ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸੀਐੱਸਆਈਆਰ-ਆਈਆਈਆਈਐੱਮ, ਜੰਮੂ ਵਿਖੇ ਇੰਡੀਅਨ ਫਾਰਮਾਕੋਪੀਆ (ਆਈਪੀ) 2026 ‘ਤੇ ਵਿਗਿਆਨਕ ਸੰਮੇਲਨ ਆਯੋਜਿਤ ਕੀਤਾ ਗਿਆ


ਆਈਪੀ 2026 ਸੰਮੇਲਨ ਵਿੱਚ ਔਸ਼ਧੀ ਮਿਆਰਾਂ ਨੂੰ ਅੱਗੇ ਵਧਾਉਣ ਅਤੇ ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਰੈਗੂਲੇਟਰੀ, ਅਕਾਦਮਿਕ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਇਕੱਠੇ ਆਏ

ਇੰਡੀਅਨ ਫਾਰਮਾਕੋਪੀਆ ਕਮਿਸ਼ਨ ਨੇ ਸੰਮੇਲਨ ਵਿੱਚ ਮਜ਼ਬੂਤ ਜਨਤਕ ਸਿਹਤ ਸੁਰੱਖਿਆ ਉਪਾਵਾਂ ਲਈ ਫਾਰਮਾਕੋਪੀਅਲ ਮਿਆਰਾਂ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ

Posted On: 18 APR 2026 1:51PM by PIB Chandigarh

ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੇ ਸਹਿਯੋਗ ਨਾਲ 17 ਅਪ੍ਰੈਲ 2026 ਨੂੰ ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਫ਼ ਇੰਟੀਗ੍ਰੇਟਿਵ ਮੈਡੀਸਿਨ (ਸੀਐੱਸਆਈਆਰ-ਆਈਆਈਆਈਐੱਮ), ਜੰਮੂ ਵਿਖੇ ਇੰਡੀਅਨ ਫਾਰਮਾਕੋਪੀਆ (ਆਈਪੀ) 2026 ‘ਤੇ ਇੱਕ ਵਿਗਿਆਨਿਕ ਸੰਮੇਲਨ ਅਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ।

ਇਸ ਸੰਮੇਲਨ ਵਿੱਚ ਰੈਗੂਲੇਟਰੀ ਸੰਸਥਾਵਾਂ, ਸਿੱਖਿਆ ਜਗਤ ਅਤੇ ਫਾਰਮਾਸਿਊਟੀਕਲ ਸੈਕਟਰ ਦੇ ਮਾਹਿਰ ਇਕੱਠੇ ਆਏ ਤਾਂ ਜੋ ਫਾਰਮਾਕੋਪੀਅਲ ਮਿਆਰਾਂ ਵਿੱਚ ਪ੍ਰਮੁੱਖ ਵਿਕਾਸ ਅਤੇ ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।

ਉਦਘਾਟਨੀ ਸੈਸ਼ਨ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਨੇ ਸੰਬੋਧਨ ਕਰਦੇ ਹੋਏ ਵਿਗਿਆਨਿਕ ਅਤੇ ਰੈਗੂਲੇਟਰੀ ਜ਼ਰੂਰਤਾਂ ਵਿੱਚ ਹੋ ਰਹੇ ਬਦਲਾਵਾਂ ਦੇ ਅਨੁਸਾਰ ਫਾਰਮਾਕੋਪੀਆ ਮਿਆਰਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ਵਿੱਚ ਦੱਸਿਆ। ਚਰਚਾਵਾਂ ਵਿੱਚ ਇੰਡੀਅਨ ਫਾਰਮਾਕੋਪੀਆ ਦੀ ਭੂਮਿਕਾ ‘ਤੇ ਬਲ ਦਿੱਤਾ ਗਿਆ। ਇਹ ਦੇਸ਼ ਭਰ ਵਿੱਚ ਔਸ਼ਧੀਆਂ ਲਈ ਇੱਕਸਾਰ ਮਿਆਰ ਬਣਾਏ ਰੱਖਣ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ।

ਤਕਨੀਕੀ ਸੈਸ਼ਨਾਂ ਵਿੱਚ ਇੰਡੀਅਨ ਫਾਰਮਾਕੋਪੀਆ (ਆਈਪੀ) 2026 ਵਿੱਚ ਹੋਈ ਨਵੀਨਤਮ ਜਾਣਕਾਰੀ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਨ੍ਹਾਂ ਵਿੱਚ ਮੋਨੋਗ੍ਰਾਫਾਂ ਦਾ ਵਿਕਾਸ ਅਤੇ ਸੰਸ਼ੋਧਨ, ਅਸ਼ੁੱਧਤਾ ਮਿਆਰਾਂ ਨੂੰ ਮਜ਼ਬੂਤ ਕਰਨਾ ਅਤੇ ਆਧੁਨਿਕ ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣਾਂ ਨੂੰ ਅਪਣਾਉਣਾ ਸ਼ਾਮਲ ਹੈ। ਇਸ ਵਿਟਾਰ-ਵਟਾਂਦਰੇ ਵਿੱਚ ਰੈਗੂਲੇਟਰੀ ਪਹੁੰਚ, ਫਾਈਟੋਫਾਰਮਾਸਿਊਟੀਕਲਜ਼ ਦੇ ਮਾਨਕੀਕਰਣ ਅਤੇ ਸੂਖਮ ਜੀਵ ਵਿਗਿਆਨ ਅਤੇ ਖੂਨ ਨਾਲ ਸਬੰਧੀ ਮਿਆਰਾਂ ਨੂੰ ਮਜ਼ਬੂਤ ਕਰਨ ਜਿਹੇ ਵਿਸ਼ਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਹ ਔਸ਼ਧੀ ਗੁਣਵੱਤਾ ਪ੍ਰਣਾਲੀਆਂ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

ਇਸ ਇੰਟਰਐਕਟਿਵ ਸੈਸ਼ਨ ਨੇ ਹਿਤਧਾਰਕਾਂ ਨੂੰ ਆਈਪੀ 2026 ਦੇ ਲਾਗੂਕਰਨ ਪਹਿਲੂਆਂ, ਉਦਯੋਗ ਦੀਆਂ ਤਿਆਰੀਆਂ ਅਤੇ ਗਲੋਬਲ ਮਿਆਰਾਂ ਦੇ ਨਾਲ ਨਿਰੰਤਰ ਤਾਲਮੇਲ ਦੀ ਜ਼ਰੂਰਤ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ। ਭਾਗੀਦਾਰਾਂ ਨੇ ਨਵੀਨਤਮ ਮਿਆਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਲਈ ਰੈਗੂਲੇਟਰਾਂ, ਉਦਯੋਗ ਅਤੇ ਵਿਗਿਆਨਿਕ ਸੰਸਥਾਨਾਂ ਦਰਮਿਆਨ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕੀਤਾ।

ਇਸ ਸੰਮੇਲਨ ਵਿੱਚ ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਦੀ ਵਿਗਿਆਨਿਕ ਤਰੱਕੀ ਅਤੇ ਹਿਤਧਾਰਕਾਂ ਦੀ ਭਾਗੀਦਾਰੀ ਰਾਹੀਂ ਫਾਰਮਾਕੋਪੀਅਲ ਮਿਆਰਾਂ ਨੂੰ ਲਗਾਤਾਰ ਉੱਨਤ ਕਰਨ ਦੀ ਵਚਨਬੱਧਤਾ ਦੁਹਰਾਈ। ਇਸ ਨਾਲ ਦੇਸ਼ ਵਿੱਚ ਜਨਤਕ ਸਿਹਤ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਮਿਲੇਗਾ।

****

ਐੱਸਆਰ/ਏਕੇ


(Release ID: 2253804) ਵਿਜ਼ੀਟਰ ਕਾਊਂਟਰ : 7