ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ‘ਗ੍ਰੈਪ’ ਦਾ ਪਹਿਲਾ ਪੜਾਅ ਲਾਗੂ ਕੀਤਾ

Posted On: 16 APR 2026 7:38PM by PIB Chandigarh

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦੈਨਿਕ ਹਵਾ ਦੀ ਗੁਣਵੱਤਾ ਬੁਲੇਟਿਨ ਅਨੁਸਾਰ, ਦਿੱਲੀ ਦੀ ਔਸਤ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਊਆਈ) 226 ਦਰਜ ਕੀਤੇ ਜਾਣ ਤੋਂ ਬਾਅਦ (ਜੋ ਕਿ 201-300 ਦੀ ‘ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ) ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੀ ਗ੍ਰੇਡਿਡ ਰਿਸਪੌਂਸ ਐਕਸ਼ਨ ਪਲਾਨ (ਗ੍ਰੈਪ) ਸਬੰਧੀ ਸਬ-ਕਮੇਟੀ ਨੇ ਅੱਜ ਤੁਰੰਤ ਪ੍ਰਭਾਵ ਨਾਲ ਪੂਰੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਗ੍ਰੈਪ ਦੇ ਪਹਿਲੇ ਪੜਾਅ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ।

ਦਿੱਲੀ ਐੱਨਸੀਆਰ ਵਿੱਚ ਮੌਜੂਦਾ ਹਵਾ ਦੀ ਗੁਣਵੱਤਾ ਦ੍ਰਿਸ਼ ਦਾ ਜਾਇਜਾ ਲੈਣ ਲਈ ਅੱਜ ਸਬ-ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੌਜੂਦਾ ਸਥਿਤੀਆਂ ਦੇ ਨਾਲ-ਨਾਲ ਮੌਸਮ ਵਿਗਿਆਨ ਵਿਭਾਗ ਅਤੇ ਇੰਡੀਅਨ ਇੰਸਟੀਟਿਊਟ ਆਫਟ੍ਰੌਪਿਕਲ ਮੀਟਿਓਰੋਲੋਜੀ (IITM),ਦੁਆਰਾ ਪ੍ਰਦਾਨ ਕੀਤੇ ਗਏ ਮੌਸਮ ਅਤੇ ਮੌਸਮ ਸਬੰਧੀ ਭਵਿੱਖਬਾਣੀਆਂ ਦੀ ਵਿਆਪਕ ਸਮੀਖਿਆ ਤੋਂ ਬਾਅਦ, ਇਹ ਦੇਖਿਆ ਗਿਆ ਹੈ ਕਿ ਪ੍ਰਤੀਕੂਲ ਮੌਸਮੀ ਸਥਿਤੀਆਂ ਦੇ ਕਾਰਨ ਦਿੱਲੀ ਦਾ AQI ਉੱਪਰ ਵੱਲ ਵਧ ਰਿਹਾ ਹੈ। IMD/IITM ਦੇ ਪੂਰਵ ਅਨੁਮਾਨ ਇਹ ਵੀ ਦਰਸਾਉਂਦੇ ਹਨ ਕਿ ਅਗਲੇ ਦੋ ਦਿਨਾਂ ਤੱਕ AQI ਦੇ 'ਮਾੜੀ' ਸ਼੍ਰੇਣੀ ਵਿੱਚ ਹੀ ਰਹਿਣ ਦੀ ਸੰਭਾਵਨਾ ਹੈ।

ਇਸ ਨੂੰ ਦੇਖਦੇ ਹੋਏ, ਸਬ-ਕਮੇਟੀ ਨੇ ਮੌਜੂਦਾ ਗ੍ਰੈਪ ਦੇ ਪੜਾਅ-। ਦੇ ਤਹਿਤ ਆਉਣ ਵਾਲੀਆਂ ਸਾਰੀਆਂ 31 ਕਾਰਵਾਈਆਂ ਨੂੰ ਪੂਰੇ ਐੱਨਸੀਆਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ। ਇਹ ਕਦਮ ਇਸ ਪ੍ਰਕਾਰ ਹਨ:

  1. ਭਵਨ ਨਿਰਮਾਣ ਅਤੇ ਤੋੜਨ (ਸੀਐਂਡਡੀ) ਦੀਆਂ ਗਤੀਵਿਧੀਆਂ ਵਿੱਚ ਧੂੜ ਨੂੰ ਘਟਾਉਣ ਦੇ ਉਪਾਵਾਂ ਨਾਲ ਸਬੰਧਿਤ ਨਿਰਦੇਸ਼ਾਂ/ ਨਿਯਮਾਂ/ਦਿਸ਼ਾ-ਨਿਰਦੇਸ਼ਾਂ ਦਾ ਉਚਿਤ ਲਾਗੂ ਕਰਨ ਅਤੇ ਮਲਬੇ ਦਾ ਸਹੀ ਪ੍ਰਬੰਧਨ ਯਕੀਨੀ ਬਣਾਇਆ ਜਾਵੇ।

  2. ਮਿਤੀ 11.06.2021 ਦੇ ਨਿਰਦੇਸ਼ ਸੰਖਿਆ 11-18 ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ 500 ਵਰਗ ਮੀਟਰ ਜਾਂ ਉਸ ਤੋਂ ਵੱਧ ਦੇ ਭੂ-ਭਾਗ ਵਾਲੇ ਅਜਿਹੇ ਪ੍ਰੋਜੈਕਟਾਂ ਲਈ ਨਿਰਮਾਣ ਅਤੇ ਇਮਾਰਤ ਢਾਹੁਣ ਦੀ ਮਨਜ਼ੂਰੀ ਨਾ ਦੇਣ, ਜੋ ਸਬੰਧਿਤ ਰਾਜ/ਜੀਐੱਨਸੀਟੀਡੀ ਦੇ ‘ਵੈੱਬ ਪੋਰਟਲ’ ‘ਤੇ ਰਜਿਸਟਰਡ ਨਹੀਂ ਹੈ ਜਾਂ ਜੋ ਧੂੜ ਘਟਾਉਣ ਦੇ ਉਪਾਵਾਂ ਦੀ ਰਿਮੋਟ ਮੌਨੀਟਰਿੰਗ ਲਈ ਉਪਰੋਕਤ ਵਿਧਾਨਕ ਨਿਰਦੇਸ਼ਾਂ ਮੁਤਾਬਕ ਹੋਰ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਹਨ। 

  3. ਸਮਰਪਿਤ ਡੰਪ ਸਾਈਟਾਂ ਤੋਂ ਨਗਰ ਨਿਗਮ ਦੇ ਠੋਸ ਕਚਰੇ, ਨਿਰਮਾਣ ਅਤੇ ਤੋੜਣ ਤੋਂ ਬਾਅਦ ਵਾਲੇ ਮਲਬੇ ਅਤੇ ਖਤਰਨਾਕ ਕਚਰੇ ਨੂੰ ਨਿਯਮਿਤ ਤੌਰ ‘ਤੇ ਚੁੱਕਣਾ ਯਕੀਨੀ ਬਣਾਉਣ ਅਤੇ ਇਹ ਯਕੀਨੀ ਬਣਾਉਣ ਕਿ ਖੁੱਲ੍ਹੇ ਖੇਤਰਾਂ ਵਿੱਚ ਕੋਈ ਵੀ ਮਲਬਾ ਗੈਰ-ਕਾਨੂੰਨੀ ਤੌਰ ‘ਤੇ ਨਾ ਸੁੱਟਿਆ ਜਾਵੇ।

  4. ਸੜਕਾਂ ‘ਤੇ ਸਮੇਂ-ਸਮੇਂ ‘ਤੇ ਮਸ਼ੀਨੀ ਢੰਗ ਨਾਲ ਸਫਾਈ ਅਤੇ ਪਾਣੀ ਦਾ ਛਿੜਕਾਓ ਕਰਨ ਅਤੇ ਇਕੱਠੀ ਕੀਤੀ ਧੂੜ ਦਾ ਨਿਰਧਾਰਿਤ ਥਾਵਾਂ/ਲੈਂਡਫਿਲ ਵਿੱਚ ਵਿਗਿਆਨਿਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ।

  5. ਇਹ ਯਕੀਨੀ ਬਣਾਉਣ ਕਿ ਭਵਨਾਂ ਦੇ ਨਿਰਮਾਣ ਅਤੇ ਤੋੜਣ ਤੋਂ ਬਾਅਦ ਨਿਕਲੇ ਮਲਬੇ ਅਤੇ ਕਚਰੇ ਨੂੰ ਪਰਿਸਰ ਵਿੱਚ ਉਚਿਤ ਢੰਗ ਨਾਲ ਇਕੱਠਾ/ਸੀਮਤ ਅਤੇ ਢੱਕ ਕੇ ਰੱਖਿਆ ਜਾਵੇ। ਮਲਬੇ ਅਤੇ ਕਚਰੇ ਨੂੰ ਸਿਰਫ ਢਕੇ ਹੋਏ ਵਾਹਨਾਂ ਰਾਹੀਂ ਹੀ ਲਿਆਉਣਾ ਅਤੇ ਲੈ ਜਾਣਾ ਯਕੀਨੀ ਬਣਾਇਆ ਜਾਵੇ।

  6. ਭਵਨਾਂ ਦੇ ਨਿਰਮਾਣ ਅਤੇ ਢਾਉਣ ਵਾਲੀਆਂ ਥਾਵਾਂ ‘ਤੇ ਨਿਰਮਾਣ ਅਧੀਨ ਪ੍ਰੋਜੈਕਟ ਦੇ ਕੁੱਲ ਤਿਆਰ ਖੇਤਰ ਦੇ ਅਨੁਪਾਤ ਵਿੱਚ ਐਂਟੀ-ਸਮੌਗ ਗਨ ਦੀ ਵਰਤੋਂ ਲਈ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਅਤੇ ਮਿਆਰਾਂ ਨੂੰ ਸਖਤੀ ਨਾਲ ਲਾਗੂ ਕਰੋ।

  7. ਸੜਕ ਨਿਰਮਾਣ/ਚੌੜ੍ਹਾਕਰਨ/ਮੁਰੰਮਤ ਪ੍ਰੋਜੈਕਟਾਂ ਅਤੇ ਰੱਖ-ਰਖਾਅ ਗਤੀਵਿਧੀਆਂ ਵਿੱਚ ਐਂਟੀ-ਸਮੌਗ ਗਨ, ਪਾਣੀ ਦੇ ਛਿੜਕਾਅ ਅਤੇ ਧੂੜ ਨੂੰ ਦਬਾਉਣ ਵਾਲੇ ਉਪਾਵਾਂ ਦੀ ਵਰਤੋਂ ਨੂੰ ਤੇਜ਼ ਕਰੋ।

  8. ਬਾਇਓਮਾਸ ਅਤੇ ਨਗਰ ਨਿਗਮ ਦੇ ਠੋਸ ਕਚਰੇ ਨੂੰ ਖੁੱਲ੍ਹੇ ਵਿੱਚ ਜਲਾਉਣ ‘ਤੇ ਲਗੀ ਰੋਕ ਨੂੰ ਸਖ਼ਤੀ ਨਾਲ ਲਾਗੂ ਕਰੋ। ਉਲੰਘਣਾ ਕਰਨ ਦੀ ਸਥਿਤੀ ਵਿੱਚ ਮਾਣਯੋਗ ਐੱਨਜੀਟੀ ਦੇ ਓਏ 21/2014 (OA 21/2014) ਵਿੱਚ ਮਿਤੀ 04.12.2014 ਅਤੇ 28.04.2015 ਦੇ ਹੁਕਮਾਂ ਮੁਤਾਬਕ ਵੱਧ ਤੋਂ ਵੱਧ ਵਾਤਾਵਰਣ ਮੁਆਵਜ਼ਾ ਲਾਗੂ ਕਰੋ।

  9. ਇਹ ਯਕੀਨੀ ਬਣਾਉਣ ਲਈ ਸਖਤ ਨਿਗਰਾਨੀ ਰੱਖੀ ਜਾਵੇ ਕਿ ਲੈਂਡਫਿਲ ਸਾਈਟਾਂ/ਡੰਪ ਸਾਈਟਾਂ ‘ਤੇ ਅੱਗ ਲੱਗਣ ਦੀ ਕੋਈ ਘਟਨਾ ਨਾ ਹੋਵੇ।

  10. ਜ਼ਿਆਦਾ ਟ੍ਰੈਫਿਕ ਵਾਲੇ ਸਾਰੇ ਚਿੰਨ੍ਹਿਤ ਕੌਰੀਡੋਰਸ ਅਤੇ ਭੀੜ-ਭੜੱਕੇ ਵਾਲੇ ਚੌਰਾਹਿਆਂ ‘ਤੇ ਆਵਾਜਾਈ ਨੂੰ ਸੁਚਾਰੂ ਪ੍ਰਵਾਹ ਲਈ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇ।

  11. ਵਾਹਨਾਂ ਲਈ ਪੀਯੂਸੀ ਮਿਆਰਾਂ ਦੀ ਸਖਤ ਨਿਗਰਾਨੀ ਅਤੇ ਉਨ੍ਹਾਂ ਦੀ ਸਖਤੀ ਨਾਲ ਪਾਲਣਾ।

  12. ਦਿਖਾਈ ਦੇਣ ਵਾਲੀ ਨਿਕਾਸੀ ਪ੍ਰਤੀ ਕੋਈ ਸਹਿਣਸ਼ੀਲਤਾ ਨਹੀਂ-ਦਿਖਾਈ ਦੇਣ ਵਾਲੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਜ਼ਬਤ ਕਰਕੇ ਅਤੇ /ਜਾਂ ਉਨ੍ਹਾਂ ‘ਤੇ ਜ਼ਿਆਦਾਤਰ ਜ਼ੁਰਮਾਨਾ ਲਗਾ ਕੇ ਰੋਕੋ।

  13. ਦਿੱਲੀ ਲਈ ਨਿਰਧਾਰਿਤ ਨਾ ਕੀਤੇ ਗਏ ਟਰੱਕ ਟ੍ਰੈਫਿਕ ਨੂੰ ਪੂਰਬੀ ਅਤੇ ਪੱਛਮੀ ਪੈਰੀਫੇਰਲ ਐਕਸਪ੍ਰੈੱਸਵੇਅ ਰਾਹੀਂ ਮੋੜਨ ਦੇ ਸਬੰਧ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰੋ।

  14. ਵਧੇਰੇ ਪੁਰਾਣੇ ਡੀਜ਼ਲ/ਪੈਟਰੋਲ ਵਾਹਨਾਂ ਦੇ ਸਬੰਧ ਵਿੱਚ ਐੱਨਜੀਟੀ/ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਤੇ ਮੌਜੂਦਾ ਕਾਨੂੰਨਾਂ ਅਨੁਸਾਰ ਸਖਤੀ ਨਾਲ ਲਾਗੂ ਕਰੋ।

  15. ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਅਤੇ ਗੈਰ-ਕਾਨੂੰਨੀ ਉਦਯੋਗਿਕ ਇਕਾਈਆਂ ਵਿਰੁੱਧ ਸਖਤ ਸਜ਼ਾਯੋਗ/ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਓ।

  16. ਉਦਯੋਗਾਂ, ਇੱਟਾਂ ਦੇ ਭੱਠਿਆਂ ਅਤੇ ਹੌਟ ਮਿਕਸ ਪਲਾਂਟ ਆਦਿ ਵਿੱਚ ਪ੍ਰਦੂਸ਼ਣ ਨਿਯੰਤਰਣ ਦੇ ਸਾਰੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰੋ-ਨਿਕਾਸੀ ਦੇ ਨਿਰਧਾਰਿਤ ਮਿਆਰਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਓ।

  17. ਇਹ ਯਕੀਨੀ ਬਣਾਓ ਕਿ ਐੱਨਸੀਆਰ ਵਿੱਚ ਉਦਯੋਗਾਂ ਦੁਆਰਾ (ਜਿਸ ਵਿੱਚ ਇੱਟਾਂ ਦੇ ਭੱਠੇ ਅਤੇ ਹੌਟ ਮਿਕਸ ਪਲਾਂਟ ਵੀ ਸ਼ਾਮਲ ਹਨ) ਸਿਰਫ ਮਨਜ਼ੂਰ ਈਂਧਣਾਂ ਦੀ ਹੀ ਵਰਤੋਂ ਕੀਤੀ ਜਾਵੇ, ਅਤੇ ਜੇਕਰ ਕੋਈ ਉਲੰਘਣਾ ਹੁੰਦੀ ਹੈ, ਤਾਂ ਉਨ੍ਹਾਂ ਨੂੰ ਬੰਦ ਕਰਨ ਦੀ ਕਾਰਵਾਈ ਕਰੋ।

  18. ਥਰਮਲ ਪਾਵਰ ਪਲਾਂਟਾਂ ਵਿੱਚ ਨਿਕਾਸੀ ਮਿਆਰਾਂ ਨੂੰ ਸਖਤੀ ਨਾਲ ਲਾਗੂ ਕਰੋ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ।

  19. ਪਟਾਕਿਆਂ ‘ਤੇ ਰੋਕ ਲਗਾਉਣ ਦੇ ਸਬੰਧ ਵਿੱਚ ਮਾਣਯੋਗ ਕੋਰਟਾਂ/ਟ੍ਰਿਬਿਊਨਲ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰੋ।

  20. ਉਦਯੋਗਿਕ ਅਤੇ ਗੈਰ-ਵਿਕਾਸ ਖੇਤਰਾਂ ਤੋਂ ਉਦਯੋਗਿਕ ਕਚਰੇ ਨੂੰ ਨਿਯਮਿਤ ਤੌਰ ‘ਤੇ ਚੁੱਕਣ ਅਤੇ ਉਸ ਦੇ ਉਚਿਤ ਨਿਪਟਾਰੇ ਨੂੰ ਯਕੀਨੀ ਬਣਾਓ।

  21. ਡਿਸਕੌਮ ਐੱਨਸੀਆਰ ਵਿੱਚ ਬਿਜਲੀ ਸਪਲਾਈ ਵਿੱਚ ਹੋਣ ਵਾਲੀਆਂ ਰੁਕਾਵਟਾਂ ਨੂੰ ਘੱਟੋ-ਘੱਟ ਕਰੋ।

  22. ਇਹ ਯਕੀਨੀ ਬਣਾਓ ਕਿ ਡੀਜ਼ਲ ਜੈਨਰੇਟਰ ਸੈੱਟ ਦੀ ਵਰਤੋਂ ਬਿਜਲੀ ਸਪਲਾਈ ਦੇ ਨਿਯਮਿਤ ਸਰੋਤ ਵਜੋਂ ਨਾ ਕੀਤੀ ਜਾਵੇ।

  23. ਹੋਟਲਾਂ, ਰੈਸਟੋਰੈਂਟਾਂ ਅਤੇ ਖੁੱਲ੍ਹੇ ਵਿੱਚ ਖਾਣ-ਪੀਣ ਵਾਲੀਆਂ ਥਾਂਵਾਂ ਵਿੱਚ ਤੰਦੂਰਾਂ ਵਿੱਚ ਈਂਧਣ ਵਜੋਂ ਕੋਲੇ/ਲੱਕੜ ਦੀ ਵਰਤੋਂ ਕਰਨ ‘ਤੇ ਲੱਗੀ ਮੌਜੂਦ ਰੋਕ ਨੂੰ ਸਖਤੀ ਨਾਲ ਲਾਗੂ ਕਰੋ।

  24. ਇਹ ਯਕੀਨੀ ਬਣਾਓ ਕਿ ਹੋਟਲ, ਰੈਸਟੋਰੈਂਟ ਅਤੇ ਖੁੱਲ੍ਹੀਆਂ ਖਾਣ-ਪੀਣ ਵਾਲੀਆਂ ਥਾਵਾਂ ‘ਤੇ ਸਿਰਫ ਬਿਜਲੀ/ਗੈਸ-ਅਧਾਰਿਤ/ਸਵੱਛ ਈਂਧਣ ਅਧਾਰਿਤ ਉਪਕਰਣਾਂ ਦੀ ਹੀ ਵਰਤੋਂ ਹੋਵੇ।

  25. ਜਾਣਕਾਰੀ ਦਾ ਪ੍ਰਸਾਰ ਕਰੋ, ਜਿਸ ਵਿੱਚ ਸੋਸ਼ਲ ਮੀਡੀਆ ਅਤੇ ਬਲਕ SMS ਆਦਿ ਸ਼ਾਮਲ ਹਨ। ਮੋਬਾਈਲ ਐਪਸ ਦੀ ਵਰਤੋਂ ਲੋਕਾਂ ਨੂੰ ਪ੍ਰਦੂਸ਼ਣ ਦੇ ਪੱਧਰ ਅਤੇ ਕੰਟਰੋਲ ਰੂਮ ਦੀ ਸੰਪਰਕ ਜਾਣਕਾਰੀ ਬਾਰੇ ਦੱਸਣ ਲਈ ਕੀਤਾ ਜਾਵੇ; ਨਾਲ ਹੀ, ਇਨ੍ਹਾਂ ਐਪਸ ਰਾਹੀਂ ਲੋਕ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ/ਸਰੋਤਾਂ ਦੀ ਜਾਣਕਾਰੀ ਸਬੰਧਿਤ ਅਧਿਕਾਰੀਆਂ ਨੂੰ ਦੇ ਸਕਣ ਅਤੇ ਉਨ੍ਹਾਂ ਨੂੰ ਸਰਕਾਰ ਦੁਆਰਾ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਪਤਾ ਚੱਲ ਸਕੇ।

  26. ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ 311 ਐਪ, ਗ੍ਰੀਨ ਦਿੱਲੀ ਐਪ, SAMEER ਐਪ ਅਤੇ ਅਜਿਹੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਓ।

  27. ਸੜਕਾਂ 'ਤੇ ਟ੍ਰੈਫਿਕ ਨੂੰ ਘਟਾਉਣ ਲਈ ਦਫਤਰਾਂ ਨੂੰ ਆਪਣੇ ਕਰਮਚਾਰੀਆਂ ਲਈ ਏਕੀਕ੍ਰਿਤ ਕਮਿਊਟ ਸਿਸਟਮ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੋ।

  28. ਵਿਕਲਪਿਕ ਬਿਜਲੀ ਉਤਪਾਦਨ ਸੈੱਟਾਂ/ਉਪਕਰਣਾਂ (ਜਿਵੇਂ ਕਿ ਡੀਜੀ ਸੈੱਟ, ਆਦਿ) ਦੀ ਵਰਤੋਂ ਨੂੰ ਨਿਰਾਸ਼ ਕਰਨ ਲਈ ਇੱਕ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਓ।

  29. ਆਵਾਜਾਈ ਨੂੰ ਸੁਚਾਰੂ ਕਰੋ ਅਤੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਲਈ ਚੌਰਾਹਿਆਂ/ਭੀੜ-ਭੜੱਕੇ ਵਾਲੀਆਂਥਾਵਾਂ 'ਤੇ ਲੋੜੀਂਦੇ ਕਰਮਚਾਰੀਆਂ ਨੂੰ ਤਾਇਨਾਤ ਕਰੋ।

  30. ਸਮਾਚਾਰ ਪੱਤਰਾਂ/ਟੀਵੀ/ ਰੇਡੀਓ ਰਾਹੀਂ ਲੋਕਾਂ ਨੂੰ ਹਵਾ ਪ੍ਰਦੂਸ਼ਣ ਦੇ ਪੱਧਰਾਂ ਬਾਰੇ ਸੂਚਿਤ ਕਰਨ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਘੱਟ ਕਰਨ ਲਈ 'ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ' ਦੇ ਸਬੰਧ ਵਿੱਚ ਸਲਾਹ ਦੇਣ ਲਈ ਅਲਰਟ ਜਾਰੀ ਕਰੋ।

  31. ਸੀਐੱਨਜੀ/ਇਲੈਕਟ੍ਰਿਕ ਬੱਸਾਂ ਅਤੇ ਮੈਟਰੋ ਸੇਵਾਵਾਂ ਰਾਹੀਂ ਜਨਤਕ ਆਵਾਜਾਈ ਸੇਵਾਵਾਂ ਨੂੰ ਮਜ਼ਬੂਤ ​​ਕਰੋ; ਇਸ ਉਦੇਸ਼ ਲਈ, ਵਾਧੂ ਫਲੀਟ ਸ਼ਾਮਲ ਕਰੋ ਅਤੇ frequency of service ਵਧਾਓ। ਭੀੜ-ਭੜੱਕੇ ਵਾਲੇ ਸਮੇਂ ਤੋਂ ਇਲਾਵਾ ਆਫ-ਪੀਕ ਘੰਟਿਆਂ ਦੌਰਾਨ ਯਾਤਰਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਦਰਾਂ ਲਾਗੂ ਕਰੋ।

ਇਨ੍ਹਾਂ ਉਪਾਵਾਂ ਨੂੰ ਐੱਨਸੀਆਰ ਰਾਜਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਸਮੇਤ ਸਾਰੀਆਂ ਸਬੰਧਿਤ ਏਜੰਸੀਆਂ ਦੁਆਰਾ ਲਾਗੂ ਕੀਤਾ ਜਾਵੇ ਅਤੇ ਉਸ ਦੀ ਨਿਗਰਾਨੀ ਅਤੇ ਸਮੀਖਿਆ ਕੀਤੀ ਜਾਵੇ ਤਾਂ ਜੋ ਹਵਾ ਦੀ ਗੁਣਵੱਤਾ ਦੇ ਪੱਧਰ ਨੂੰ ਹੋਰ ਜ਼ਿਆਦਾ ਵਿਗੜਣ ਤੋਂ ਰੋਕਿਆ ਜਾ ਸਕੇ।

ਸਾਰੀਆਂ ਲਾਗੂਕਰਨ ਏਜੰਸੀਆਂ ਨੂੰ ਸਖਤ ਨਿਗਰਾਨੀ ਰੱਖਣ ਅਤੇ ‘ਗ੍ਰੈਪ’ ਪ੍ਰੋਗਰਾਮ ਦੇ ਅਨੁਸਾਰ ਉਪਾਵਾਂ ਨੂੰ ਤੇਜ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਬ-ਕਮੇਟੀ ਨੇ ਐੱਨਸੀਆਰ ਦੇ ਨਾਗਰਿਕਾਂ ਨੂੰ ਵੀ ‘ਗ੍ਰੈਪ’ ਦੇ ਲਾਗੂਕਰਨ ਵਿੱਚ ਸਹਿਯੋਗ ਕਰਨ ਅਤੇ ਮੌਜੂਦਾ ਗ੍ਰੈਪ ਦੇ ਪੜਾਅ-1 ਦੇ ਤਹਿਤ ‘ਸਿਟੀਜਨ ਚਾਰਟਰ’ ਦੀ ਸਖਤੀ ਨਾਲ ਪਾਲਣਾ ਕਰਨ ਦੀ ਤਾਕੀਦ ਕੀਤੀ ਹੈ।

ਸਬ-ਕਮੇਟੀ ਹਵਾ ਦੀ ਗੁਣਵੱਤਾ ਦੀ ਸਥਿਤੀ ਦੀ ਬਰੀਕੀ ਨਾਲ ਨਿਗਰਾਨੀ ਕਰਨਾ ਜਾਰੀ ਰੱਖੇਗੀ ਅਤੇ ਮੌਜੂਦਾ ਏਕਿਊਆਈ ਪੱਧਰਾਂ ਅਤੇ ਮੌਸਮ ਵਿਗਿਆਨ ਵਿਭਾਗ ਦੁਆਰਾ ਜਾਰੀ ਪੂਰਵ ਅਨੁਮਾਨਾਂ ਦੇ ਅਧਾਰ ‘ਤੇ ਇਹ ਨਿਰਧਾਰਿਤ ਕਰਨ ਲਈ ਸਮੇਂ-ਸਮੇਂ ‘ਤੇ ਸਮੀਖਿਆ ਕਰੇਗੀ ਕਿ ਕੀ ਅੱਗੇ ਦੀ ਕਾਰਵਾਈ ਲਾਜ਼ਮੀ ਹੈ। ਮੌਜੂਦਾ ਗ੍ਰੈਪ ਦੀ ਵਿਸਤ੍ਰਿਤ ਸਮਾਂ-ਸਾਰਣੀ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ। https://caqm.nic.in

 

 

*****

ਵੀਐੱਮ/ਜੀਐੱਸ/ਏਕੇ


(Release ID: 2253390) ਵਿਜ਼ੀਟਰ ਕਾਊਂਟਰ : 6