ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜ਼ਿਜੂ ਨੇ ਸਾਰੇ ਤੀਰਥਯਾਤਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੱਕ ਸਰਲ, ਸੁਰੱਖਿਅਤ ਅਤੇ ਆਰਾਮਦਾਇਕ ਹੱਜ ਅਨੁਭਵ ਨੂੰ ਯਕੀਨੀ ਬਣਾਉਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ
ਹੱਜ ਤੀਰਥਯਾਤਰਾ 2026: ਭਾਰਤੀ ਤੀਰਥਯਾਤਰੀਆਂ ਦਾ ਪਹਿਲਾ ਜੱਥਾ 18 ਅਪ੍ਰੈਲ ਨੂੰ ਰਵਾਨਾ ਹੋਵੇਗਾ
Posted On:
17 APR 2026 1:50PM by PIB Chandigarh
ਭਾਰਤ ਤੋਂ ਵਰ੍ਹੇ 2026 ਦੀ ਹੱਜ ਯਾਤਰਾ 18 ਅਪ੍ਰੈਲ, 2026 ਤੋਂ ਸ਼ੁਰੂ ਹੋਣ ਵਾਲੀ ਹੈ। ਹੱਜ ਯਾਤਰੀਆਂ ਦਾ ਪਹਿਲਾ ਜੱਥਾ ਦੇਸ਼ ਭਰ ਦੇ ਵੱਖ-ਵੱਖ ਪ੍ਰਸਥਾਨ ਬਿੰਦੂਆਂ ਤੋਂ ਸਊਦੀ ਅਰਬ ਲਈ ਰਵਾਨਾ ਹੋਵੇਗਾ। ਇਸ ਪਵਿੱਤਰ ਹੱਜ ਯਾਤਰਾ ਵਿੱਚ ਕੁੱਲ 1,75,025 ਹੱਜ ਯਾਤਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜ਼ਿਜੂ ਨੇ ਸਾਰੇ ਹੱਜ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਰਲ, ਸੁਰੱਖਿਅਤ ਅਤੇ ਆਰਾਮਦਾਇਕ ਹੱਜ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਦੱਸਿਆ ਕਿ ਮੰਤਰਾਲੇ ਨੇ ਅੱਜ ਯਾਤਰੀਆਂ ਲਈ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਵਰ੍ਹੇ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ।
ਹੱਜ ਲਈ ਨੋਡਲ ਮੰਤਰਾਲੇ ਵਜੋਂ ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਭਾਰਤੀ ਹੱਜ ਕਮੇਟੀ, ਹੋਰ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਸਾਊਦੀ ਅਧਿਕਾਰੀਆਂ ਦੇ ਤਾਲਮੇਲ ਨਾਲ ਵਿਆਪਕ ਵਿਵਸਥਾਵਾਂ ਕੀਤੀਆਂ ਹਨ। ਇਨ੍ਹਾਂ ਯਤਨਾਂ ਦਾ ਉਦੇਸ਼ ਹੱਜ ਯਾਤਰੀਆਂ ਲਈ ਸਰਲ ਲੌਜਿਸਟਿਕਸ ਵਿਵਸਥਾ ਅਤੇ ਜ਼ਮੀਨੀ ਪੱਧਰ ‘ਤੇ ਬਿਹਤਰ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ।
ਹੱਜ 2026 ਲਈ ਸ਼ੁਰੂ ਕੀਤੀਆਂ ਗਈਆਂ ਮੁੱਖ ਨਵੀਆਂ ਪਹਿਲਕਦਮੀਆਂ ਵਿੱਚ ਹੱਜ ਸੁਵਿਧਾ ਐਪ ਰਾਹੀਂ ਉੱਨਤ ਡਿਜੀਟਲ ਸੁਵਿਧਾ, ਲਾਪਤਾ ਹੱਜ ਯਾਤਰੀਆਂ ਦਾ ਪਤਾ ਲਗਾਉਣ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਹੱਜ ਸੁਵਿਧਾ ਸਮਾਰਟ ਰਿਸਟਬੈਂਡ ਦੀ ਵੰਡ, ਅਤੇ ਪਹਿਲੀ ਵਾਰ ਲਗਭਗ 20 ਦਿਨਾਂ ਦੇ ਘੱਟ ਸਮੇਂ ਦੇ ਹੱਜ ਵਿਕਲਪ ਦੀ ਸ਼ੁਰੂਆਤ ਸ਼ਾਮਲ ਹੈ, ਜਿਸ ਨਾਲ ਹੱਜ ਯਾਤਰੀਆਂ ਨੂੰ ਵਧੇਰੇ ਲਚਕਤਾ ਮਿਲੇਗੀ। ਭਾਰਤ ਸਰਕਾਰ ਨੇ ਹਰੇਕ ਹੱਜ ਯਾਤਰੀ ਦੇ ਲਈ ਲਗਭਗ 6,25,000 ਰੁਪਏ ਦਾ ਤੀਰਥ ਯਾਤਰਾ ਦੌਰਾਨ ਵਿੱਤੀ ਅਤੇ ਸਿਹਤ ਸੁਰੱਖਿਆ ਕਵਰੇਜ ਵੀ ਯਕੀਨੀ ਬਣਾਇਆ ਹੈ, ਜਿਸ ਨਾਲ ਹੱਜ ਯਾਤਰਾ ਦੌਰਾਨ ਵਿੱਤੀ ਅਤੇ ਸਿਹਤ ਸੁਰੱਖਿਆ ਮਜ਼ਬੂਤ ਹੋਵੇਗੀ। ਇਸ ਤੋਂ ਇਲਾਵਾ, ਲਗਭਗ 60,000 ਹੱਜ ਯਾਤਰੀ ਮੱਕਾ ਅਤੇ ਮਦੀਨਾ ਦਰਮਿਆਨ ਹਾਈ-ਸਪੀਡ ਟ੍ਰੇਨ ਕਨੈਕਟੀਵਿਟੀ ਦਾ ਲਾਭ ਲੈ ਸਕਣਗੇ, ਜਿਸ ਨਾਲ ਸ਼ਹਿਰ ਦੇ ਅੰਦਰ ਯਾਤਰਾ ਤੇਜ਼, ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਹੋਵੇਗੀ। ਇਸ ਤੋਂ ਇਲਾਵਾ, ਸਾਊਦੀ ਅਰਬ ਵਿੱਚ ਰਿਹਾਇਸ਼ ਅਤੇ ਆਵਾਜਾਈ ਸੇਵਾਵਾਂ ਲਈ ਬਿਹਤਰ ਤਾਲਮੇਲ, ਅਸਲ-ਸਮੇਂ ਦੀ ਨਿਗਰਾਨੀ ਅਤੇ ਸ਼ਿਕਾਇਤ ਨਿਵਾਰਣ ਵਿਧੀ, ਬਿਹਤਰ ਮੈਡੀਕਲ ਸਕ੍ਰੀਨਿੰਗ ਅਤੇ ਸਿਹਤ ਸੰਭਾਲ ਸਹਾਇਤਾ, ਅਤੇ ਬਿਹਤਰ ਤਾਲਮੇਲ ਵਰਗੇ ਉਪਾਅ ਵੀ ਲਾਗੂ ਕੀਤੇ ਗਏ ਹਨ। ਹੱਜ 2026 ਲਈ ਹੱਜ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਇਸ ਵਾਰ ਮੱਕਾ ਵਿੱਚ ਹੋਟਲ-ਸ਼ੈਲੀ ਦੀ ਰਿਹਾਇਸ਼ ਕਿਰਾਏ 'ਤੇ ਲਈ ਗਈ ਹੈ। ਮੁਸ਼ਕਲ ਰਹਿਤ ਰਵਾਨਗੀ ਨੂੰ ਯਕੀਨੀ ਬਣਾਉਣ ਲਈ ਹਵਾਈ ਅੱਡਿਆਂ 'ਤੇ ਰਵਾਨਗੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਹੱਜ ਯਾਤਰਾ ਦਾ ਸੰਚਾਲਨ ਦੇਸ਼ ਭਰ ਵਿੱਚ 17 ਰਵਾਨਗੀ ਬਿੰਦੂਆਂ ਰਾਹੀਂ ਕੀਤਾ ਜਾਵੇਗਾ, ਜਿਸ ਨਾਲ ਖੇਤਰੀ ਪਹੁੰਚ ਅਤੇ ਕੁਸ਼ਲ ਲੌਜਿਸਟਿਕਸ ਯਕੀਨੀ ਹੋਵੇਗੀ। ਇਨ੍ਹਾਂ ਵਿੱਚ ਦਿੱਲੀ, ਮੁੰਬਈ, ਲਖਨਊ, ਹੈਦਰਾਬਾਦ, ਕੋਲਕਾਤਾ, ਬੰਗਲੁਰੂ, ਸ੍ਰੀਨਗਰ ਆਦਿ ਪ੍ਰਮੁੱਖ ਸ਼ਹਿਰ ਸ਼ਾਮਲ ਹਨ।
ਭਾਰਤ ਸਰਕਾਰ ਹੱਜ ਯਾਤਰੀਆਂ ਦੇ ਹਿਤ ਅਤੇ ਸੁਰੱਖਿਆ ਨੂੰ ਸਰਬਉੱਚ ਤਰਜੀਹ ਦਿੰਦੀ ਹੈ। ਹੱਜ ਯਾਤਰਾ ਦੀ ਪੂਰੀ ਮਿਆਦ ਦੌਰਾਨ ਕੁਸ਼ਲ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਾਊਦੀ ਅਧਿਕਾਰੀਆਂ ਨਾਲ ਡੂੰਘਾ ਤਾਲਮੇਲ ਬਣਾਈ ਰੱਖਿਆ ਗਿਆ ਹੈ।
ਹੱਜ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰੀਆਂ ਦੁਆਰਾ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨ, ਜਿਨ੍ਹਾਂ ਵਿੱਚ ਸਿਹਤ ਅਤੇ ਯਾਤਰਾ ਸਬੰਧੀ ਸਲਾਹ ਵੀ ਸ਼ਾਮਲ ਹਨ, ਤਾਂ ਜੋ ਉਨ੍ਹਾਂ ਹੱਜ ਯਾਤਰਾ ਸੁਰੱਖਿਅਤ ਅਤੇ ਅਧਿਆਤਮਿਕ ਤੌਰ ‘ਤੇ ਸੰਤੁਸ਼ਟੀਦਾਇਕ ਹੋ ਸਕੇ।
ਸ਼੍ਰੀ ਕਿਰੇਨ ਰਿਜ਼ਿਜੂ ਨੇ ਹੱਜ ਦੀ ਪਵਿੱਤਰ ਯਾਤਰਾ ‘ਤੇ ਜਾਣ ਵਾਲੇ ਸਾਰੇ 1,75,025 ਤੀਰਥ ਯਾਤਰੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
**************
ਏਕੇ/ਐੱਮਆਰ/ਏਕੇ
(Release ID: 2253391)
ਵਿਜ਼ੀਟਰ ਕਾਊਂਟਰ : 7