ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਹਿਲ 'ਤੇ ਜੈਪੁਰ ਤੋਂ ਸ਼ੁਰੂ ਹੋਇਆ ਖੇਤੀਬਾੜੀ ਸੁਧਾਰਾਂ ਦਾ ਨਵਾਂ ਅਧਿਆਏ


ਪੱਛਮੀ ਖੇਤਰੀ ਖੇਤੀਬਾੜੀ ਸੰਮੇਲਨ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ, ਫੂਡ ਸਿਕਿਓਰਿਟੀ ਅਤੇ ਨਿਊਟ੍ਰੀਸ਼ਨ 'ਤੇ ਤਿੰਨ ਵੱਡੇ ਟੀਚੇ

ਕਿਸਾਨ ਪਛਾਣ-ਪੱਤਰ (ਆਈਡੀ) ਖਾਦ, ਕਰਜ਼ਾ ਅਤੇ ਸਹਾਇਤਾ ਪ੍ਰਣਾਲੀ ਨੂੰ ਬਦਲੇਗਾ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ' ਅਤੇ ਰਾਜ ਖੇਤੀਬਾੜੀ ਰੋਡਮੈਪ ਰਾਹੀਂ ਖੇਤੀਬਾੜੀ ਦਾ ਇੱਕ ਨਵਾਂ ਦ੍ਰਿਸ਼ - ਸ਼੍ਰੀ ਸ਼ਿਵਰਾਜ ਸਿੰਘ

ਟੀਮ ਐਗਰੀਕਲਚਰ: ਕੇਂਦਰ ਅਤੇ ਰਾਜ ਸਾਂਝੇ ਤੌਰ 'ਤੇ ਕਿਸਾਨ ਭਲਾਈ ਸਕੀਮਾਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣਗੇ - ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੋਆ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ, ਵਿਗਿਆਨੀ ਅਤੇ ਪ੍ਰਗਤੀਸ਼ੀਲ ਕਿਸਾਨ ਇੱਕ ਪਲੈਟਫਾਰਮ 'ਤੇ ਇਕੱਠੇ ਹੋਏ; ਉਦਘਾਟਨ ਸਮੇਂ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ

Posted On: 07 APR 2026 8:03PM by PIB Chandigarh

ਜੈਪੁਰ ਵਿੱਚ ਅੱਜ ਪੱਛਮੀ ਖੇਤਰੀ ਖੇਤੀਬਾੜੀ ਕਾਨਫਰੰਸ ਨਾਲ ਖੇਤੀਬਾੜੀ ਸੁਧਾਰਾਂ ਦੇ ਇੱਕ ਨਵੇਂ ਯੁੱਗ ਦੀ ਇੱਕ ਮਜ਼ਬੂਤ ​​ਸ਼ੁਰੂਆਤ ਹੋਈ, ਜਿੱਥੇ ਕੇਂਦਰ-ਰਾਜ ਸਾਂਝੇਦਾਰੀ, ਕਿਸਾਨਾਂ ਦੀ ਆਮਦਨ ਵਧਾਉਣ, ਭੋਜਨ ਅਤੇ ਪੋਸ਼ਣ ਸੁਰੱਖਿਆ, ਕਿਸਾਨ ਆਈਡੀ-ਅਧਾਰਿਤ ਡਿਜੀਟਲ ਖੇਤੀਬਾੜੀ ਅਤੇ ਲਚਕਦਾਰ ਯੋਜਨਾਵਾਂ ਦੇ ਲਾਗੂ ਕਰਨ 'ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪਸ਼ਟ ਰੋਡਮੈਪ ਪੇਸ਼ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 'ਸਸ਼ਕਤ ਕਿਸਾਨ, ਸਮ੍ਰਿੱਧ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਜ਼ਮੀਨੀ ਪੱਧਰ 'ਤੇ ਉਤਾਰਨ ਲਈ ਖੇਤਰੀ ਕਾਨਫਰੰਸ ਦੀ ਇਹ ਨਵੀਂ ਲੜੀ ਕੇਂਦਰ ਅਤੇ ਰਾਜਾਂ ਲਈ ਸਾਂਝੇ ‘ਐਕਸਨ ਪਲੈਟਫਾਰਮ ਦੇ ਰੂਪ ਵਿੱਚ ਸਾਹਮਣੇ ਆਈਆਂ ਹਨ।

ਜ਼ੋਨਲ ਕਾਨਫਰੰਸਾਂ ਰਾਹੀਂ ਸੰਪੂਰਨ ਖੇਤੀਬਾੜੀ ਵਿਕਾਸ ਲਈ ਇੱਕ ਨਵਾਂ ਢਾਂਚਾ

ਜੈਪੁਰ ਦੇ ਹੋਟਲ ਮੈਰੀਅਟ ਵਿਖੇ ਆਯੋਜਿਤ ਪੱਛਮੀ ਖੇਤਰੀ ਖੇਤੀਬਾੜੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇੱਕ-ਦਿਨਾਂ ਰਵਾਇਤੀ ਹਾੜੀ-ਖਰੀਫ ਮੀਟਿੰਗਾਂ ਦੀ ਥਾਂ, ਹੁਣ ਵੱਖ-ਵੱਖ ਖੇਤੀਬਾੜੀ-ਜਲਵਾਯੂ ਖੇਤਰਾਂ ਲਈ ਗੰਭੀਰ, ਵਿਸ਼ਾ-ਅਧਾਰਿਤ ਖੇਤਰੀ ਕਾਨਫਰੰਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਕਾਨਫਰੰਸਾਂ ਦੀ ਇਸ ਨਵੀਂ ਲੜੀ ਦੀ ਸ਼ੁਰੂਆਤ ਰਾਜਸਥਾਨ ਦੀ ਧਰਤੀ ਤੋਂ ਹੋਣਾ ਉਨ੍ਹਾਂ ਨੂੰ ਪ੍ਰਤੀਕਾਤਮਕ ਤੌਰ 'ਤੇ ਮਹੱਤਵਪੂਰਨ ਦੱਸਿਆ;ਜਿੱਥੇ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੋਆ ਦੇ ਖੇਤੀਬਾੜੀ ਮੰਤਰੀਆਂ, ਸੀਨੀਅਰ ਅਧਿਕਾਰੀਆਂ, ਵਿਗਿਆਨੀਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਇੱਕ ਪਲੈਟਫਾਰਮ 'ਤੇ ਇਕੱਠਾ ਕੀਤਾ, ਉੱਥੇ ਹੀ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਉਦਘਾਟਨੀ ਸੈਸ਼ਨ ਦੌਰਾਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇੱਕ ਰਸਮੀ ਅਭਿਆਸ ਨਹੀਂ ਹੈ, ਸਗੋਂ ਪੂਰੇ ਪੱਛਮੀ ਖੇਤਰ ਦੀ ਖੇਤੀਬਾੜੀ ‘ਤੇ ਸੰਪੂਰਨਤਾ ਨਾਲ ਮੰਥਨ ਦਾ ਯਤਨ ਹੈ, ਜਿਸ ਵਿੱਚ ਪੂਰੇ ਦਿਨ ਪੇਸ਼ਕਾਰੀਆਂ, ਵੀਡੀਓਜ਼ ਅਤੇ ਥੀਮੈਟਿਕ ਵਿਚਾਰ-ਵਟਾਂਦਰੇ ਤੋਂ ਬਾਅਦ, ਠੋਸ ਨਤੀਜੇ ਅਤੇ ‘ਟੂ-ਡੂ ਲਿਸਟ’ ਦੇ ਨਾਲ ਰਾਜਾਂ ਨੂੰ ਅੱਗੇ ਵਧਾਉਣ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ।

ਤਿੰਨ ਮੁੱਖ ਟੀਚੇ: ਖੁਰਾਕ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਤੱਕ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤੀ ਖੇਤੀਬਾੜੀ ਲਈ ਤਿੰਨ ਮੁੱਖ ਉਦੇਸ਼ ਰੇਖਾਂਕਿਤ ਕੀਤੇ- ਰਾਸ਼ਟਰੀ ਖੁਰਾਕ ਸੁਰੱਖਿਆ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਅਤੇ ਪੋਸ਼ਣ ਸੁਰੱਖਿਆ। ਉਨ੍ਹਾਂ ਕਿਹਾ ਕਿ ਕਣਕ ਅਤੇ ਚੌਲਾਂ ਵਿੱਚ ਭਾਰਤ ਦੇ ਭੰਡਾਰ ਇੰਨੇ ਮਹੱਤਵਪੂਰਨ ਹਨ ਕਿ ਰੱਖਣ ਦੀ ਜਗ੍ਹਾ ਤੱਕ ਦੀ ਚੁਣੌਤੀ ਹੈ, ਪਰ ਦਾਲਾਂ ਅਤੇ ਤੇਲ ਬੀਜਾਂ ਵਿੱਚ ਆਤਮ-ਨਿਰਭਰਤਾ ਅਜੇ ਹਾਸਲ ਕਰਨੀ ਹੈ, ਤਾਂ ਜੋ ਖੁਰਾਕ ਸੁਰੱਖਿਆ ਪੂਰੀ ਤਰ੍ਹਾਂ ਦੇਸ਼ ਦੀ ਆਪਣੀ ਉਤਪਾਦਨ ਸਮਰੱਥਾ 'ਤੇ ਅਧਾਰਿਤ ਹੋ ਸਕੇ ਅਤੇ ਆਯਾਤ 'ਤੇ ਨਿਰਭਰਤਾ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ, ਜੀਵਨ ਪੱਧਰ ਨੂੰ ਬਿਹਤਰ ਬਣਾਉਣ ਅਤੇ ਖੇਤੀ ਨੂੰ ਸਰਲ ਬਣਾਉਣਾ ਸਰਕਾਰ ਦੀ ਤਰਜੀਹ ਹੈ, ਨਾਲ ਹੀ ਜਨਤਾ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਲਈ ਪੋਸ਼ਣ ਸੁਰੱਖਿਆ ਨੂੰ ਨੀਤੀ ਦਾ ਜ਼ਰੂਰੀ ਹਿੱਸਾ ਦੱਸਿਆ ।

ਕਿਸਾਨ ਆਈਡੀ ਅਤੇ ਡਿਜੀਟਲ ਖੇਤੀਬਾੜੀ ਦੀ ਇੱਕ ਵੱਡੀ ਝਲਕ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਸਾਨ ਆਈਡੀ ਨੂੰ ਆਉਣ ਵਾਲੇ ਸਮੇਂ ਲਈ ਸਭ ਤੋਂ ਉਪਯੋਗੀ ਪ੍ਰਣਾਲੀ ਦੱਸਦਿਆਂ ਕਿਹਾ ਕਿ  ਇੱਕ ਪ੍ਰਮਾਣਿਤ ਡਿਜੀਟਲ ਪ੍ਰੋਫਾਈਲ ਦੇ ਅਧਾਰ ‘ਤੇ ਬੈਂਕ ਕਰਜ਼ਿਆਂ ਤੋਂ ਲੈ ਕੇ ਸਰਕਾਰੀ ਸਹਾਇਤਾ ਤੱਕ ਸਭ ਕੁੱਝ ਤੇਜ਼ ਅਤੇ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਤੱਕ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਕੁਝ ਰਾਜਾਂ ਵਿੱਚ, ਕਿਸਾਨ ਆਈਡੀ ਰਾਹੀਂ ਕੁਝ ਦਿਨਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ ਅਤੇ ਅੱਗੇ, ਖਾਦ ਵੰਡ ਵਰਗੀਆਂ ਸੰਵੇਦਨਸ਼ੀਲ ਪ੍ਰਣਾਲੀਆਂ ਵੀ ਕਿਸਾਨ ਦੀ ਜ਼ਮੀਨ ਅਤੇ ਬੀਜੀਆਂ ਗਈਆਂ ਫਸਲਾਂ ਦੇ ਅਧਾਰ ਤੇ ਕਿਸਾਨ ਆਈਡੀ ਨਾਲ ਲਿੰਕ ਕੀਤੀ ਜਾਵੇਗੀ, ਤਾਂ ਜੋ ਸਸਤੀ ਖਾਦਾਂ ਦੇ ਡਾਇਵਰਜਨ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਨੇ ਪੱਛਮੀ ਏਸ਼ੀਆ/ਮੱਧ ਪੂਰਬ ਦੀ ਸਥਿਤੀ ਦੇ ਸੰਦਰਭ ਵਿੱਚ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹੇ ਸੰਕਟ ਦੇ ਦੌਰਾਨ, ਡਿਜੀਟਲ ਅਤੇ ਡੇਟਾ-ਅਧਾਰਿਤ ਖੇਤੀਬਾੜੀ ਪ੍ਰਸ਼ਾਸਨ ਦੁਆਰਾ ਹੀ ਦੇਸ਼ ਅਤੇ ਕਿਸਾਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਇਸ ਲਈ ਸਾਰੇ ਰਾਜਾਂ ਨੂੰ ਕਿਸਾਨ ਆਈਡੀ ਜਾਰੀ ਕਰਨ ਦੇ ਕੰਮ ਨੂੰ ਮਿਸ਼ਨ ਮੋਡ  ਵਿੱਚ 100 ਪ੍ਰਤੀਸ਼ਤ ਪੂਰਾ ਕਰਨ ਦੀ ਅਪੀਲ ਕੀਤੀ ਗਈ।

ਐੱਮਐੱਸਪੀ, ਖਰੀਦ, ਪੀਐੱਮ-ਆਸ਼ਾ, ਅਤੇ ਐੱਮਆਈਐੱਸ ਬਾਰੇ ਇੱਕ ਸਪੱਸ਼ਟ ਸੰਦੇਸ਼

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਖੇਤੀਬਾੜੀ ਵਿਭਾਗ ਦੁਆਰਾ ਪੀਐੱਮ-ਆਸ਼ਾ ਰਾਹੀਂ ਕੀਤੀ ਜਾ ਰਹੀ ਹੈ, ਜਦੋਂ ਕਿ ਕਣਕ ਅਤੇ ਚੌਲਾਂ ਦੀ ਖਰੀਦ ਖੁਰਾਕ ਵਿਭਾਗ ਦੁਆਰਾ ਕੀਤੀ ਜਾ ਰਹੀ ਹੈ ਅਤੇ ਰਾਜਾਂ ਦੁਆਰਾ ਭੇਜੇ ਗਏ ਪ੍ਰਸਤਾਵਾਂ ਦੇ ਅਨੁਸਾਰ ਹੀ ਖਰੀਦ ਦੀ ਸਵੀਕ੍ਰਿਤੀ ਦਿੱਤੀ ਗਈ ਹੈ,ਪਰ ਸਮਾਂਬੱਧ ਖਰੀਦ ਨੂੰ ਯਕੀਨੀ ਬਣਾਉਣਾ ਰਾਜਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਛੋਲੇ, ਮਸਰ ਅਤੇ ਅਰਹਰ ਦੀ 100 ਪ੍ਰਤੀਸ਼ਤ ਖਰੀਦ ਕੀਤੀ ਜਾਵੇਗੀ। ਅਤੇ ਜਿੱਥੇ ਭੌਤਿਕ ਖਰੀਦ ਸੰਭਵ ਨਹੀਂ ਹੈ, ਉੱਥੇ ਮੱਧ ਪ੍ਰਦੇਸ਼ ਜਿਹੇ ਰਾਜਾਂ ਦੇ ਮਾਡਲ ‘ਤੇ ਸਰ੍ਹੋਂ ਅਤੇ ਸੋਇਆਬੀਨ ਵਰਗੀਆਂ ਫਸਲਾਂ ਲਈ ਐੱਮਐੱਸਪੀ ਅਤੇ ਮੌਜੂਦਾ ਬਾਜ਼ਾਰ ਕੀਮਤ ਵਿੱਚ ਅੰਤਰ ਦੀ ਭਰਪਾਈ ਕਿਸਾਨਾਂ ਦੇ ਖਾਤਿਆਂ ਵਿੱਚ ਨੂੰ ਸਿੱਧੇ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਫਸਲਾਂ ਵਿੱਚ ਅੰਤਰਰਾਸ਼ਟਰੀ ਕਾਰਨਾਂ ਦੁਆਰਾ ਕੀਮਤਾਂ ਵਿੱਚ ਗਿਰਾਵਟ ਦੀ ਚੁਣੌਤੀ ਦਾ ਹਵਾਲਾ ਦਿੰਦੇ ਹੋਏ, ਐੱਮਆਈਐੱਸ ਵਿਧੀ ਦੀ ਉਪਯੋਗਤਾ ਬਾਰੇ ਦੱਸਿਆ। ਜਿਸ ਵਿੱਚ ਮਾਡਲ ਦਰ ਅਤੇ ਪ੍ਰਚਲਿਤ ਬਾਜ਼ਾਰ ਕੀਮਤ ਵਿੱਚ ਅੰਤਰ ਸਿੱਧੇ ਤੌਰ 'ਤੇ ਕਿਸਾਨ ਨੂੰ ਅਦਾ ਕੀਤਾ ਜਾ ਸਕਦਾ ਹੈ, ਜਿਸਦੀ ਲਾਗਤ ਕੇਂਦਰ ਅਤੇ ਰਾਜ ਸਰਕਾਰਾਂ (50 ਪ੍ਰਤੀਸ਼ਤ ਹਰੇਕ) ਵਿਚਕਾਰ ਬਰਾਬਰ ਸਾਂਝੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਨ੍ਹਾਂ ਰਾਜਾਂ ਨੂੰ ਟ੍ਰਾਂਸਪੋਰਟ ਸਬਸਿਡੀ ਪ੍ਰਦਾਨ ਕਰਨ ਦੇ ਫੈਸਲੇ ਦਾ ਐਲਾਨ ਕੀਤਾ, ਜਿਨ੍ਹਾਂ ਦੀਆਂ ਏਜੰਸੀਆਂ ਕਿਸਾਨਾਂ ਦੇ ਉਤਪਾਦਾਂ ਨੂੰ ਉਤਪਾਦਨ ਖੇਤਰਾਂ ਤੋਂ ਵੱਡੇ ਸ਼ਹਿਰਾਂ ਤੱਕ ਪਹੁੰਚਾਉਣਾ ਚਾਹੁੰਦੀਆਂ ਹਨ।

ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਅਤੇ ਐਗਰੀਕਲਚਰ ਰੋਡਮੈਪ

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਸਾਰੇ ਰਾਜਾਂ ਨੂੰ ਕਿਹਾ ਕਿ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ' ਹੁਣ ਇਕੱਠੇ ਪੂਰੇ ਦੇਸ਼ ਵਿੱਚ ਨਾ ਕਰਕੇ ਰਾਜਾਂ ਦੀ ਸਥਾਨਕ ਸਥਿਤੀਆਂ ਦੇ ਅਨੁਸਾਰ ਕੀਤਾ ਜਾਵੇਗਾ ਅਤੇ ਜੋ ਵੀ ਰਾਜ ਸਮਾਂ-ਸਾਰਣੀ ਅਤੇ ਪ੍ਰੋਗਰਾਮ ਭੇਜਣਗੇ, ਉੱਥੇ  ਭਾਰਤ ਸਰਕਾਰ ਵਿਗਿਆਨੀਆਂ, ਮਾਹਿਰਾਂ, ਅਧਿਕਾਰੀਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਦੀ ਟੀਮ ਭੇਜ ਕੇ ਅਭਿਆਨ ਨੂੰ ਗਤੀ ਦੇਵੇਗੀ। ਰਾਜਸਥਾਨ ਦੇ ਸੰਦਰਭ ਵਿੱਚ ਉਨ੍ਹਾਂ ਨੇ ICAR ਦੇ ਵਿਗਿਆਨੀਆਂ ਦੀ ਇੱਕ ਵਿਸ਼ੇਸ਼ ਟੀਮ ਭੇਜਣ ਦਾ ਐਲਾਨ ਕੀਤਾ, ਜੋ ਰਾਜ ਦੇ ਨਿਰਧਾਰਤ ਸਮਾਂ-ਸਾਰਣੀ ਦੇ ਅਨੁਸਾਰ  ਖੇਤੀਬਾੜੀ ਪੱਧਰ 'ਤੇ ਵਿਗਿਆਨਕ ਸਲਾਹ ਪ੍ਰਦਾਨ ਕਰੇਗੀ ਅਤੇ ਨਵੀਨਤਾਕਾਰੀ ਅਭਿਆਸਾਂ ਦਾ ਪ੍ਰਸਾਰ ਕਰੇਗੀ ।

ਉਨ੍ਹਾਂ ਇਹ ਵੀ ਦੱਸਿਆ ਕਿ, ਅੱਜ ਤੋਂ, ਰਾਜਾਂ ਲਈ ਖੇਤੀਬਾੜੀ ਰੋਡਮੈਪ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵੀ ਸੰਸਥਾਗਤ ਸਮਰਥਨ ਪ੍ਰਾਪਤ ਹੋਵੇਗਾ; ਰਾਜਸਥਾਨ ਨੇ ਖੇਤੀਬਾੜੀ ਰੋਡਮੈਪ ਵਿੱਚ ਭਾਰਤ ਸਰਕਾਰ ਦੀ ਸਾਂਝੇਦਾਰੀ ਦੀ ਪਹਿਲ ਕੀਤੀ ਹੈ ਅਤੇ ਇਸ ਦੇ ਲਈ ਆਈਸੀਏਆਰ ਦੇ ਵਿਗਿਆਨੀਆਂ ਅਤੇ ਮੰਤਰਾਲੇ ਦੇ ਨੋਡਲ ਅਧਿਕਾਰੀ ਦੀ ਇੱਕ ਸਾਂਝੀ ਟੀਮ ਰਾਜ ਸਰਕਾਰ ਦੇ ਸਹਿਯੋਗ ਨਾਲ ਕੰਮ ਕਰੇਗੀ, ਜਦੋਂ ਕਿ ਹੋਰ ਰਾਜਾਂ ਨੂੰ ਵੀ ਉਨ੍ਹਾਂ ਦੇ ਖੇਤੀਬਾੜੀ ਰੋਡਮੈਪ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਨੀਤੀਗਤ ਲਚਕਤਾ ਅਤੇ ਬਜਟ ਫੰਡਾਂ ਦੀ ਸਮੇਂ ਸਿਰ ਵਰਤੋਂ 'ਤੇ ਜ਼ੋਰ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ 1 ਅਪ੍ਰੈਲ ਤੋਂ ਲਾਗੂ ਨਵੇਂ ਬਜਟ ਨੂੰ ਤੁਰੰਤ ਰਾਜਾਂ ਨੂੰ ਜਾਰੀ ਕਰਨ ਅਤੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਤੋਂ ਹੀ ਯੋਜਨਾਵਾਂ ਦੇ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵੱਲ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ। ਤਾਂ ਜੋ ਸਾਲ ਦੇ ਅੰਤ ਵਿੱਚ ਬਜਟ ਬਚਣ ਅਤੇ ਜਲਦਬਾਜ਼ੀ ਵਿੱਚ ਖਰਚ ਕਰਨ ਦੀ ਕੋਈ ਸਥਿਤੀ ਨਾ ਬਣੇ। ਉਨ੍ਹਾਂ ਨੇ ਅੱਗੇ ਕਿਹਾ ਕਿ, ਰਾਜਾਂ ਦੀਆਂ ਮੰਗਾਂ ‘ਤੇ ਇਸ ਵਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਕੇਂਦਰ ਕੋਈ ਯੋਜਨਾ ਉੱਪਰੋਂ ਨਹੀਂ ਥੋਪੇਗਾ; ਸਗੋਂ ਯੋਜਨਾਵਾਂ ਵਿੱਚੋਂ ਰਾਜਾਂ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਤਰਜੀਹਾਂ ਨੂੰ ਚੁਣਨਗੇ- ਭਾਵੇਂ ਇਹ ਗੱਲ ਵਾੜ ਦੇ ਕੰਮਾਂ ਨਾਲ ਸਬੰਧਿਤ ਹੋਵੇ ਜਾਂ 'ਪਰ ਡ੍ਰੌਪ, ਮੌਰ ਕ੍ਰੌਪ' ਦੇ ਤਹਿਤ ਡ੍ਰਿਪ ਅਤੇ ਸਪ੍ਰਿੰਕਲਰ ਸਿੰਚਾਈ ਕੀਤੀ।

ਉਨ੍ਹਾਂ ਨੇ 'ਟੀਮ ਐਗਰੀਕਲਚਰ' ਦੀ ਧਾਰਨਾ ਨੂੰ ਰੱਖਦੇ ਹੋਏ ਕਿਹਾ ਕਿ ਨੀਤੀਆਂ ਅਤੇ ਪ੍ਰੋਗਰਾਮ ਕੇਂਦਰ ਬਣਾਉਣਗੇ , ਲੇਕਿਨ ਅਸਲ ਵਿੱਚ ਲਾਗੂ ਕਰਨਾ ਰਾਜਾਂ ਦੇ ਹੱਥਾਂ ਵਿੱਚ ਹੈ; ਇਸ ਲਈ, ਜਿੰਨੀ ਗੰਭੀਰਤਾ ਅਤੇ ਤਰਜੀਹ ਨਾਲ ਰਾਜ ਸਰਕਾਰਾਂ ਕੰਮ ਕਰਨਗੀਆਂ, ਓਨੀ ਹੀ ਸਫ਼ਲਤਾ ਕਿਸਾਨਾਂ ਤੱਕ ਯੋਜਨਾਵਾਂ ਦੇ ਲਾਭ ਪਹੁੰਚਾਉਣ ਵਿੱਚ ਮਿਲੇਗੀ।

ਆਫ਼ਤ ਪ੍ਰਬੰਧਨ, ਫ਼ਸਲ ਬੀਮਾ ਅਤੇ ਸਿਹਤ ਬਾਰੇ ਇੱਕ ਸੁਨੇਹਾ

ਹਾਲ ਹੀ ਦੇ ਮੌਸਮੀ ਅਸੰਤੁਲਨ ਅਤੇ ਨੁਕਸਾਨ ਦਾ ਜ਼ਿਕਰ ਕਰਦੇ ਹੋਏ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਰਾਜਾਂ ਨੂੰ ਨੁਕਸਾਨ ਦੇ ਸਹੀ ਮੁਲਾਂਕਣ ਅਤੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ 'ਤੇ ਜ਼ੋਰ ਦਿੱਤਾ, ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਪੂਰਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਰਗਰਮ ਭੂਮਿਕਾ ਰਾਜਾਂ ਦੀ ਹੋਵੇਗੀ ਅਤੇ ਕੇਂਦਰ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।।

ਵਿਸ਼ਵ ਸਿਹਤ ਦਿਵਸ ਦੇ ਸੰਦਰਭ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ 'ਸਿਹਤਮੰਦ ਭਾਰਤ' ਦੇ ਸੰਦੇਸ਼ ਦਾ ਹਵਾਲਾ ਦਿੰਦੇ ਹੋਏ, ਅਪੀਲ ਕੀਤੀ ਕਿ ਤੇਲ ਅਤੇ ਭੋਜਨ ਦੀ ਖਪਤ ਵਿੱਚ ਸੰਜਮ ਵਰਤ ਕੇ ਆਪਣੀ ਸਿਹਤ ‘ਤੇ ਧਿਆਨ ਦੇਣ – ਕਿਉਂਕਿ ਇੱਕ ਸਿਹਤਮੰਦ ਮਨ ਸਿਰਫ ਇੱਕ ਸਿਹਤਮੰਦ ਸਰੀਰ ਵਿੱਚ ਹੀ ਰਹਿੰਦਾ ਹੈ - ਅਤੇ ਖੇਤੀਬਾੜੀ ਲੀਡਰਸ਼ਿਪ ਨੂੰ ਵੀ ਤੰਦਰੁਸਤ ਰਹਿਣ ਲਈ ਵੀ ਕਿਸਾਨਾਂ ਦੀ ਸੇਵਾ ਲਈ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੱਤੀ।

*****


ਆਰਸੀ/ਐੱਮਐੱਸ/ਡੀਕੇ/ਐੱਮਕੇ


(Release ID: 2251536) ਵਿਜ਼ੀਟਰ ਕਾਊਂਟਰ : 3