰਨ ਲਈ ਕੇਂਦਰੀ ਸਿਹਤ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮਾਵਾਂ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਕਦਮ ਵਜੋਂ ਐੱਚਪੀਵੀ ਟੀਕਾਕਰਣ ਦੀ ਸ਼ੁਰੂਆਤ ਦੇ ਲਾਗੂਕਰਨ ਬਾਰੇ ਵੀ ਚਰਚਾ ਕੀਤੀ। ਸ਼੍ਰੀਮਤੀ ਆਰਤੀ ਸਿੰਘ ਰਾਓ ਨੇ ਰਾਜ ਦੇ ਸਿਹਤ ਬਜਟ ਵਿੱਚ 2014 ਦੇ 2640 ਕਰੋੜ ਰੁਪਏ ਤੋਂ ਵਧ ਕੇ 14 ਹਜ਼ਾਰ ਕਰੋੜ ਰੁਪਏ ਹੋਣ ਦਾ ਜ਼ਿਕਰ ਕੀਤਾ ਅਤੇ ਵੱਡੇ ਪੱਧਰ ‘ਤੇ ਗੈਰ-ਸੰਚਾਰੀ ਰੋਗਾਂ ਦੀ ਜਾਂਚ ‘ਤੇ ਰਾਜ ਦੇ ਕੇਂਦ੍ਰਿਤ ਧਿਆਨ ਦੀ ਚਰਚਾ ਕੀਤੀ। ਉਨ੍ਹਾਂ ਨੇ ਵਿਕਸਿਤ ਭਾਰਤ @2047 ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਹਰਿਆਣਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

 

ਇਸ ਮੌਕੇ 'ਤੇ ਬੋਲਦੇ ਹੋਏ, ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਸਰਵੋਤਮ ਅਭਿਆਸਾਂ ਦਾ ਸੰਗ੍ਰਹਿ ਇੱਕ ਰਾਸ਼ਟਰੀ ਤਰਜੀਹਾਂ ਨਾਲ ਜੁੜੇ ਸਬੂਤ-ਅਧਾਰਿਤ, ਸੰਦਰਭ-ਵਿਸ਼ੇਸ਼ ਹੱਲਾਂ ਨੂੰ ਦਰਸਾਉਣ ਵਾਲਾ ਮਹੱਤਵਪੂਰਨ ਸੰਦਰਭ ਦਸਤਾਵੇਜ ਹੈ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਤਕਨਾਲੋਜੀ ਦੀ ਪਰਿਵਰਤਨਸ਼ੀਲ ਭੂਮਿਕਾ ਨੂੰ ਉਜਾਗਰ ਕੀਤਾ, ਜੋ ਕਿ ਐੱਚਐੱਮਆਈਐੱਸ, ਜਨਨੀ ਅਤੇ ਈ-ਸੰਜੀਵਨੀ ਵਰਗੇ ਪਲੈਟਫਾਰਮਾਂ ਵਿੱਚ ਆਭਾ ਆਈਡੀ ਦੇ ਏਕੀਕਰਣ ਨੂੰ ਸਮਰੱਥ ਬਣਾਉਂਦੀ ਹੈ, ਜਿਸ ਨਾਲ ਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਡੇਟਾ-ਅਧਾਰਿਤ ਫੈਸਲੇ ਲੈਣ ਵਿੱਚ ਮਦਦ ਮਿਲਦੀ ਹੈ।

ਉਨ੍ਹਾਂ ਇਹ ਵੀ ਨੋਟ ਕੀਤਾ ਕਿ ਸਵਸਥ ਭਾਰਤ ਪੋਰਟਲ ਕਈ ਸਿਹਤ ਪ੍ਰੋਗਰਾਮਾਂ ਨੂੰ ਇੱਕ ਹੀ ਸਿੰਗਲ ਇੰਟਰਓਪ੍ਰੇਬਲ ਪਲੈਟਫਾਰਮ ਵਿੱਚ ਸ਼ਾਮਲ ਕਰਦਾ ਹੈ ਜੋ ਕਨਵਰਜੈਂਸ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ, ਜਦਕਿ ਜਨਨੀ ਪਲੈਟਫਾਰਮ ਰੀਅਲ-ਟਾਈਮ ਟ੍ਰੈਕਿੰਗ ਅਤੇ ਡਿਜੀਟਲ ਏਕੀਕਰਣ ਰਾਹੀਂ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹੈ।

 

17ਵੇਂ ਕੌਮਨ ਰਿਵਿਊ ਮਿਸ਼ਨ ਦੀ ਰਿਪੋਰਟ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਰਾਜਾਂ ਨੂੰ ਜਨਤਕ ਭਾਗੀਦਾਰੀ ਅਤੇ ਲਾਗੂਕਰਨ ਨੂੰ ਮਜ਼ਬੂਤ ਕਰਨ ਲਈ ਉਪਯੋਗੀ ਜਾਣਕਾਰੀ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਗੈਰ-ਸੰਚਾਰੀ ਬਿਮਾਰੀਆਂ ਵਿੱਚ ਹੋ ਰਹੇ ਵਾਧੇ ਨਾਲ ਨਿਪਟਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਅਤੇ ਇਹ ਨੋਟ ਕੀਤਾ ਕਿ ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ (ਆਰਬੀਐੱਸਕੇ) 2.0 ਅਤੇ ਬੱਚਿਆਂ ਲਈ ਡਾਇਬਟੀਜ਼ ਸਬੰਧੀ ਮਾਰਗਦਰਸ਼ਨ ਸ਼ੁਰੂਆਤੀ ਖੋਜ ਅਤੇ ਨਿਰੰਤਰ ਦੇਖਭਾਲ ਵਿੱਚ ਸਹਾਇਕ ਹੋਣਗੇ।

 

ਸਕੱਤਰ ਨੇ 48,000 ਤੋਂ ਵੱਧ IPHS-ਅਨੁਕੂਲ ਅਤੇ 50,000+ NQAS-ਪ੍ਰਮਾਣਿਤ ਸਹੂਲਤਾਂ ਦੇ ਨਾਲ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰਾਂ ਅਤੇ ਟੀਬੀ ਮੁਕਤ ਭਾਰਤ ਅਭਿਆਨ ਅਧੀਨ ਪ੍ਰਗਤੀ ਨੂੰ ਹੋਰ ਉਜਾਗਰ ਕੀਤਾ। ਉਨ੍ਹਾਂ ਨੇ ਫਾਇਰ ਸੇਫਟੀ ਆਡਿਟ, ਹੀਟਵੇਵ ਰਿਸਪੌਂਸ, ਅਤੇ ਐਂਟੀਮਾਈਕ੍ਰੋਬਿਅਲ ਰੈਜ਼ਿਸਟੈਂਸ ਨਾਲ ਨਜਿੱਠਣ ਦੇ ਯਤਨਾਂ ਸਮੇਤ ਮਜ਼ਬੂਤ ਤਿਆਰੀ ਉਪਾਵਾਂ ‘ਤੇ ਵੀ ਧਿਆਨ ਦਿੱਤਾ।

 

NSO ਸਰਵੇਖਣ ਦੇ 80ਵੇਂ ਦੌਰ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਨੋਟ ਕੀਤਾ ਕਿ ਜਨਤਕ ਸਿਹਤ ਸਹੂਲਤਾਂ ਵਿੱਚ ਬਾਹਰੀ ਮਰੀਜ਼ਾਂ ਦੀ ਦੇਖਭਾਲ ਲਈ ਔਸਤ ਆਉਟ-ਆਫ-ਪਾਕੇਟ ਖਰਚ ਹੁਣ ਜ਼ੀਰੋ ਹੈ, ਜੋ ਕਿ ਆਬਾਦੀ ਦੇ ਇੱਕ ਵੱਡੇ ਹਿੱਸੇ ਲਈ ਮੁਫ਼ਤ ਅਤੇ ਪਹੁੰਚਯੋਗ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

ਇਸ ਮੌਕੇ 'ਤੇ, 10ਵੇਂ NHM ਅਧੀਨ ਕਈ ਮੁੱਖ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਦੁਹਰਾਉਣ ਯੋਗ ਨਵੀਨਤਾਵਾਂ 'ਤੇ ਸਰਵੋਤਮ ਅਭਿਆਸ ਸੰਗ੍ਰਹਿ, 17ਵੀਂ ਸਾਂਝੀ ਸਮੀਖਿਆ ਮਿਸ਼ਨ (CRM) ਰਿਪੋਰਟ, ਸਵਸਥ ਭਾਰਤ ਪੋਰਟਲ, ਜਨਨੀ ਪੋਰਟਲ, ਪ੍ਰਾਇਮਰੀ ਹੈਲਥਕੇਅਰ ਟੀਮਾਂ ਲਈ ਏਕੀਕ੍ਰਿਤ ਟ੍ਰੇਨਿੰਗ ਮੌਡਿਊਲ, ਅਤੇ RBSK 2.0 ਦੇ ਨਾਲ-ਨਾਲ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸ਼ੂਗਰ ਬਾਰੇ ਇੱਕ ਮਾਰਗਦਰਸ਼ਨ ਦਸਤਾਵੇਜ਼ ਸ਼ਾਮਲ ਹਨ।

 

17ਵੀਂ CRM ਰਿਪੋਰਟ ਬਾਰੇ

 

ਕੌਮਨ ਰੀਵਿਊ ਮਿਸ਼ਨ (CRM) ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (MoHFW) ਦੀ ਇੱਕ ਸਲਾਨਾ ਨਿਗਰਾਨੀ ਗਤੀਵਿਧੀ ਹੈ, ਜੋ ਰਾਸ਼ਟਰੀ ਸਿਹਤ ਮਿਸ਼ਨ (NHM) ਅਤੇ ਉਸ ਨਾਲ ਸਬੰਧਿਤ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਸਮੀਖਿਆ ਅਤੇ ਮੁਲਾਂਕਣ ਲਈ ਹਰ ਵਰ੍ਹੇ ਕੀਤੀ ਜਾਂਦੀ ਹੈ।

ਇਸ ਸਾਲ, CRM ਦਾ 17ਵਾਂ ਦੌਰ 17 ਰਾਜਾਂ - ਆਂਧਰ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਨਾਗਾਲੈਂਡ, ਓਡੀਸ਼ਾ, ਪੰਜਾਬ, ਰਾਜਸਥਾਨ, ਸਿੱਕਿਮ, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਕੀਤਾ ਗਿਆ ਸੀ। ਇਹ ਵਿਆਪਕ ਅਭਿਆਸ CRM ਪ੍ਰਕਿਰਿਆ ਦੇ ਸਮਾਵੇਸ਼ ਨੂੰ ਦਰਸਾਉਂਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਵਿਭਿੰਨ ਸੰਦਰਭਾਂ ਦੀ ਨੁਮਾਇੰਦਗੀ ਕੀਤੀ ਜਾਵੇ, ਅਤੇ ਦੇਸ਼ ਭਰ ਵਿੱਚ ਨਿਗਰਾਨੀ ਵਿੱਚ ਨਵੀਨਤਾ ਨੂੰ ਸ਼ਾਮਲ ਕੀਤਾ ਜਾਵੇ। ਇੱਕੋ ਸਮੇਂ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਕੇ, ਮਿਸ਼ਨ ਜਵਾਬਦੇਹੀ ਨੂੰ ਮਜ਼ਬੂਤ ਕਰਦਾ ਹੈ, ਅੰਤਰ-ਸਿਖਲਾਈ ਨੂੰ ਉਤਸ਼ਾਹਿਤ ਕਰਦਾ ਹੈ, ਅਤੇ ਸਬੂਤ-ਅਧਾਰਿਤ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜਨਤਕ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

 

ਸਵਸਥ ਭਾਰਤ ਪੋਰਟਲ

 

ਸਵਸਥ ਭਾਰਤ ਪੋਰਟਲ ਇੱਕ ਵਨ-ਸਟਾਪ ਏਕੀਕ੍ਰਿਤ ਪਲੈਟਫਾਰਮ ਹੈ ਜੋ ਕਈ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਇੱਕ ਸਿੰਗਲ ਡਿਜੀਟਲ ਇੰਟਰਫੇਸ 'ਤੇ ਲਿਆਉਣ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਵਾਰ-ਵਾਰ ਲੌਗ-ਇਨ ਕਰਨ ਅਤੇ ਡੇਟਾ ਐਂਟਰੀ ਦੀ ਜ਼ਰੂਰਤ ਖਤਮ ਕੀਤੀ ਗਈ ਹੈ, ਜਿਸ ਨਾਲ ਇਹ ਪੋਰਟਲ ਸਿਹਤ ਸੰਭਾਲ ਪ੍ਰਦਾਤਾਵਾਂ 'ਤੇ ਪ੍ਰਸ਼ਾਸਕੀ ਬੋਝ ਨੂੰ ਕਾਫ਼ੀ ਘਟਾਉਂਦਾ ਹੈ ਅਤੇ ਸੇਵਾ ਪ੍ਰਦਾਨ ਕਰਨ ਦੇ ਸਾਰੇ ਪੱਧਰਾਂ 'ਤੇ ਕੁਸ਼ਲਤਾ ਨੂੰ ਵਧਾਉਂਦਾ ਹੈ।

ਆਸ਼ਾ ਵਰਕਰਾਂ, ਏਐੱਨਐੱਮ, ਸੀਐੱਚਓ, ਅਤੇ ਮੈਡੀਕਲ ਅਫਸਰ (ਐੱਮਓ) ਸਮੇਤ ਭਾਰਤ ਦੇ ਫਰੰਟ ਲਾਈਨ ਦੇ ਸਿਹਤ ਕਰਮਚਾਰੀ ਪ੍ਰੋਗਰਾਮ ਰਿਪੋਰਟਿੰਗ ਵਿੱਚ ਕਈ ਐਪਲੀਕੇਸ਼ਨਾਂ ਦੀ ਵਰਤੋਂ ਵਿੱਚ ਅਕਸਰ ਵਿੱਚ ਕਾਫ਼ੀ ਸਮਾਂ ਲਗਾਉਂਦੇ ਹਨ। ਸਵਸਥ ਭਾਰਤ ਪੋਰਟਲ ਇਸ ਚੁਣੌਤੀ ਦਾ ਹੱਲ ਆਸਾਨ ਪਹੁੰਚ ਲਈ ਸਿੰਗਲ ਪਲੈਟਫਾਰਮ, ਅਤੇ ਨਿਗਰਾਨੀ ਅਤੇ ਸਬੂਤ-ਅਧਾਰਤ ਯੋਜਨਾਬੰਦੀ ਲਈ ਸਥਾਨਕ ਪੱਧਰ 'ਤੇ ਡੇਟਾ ਵਿਜ਼ੂਅਲਾਈਜ਼ੇਸ਼ਨ ਅਤੇ ਵਰਤੋਂ ਨੂੰ ਸਮਰੱਥ ਬਣਾ ਕੇ ਕਰਦਾ ਹੈ। ਪੋਰਟਲ ABDM-ਅਨੁਕੂਲ ਹੈ ਅਤੇ ABHA (ਆਯੁਸ਼ਮਾਨ ਭਾਰਤ ਸਿਹਤ ਖਾਤਾ) ਨਾਲ ਏਕੀਕਰਣ ਦਾ ਸਮਰਥਨ ਕਰਦਾ ਹੈ, ਜਿਸ ਨਾਲ ਮਰੀਜ਼ਾਂ ਦੇ ਸਿਹਤ ਰਿਕਾਰਡਾਂ ਦਾ ਸਹਿਜ ਅਤੇ ਸੁਰੱਖਿਅਤ ਆਦਾਨ-ਪ੍ਰਦਾਨ ਸੰਭਵ ਹੁੰਦਾ ਹੈ। ਇਹ ਇੱਕ ਵਿਆਪਕ ਅਤੇ ਅੰਤਰ-ਸੰਚਾਲਿਤ ਡਿਜੀਟਲ ਸਿਹਤ ਈਕੋਸਿਸਟਮ ਵਿੱਚ ਵਿਕਸਤ ਹੋਣ ਲਈ ਤਿਆਰ ਕੀਤਾ ਗਿਆ ਹੈ, ਜੋ ਕਿ ਸਿਹਤ ਸੰਭਾਲ ਪੇਸ਼ੇਵਰ ਰਜਿਸਟਰੀ (HPR) ਅਤੇ ਸਿਹਤ ਸਹੂਲਤ ਰਜਿਸਟਰੀ (HFR) ਵਰਗੀਆਂ ਰਾਸ਼ਟਰੀ ਰਜਿਸਟਰੀਆਂ ਨਾਲ ਹੋਰ ਏਕੀਕ੍ਰਿਤ ਹੁੰਦਾ ਹੈ।

 

ਜਨਨੀ ਪੋਰਟਲ

 

JANANI - ਜਣੇਪੇ ਤੋਂ ਪਹਿਲਾਂ, ਜਣੇਪੇ ਅਤੇ ਨਵਜੰਮੇ ਬੱਚਿਆਂ ਦੀ ਏਕੀਕ੍ਰਿਤ ਦੇਖਭਾਲ ਦੀ ਯਾਤਰਾ - ਸਿਹਤ ਕੇ ਸਾਥ, ਦੇਖਭਾਲ ਦੇ ਹਰ ਕਦਮ, ਲਈ ਇੱਕ ਮਜ਼ਬੂਤ ਡਿਜੀਟਲ ਪਲੈਟਫਾਰਮ, ਜੋ ABDM ਫ੍ਰੇਮਵਰਕ ਨਾਲ ਜੁੜਿਆ ਹੈ ਅਤੇ ਇਸ ਨੂੰ ਦੇਸ਼ ਭਰ ਵਿੱਚ ਪ੍ਰਜਨਨ, ਜਣੇਪਾ, ਨਵਜੰਮੇ ਬੱਚੇ, ਬੱਚੇ ਅਤੇ ਕਿਸ਼ੋਰ ਸਿਹਤ (RMNCH) ਡੇਟਾ ਦੇ ਭਰੋਸੇਯੋਗ ਸਰੋਤ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। JANANI ਗਰਭ ਅਵਸਥਾ ਤੋਂ ਪਹਿਲਾਂ ਤੋਂ ਲੈ ਕੇ ਗਰਭ ਅਵਸਥਾ, ਜਣੇਪੇ ਅਤੇ ਬਚਪਨ ਤੱਕ ਦੇਖਭਾਲ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਜੀਵਨ ਚੱਕਰ ਪਹੁੰਚ ਅਪਣਾਉਂਦਾ ਹੈ। ਇਹ ਐਪਲੀਕੇਸ਼ਨ ਮਹੱਤਵਪੂਰਨ ਸਿਹਤ ਮਾਪਦੰਡਾਂ 'ਤੇ ਅਸਲ-ਸਮੇਂ, ਉੱਚ-ਗੁਣਵੱਤਾ ਵਾਲੇ ਡੇਟਾ ਨੂੰ ਕੈਪਚਰ ਕਰਦਾ ਹੈ, ਜਿਸ ਨਾਲ ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ ਅਤੇ ਖਾਸ ਸਿਹਤ ਸਥਿਤੀਆਂ ਵਾਲੇ ਬੱਚਿਆਂ ਸਮੇਤ ਕਮਜ਼ੋਰ ਸਮੂਹਾਂ ਦੀ ਜਲਦੀ ਪਛਾਣ ਕਰਨ ਅਤੇ ਸਮੇਂ ਸਿਰ ਦਖਲਅੰਦਾਜ਼ੀ ਦੀ ਸਹੂਲਤ ਮਿਲਦੀ ਹੈ। ਸੇਵਾ ਵੰਡ ਨੂੰ ਡਿਜੀਟਲ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਏਕੀਕ੍ਰਿਤ ਕਰਕੇ, JANANI ਫਰੰਟਲਾਈਨ ਸਿਹਤ ਕਰਮਚਾਰੀਆਂ ਅਤੇ ਨੀਤੀ ਨਿਰਮਾਤਾਵਾਂ ਦੋਵਾਂ ਨੂੰ ਸਬੂਤ-ਅਧਾਰਿਤ ਫੈਸਲੇ ਲੈਣ ਲਈ ਮਜ਼ਬੂਤ ਕਰਨ, ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਮਾਵਾਂ ਅਤੇ ਬੱਚੇ ਦੀ ਸਿਹਤ ਨਾਲ ਸਬੰਧਿਤ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਪ੍ਰਗਤੀ ਨੂੰ ਸਸ਼ਕਤ ਬਣਾਉਂਦਾ ਹੈ। 

 

ਪ੍ਰਾਇਮਰੀ ਹੈਲਥ ਕੇਅਰ ਵਰਕਰ ਟੀਮ ਲਈ ਏਕੀਕ੍ਰਿਤ ਟ੍ਰੇਨਿੰਗ ਮੌਡਿਊਲ

 

ਪ੍ਰਾਇਮਰੀ ਹੈਲਥਕੇਅਰ ਟੀਮਾਂ ਲਈ ਏਕੀਕ੍ਰਿਤ ਸਿਖਲਾਈ ਇਸ ਨੀਂਹ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇੱਕ ਸਿੰਗਲ, ਢਾਂਚਾਗਤ, ਅਤੇ ਯੋਗਤਾ-ਸੰਚਾਲਿਤ ਢਾਂਚੇ ਵਿੱਚ ਕਈ ਪ੍ਰੋਗਰਾਮ-ਅਧਾਰਿਤ ਸਿਖਲਾਈਆਂ ਨੂੰ ਇਕੱਠਾ ਕਰਕੇ, ਇਹ ਪਹਿਲਕਦਮੀ ਸਿੱਖਣ ਨੂੰ ਸਰਲ ਬਣਾਉਂਦੀ ਹੈ ਅਤੇ ਨਾਲ ਹੀ ਫਰੰਟਲਾਈਨ ਪ੍ਰਦਾਤਾਵਾਂ ਦੀਆਂ ਸਮਰੱਥਾਵਾਂ ਨੂੰ ਵਧਾਉਂਦੀ ਹੈ। ਇਹ ਉਨ੍ਹਾਂ ਨੂੰ ਵਿਆਪਕ ਦੇਖਭਾਲ ਪ੍ਰਦਾਨ ਕਰਨ ਲਈ ਤਿਆਰ ਕਰਦੀ ਹੈ - ਰੋਕਥਾਮ ਅਤੇ ਸ਼ੁਰੂਆਤੀ ਖੋਜ ਤੋਂ ਲੈ ਕੇ ਇਲਾਜ ਅਤੇ ਫਾਲੋ-ਅਪ ਤੱਕ - ਇਹ ਯਕੀਨੀ ਬਣਾਉਂਦੀ ਹੈ ਕਿ ਲੋਕਾਂ ਨੂੰ ਸਹੀ ਸਮੇਂ 'ਤੇ, ਉਨ੍ਹਾਂ ਦੇ ਘਰਾਂ ਦੇ ਨੇੜੇ ਸਹੀ ਦੇਖਭਾਲ ਮਿਲੇ। ਭਾਰਤ ਦੀ ਤਕਨੀਕੀ ਤਰੱਕੀ ਦੇ ਅਨੁਸਾਰ, iGOT ਕਰਮਯੋਗੀ ਵਰਗੇ ਡਿਜੀਟਲ ਪਲੈਟਫਾਰਮ ਨਿਰੰਤਰ ਸਿਖਲਾਈ ਨੂੰ ਸਮਰੱਥ ਬਣਾਉਣਗੇ, ਜਿਸ ਨਾਲ ਕਾਰਜਬਲ ਨੂੰ ਵਧੇਰੇ ਅਨੁਕੂਲ ਅਤੇ ਭਵਿੱਖ ਲਈ ਤਿਆਰ ਬਣਾਇਆ ਜਾਵੇਗਾ।

 

ਇਹ ਪਹਿਲਕਦਮੀ ਦੋ ਮਹੱਤਵਪੂਰਨ ਤਰੀਕਿਆਂ ਨਾਲ ਵਿਲੱਖਣ ਹੈ। ਪਹਿਲਾ, ਇਹ ਭਾਈਚਾਰਾ-ਅਧਾਰਿਤ ਕਾਰਜਬਲ ਦੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ ਤਾਂ ਜੋ ਉਹ ਦੇਖਭਾਲ ਪ੍ਰਦਾਨ ਕਰ ਸਕਣ ਜੋ ਹਮਦਰਦੀਪੂਰਣ, ਜਵਾਬਦੇਹ ਅਤੇ ਉੱਚ-ਗੁਣਵੱਤਾ ਵਾਲੀ ਹੋਵੇ। ਦੂਜਾ, ਇਹ ਉਨ੍ਹਾਂ ਔਰਤਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਜੋ ਪ੍ਰਾਇਮਰੀ ਸਿਹਤ ਸੰਭਾਲ ਦੀ ਰੀੜ੍ਹ ਦੀ ਹੱਡੀ ਬਣਦੀਆਂ ਹਨ - ਇਸ ਕਾਰਜਬਲ ਦੇ 70% ਤੋਂ ਵੱਧ, ਜਿਸ ਵਿੱਚ ਆਸ਼ਾ, ਏਐੱਨਐਮ ਅਤੇ ਸੀਐੱਚਓ ਸ਼ਾਮਲ ਹਨ। ਮਾਣਯੋਗ ਪ੍ਰਧਾਨ ਮੰਤਰੀ ਨੇ ਲਗਾਤਾਰ ਨਾਰੀ ਸ਼ਕਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ, ਅਤੇ ਇਹ ਪਹਿਲਕਦਮੀ ਉਸ ਦ੍ਰਿਸ਼ਟੀਕੋਣ ਦਾ ਇੱਕ ਮਜ਼ਬੂਤ ਰੂਪ ਹੈ। ਫਰੰਟਲਾਈਨ 'ਤੇ ਔਰਤਾਂ ਵਿੱਚ ਨਿਵੇਸ਼ ਕਰਕੇ, ਭਾਰਤ ਸਾਰੇ ਭਾਈਚਾਰਿਆਂ ਵਿੱਚ ਪਰਿਵਰਤਨਸ਼ੀਲ ਤਬਦੀਲੀ ਲਿਆ ਰਿਹਾ ਹੈ।

 

ਏਕੀਕ੍ਰਿਤ ਟ੍ਰੇਨਿੰਗ ਮੌਡਿਊਲ ਪ੍ਰਾਇਮਰੀ ਹੈਲਥਕੇਅਰ ਟੀਮਾਂ ਨੂੰ ਸੰਪੂਰਨ, ਲੋਕ-ਕੇਂਦ੍ਰਿਤ ਦੇਖਭਾਲ ਪ੍ਰਦਾਨ ਕਰਨ ਦੇ ਯੋਗ ਬਣਾਉਣਗੇ ਅਤੇ ਨਾਲ ਹੀ ਭਾਈਚਾਰਿਆਂ ਅਤੇ ਸਿਹਤ ਪ੍ਰਣਾਲੀ ਵਿਚਕਾਰ ਭਰੋਸੇ ਨੂੰ ਮਜ਼ਬੂਤ ਕਰਨਗੇ। ਇਹ ਸਿਰਫ਼ ਇੱਕ ਸਿਖਲਾਈ ਸੁਧਾਰ ਨਹੀਂ ਹੈ ਸਗੋਂ ਇਹ ਭਾਰਤ ਵਿੱਚ ਜਨਤਕ ਸਿਹਤ ਦੇ ਭਵਿੱਖ ਵਿੱਚ ਇੱਕ ਰਣਨੀਤਕ ਨਿਵੇਸ਼ ਹੈ। 

 

ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸ਼ੂਗਰ ਬਾਰੇ RBSK 2.0 ਅਤੇ ਮਾਰਗਦਰਸ਼ਨ ਦਸਤਾਵੇਜ਼

 

ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ ਦੇ ਦੂਜੇ ਪੜਾਅ ਦੇ ਦਿਸ਼ਾ-ਨਿਰਦੇਸ਼ 2013 ਦੇ ਢਾਂਚੇ ਤੋਂ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੇ ਹਨ, ਜੋ ਜਨਮ ਸਮੇਂ ਨੁਕਸ, ਬੀਮਾਰੀਆਂ, ਕਮੀਆਂ ਅਤੇ ਵਿਕਾਸ ਸਬੰਧੀ ਦੇਰੀ — ਇਨ੍ਹਾਂ ਚਾਰ ਅਸਮਾਨਤਾਵਾਂ ਦੇ ਰੁਖ਼ ਨੂੰ ਹੋਰ ਮਜ਼ਬੂਤ ਅਤੇ ਵਿਸਥਾਰਿਤ ਕਰਦੇ ਹਨ। ਨਵੇਂ ਦਿਸ਼ਾ-ਨਿਰਦੇਸ਼ ਬੱਚਿਆਂ ਵਿੱਚ ਉਭਰਦੀਆਂ ਸਥਿਤੀਆਂ ਅਤੇ ਗੈਰ-ਸੰਚਾਰੀ ਬੀਮਾਰੀਆਂ ਸਮੇਤ ਬੱਚਿਆਂ ਦੀਆਂ ਬਦਲਦੀਆਂ ਸਿਹਤ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।

 

ਮੁੱਖ ਨੁਕਤਿਆਂ ਵਿੱਚ ਸ਼ਾਮਲ ਹਨ:

 

• ਵਾਧੂ ਜਮਾਂਦਰੂ ਬਿਮਾਰੀਆਂ, ਵਿਕਾਸ ਅਤੇ ਵਿਵਹਾਰ ਸਬੰਧੀ ਚਿੰਤਾਵਾਂ, ਅਤੇ ਬਚਪਨ ਦੇ ਐੱਨਸੀਡੀਜ਼ ਨੂੰ ਕਵਰ ਕਰਨ ਦਾ ਵਿਸਤ੍ਰਿਤ ਦਾਇਰਾ ਵਧਾਇਆ ਗਿਆ

• ਬੱਚਿਆਂ ਦੇ ਅਨੁਸਾਰ ਟ੍ਰੈਕਿੰਗ, ਬਿਹਤਰ ਰੈਫਰਲ ਪ੍ਰਣਾਲੀਆਂ, ਅਤੇ ਪ੍ਰੋਗਰਾਮ ਨਿਗਰਾਨੀ ਲਈ ਮਜ਼ਬੂਤ ਡਿਜੀਟਲ ਪਲੈਟਫਾਰਮ

• ਸੇਵਾ ਦੇਣ ਦੇ ਮਜ਼ਬੂਤ ਢੰਗ, ਜਿਸ ਨਾਲ ਤੇਜ਼ ਪਛਾਣ, ਸਮੇਂ ਸਿਰ ਦਖ਼ਲਅੰਦਾਜ਼ੀ ਅਤੇ ਲਗਾਤਾਰ ਫਾਲੋ-ਅੱਪ ਯਕੀਨੀ ਬਣਾਇਆ ਜਾ ਸਕੇ।

• ਕਮਿਊਨਿਟੀ ਸਕ੍ਰੀਨਿੰਗ, ਸਹੂਲਤਾਂ ਅਤੇ ਲੰਬੇ ਸਮੇਂ ਦੇ ਪ੍ਰਬੰਧਨ ਵਿਚਕਾਰ ਮਜ਼ਬੂਤ ਸਬੰਧਾਂ ਰਾਹੀਂ ਦੇਖਭਾਲ ਦੀ ਨਿਰੰਤਰਤਾ ਨੂੰ ਵਧਾਇਆ ਗਿਆ।

 

RBSK ਵਿਸ਼ਵ ਪੱਧਰ 'ਤੇ ਸਭ ਤੋਂ ਵੱਡੇ ਬਾਲ ਸਿਹਤ ਜਾਂਚ ਪ੍ਰੋਗਰਾਮਾਂ ਵਿੱਚੋਂ ਇੱਕ ਹੈ, ਜੋ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਕਵਰ ਕਰਦਾ ਹੈ। 

 

 

ਰਾਸ਼ਟਰੀ ਸ਼ਿਖਰ ਸੰਮੇਲਨ ਵਿੱਚ ਤਕਨੀਕੀ ਸੈਸ਼ਨ, ਪੈਨਲ ਚਰਚਾਵਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਡਿਜੀਟਲ ਸਿਹਤ ਨਵੀਨਤਾਵਾਂ, ਬੁਨਿਆਦੀ ਸਿਹਤ ਸੇਵਾਵਾਂ ਦਾ ਸੁਧਾਰ, ਵਿੱਤੀ ਸੁਰੱਖਿਆ ਅਤੇ ਭਾਈਚਾਰਕ ਭਾਗੀਦਾਰੀ ਸਮੇਤ ਵੱਖ-ਵੱਖ ਵਿਸ਼ਿਆਂ ਉੱਤੇ ਪੇਸ਼ਕਾਰੀਆਂ ਸ਼ਾਮਲ ਰਹੀਆਂ। ਰਾਸ਼ਟਰੀ ਸਿਹਤ ਸੇਵਾ ਨਵੀਨਤਾ ਪੋਰਟਲ ਰਾਹੀਂ ਚੁਣੀਆਂ ਗਈਆਂ ਸਭ ਤੋਂ ਵਧੀਆ ਅਭਿਆਸਾਂ ਨੂੰ ਕਰੌਸ-ਲਰਨਿੰਗ ਅਤੇ ਸੰਭਾਵੀ ਲਾਗੂਕਰਨ ਲਈ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

 

*****

 

ਐੱਸਆਰ/HFW-HFM Inaugurated 10th NHM National Summit /30th April 2026/1


(Release ID: 2257165) ਵਿਜ਼ੀਟਰ ਕਾਊਂਟਰ : 7