ਵਣਜ ਤੇ ਉਦਯੋਗ ਮੰਤਰਾਲਾ
ਐੱਨਐੱਡੀਐੱਸਐੱਲ ਅਤੇ ਮਹਾਰਾਸ਼ਟਰ ਨੇ ਰਾਜ ਦੇ ਲੌਜਿਸਟਿਕਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਵਿਕਸਿਤ ਭਾਰਤ ਦਾ ਸਮਰਥਨ ਕਰਨ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ
ਸਹਿਜ ਅਤੇ ਕੁਸ਼ਲ ਲੌਜਿਸਟਿਕਸ ਲਈ ਯੂਨੀਫਾਈਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ ਦਾ ਲਾਭ ਲੈਣ ਲਈ ਸਹਿਯੋਗ
Posted On:
17 APR 2026 4:56PM by PIB Chandigarh
ਐੱਨਆਈਸੀਡੀਸੀ ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਿਟੇਡ (ਐੱਨਐੱਲਡੀਐੱਸਐੱਲ) ਅਤੇ ਮਹਾਰਾਸ਼ਟਰ ਸਰਕਾਰ ਨੇ 16 ਅਪ੍ਰੈਲ, 2026 ਨੂੰ ਯੂਨੀਫਾਇਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ULIP) ਦੀ ਵਰਤੋਂ ਕਰਕੇ ਮਹਾਰਾਸ਼ਟਰ ਵਿੱਚ ਲੌਜਿਸਟਿਕਸ ਲੈਂਡਸਕੇਪ ਨੂੰ ਡਿਜੀਟਾਇਜ਼ ਕਰਨ ਲਈ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ।
ਇਸ ਸਹਿਯੋਗ ਨਾਲ ਲੌਜਿਸਟਿਕਸ ਕਾਰਜਾਂ ਨੂੰ ਸੁਚਾਰੂ ਬਣਾਉਣ ਵਿੱਚ ਪਾਰਦਰਸ਼ਿਤਾ ਆਉਣ, ਰਾਜ ਸਰਕਾਰ ਦੇ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਨੂੰ ਉਤਸ਼ਾਹਿਤ ਕਰਨ ਅਤੇ ਰੀਅਲ-ਟਾਈਮ ਡੇਟਾ ਇਨਸਾਈਟਸ ਰਾਹੀਂ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਸਹਾਇਤਾ ਮਿਲਣ ਦੀ ਉਮੀਦ ਹੈ।
ਇਸ ਸਮਝੌਤੇ 'ਤੇ ਮਹਾਰਾਸ਼ਟਰ ਸਰਕਾਰ ਦੇ ਉਦਯੋਗ ਡਾਇਰੈਕਟੋਰੇਟ ਦੁਆਰਾ ਆਯੋਜਿਤ ਇੱਕ ਇੰਟਰਐਕਟਿਵ ਯੂਐੱਲਆਈਪੀ(ULIP) ਵਰਕਸ਼ਾਪ ਦੌਰਾਨ ਹਸਤਾਖਰ ਕੀਤੇ ਗਏ, ਜਿਸ ਵਿੱਚ ਰਾਜ ਸਰਕਾਰ ਦੇ 10 ਤੋਂ ਵੱਧ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦਾ ਮੁੱਖ ਉਦੇਸ਼ ਇਹ ਪਛਾਣਨਾ ਸੀ ਕਿ ਮਹਾਰਾਸ਼ਟਰ ਵਿੱਚ ਲੌਜਿਸਟਿਕ ਚੁਣੌਤੀਆਂ ਨੂੰ ਹੱਲ ਕਰਨ ਵਿੱਚ, ਖਾਸ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਅਤੇ ਲਘੂ ਨਿਰਯਾਤਕਾਂ ਲਈ ਯੂਐੱਲਆਈਪੀ(ULIP) ਦੀ ਵਰਤੋਂ ਕਰਕੇ ਪਾਰਦਰਸ਼ਿਤਾ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ।
ਵਰਕਸ਼ਾਪ ਵਿੱਚ ਐੱਨਐੱਲਡੀਐੱਸਐੱਲ ਦੀਆਂ ਮੁੱਖ ਡਿਜੀਟਲ ਪਹਿਲਕਦਮੀਆਂ-ਲੌਜਿਸਟਿਕਸ ਡੇਟਾ ਬੈਂਕ, ਕੋਲਾ ਸ਼ਕਤੀ-ਸਮਾਰਟ ਕੋਲ ਐਨਾਲਿਟਿਕਸ ਡੈਸ਼ਬੋਰਡ, ਟ੍ਰੈਕ ਯੁਅਰ ਟ੍ਰਾਂਸਪੋਰਟ ਅਤੇ ਟ੍ਰਾਂਸਪੋਰਟ ਮੈਨੇਜਮੈਂਟ ਸਿਸਟਮ (ਟੀਐੱਮਐੱਸ) ਦੇ ਲਾਈਵ ਪ੍ਰਦਰਸ਼ਨ ਵੀ ਪੇਸ਼ ਕੀਤੇ ਗਏ, ਇਹ ਸਾਰੇ ਯੂਐੱਲਆਈਪੀ (ULIP) ਦੁਆਰਾ ਸੰਚਾਲਿਤ ਹਨ। ਇਹ ਪਲੈਟਫਾਰਮ ਦਰਸਾਉਂਦੇ ਹਨ ਕਿ ਕਿਵੇਂ ਰੀਅਲ-ਟਾਈਮ ਡੇਟਾ ਪੂਰੀ ਲੌਜਿਸਟਿਕਸ ਵੈਲਿਊ ਚੇਨ ਵਿੱਚ ਟ੍ਰੈਕਿੰਗ, ਸੰਚਾਲਨ ਕੁਸ਼ਲਤਾ ਅਤੇ ਫੈਸਲਾ ਲੈਣ ਵਿੱਚ ਸੁਧਾਰ ਕਰ ਸਕਦਾ ਹੈ।
ਇਸ ਪਹਿਲਕਦਮੀ ਦੀ ਅਗਵਾਈ ਐੱਨਆਈਸੀਡੀਸੀ ਦੇ ਸੀਈਓ ਅਤੇ ਐੱਮਡੀ ਤੇ ਐੱਨਐੱਲਡੀਐੱਸਐੱਲ ਦੇ ਚੇਅਰਮੈਨ ਸ਼੍ਰੀ ਰਜਤ ਕੁਮਾਰ ਸੈਣੀ (ਆਈਏਐੱਸ) ਕਰ ਰਹੇ ਹਨ। ਇਸ ਸਮਝੌਤੇ 'ਤੇ ਰਸਮੀ ਤੌਰ 'ਤੇ ਮਹਾਰਾਸ਼ਟਰ ਸਰਕਾਰ ਦੇ ਵਿਕਾਸ ਕਮਿਸ਼ਨਰ (ਉਦਯੋਗ) ਸ਼੍ਰੀ ਦੀਪੇਂਦਰ ਸਿੰਘ ਕੁਸ਼ਵਾਹ (ਆਈਏਐੱਸ) ਅਤੇ ਐੱਲਐੱਲਡੀਐੱਸਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਤਕਾਯੁਕੀ ਕਾਨੋ ਨੇ ਦਸਤਖਤ ਕੀਤੇ। ਇਸ ਮੌਕੇ 'ਤੇ ਮਹਾਰਾਸ਼ਟਰ ਸਰਕਾਰ ਦੇ ਉਦਯੋਗ ਡਾਇਰੈਕਟੋਰੇਟ ਦੇ ਐਡੀਸ਼ਨਲ ਡਿਵੈਲਪਮੈਂਟ ਕਮਿਸ਼ਨਰ ਸ਼੍ਰੀ ਵੈਭਵ ਵਾਘਮਾਰੇ (ਆਈਏਐੱਸ) ਵੀ ਮੌਜੂਦ ਸਨ।
ਇਸ ਪਹਿਲਕਦਮੀ ਦੇ ਤਹਿਤ, ਐੱਨਐੱਲਡੀਐੱਸਐੱਲ ਮਹਾਰਾਸ਼ਟਰ ਸਰਕਾਰ ਨੂੰ ਇੱਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ ਜੋ ਰਾਜ ਦੇ ਲੌਜਿਸਟਿਕ ਕਾਰਜਾਂ ਵਿੱਚ ਵਧੇਰੇ ਪਾਰਦਰਸ਼ਿਤਾ ਲਿਆਏਗਾ। ਇਸ ਪਲੈਟਫਾਰਮ ਨਾਲ ਫੈਸਲੇ ਲੈਣ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਦੇ ਲੌਜਿਸਟਿਕਸ ਖੇਤਰ ਦੀ ਕੁਸ਼ਲਤਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਵਧਣ ਦੀ ਉਮੀਦ ਹੈ, ਜੋ ਕਿ 'ਵਿਕਸਿਤ ਭਾਰਤ' ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਾ ਹੈ।
ਯੂਐੱਲਆਈਪੀ(ULIP) ਇੱਕ ਏਕੀਕ੍ਰਿਤ ਡਿਜੀਟਲ ਗੇਟਵੇ ਵਜੋਂ ਕੰਮ ਕਰਦਾ ਹੈ, ਜੋ ਏਪੀਆਈ-ਅਧਾਰਿਤ ਏਕੀਕਰਣ ਰਾਹੀਂ ਕਈ ਸਰਕਾਰੀ ਪ੍ਰਣਾਲੀਆਂ ਤੋਂ ਲੌਜਿਸਟਿਕਸ-ਸਬੰਧਿਤ ਡੇਟਾ ਤੱਕ ਨਿਰਵਿਘਨ ਪਹੁੰਚ ਨੂੰ ਸਮਰੱਥ ਬਣਾਉਂਦਾ ਹੈ। ਇਹ ਵਰਤਮਾਨ ਵਿੱਚ 11 ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ 45 ਪ੍ਰਣਾਲੀਆਂ ਨੂੰ 137 ਏਪੀਆਈ ਰਾਹੀਂ ਜੋੜਦਾ ਹੈ, ਜੋ 2,000 ਤੋਂ ਵੱਧ ਡੇਟਾ ਖੇਤਰਾਂ ਨੂੰ ਕਵਰ ਕਰਦਾ ਹੈ। ਇਸ ਈਕੋਸਿਸਟਮ ਨੇ 240 ਤੋਂ ਵੱਧ ਨਵੀਨਤਾਕਾਰੀ ਐਪਲੀਕੇਸ਼ਨਾਂ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ, ਜਿਸ ਨਾਲ 300 ਕਰੋੜ ਤੋਂ ਵੱਧ ਏਪੀਆਈ ਲੈਣ-ਦੇਣ ਹੋਏ ਹਨ ਅਤੇ ਇਹ ਇਸ ਪਲੈਟਫਾਰਮ ਦੀ ਭਰੋਸੇਯੋਗਤਾ ਅਤੇ ਮਜ਼ਬੂਤੀ ਨੂੰ ਦਰਸਾਉਂਦੇ ਹਨ।
ਐੱਨਆਈਸੀਡੀਸੀ ਸਮਾਰਟ ਉਦਯੋਗਿਕ ਸ਼ਹਿਰਾਂ ਅਤੇ ਏਕੀਕ੍ਰਿਤ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਭਾਰਤ ਦੇ ਉਦਯੋਗਿਕ ਪਰਿਵਰਤਨ ਦੀ ਅਗਵਾਈ ਕਰ ਰਿਹਾ ਹੈ। 20 ਗ੍ਰੀਨਫੀਲਡ ਉਦਯੋਗਿਕ ਸਮਾਰਟ ਸ਼ਹਿਰਾਂ ਦੀ ਸਫਲਤਾ ਤੋਂ ਬਾਅਦ, ਐੱਨਆਈਸੀਡੀਸੀ ਨੂੰ ਹੁਣ ਭਵਯ ਯੋਜਨਾ (BHAVYA-Bharat Audyogik Vikas Yojana) ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਯੋਜਨਾ ਵਿੱਚ 33,660 ਕਰੋੜ ਰੁਪਏ ਦੇ ਖਰਚੇ ਨਾਲ ਦੇਸ਼ ਭਰ ਵਿੱਚ 100 ਨਿਵੇਸ਼-ਤਿਆਰ, 'ਪਲੱਗ-ਐਂਡ-ਪਲੇ' ਉਦਯੋਗਿਕ ਪਾਰਕਾਂ ਦੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ। ਐੱਨਆਈਸੀਡੀਸੀ ਪ੍ਰਧਾਨ ਮੰਤਰੀ ਮਿੱਤਰ ਮੈਗਾ ਟੈਕਸਟਾਈਲ ਪਾਰਕ ਅਤੇ ਇੰਡੀਆ ਇੰਡਸਟ੍ਰੀਅਲ ਲੈਂਡ ਬੈਂਕ (ਆਈਆਈਐੱਲਬੀ) ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਵੀ ਲਾਗੂ ਕਰ ਰਿਹਾ ਹੈ।
ਐੱਨਆਈਸੀਡੀਸੀ ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਿਟੇਡ (ਐੱਨਐੱਲਡੀਐੱਸਐੱਲ), ਐੱਨਆਈਸੀਡੀਸੀ ਦੀ ਲੌਜਿਸਟਿਕ ਸ਼ਾਖਾ, ਲੌਜਿਸਟਿਕਸ ਡੇਟਾ ਬੈਂਕ (ਐੱਲਡੀਬੀ) ਅਤੇ ਯੂਨੀਫਾਇਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ULIP) ਵਰਗੇ ਡਿਜੀਟਲ ਪਲੈਟਫਾਰਮਾਂ ਰਾਹੀਂ ਲੌਜਿਸਟਿਕਸ ਸੈਕਟਰ ਨੂੰ ਬਦਲਣ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। 30 ਦਸੰਬਰ, 2015 ਨੂੰ ਸਥਾਪਿਤ, ਇਹ ਐੱਨਆਈਸੀਡੀਸੀ ਇੰਡਸਟ੍ਰੀਅਲ ਡਿਵੈਲਪਮੈਂਟ ਟਰਸਟ (ਐੱਨਆਈਸੀਡੀਆਈਟੀ) ਅਤੇ ਐੱਨਈਸੀ ਕਾਰਪੋਰੇਸ਼ਨ ਆਫ ਜਾਪਾਨ ਵਿਚਕਾਰ ਇੱਕ ਸਾਂਝਾ ਉੱਦਮ ਹੈ।

************
ਅਭਿਸ਼ੇਕ ਦਿਆਲ/ਅਨੁਸ਼ਕਾ ਪਾਂਡੇ/ਏਕੇ
(Release ID: 2254071)
ਵਿਜ਼ੀਟਰ ਕਾਊਂਟਰ : 8