ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਘੱਟ ਗਿਣਤੀ ਭਾਸ਼ਾ ਏਆਈ ਈਕੋਸਿਸਟਮ ਨੂੰ ਅੱਗੇ ਵਧਾਉਣ ਲਈ ਦਿੱਲੀ ਯੂਨੀਵਰਸਿਟੀ ਦੇ ਐਸਜੀਟੀਬੀ ਖਾਲਸਾ ਕਾਲਜ ਵਿਖੇ ਗੁਰਮੁਖੀ ਭਾਸ਼ਾ 'ਤੇ ‘ਭਾਸ਼ਿਣੀ’ ਸੰਚਾਲਨ/ਸੇਵਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
Posted On:
18 APR 2026 5:41PM by PIB Chandigarh
ਏਆਈ-ਅਧਾਰਿਤ ਨਵੀਨਤਾ ਰਾਹੀਂ ਘੱਟ ਗਿਣਤੀ ਭਾਸ਼ਾਵਾਂ ਦੀ ਸੰਭਾਲ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, 'ਗੁਰਮੁਖੀ ਭਾਸ਼ਾ ਸੰਭਾਲ ਅਤੇ ਡਿਜੀਟਲ ਏਆਈ ਮਾਡਲ ਵਿਕਾਸ' 'ਤੇ ‘ਭਾਸ਼ਿਣੀ’ ਸੰਚਾਲਨ/ਸੇਵਾ ਵਰਕਸ਼ਾਪ 17 ਅਪ੍ਰੈਲ 2026 ਨੂੰ ਦਿੱਲੀ ਯੂਨੀਵਰਸਿਟੀ ਦੇ ਐਸਜੀਟੀਬੀ ਖਾਲਸਾ ਕਾਲਜ ਵਿਖੇ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੁਆਰਾ ਐਸਜੀਟੀਬੀ ਖਾਲਸਾ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ।

ਵਰਕਸ਼ਾਪ ਵਿੱਚ ਗੁਰਮੁਖੀ ਲਿਪੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਗੁਰਮੁਖੀ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਖਾਸ ਕਰਕੇ ਸਿੱਖ ਪਰੰਪਰਾਵਾਂ ਅਤੇ ਗ੍ਰੰਥਾਂ ਵਿੱਚ ਇਸਦੀ ਡੂੰਘੀ ਸੱਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਮਹੱਤਤਾ ਹੈ । ਏਆਈ ਈਕੋਸਿਸਟਮ ਵਿੱਚ ਇੱਕ ਭਾਸ਼ਾ ਸਰੋਤ ਦੇ ਰੂਪ ਵਿੱਚ, ਗੁਰਮੁਖੀ ਨੂੰ ਡਿਜੀਟਲ ਪਲੇਟਫਾਰਮਾਂ ਅਤੇ ਸੇਵਾਵਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਲਈ ਡਿਜੀਟਾਈਜ਼ੇਸ਼ਨ, ਡੇਟਾਸੈਟ ਸਿਰਜਣਾ ਅਤੇ ਭਾਸ਼ਾਈ ਪ੍ਰਮਾਣਿਕਤਾ ਵਿੱਚ ਯੋਜਨਾਬੱਧ ਯਤਨਾਂ ਦੀ ਲੋੜ ਹੈ। ਇਹ ਪਹਿਲ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਘੱਟ ਗਿਣਤੀ ਅਤੇ ਪਰੰਪਰਾਗਤ ਭਾਸ਼ਾਵਾਂ ਦੀ ਸੰਭਾਲ ਅਤੇ ਪ੍ਰਚਾਰ ਦਾ ਸਮਰਥਨ ਕਰਨ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
ਐਸਜੀਟੀਬੀ ਖਾਲਸਾ ਕਾਲਜ ਨੇ ਇੱਕ ਮੁੱਖ ਅਕਾਦਮਿਕ ਅਤੇ ਗਿਆਨ ਭਾਈਵਾਲ ਵਜੋਂ ਯੋਗਦਾਨ ਪਾਇਆ। ਕਾਲਜ ਨੇ ਭਾਸ਼ਾ ਏਆਈ ਪਹਿਲਕਦਮੀਆਂ ਵਿੱਚ ਭਾਸ਼ਾਈ ਸਟੀਕਤਾ ਅਤੇ ਸੱਭਿਆਚਾਰਕ ਸੰਦਰਭ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਮੁਹਾਰਤ ਅਤੇ ਸੰਸਥਾਗਤ ਸਹਾਇਤਾ ਪ੍ਰਦਾਨ ਕੀਤੀ। ਇਹ ਸਹਿਯੋਗ ਘੱਟ ਸਰੋਤਾਂ ਵਾਲੀਆਂ ਅਤੇ ਵਿਰਾਸਤੀ ਭਾਸ਼ਾਵਾਂ ਲਈ ਖੋਜ, ਗਿਆਨ ਵਿਕਾਸ ਅਤੇ ਈਕੋਸਿਸਟਮ-ਨਿਰਮਾਣ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।
ਵਰਕਸ਼ਾਪ ਦੌਰਾਨ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਸੀਨੀਅਰ ਜਨਰਲ ਮੈਨੇਜਰ ਸ਼ੈਲੇਂਦਰ ਪਾਲ ਸਿੰਘ ਨੇ ਭਾਰਤੀ ਭਾਸ਼ਾਵਾਂ ਰਾਹੀਂ ਗਿਆਨ ਪ੍ਰਣਾਲੀਆਂ ਅਤੇ ਡਿਜੀਟਲ ਸੇਵਾਵਾਂ ਤੱਕ ਸਮਾਵੇਸ਼ੀ ਪਹੁੰਚ ਨੂੰ ਸਮਰੱਥ ਬਣਾਉਣ ਲਈ ਏਆਈ ਦਾ ਲਾਭ ਉਠਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਗੁਰਮੁਖੀ ਲਈ ਉੱਚ-ਗੁਣਵੱਤਾ ਵਾਲੇ ਡੇਟਾਸੈੱਟ ਅਤੇ ਮਜ਼ਬੂਤ ਭਾਸ਼ਾ ਮਾਡਲ ਬਣਾਉਣ ਵਿੱਚ ਅਕਾਦਮਿਕ ਸੰਸਥਾਵਾਂ ਅਤੇ ਭਾਸ਼ਾ ਭਾਈਚਾਰਿਆਂ ਦੀ ਸਰਗਰਮ ਭਾਗੀਦਾਰੀ ਦੀ ਲੋੜ 'ਤੇ ਚਾਨਣਾ ਪਾਇਆ ।
ਇਹ ਵਰਕਸ਼ਾਪ ਨਿਸ਼ਾਨਾਬੱਧ ਡੇਟਾ ਸੰਗ੍ਰਹਿ, ਪ੍ਰਮਾਣਿਕਤਾ ਢਾਂਚੇ ਅਤੇ ਭਾਈਚਾਰੇ-ਅਧਾਰਤ ਭਾਗੀਦਾਰੀ ਰਾਹੀਂ ਗੁਰਮੁਖੀ ਭਾਸ਼ਾ ਲਈ ਏਆਈ ਮਾਡਲ ਵਿਕਸਤ ਕਰਨ 'ਤੇ ਕੇਂਦ੍ਰਿਤ ਸੀ। ਪ੍ਰੋਗਰਾਮ ਵਿੱਚ ਗੁਰਮੁਖੀ ਦੀ ਭਾਸ਼ਾਈ ਅਤੇ ਸੱਭਿਆਚਾਰਕ ਸਾਰਥਕਤਾ 'ਤੇ ਸੈਸ਼ਨ ਆਯੋਜਿਤ ਕੀਤੇ ਗਏ ਨਾਲ ਹੀ ਢਾਂਚਾਗਤ ਡੇਟਾ ਗੁਣਵੱਤਾ ਢਾਂਚੇ ਦੁਆਰਾ ਸਮਰਥਤ ਟੈਕਸਟ ਕਾਰਪੋਰਾ, ਆਡੀਓ ਰਿਕਾਰਡਿੰਗਾਂ, ਅਤੇ ਹੱਥ-ਲਿਖਤਾਂ ਦੇ ਡਿਜੀਟਾਈਜ਼ੇਸ਼ਨ ਵਰਗੀਆਂ ਡੇਟਾਸੈੱਟ ਲੋੜਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਜੋ ਨਿਪੁੰਨ ਬੁਲਾਰਿਆਂ ਦੁਆਰਾ ਢਾਂਚਾਗਤ ਡੇਟਾ ਯੋਗਦਾਨਾਂ ਅਤੇ ਭਾਈਚਾਰੇ-ਅਗਵਾਈ ਵਾਲੇ ਪ੍ਰਮਾਣਿਕਤਾ ਨੂੰ ਸਮਰੱਥ ਬਣਾਉਣ ਦੇ ਲਈ 'ਭਾਸ਼ਾਦਾਨ' ਪਲੇਟਫਾਰਮ ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਵੀ ਪੇਸ਼ ਕੀਤੀ ਗਈ ।
ਵਰਕਸ਼ਾਪ ਦੇ ਹਿੱਸੇ ਵਜੋਂ, ‘ਭਾਸ਼ਿਣੀ’ ਟੀਮ ਨੇ ਆਪਣੀਆਂ ਪ੍ਰਮੁੱਖ ਭਾਸ਼ਾਈ ਏਆਈ ਤਕਨਾਲੋਜੀਆਂ ਅਤੇ ਐਪਲੀਕੇਸ਼ਨਾਂ ਦੇ ਲਾਈਵ ਪ੍ਰਦਰਸ਼ਨ ਪ੍ਰਦਾਨ ਕੀਤੇ, ਜਿਸ ਵਿੱਚ ਟੈਕਸਟ, ਸਪੀਚ ਅਤੇ ਦਸਤਾਵੇਜ਼ਾਂ ਵਿੱਚ ਬਹੁ-ਭਾਸ਼ਾਈ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਟੈਕਸਟ-ਟੂ-ਟੈਕਸਟ ਅਨੁਵਾਦ, ਸਪੀਚ ਦੀ ਪਛਾਣ, ਆਪਟੀਕਲ ਅੱਖਰ ਪਛਾਣ, ਅਤੇ ਬਹੁ-ਭਾਸ਼ਾਈ ਟੂਲ ਸ਼ਾਮਲ ਸਨ, ਨਾਲ ਹੀ ਸ਼ਾਸਨ, ਸਿੱਖਿਆ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਉਨ੍ਹਾਂ ਦੀ ਵਰਤੋਂ ਦੀਆਂ ਉਦਾਹਰਣਾਂ ਵੀ ਪੇਸ਼ ਕੀਤੇ ਗਏ ।
ਇਸ ਸਮਾਗਮ ਵਿੱਚ ਬੋਲਦੇ ਹੋਏ, ਐਸਜੀਟੀਬੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ, "ਭਾਸ਼ਿਣੀ ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਪਾੜੇ ਨੂੰ ਪੂਰਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗੀ। ਅਸੀਂ, ਐਸਜੀਟੀਬੀ ਖਾਲਸਾ ਕਾਲਜ ਵਿਖੇ, ਗੁਰਮੁਖੀ ਐਪਲੀਕੇਸ਼ਨਾਂ ਵਿੱਚ ਯੋਗਦਾਨ ਪਾਉਣ ਲਈ ਇਸ ਟੀਮ ਨਾਲ ਲੰਬੇ ਸਮੇਂ ਲਈ ਸਹਿਯੋਗ ਕਰਾਂਗੇ।"

ਇਨ੍ਹਾਂ ਪ੍ਰਦਰਸ਼ਨਾਂ ਅਤੇ ਵਿਚਾਰ-ਵਟਾਂਦਰਿਆਂ ਨੇ ਰੀਅਲ-ਟਾਈਮ ਇਨਫਰੈਂਸਿੰਗ, ਸਕੇਲੇਬਲ ਡਿਪਲਾਇਮੈਂਟ, ਅਤੇ ਏਪੀਆਈ-ਅਧਾਰਿਤ ਏਕੀਕਰਣ ਸਮਰੱਥਾਵਾਂ ‘ਤੇ ਚਾਨਣਾ ਪਾਇਆ ਗਿਆ । ਇਸਨੇ ਬਹੁ-ਭਾਸ਼ਾਈ ਪਹੁੰਚ, ਸਮਾਵੇਸ਼ਨ ਅਤੇ ਡਿਜੀਟਲ ਸਸ਼ਕਤੀਕਰਨ ਨੂੰ ਸਮਰੱਥ ਬਣਾਉਣ ਵਾਲੇ ਇੱਕ ਰਾਸ਼ਟਰੀ ਪਲੇਟਫਾਰਮ ਵਜੋਂ ਭਾਸ਼ਿਣੀ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਹੈ। ਨਾਲ ਹੀ ਇਹ ਵਿਦਿਅਕ ਸੰਸਥਾਵਾਂ ਅਤੇ ਭਾਸ਼ਾਈ ਭਾਈਚਾਰਿਆਂ ਨਾਲ ਸਹਿਯੋਗੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨਾਂ ਨੂੰ ਵੀ ਦਰਸਾਉਂਦਾ ਹੈ।

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਬਾਰੇ:
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ, ਏਆਈ-ਸੰਚਾਲਿਤ ਭਾਸ਼ਾਈ ਤਕਨਾਲੋਜੀ ਅਤੇ ਬਹੁ-ਭਾਸ਼ਾਈ ਡਿਜੀਟਲ ਸਮਾਵੇਸ਼ ਲਈ ਭਾਰਤ ਦੀ ਰਾਸ਼ਟਰੀ ਪਹਿਲ ਹੈ। ਇੱਕ ਮਾਡਲ ਪ੍ਰਦਾਤਾ ਹੋਣ ਤੋਂ ਇਲਾਵਾ, ਭਾਸ਼ਿਣੀ ਨੇ ਨੈਸ਼ਨਲ ਹੱਬ ਫਾਰ ਲੈਂਗੂਏਜ ਟੈਕਨਾਲੋਜੀ (ਐਨਐੱਚਐਲਟੀ) ਵਿਕਸਤ ਕੀਤੀ ਹੈ, ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਏਆਈ ਇਨਫਰੈਂਸਿੰਗ ਪਲੇਟਫਾਰਮਾਂ ਵਿੱਚੋਂ ਇੱਕ ਹੈ। ਇਹ ਉੱਨਤ ਭਾਸ਼ਣ ਅਤੇ ਟੈਕਸਟ ਤਕਨਾਲੋਜੀਆਂ ਰਾਹੀਂ ਭਾਰਤੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਬਹੁ-ਭਾਸ਼ਾਈ ਸਮਰੱਥਾਵਾਂ ਨੂੰ ਸਮਰੱਥ ਬਣਾਉਂਦਾ ਹੈ। ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਇੱਕ ਮਜ਼ਬੂਤ ਓਪਨ-ਸੋਰਸ ਸਿਸਟਮ ਚਲਾਉਂਦਾ ਹੈ ਜੋ ਏਆਈ ਮਾਡਲਾਂ ਨੂੰ ਬਿਹਤਰ ਬਣਾਉਣ, ਏਪੀਆਈ ਦਾ ਪ੍ਰਬੰਧਨ ਕਰਨ ਅਤੇ ਸਰਕਾਰੀ ਅਤੇ ਸੰਸਥਾਗਤ ਪੱਧਰ 'ਤੇ ਉਨ੍ਹਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ 'ਤੇ ਕੇਂਦ੍ਰਿਤ ਹੈ। ਇਹ ਫੀਡਬੈਕ ਦੇ ਅਧਾਰ 'ਤੇ ਆਪਣੇ ਮਾਡਲਾਂ ਨੂੰ ਲਗਾਤਾਰ ਸੁਧਾਰਦਾ ਹੈ। ਇਸ ਤੋਂ ਇਲਾਵਾ, "ਭਾਸ਼ਾਦਾਨ" ਵਰਗੀਆਂ ਪਹਿਲਕਦਮੀਆਂ ਰਾਹੀਂ, ਇਹ ਆਪਣੀਆਂ ਸੇਵਾਵਾਂ ਨੂੰ ਵਧਾਉਣ ਲਈ ਵੱਖ-ਵੱਖ ਭਾਸ਼ਾਵਾਂ ਅਤੇ ਆਵਾਜ਼ਾਂ 'ਤੇ ਵਿਸ਼ਾਲ ਡੇਟਾ ਇਕੱਠਾ ਕਰਦਾ ਹੈ। ਇਹ ਪਲੇਟਫਾਰਮ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਨੂੰ ਸੇਵਾਵਾਂ ਦੇ ਰਿਹਾ ਹੈ ਅਤੇ ਰੋਜ਼ਾਨਾ 1.5 ਕਰੋੜ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ । ਇਹ 36 ਲਿਖਤੀ ਭਾਸ਼ਾਵਾਂ ਅਤੇ 23 ਉਪਭਾਸ਼ਾਵਾਂ (ਕਬਾਇਲੀ ਉਪਭਾਸ਼ਾਵਾਂ ਸਮੇਤ) ਵਿੱਚ 20 ਤੋਂ ਵੱਧ ਵਿਸ਼ੇਸ਼ ਭਾਸ਼ਾਈ ਤਕਨਾਲੋਜੀ ਸੇਵਾਵਾਂ ਪ੍ਰਦਾਨ ਕਰਦਾ ਹੈ। ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਨਾ ਸਿਰਫ਼ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਭਾਸ਼ਾ ਏਆਈ ਦੇ ਖੇਤਰ ਵਿੱਚ ਸਟਾਰਟਅੱਪਸ ਅਤੇ ਵਿਦਿਅਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਦਾ ਹੈ। ਇਹ ਅੰਤਰਰਾਸ਼ਟਰੀ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ‘ਭਾਸ਼ਿਣੀ’ ਦੇਸ਼ ਲਈ ਇੱਕ ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਡਿਜੀਟਲ ਬੁਨਿਆਦੀ ਢਾਂਚੇ ਵਜੋਂ ਸਥਾਪਿਤ ਸਥਾਪਿਤ ਹੋ ਰਹੀ ਹੈ ।
****
ਐੱਮਐੱਸਜ਼ੈਡ/ ਬਲਜੀਤ
(Release ID: 2253791)
ਵਿਜ਼ੀਟਰ ਕਾਊਂਟਰ : 14