ਸੱਭਿਆਚਾਰ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੱਦਾਖ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ


ਇਤਿਹਾਸਿਕ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਪ੍ਰਦਰਸ਼ਨੀ 1 ਤੋਂ 15 ਮਈ 2026 ਤੱਕ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਗਲੋਬਲ ਭਾਗੀਦਾਰੀ ਦੀ ਉਮੀਦ ਹੈ

Posted On: 22 APR 2026 6:01PM by PIB Chandigarh

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਸੰਗ੍ਰਹਾਲਯ ਵਿੱਚ ਤਥਾਗਤ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਦੀ ਸ਼ੁਰੂਆਤ ਦੇ ਮੌਕੇ ‘ਤੇ ਬੋਲਦੇ ਹੋਏ ਇਸ ਪ੍ਰਦਰਸ਼ਨੀ ਨੂੰ ਗਲੋਬਲ ਸ਼ਾਂਤੀ ਲਈ ਇੱਕ ਇਤਿਹਾਸਿਕ ਪਹਿਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼, ਜੋ ਆਪਣੇ ਮੂਲ ਸਥਾਨ ‘ਤੇ ਸੁਰੱਖਿਅਤ ਹਨ, ਜਨਤਕ ਪ੍ਰਦਰਸ਼ਨ ਲਈ ਲਿਆਂਦੇ ਜਾ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਵਿਸ਼ਵਵਿਆਪੀ ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਹੁਲਾਰਾ ਦੇਣ ਦਾ ਇੱਕ ਮਜ਼ਬੂਤ ਮਾਧਿਅਮ ਬਣੇਗੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਹਿੰਸਾ, ਦਇਆ ਅਤੇ ਆਤਮ-ਜਾਗਰੂਕਤਾ ‘ਤੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅੱਜ ਦੇ ਅਨਿਸ਼ਚਿਤਤਾ ਅਤੇ ਸੰਘਰਸ਼ ਨਾਲ ਭਰੇ ਵਿਸ਼ਵਵਿਆਪੀ ਪਰਿਵੇਸ਼ ਵਿੱਚ ਬਹੁਤ ਹੀ ਪ੍ਰਾਸੰਗਿਕ ਹਨ।

ਕੇਂਦਰੀ ਮੰਤਰੀ ਨੇ ਬੁੱਧ ਵਿਰਾਸਤ ਦੇ ਕੇਂਦਰ ਦੇ ਰੂਪ ਵਿੱਚ ਲੱਦਾਖ ਦੇ ਮਹੱਤਵ ‘ਤੇ ਬੋਲਦੇ ਹੋਏ ਕਿਹਾ ਕਿ ਇਹ ਪ੍ਰਦਰਸ਼ਨੀ ਨਾ ਸਿਰਫ਼ ਅਧਿਆਤਮਿਕ ਜੁੜਾਅ ਦਾ ਮੌਕਾ ਪ੍ਰਦਾਨ ਕਰੇਗੀ ਸਗੋਂ ਖੇਤਰ ਵਿੱਚ ਇਸ ਨਾਲ ਸੱਭਿਆਚਾਰਕ ਟੂਰਿਜ਼ਮ ਨੂੰ ਵੀ ਬਹੁਤ ਹੁਲਾਰਾ ਮਿਲੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪਵਿੱਤਰ ਅਵਸ਼ੇਸ਼ਾਂ ਦੀਆਂ ਅਜਿਹੀਆਂ ਹੀ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਵੱਖ-ਵੱਖ ਦੇਸ਼ਾਂ ਦੀ ਵੱਡੀ ਗਿਣਤੀ ਵਿੱਚ ਭਾਗੀਦਾਰੀ ਰਹੀ ਹੈ, ਜਿਸ ਨਾਲ ਗਲੋਬਲ ਪੱਧਰ ‘ਤੇ ਭਾਰਤ ਦਾ ਸੱਭਿਆਚਾਰਕ ਅਤੇ ਸੱਭਿਅਤਾਗਤ ਜੁੜਾਅ ਮਜ਼ਬੂਤ ਹੋਇਆ ਹੈ।

ਸੱਭਿਆਚਾਰ ਮੰਤਰਾਲੇ ਦੁਆਰਾ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਬੋਧ ਸੰਘ ਦੇ ਸਹਿਯੋਗ ਨਾਲ ਲੱਦਾਖ ਵਿੱਚ 1 ਮਈ ਤੋਂ 15 ਮਈ 2026 ਤੱਕ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਵਫ਼ਦਾਂ, ਰਾਜਦੂਤਾਂ, ਉੱਘੇ ਰਿਨਪੋਚੇ, ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਦੀ ਭਾਗੀਦਾਰੀ ਦੀ ਉਮੀਦ ਹੈ।

15 ਦਿਨਾਂ ਦੇ ਪ੍ਰੋਗਰਾਮ ਵਿੱਚ ਪਵਿੱਤਰ ਅਵਸ਼ੇਸ਼ਾਂ ਦਾ ਜਨਤਕ ਦਰਸ਼ਨ, ਸ਼ਾਨਦਾਰ ਜਲੂਸ, ਰਵਾਇਤੀ ਸਮਾਰੋਹ ਅਤੇ ਧਿਆਨ ਸੈਸ਼ਨ, ਯੋਗਾ ਕੈਂਪਸ, ਸਿਹਤ ਪਹਿਲ, ਸੱਭਿਆਚਾਰਕ ਪੇਸ਼ਕਾਰੀਆਂ, ਪ੍ਰਦਰਸ਼ਨੀਆਂ ਅਤੇ ਹਿਮਾਲੀਅਨ ਬੋਧ ਧਰਮ ‘ਤੇ ਅੰਤਰਰਾਸ਼ਟਰੀ ਸੰਮੇਲਨ ਜਿਹੇ ਕਈ ਸਮਾਨਾਂਤਰ ਪ੍ਰੋਗਰਾਮ ਸ਼ਾਮਲ ਹੋਣਗੇ। ਵਧੇਰੇ ਜਾਣਕਾਰੀ ਲਈ ਕਿਰਪਾ https://tathagata.co.in/  ‘ਤੇ ਜਾਓ।

 ਪ੍ਰਮੁੱਖ ਸਥਾਨਾਂ ਵਿੱਚ ਮਹਾਬੋਧੀ ਅੰਤਰਰਾਸ਼ਟਰੀ ਧਿਆਨ ਕੇਂਦਰ, ਧਰਮ ਕੇਂਦਰ, ਲੇਹ ਪੈਲੇਸ ਅਤੇ ਸੀਆਈਬੀਐੱਸ ਸ਼ਾਮਲ ਹਨ। ਇਹ ਪ੍ਰਦਰਸ਼ਨੀ 11 ਤੋਂ 12 ਮਈ ਤੱਕ ਜਾਂਸਕਰ ਤੱਕ ਵੀ ਵਿਸਤਾਰਿਤ ਹੋਵੇਗੀ, ਜਿਸ ਤੋਂ ਬਾਅਦ 14 ਮਈ ਨੂੰ ਲੇਹ ਵਿੱਚ ਇਸ ਦਾ ਸਮਾਪਤੀ ਸਮਾਰੋਹ ਹੋਵੇਗਾ ਅਤੇ 15 ਮਈ 2026 ਨੂੰ ਪਵਿੱਤਰ ਅਵਸ਼ੇਸ਼ਾਂ ਦੀ ਰਵਾਨਗੀ ਹੋਵੇਗੀ।

ਇਸ ਪ੍ਰੋਗਰਾਮ ਵਿੱਚ ਲੱਦਾਖ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਵਿਨੈ ਕੁਮਾਰ ਸਕਸੈਨਾ, ਅੰਤਰਰਾਸ਼ਟਰੀ ਬੋਧ ਸੰਘ ਦੇ ਡਾਇਰੈਕਟਰ ਜਨਰਲ ਸ਼੍ਰੀ ਅਭਿਜੀਤ ਹਲਦਰ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਪ੍ਰੋਗਰਾਮ ਦੀ ਸਮਾਪਤੀ ਸਾਰੇ ਹਿਤਧਾਰਕਾਂ ਦੇ ਦਰਮਿਆਨ ਇਸ ਇਤਿਹਾਸਿਕ ਅਧਿਆਤਮਿਕ ਅਤੇ ਸੱਭਿਆਚਾਰਕ ਪਹਿਲ ਦੇ ਸਫ਼ਲ ਪ੍ਰਬੰਧਨ ਨੂੰ ਯਕੀਨੀ ਕਰਨ ਦੀ ਸਾਂਝੀ ਵਚਨਬੱਧਤਾ ਦੇ ਨਾਲ ਹੋਈ, ਜਿਸ ਨਾਲ ਬੋਧ ਵਿਰਾਸਤ ਦੇ ਗਲੋਬਲ ਸੈਂਟਰ ਵਜੋਂ ਭਾਰਤ ਦੀ ਸਥਿਤੀ ਮਜ਼ਬੂਤ ਹੋਈ।

ਵਿਸਤ੍ਰਿਤ ਪੇਸ਼ਕਾਰੀ

 

*****

ਐੱਮ ਅੰਨਾਦੁਰਾਈ/ਬਲਜੀਤ


(Release ID: 2254891) ਵਿਜ਼ੀਟਰ ਕਾਊਂਟਰ : 2