ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਭਰੋਸਾ, ਸੇਵਾ ਅਤੇ ਰਾਸ਼ਟਰ ਨਿਰਮਾਣ ਦੇ 56 ਵਰ੍ਹੇ
ਭਾਰਤ ਦੇ ਸ਼ਹਿਰੀ ਭਵਿੱਖ ਨੂੰ ਸੰਵਾਰਨ ਦੇ 56 ਵਰ੍ਹਿਆਂ ਦਾ ਉਤਸਵ
प्रविष्टि तिथि:
25 APR 2026 8:24PM by PIB Chandigarh
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਤਹਿਤ ਭਾਰਤ ਦੀ ਮੋਹਰੀ ਟੈਕਨੋ-ਫਾਈਨੈਂਸਿੰਗ ਨਵਰਤਨ ਸੀਪੀਐੱਸਈ (CPSE)ਹਾਊਸਿੰਗ ਅਤੇ ਸ਼ਹਿਰੀ ਵਿਕਾਸ ਨਿਗਮ ਲਿਮਿਟੇਡ (ਹੁਡਕੋ) ਨੇ ਅੱਜ ਆਪਣਾ 56ਵਾਂ ਸਥਾਪਨਾ ਦਿਵਸ “ਸੰਕਲਪ ਦਿਵਸ’ ਵਜੋਂ ਮਨਾਇਆ। ਇਸ ਸਮਾਗਮ ਵਿੱਚ ਪਿਛਲੇ ਸਾਢੇ ਪੰਜ ਦਹਾਕਿਆਂ ਵਿੱਚ ਹੁਡਕੋ ਦੀਆਂ ਸ਼ਾਨਦਾਰ ਉਪਲਬਧੀਆਂ ਨੂੰ ਉਜਾਗਰ ਕੀਤਾ ਗਿਆ। ਇਸ ਸਮਾਗਮ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ, ਮੰਤਰਾਲੇ ਦੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਟਿਕਿਥਾਲਾ (IAS), ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
ਉਦਘਾਟਨ ਸਮਾਰੋਹ ਤੋਂ ਬਾਅਦ ‘ਅਰਬਨ ਚੈਲੇਂਜ ਫੰਡ’ (UCF) ਅਚੇ ‘ਅਰਬਨ ਇਨਵੈਸਟ ਵਿੰਡੋ’ (UiWIN), ‘ਤੇ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ UiWIN ਟੈਕਨੀਕਲ ਅਸਿਸਟੈਂਸ ਫ੍ਰੇਮਵਰਕ ਦਾ ਉਦਘਾਟਨ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਇਨ੍ਹਾਂ ਯੋਜਨਾਵਾਂ ਅਤੇ ਸ਼ਹਿਰੀ ਦ੍ਰਿਸ਼ ਨੂੰ ਬਦਲਣ ਦੀ ਉਨ੍ਹਾਂ ਦੀ ਸਮਰੱਥਾ ਬਾਰੇ ਜਾਣਕਾਰੀ ਪ੍ਰਸਾਰਿਤ ਕਰਨਾ ਸੀ। ਇਸ ਸੈਸ਼ਨ ਵਿੱਚ ਵੱਖ-ਵੱਖ ਰਾਜਾਂ ਦੇ ਸੀਨੀਅਰ ਅਧਿਕਾਰੀਆਂ, ਕਈ ਮਿਉਂਸੀਪਲ ਕਮਿਸ਼ਨਰਾਂ ਅਤੇ ਹੁਡਕੋ ਦੇ ਕਰਮਚਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਮਨੋਹਰ ਲਾਲ ਨੇ ਰਾਸ਼ਟਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਹੁਡਕੋ ਦੇ ਮਹੱਤਵਪੂਰਨ ਯੋਗਦਾਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਹੁਡਕੋ ਭਾਰਤ ਸਰਕਾਰ ਦੀਆਂ ਸ਼ਹਿਰੀ ਪਰਿਵਰਤਨ ਦੀਆਂ ਨਵੀਆਂ ਯੋਜਨਾਵਾਂ ਰਾਹੀਂ ਸਾਹਮਣੇ ਆਉਣ ਵਾਲੇ ਵਿਸ਼ਾਲ ਮੌਕਿਆਂ ਦਾ ਲਾਭ ਲੈਣ ਵਿੱਚ ਆਪਣੀ ਨਵੀਂ ਪੇਸ਼ਕਸ਼ UiWIN ਰਾਹੀਂ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਨ੍ਹਾਂ ਯੋਜਨਾਵਾਂ ਵਿੱਚ ‘ਅਰਬਨ ਚੈਲੇਂਜ ਫੰਡ (ਯੂਸੀਐੱਫ)’ ਵੀ ਸ਼ਾਮਲ ਹੈ।
ਸ਼੍ਰੀ ਤੋਖਨ ਸਾਹੂ ਨੇ ਪੀਐੱਮਏਵਾਈ ਸਮੇਤ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਦਿੱਤੇ ਗਏ ਸਮਰਥਨ ਅਤੇ ਰਾਸ਼ਟਰ ਦੇ ਸ਼ਹਿਰੀ ਪਰਿਵਰਤਨ ਵਿੱਚ ਮਹੱਤਵਪੂਰਨ ਯੋਗਦਾਨ ਲਈ ਹੁਡਕੋ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸ਼ਹਿਰੀਕਰਣ ਦੀ ਗਤੀ ਬਹੁਤ ਤੇਜ਼ ਹੈ। ਅਨੁਮਾਨ ਹੈ ਕਿ 2050 ਤੱਕ 50% ਤੋਂ ਵੱਧ ਆਬਾਦੀ ਸ਼ਹਿਰਾਂ ਵਿੱਚ ਨਿਵਾਸ ਕਰੇਗੀ, ਜਿਸ ਲਈ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਪਰਿਵਰਤਨਕਾਰੀ ‘ਅਰਬਨ ਚੈਲੇਂਜ ਫੰਡ’ ਦੀ ਸ਼ੁਰੂਆਤ ਨੂੰ ਗੇਮ-ਚੇਂਜਿੰਗ ਪਹਿਲਕਦਮੀ ਦੱਸਿਆ। ਇਹ ਜਨਤਕ-ਨਿਜੀ ਭਾਗੀਦਾਰੀ ਲਈ ਨਵੇਂ ਰਾਹ ਖੋਲ੍ਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ UiWIN ਰਾਹੀਂ, ਸ਼ਹਿਰੀ ਪਰਿਵਰਤਨ ਦਾ ਨਵਾਂ ਅਧਿਆਏ ਲਿਖਿਆ ਜਾਵੇਗਾ; ਇਸ ਦੇ ਤਹਿਤ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟਾਂ ਦੀ ਪਛਾਣ ਕਰਨ ਵਿੱਚ ਸਮਰੱਥ ਬਣਾਇਆ ਜਾਵੇਗਾ, ਜੋ ਕਿ ਬੈਂਕਾਂ ਤੋਂ ਫੰਡਿੰਗ ਪ੍ਰਾਪਤ ਕਰਨ ਯੋਗ ਹੋਣ ਅਤੇ ਜਿਨ੍ਹਾਂ ਨਾਲ ਮਾਲੀਆ ਪੈਦਾ ਕਰਨ ਵਾਲਾ ਅਜਿਹਾ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਸਕੇ, ਜਿਸ ਦੀ ਵਿੱਤੀ ਵਿਵਹਾਰਕਤਾ ਸਿੱਧ ਹੋ ਚੁੱਕੀ ਹੋਵੇ।
MoHUA ਦੇ ਸਕੱਤਰ ਨੇ ਕਿਹਾ ਕਿ ਹੁਡਕੋ ਵਿੱਚ ਇੱਕ ਬੁਨਿਆਦੀ ਤਬਦੀਲੀ ਆਈ ਹੈ ਅਤੇ ਇਸ ਨੇ ਆਪਣੇ ਲਈ ਇੱਕ ਖਾਸ ਜਗ੍ਹਾ ਬਣਾਈ ਹੈ। ਹੁਣ ਇਸ ਨੂੰ ਇੱਕ ਪ੍ਰਮੁੱਖ ਵਿੱਤੀ ਸੰਸਥਾ ਵਜੋਂ ਪਛਾਣ ਮਿਲੀ ਹੈ, ਜੋ ਕਿ ਸ਼ਹਿਰੀ ਖੇਤਰ ਵਿੱਚ, ਖਾਸ ਕਰਕੇ UCF ਅਤੇ UiWIN ਲਾਂਚ ਦੇ ਨਾਲ, ਇੱਕ ਅਹਿਮ ਅਤੇ ਉਤਪ੍ਰੇਰਕ ਭੂਮਿਕਾ ਨਿਭਾ ਰਹੀ ਹੈ। ਕੰਪਨੀ ਦੀਆਂ ਪਿਛਲੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਡਕੋ ‘ਵਿਕਸਿਤ ਭਾਰਤ’ ਦੀ ਨੀਂਹ ਰੱਖ ਰਿਹਾ ਹੈ ਅਤੇ ਸ਼ਹਿਰੀ ਵਿਕਾਸ ਨੂੰ ਨਿਰੰਤਰ ਬਣਾਏ ਰੱਖਣ ਵਿੱਚ ਹੁਡਕੋ ਦੀ ਭੂਮਿਕਾ ਹੋਰ ਵੀ ਵੱਡੀ ਹੈ।
ਇਸ ਮੌਕੇ ‘ਤੇ ਬੋਲਦੇ ਹੋਏ, ਹੁਡਕੋ ਦੇ ਸੀਐੱਮਡੀ ਨੇ ਸਭਾ ਨੂੰ ਦੱਸਿਆ ਕਿ ਵਿੱਤੀ ਵਰ੍ਹੇ 2025-26 ਵਿੱਚ ਹੁਡਕੋ ਨੇ ਹੁਣ ਤੱਕ ਦਾ ਸਭ ਤੋਂ ਵੱਧ ਲੋਨ, ਲਗਭਗ 1,65,000 ਕਰੋੜ ਰੁਪਏ, ਮਨਜ਼ੂਰ ਕੀਤੇ ਹਨ ਅਤੇ ਲਗਭਗ 52,000 ਕਰੋੜ ਰੁਪਏ ਦੇ ਲੋਨ ਦੀ ਵੰਡ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ, ਹੁਡਕੋ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਆਪਣੇ ਤਿੰਨ ਮੁੱਖ ਥੰਮ੍ਹਾਂ - ਵਿੱਤ, ਸਲਾਹ-ਮਸ਼ਵਰਾ ਅਤੇ ਸਮਰੱਥਾ ਨਿਰਮਾਣ ਰਾਹੀਂ ਦੇਸ਼ ਭਰ ਵਿੱਚ ਟਿਕਾਊ ਆਵਾਸ ਦਾ ਵਿਕਾਸ ਕੀਤਾ ਹੈ। ਹੁਡਕੋ, ‘ਵਿਕਸਿਤ ਭਾਰਤ 2047’ ਦੇ ਵਿਜ਼ਨ ਦੇ ਅਨੁਸਾਰ, ਇੱਕ ਵਧੇਰੇ ਮਜ਼ਬੂਤ, ਸਮਾਰਟ ਅਤੇ ਸਮਾਵੇਸ਼ੀ ਭਾਰਤ ਦੇ ਨਿਰਮਾਣ ਪ੍ਰਤੀ ਆਪਣੀ ਨਵੀਂ ਵਚਨਬੱਧਤਾ ਦੇ ਨਾਲ ਪੂਰੀ ਤਰ੍ਹਾਂ ਤਿਆਰ ਹੈ।
ਸਥਾਪਨਾ ਦਿਵਸ ਦੇ ਮੌਕੇ, ਕਈ ਇਨ-ਹਾਊਸ ਪ੍ਰਕਾਸ਼ਨਾਂ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ‘ਤੇ ਹੁਡਕੋ ਦੇ ਕਰਮਚਾਰੀਆਂ ਦੀ ਲੰਬੀ ਅਤੇ ਸ਼ਲਾਘਾਯੋਗ ਸੇਵਾ ਲਈ ਉਨ੍ਹਾਂ ਨੂੰ ਅਤੇ ਵੱਖ-ਵੱਖ ਰਾਜਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਮੁੱਖ ਹਿੱਸੇਦਾਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਦੀ ਸਮਾਪਤੀ ਸੱਭਿਆਚਾਰਕ ਸ਼ਾਮ ਨਾਲ ਹੋਇਆ, ਜਿਸ ਵਿੱਚ ਸਾਡੇ ਦੇਸ਼ ਦੀਆਂ ਸਮ੍ਰਿੱਧ ਸ਼ਾਸ਼ਤਰੀ ਪਰੰਪਰਾਵਾਂ ਨੂੰ ਅਤਿਅੰਤ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ।
*****
ਐੱਸਕੇ/ਏਕੇ
(रिलीज़ आईडी: 2256537)
आगंतुक पटल : 54