ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਵਿੱਚ ਆਪਣੇ ਸੰਬੋਧਨ ਦੀਆਂ ਮੁੱਖ ਟਿੱਪਣੀਆਂ ਸਾਂਝੀਆਂ ਕੀਤੀਆਂ।


प्रविष्टि तिथि: 16 APR 2026 10:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਵਿੱਚ ਦਿੱਤੇ ਗਏ ਆਪਣੇ ਸੰਬੋਧਨ ਦੀਆਂ ਮੁੱਖ ਟਿੱਪਣੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਕੀਤੀਆਂ ਗਈਆਂ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;"

“ਅਸੀਂ ਸਾਰੇ ਕਰਮਾਂ ਵਾਲੇ ਹਾਂ ਕਿ ਸਾਨੂੰ ਰਾਸ਼ਟਰ ਨਿਰਮਾਣ ਵਿੱਚ ਦੇਸ਼ ਦੀ ਅੱਧੀ ਆਬਾਦੀ ਨੂੰ ਹਿੱਸੇਦਾਰ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਇਹ ਸਮੇਂ ਦੀ ਮੰਗ ਹੈ ਕਿ ਸਾਡੀ ਨਾਰੀ ਸ਼ਕਤੀ ਦੇਸ਼ ਦੇ ਨੀਤੀ-ਨਿਰਮਾਣ ਦਾ ਹਿੱਸਾ ਬਣੇ।”

“ਪਿਛਲੇ 25-30 ਸਾਲਾਂ ਵਿੱਚ ਲੱਖਾਂ ਔਰਤਾਂ ਜ਼ਮੀਨੀ ਪੱਧਰ ’ਤੇ ਨੇਤਾ ਅਤੇ ਰਾਏ ਬਣਾਉਣ ਵਾਲੀਆਂ (ਓਪੀਨੀਅਨ ਮੇਕਰ) ਬਣ ਚੁੱਕੀਆਂ ਹਨ। ਇਸ ਲਈ ਹੁਣ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਲੰਬੇ ਸਮੇਂ ਤੱਕ ਇਸ ਦੀ ਕੀਮਤ ਚੁਕਾਉਣੀ ਪਵੇਗੀ।” 

“ਦੇਸ਼ ਦੀ ਨਾਰੀ ਸ਼ਕਤੀ ਨੂੰ ਰਾਖਵਾਂਕਰਨ ਰਾਸ਼ਟਰਹਿੱਤ ਦਾ ਫ਼ੈਸਲਾ ਹੈ, ਜਿਸ ਵਿੱਚ ਮਾਵਾਂ-ਭੈਣਾਂ ਅਤੇ ਬੇਟੀਆਂ ਸਾਡੀ ਨੀਅਤ ਨੂੰ ਦੇਖਣਗੀਆਂ। ਇਸ ਲਈ ਇਸ ਨੂੰ ਰਾਜਨੀਤੀ ਦੇ ਤਰਾਜ਼ੂ ਨਾਲ ਨਾ ਤੋਲੋ।”

“ਅਸੀਂ ਇਸ ਭੁਲੇਖੇ ਵਿੱਚ ਨਾ ਰਹੀਏ ਕਿ ਦੇਸ਼ ਦੀ ਨਾਰੀ ਸ਼ਕਤੀ ਨੂੰ ਕੁਝ ਦੇ ਰਹੇ ਹਾਂ, ਸਗੋਂ ਇਹ ਉਸ ਦਾ ਹੱਕ ਹੈ। ਸਾਡੀ ਭਾਵਨਾ ਕ੍ਰੈਡਿਟ ਲੈਣ ਦੀ ਨਹੀਂ, ਸਗੋਂ ਔਰਤਾਂ ਨੂੰ ਹੋਰ ਸਸ਼ਕਤ ਬਣਾਉਣ ਦੀ ਹੈ।”

“ਸਾਡੇ ਦੇਸ਼ ਵਿੱਚ ਤਜਰਬੇਕਾਰ ਨਾਰੀ ਸ਼ਕਤੀ ਦੀ ਕੋਈ ਘਾਟ ਨਹੀਂ ਹੈ। ਸਾਨੂੰ ਭਰੋਸਾ ਹੈ ਕਿ ਉਹ ਸਦਨ ਦੇ ਨਾਲ-ਨਾਲ ਰਾਸ਼ਟਰ ਨੂੰ ਖ਼ੁਸ਼ਹਾਲ ਬਣਾਉਣ ਵਿੱਚ ਆਪਣਾ ਅਨਮੋਲ ਯੋਗਦਾਨ ਦੇਣਗੀਆਂ।”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2252938) आगंतुक पटल : 50
इस विज्ञप्ति को इन भाषाओं में पढ़ें: English , Urdu , हिन्दी , Manipuri , Bengali , Assamese , Gujarati , Gujarati , Odia , Telugu , Kannada , Malayalam