ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਦਿੱਲੀ ਕੈਂਟ ਸਥਿਤ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਿੱਚ ਨੇਤਰ ਵਿਗਿਆਨ, ਓਨਕੋਲੋਜੀ ਅਤੇ ਜੋੜ ਬਦਲੀ ਕੇਂਦਰਾਂ (ਜੁਆਇੰਟ ਰੀਪਲੇਸਮੈਂਟ ਸੈਂਟਰਾਂ) ਅਤੇ ਬੇਸ ਹਸਪਤਾਲ ਵਿਖੇ ਨਵੇਂ ਬੁਨਿਆਦੀ ਢਾਂਚੇ ਦਾ ਨੀਂਹ ਪੱਥਰ ਰੱਖਿਆ


ਆਧੁਨਿਕ ਤਕਨੀਕ ਨਾਲ ਲੈਸ ਨਵੇਂ ਸੁਵਿਧਾ ਕੇਂਦਰ ਵਿੱਚ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ‘ਤੇ ਨਿਰਭਰ ਰਹਿਣ ਵਾਲਿਆਂ ਨੂੰ ਗੁਣਵੱਤਾਪੂਰਨ ਇਲਾਜ ਪ੍ਰਦਾਨ ਕਰਨਗੇ

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ-ਉਭਰਦੀਆਂ ਫੌਜੀ ਮੈਡੀਕਲ ਚੁਣੌਤੀਆਂ ਲਈ ਨਵੀਨਤਾ, ਸਮਰੱਥਾ ਨਿਰਮਾਣ ਅਤੇ ਐਡਵਾਂਸਡ ਤਕਨੀਕ ਦਾ ਏਕੀਕਰਣ ਲਾਜ਼ਮੀ

ਦੇਸ਼ ਅਤੇ ਗੁਆਂਢੀ ਦੇਸ਼ਾਂ ਵਿੱਚ ਫੌਜੀ ਮੈਡੀਕਲ ਸੇਵਾ ਭਾਰਤ ਦੀ ਸੌਫਟ ਪਾਵਰ ਦਾ ਮਜ਼ਬੂਤ ਪ੍ਰਮਾਣ

ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ (AFMS) ਨੂੰ ਖੋਜ, ਔਸ਼ਧੀ ਉਤਪਾਦਨ ਵਿੱਚ ਆਤਮ-ਨਿਰਭਰਤਾ ਅਤੇ ਕਲੀਨਿਕਲ ਟ੍ਰਾਇਲ ਫ੍ਰੇਮਵਰਕ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ

Posted On: 06 APR 2026 3:24PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 06 ਅਪ੍ਰੈਲ, 2026 ਨੂੰ 262ਵੇਂ ਆਰਮੀ ਮੈਡੀਕਲ ਕੋਰ ਸਥਾਪਨਾ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਿਖੇ ਨੇਤਰ ਵਿਗਿਆਨ, ਓਨਕੋਲੋਜੀ ਅਤੇ ਜੋੜ ਬਦਲ ਕੇਂਦਰਾਂ ਅਤੇ ਬੇਸ ਹਸਪਤਾਲ, ਦਿੱਲੀ ਕੈਂਟ ਵਿਖੇ ਨਵੇਂ ਬੁਨਿਆਦੀ ਢਾਂਚੇ ਦਾ ਨੀਂਹ ਪੱਥਰ ਰੱਖਿਆ। ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਿਖੇ ਅਤਿ-ਆਧੁਨਿਕ ਸਹੂਲਤਾਂ ਦੀ ਕਲਪਨਾ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ (AFMS) ਦੀਆਂ ਤੀਜੇ ਦਰਜੇ ਦੀਆਂ ਦੇਖਭਾਲ ਸਮਰੱਥਾਵਾਂ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ, ਖਾਸ ਕਰਕੇ ਉੱਨਤ ਅੱਖਾਂ ਦੀ ਦੇਖਭਾਲ, ਕੈਂਸਰ ਇਲਾਜ ਅਤੇ ਗੁੰਝਲਦਾਰ ਜੋੜ ਬਦਲਣ ਦੀਆਂ ਸਰਜਰੀਆਂ ਦੇ ਖੇਤਰਾਂ ਵਿੱਚ, ਜਦਕਿ ਬੇਸ ਹਸਪਤਾਲ ਵਿਖੇ ਨਵੇਂ ਹਸਪਤਾਲ ਬੁਨਿਆਦੀ ਢਾਂਚੇ ਨੂੰ 998 ਬੈੱਡਾਂ ਦੀ ਸਮਰੱਥਾ ਦੇ ਨਾਲ-ਨਾਲ 100 ਵਾਧੂ ਸੰਕਟਕਾਲੀ ਵਿਸਥਾਰ ਬੈੱਡਾਂ ਦੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਤਾਂ ਜੋ ਰੱਖਿਆ ਬਲਾਂ ਦੇ ਕਰਮਚਾਰੀਆਂ ਦੀਆਂ ਨਿਯਮਿਤ ਅਤੇ ਐਮਰਜੈਂਸੀ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਆਪਣੇ ਸੰਬੋਧਨ ਵਿੱਚ, ਰਕਸ਼ਾ ਮੰਤਰੀ ਨੇ ਫੌਜੀ ਮੈਡੀਕਲ ਦੇ ਖੇਤਰ ਵਿੱਚ ਉੱਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਿਰੰਤਰ ਨਵੀਨਤਾ, ਸਮਰੱਥਾ ਨਿਰਮਾਣ ਅਤੇ ਆਧੁਨਿਕ ਤਕਨਾਲੋਜੀਆਂ ਦੇ ਏਕੀਕਰਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਆਧੁਨਿਕ ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਨਾਲ ਲੈਸ ਨਵੀਆਂ ਸਹੂਲਤਾਂ ਤੋਂ ਸੇਵਾ ਕਰ ਰਹੇ ਸੈਨਿਕਾਂ, ਸੇਵਾਮੁਕਤ ਸੈਨਿਕਾਂ ਅਤੇ ਉਨ੍ਹਾਂ ‘ਤੇ ਨਿਰਭਰ ਰਹਿਣ ਵਾਲਿਆਂ ਨੂੰ ਗੁਣਵੱਤਾਪੂਰਨ ਡਾਕਟਰੀ ਦੇਖਭਾਲ ਮਿਲੇਗੀ।

ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਦੇ ਹਰੇਕ ਕੋਨੇ ਵਿੱਚ, ਉੱਚੇ ਪਹਾੜੀ ਸਥਾਨਾਂ ਤੋਂ ਲੈ ਕੇ ਦੁਰਗਮ ਜੰਗਲਾਂ ਤੱਕ ਅਤੇ ਸ਼ਾਂਤੀ ਕਾਲ ਤੋਂ ਲੈ ਕੇ ਆਫਤ ਦੇ ਪਲਾਂ ਤੱਕ, ਹਰ ਜਗ੍ਹਾ ਸੇਵਾ ਪ੍ਰਦਾਨ ਕਰਨ ਵਾਲੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ ਕਰਮਚਾਰੀਆਂ ਦੇ ਸਮਰਪਣ, ਪੇਸ਼ੇਵਰ ਦ੍ਰਿਸ਼ਟੀਕੋਣ ਅਤੇ ਹਮਦਰਦੀ ਪੂਰਨ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੇਸ਼ ਅਤੇ ਨੇਪਾਲ ਸਮੇਤ ਗੁਆਂਢੀ ਦੇਸ਼ਾਂ ਵਿੱਚ ਮੈਡੀਕਲ ਕੈਂਪ ਚਲਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਖਾਸ ਤੌਰ ‘ਤੇ ਉਨ੍ਹਾਂ ਦੇ ਗਲੂਕੋਮਾ ਸਰਜਰੀ ਅਤੇ ਨੇਤਰ ਦੇਖਭਾਲ ਸੇਵਾਵਾਂ ਦੇ ਸਫਲ ਸੰਚਾਲਨ ਦਾ ਜ਼ਿਕਰ ਕੀਤਾ। ਰਕਸ਼ਾ ਮੰਤਰੀ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਮਿੱਤਰ ਦੇਸ਼ਾਂ ਦੇ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਂਦੀਆਂ ਹਨ। ਉਨ੍ਹਾਂ ਨੇ ਕਿਹਾ, “ਤੁਹਾਡੀਆਂ ਸੇਵਾਵਾਂ ਭਾਰਤ ਦੀ 'ਸੌਫਟ ਪਾਵਰ' ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਹਨ।

ਰਕਸ਼ਾ ਮੰਤਰੀ ਨੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ਵ-ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਇਸ ਨੂੰ ਸਰਬਉੱਚ ਤਰਜੀਹ ਦੱਸਿਆ। ਨਾਲ ਹੀ, ਉਨ੍ਹਾਂ ਨੇ AFMS ਨੂੰ ‘ਖੋਜ’ ‘ਤੇ ਵਿਸ਼ੇਸ਼ ਜ਼ੋਰ ਦੇਣ ਦੀ ਤਾਕੀਦ ਕੀਤੀ ਅਤੇ ਜਨਤਾ ਦੇ ਸਾਹਮਣੇ ਅਸਲ ਵਿੱਚ ਪ੍ਰਭਾਵਸ਼ਾਲੀ ਸਿਹਤ ਸੇਵਾ ਮਾਡਲ ਪੇਸ਼ ਕਰਨ ਲਈ ਆਧੁਨਿਕ ਮੈਡੀਕਲ ਸਾਇੰਸ ਨੂੰ ਪ੍ਰਾਚੀਨ ਦਰਸ਼ਨ ਦੇ ਨਾਲ ਏਕੀਕ੍ਰਿਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਦੇਸ਼ ਨੇ ਮੈਡੀਕਲ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ-ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਦੇ ਨਿਰੰਤਰ ਵਿਸਥਾਰ ਅਤੇ  AIIMS ਜਿਹੀਆਂ ਸੰਸਥਾਵਾਂ ਦੀ ਸੰਖਿਆ ਵਿੱਚ ਵਾਧੇ ਤੋਂ ਲੈ ਕੇ ਆਯੁਸ਼ਮਾਨ ਕਾਰਡ ਰਾਹੀਂ ਹਰ ਕਿਸੇ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਤੱਕ; ਅਤੇ ਕੈਂਸਰ ਦੇ ਇਲਾਜ, ਬਾਈਪਾਸ ਸਰਜਰੀ ਅਤੇ ਕ੍ਰਿਟੀਕਲ ਕੇਅਰ ਜਿਹੇ ਖੇਤਰਾਂ ਵਿੱਚ ਹੋਈ ਪ੍ਰਗਤੀ ਤੱਕ। ਹਾਲਾਂਕਿ, ਜਦੋਂ ਅਤਿ-ਆਧੁਨਿਕ ਤਕਨੀਕਾਂ ਅਤੇ ਡੂੰਘੀ ਖੋਜ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਹਾਲੇ ਵੀ ਇੱਕ ਲੰਬਾ ਸਫਰ ਤੈਅ ਕਰਨਾ ਹੈ। ਉਦਾਹਰਣ ਦੇ ਤੌਰ ‘ਤੇ, ਕੈਂਸਰ ਖੋਜ ਵਿੱਚ –ਵਿਸ਼ੇਸ਼ ਤੌਰ ֲֲ‘ਤੇ ਸ਼ੁਰੂਆਤੀ ਪਛਾਣ ਦੀਆਂ ਤਕਨੀਕਾਂ ਅਤੇ ਵਿਅਕਤੀਗਤ ਦਵਾਈ ਦੇ ਖੇਤਰ ਵਿੱਚ ਕਈ ਦੇਸ਼ ਇਸ ਸਮੇਂ ਸਾਡੇ ਤੋਂ ਅੱਗੇ ਹਨ। ਸਾਨੂੰ ਦਿਲ ਦੀਆਂ ਬੀਮਾਰੀਆਂ ਲਈ ਉੱਨਤ ਪੂਰਵ ਅਨੁਮਾਨਿਤ ਮਾਡਲ ਵਿਕਸਿਤ ਕਰਨ ਵਿੱਚ ਅਤੇ ਨਾਲ ਹੀ ਮਾਨਸਿਕ ਸਿਹਤ ਨਾਲ ਸਬੰਧਿਤ ਨਿਊਰੋ-ਰਿਸਰਚ ਵਿੱਚ ਵੀ ਆਪਣੀਆਂ ਸਮਰੱਥਾਵਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਹੋਵੇਗਾ।”

ਸ਼੍ਰੀ ਰਾਜਨਾਥ ਸਿੰਘ ਨੇ ਫਾਰਮਾਸਿਊਟੀਕਲ ਸੈਕਟਰ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦਵਾਈਆਂ ਦਾ ਇੱਕ ਮੁੱਖ ਗਲੋਬਲ ਸਪਲਾਇਰ ਹੈ, ਫਿਰ ਵੀ ਉੱਚ ਪੱਧਰੀ ਦਵਾਈ ਨਵੀਨਤਾ ਅਤੇ ਮੌਲਿਕ ਖੋਜ ਦੇ ਖੇਤਰ ਵਿੱਚ ਬਾਹਰੀ ਸਰੋਤਾਂ ‘ਤੇ ਨਿਰਭਰਤਾ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਜੈਨੇਰਿਕ ਦਵਾਈਆਂ ਦੇ ਉਤਪਾਦਨ ਤੋਂ ਅੱਗੇ ਵਧ ਕੇ ਹੁਣ ਨਵੀਨਤਾ-ਅਧਾਰਿਤ  ਫਾਰਮਾਸਿਊਟੀਕਲ ਈਕੋਸਿਸਟਮ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ, ਨਵੀਆਂ ਦਵਾਈਆਂ ਦੀ ਖੋਜ, ਕਲੀਨਿਕਲ ਖੋਜ ਨੂੰ ਮਜ਼ਬੂਤ ਬਣਾਉਣ ਅਤੇ ਆਲਮੀ ਗੁਣਵੱਤਾ ਮਿਆਰਾਂ ਨੂੰ ਅਪਣਾਉਣ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਫਾਰਮਾਸਿਊਟੀਕਲ ਇਨੋਵੇਸ਼ਨ ਲੈਂਡਸਕੇਪ ਵਿੱਚ ਲਘੂ ਅਤੇ ਦਰਮਿਆਨੇ ਉੱਦਮਾਂ ਅਤੇ ਸਟਾਰਟਅੱਪਸ ਦੇ ਏਕੀਕਰਣ, ਮਜ਼ਬੂਤ ਜਾਂਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕੁਸ਼ਲ ਕਾਰਜਬਲ ਦੇ ਪ੍ਰਚਾਰ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਨਜ਼ਰੀਆ ਘਰੇਲੂ ਜ਼ਰੂਰਤਾਂ ਦੀ ਪੂਰਤੀ ਦੇ ਨਾਲ ਹੀ ਭਾਰਤ ਨੂੰ ਇਨ੍ਹਾਂ ਖੇਤਰਾਂ ਵਿੱਚ ਵਿਸ਼ਵ ਵਿੱਚ ਮੋਹਰੀ ਬਣਨ ਵਿੱਚ ਵੀ ਸਮਰੱਥ ਬਣਾਏਗਾ।

ਕਲੀਨਿਕਲ ਟ੍ਰਾਇਲਜ਼ (ਨਵੀਆਂ ਦਵਾਈਆਂ, ਟੀਕਿਆਂ, ਉਪਕਰਣਾਂ ਜਾ ਇਲਾਜ ਵਿਧੀਆਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਪਤਾ ਲਗਾਉਣ) ਦੇ ਮਹੱਤਵਪੂਰਨ ਵਿਸ਼ੇ ‘ਤੇ ਰਕਸ਼ਾ ਮੰਤਰੀ ਨੇ ਕਿਹਾ ਕਿ ਕਈ ਵਿਕਸਿਤ ਦੇਸ਼ਾਂ ਵਿੱਚ ਕਲੀਨਿਕਲ ਟ੍ਰਾਇਲਜ਼ ਉਦਯੋਗ ਦੁਆਰਾ ਸਪਾਂਸਰਡ ਹੁੰਦੇ ਹਨ ਅਤੇ ਖੋਜ, ਇਲਾਜ ਅਤੇ ਨਵੀਨਤਾ ‘ਤੇ ਬਰਾਬਰ ਜ਼ੋਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਇਸ ਦਿਸ਼ਾ ਵਿੱਚ ਯਤਨ ਜਾਰੀ ਹਨ, ਪਰੰਤੂ ਕਲੀਨਿਕਲ ਟ੍ਰਾਇਲ ਢਾਂਚੇ ਵਿੱਚ ਸੁਧਾਰ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਆਰਮਡ ਫੋਰਸਿਜ਼ ਮੈਡੀਕਲ ਸਰਵਿਸ ਇਸ ਖੇਤਰ ਵਿੱਚ ਆਪਣਾ ਸਾਰਥਕ ਯੋਗਦਾਨ ਕਿਵੇਂ ਨਾਲ ਦੇ ਸਕਦੀਆਂ ਹਨ, ਤਾਂ ਜੋ ਸਾਡੀਆਂ ਡਾਕਟਰੀ ਸਮਰੱਥਾਵਾਂ ਸਿਰਫ ਇਲਾਜ ਤੱਕ ਹੀ ਸੀਮਤ ਨਾਲ ਰਹਿਣ ਸਗੋਂ ਨਵੇਂ ਗਿਆਨ ਦੀ ਸਿਰਜਣਾ ਨੂੰ ਸ਼ਾਮਲ ਕਰਨ। 

ਸ਼੍ਰੀ ਰਾਜਨਾਥ ਸਿੰਘ ਨੇ ਇੱਕ ਵਿਸ਼ੇਸ਼ ਬਿਮਾਰੀ ਨਾਲ ਸਬੰਧਿਤ ਕਲੀਨਿਕਲ ਅਨੁਭਵ ਨੂੰ ਯੋਜਨਾਬੱਧ ਮਾਧਿਅਮਾਂ ਨਾਲ ਦੂਜੇ ਡਾਕਟਰਾਂ ਅਤੇ ਹਸਪਤਾਲਾਂ ਤੱਕ ਪਹੁੰਚਾਉਣ ਲਈ ਮਜ਼ਬੂਤ ‘ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ’ (SOPs) ਅਤੇ ਮਿਆਰੀ ਪ੍ਰੋਟੋਕੋਲ ਬਣਾਉਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ, “ਇਸ ਨਾਲ ਇਲਾਜ ਵਧੇਰੇ ਤੇਜ਼, ਜ਼ਿਆਦਾ ਅਸਰਦਾਰ ਅਤੇ ਸਬੂਤਾਂ ‘ਤੇ ਅਧਾਰਿਤ ਹੋਵੇਗਾ, ਜਿਸ ਨਾਲ ਨਾ ਸਿਰਫ਼ ਡਾਕਟਰਾਂ ਦੀ ਨਿਜੀ ਸਮਰੱਥਾ ਵਧੇਗੀ, ਸਗੋਂ ਪੂਰੇ ਸਿਸਟਮ ਦੀ ਕਾਰਜ ਸਮਰੱਥਾ ਵੀ ਬਿਹਤਰ ਹੋਵੇਗੀ। ਇਸ ਦਿਸ਼ਾ ਵਿੱਚ ਰਾਸ਼ਟਰੀ ਪੱਧਰ ‘ਤੇ ਇੱਕ ‘ਡੇਟਾ ਪੂਲ’ ਬਣਾਉਣਾ ਇੱਕ ਬਹੁਤ ਵੱਡਾ ਕਦਮ ਹੋਵੇਗਾ। ਇਸ ਨਾਲ ਨੀਤੀਆਂ ਬਣਾਉਣ ਲਈ ਬਿਹਤਰ ਇਨਪੁਟਸ ਮਿਲਣਗੇ, ਨਵੀਆਂ ਮੈਡੀਕਲ ਪ੍ਰਣਾਲੀਆਂ ਨੂੰ ਪ੍ਰਮਾਣਿਤ ਕਰਨ ਵਿੱਚ ਮਦਦ ਮਿਲੇਗੀ, ਅਤੇ ਅਸਰਦਾਰ ਇਲਾਜ ਨੂੰ ਵੱਡੇ ਪੱਧਰ ‘ਤੇ ਦੁਹਰਾਉਣਾ ਸੰਭਵ ਹੋ ਸਕੇਗਾ; ਇਸੇ ਤਰ੍ਹਾਂ, ਸਾਡਾ ਹੈਲਥਕੇਅਰ ਸਿਸਟਮ ਹੌਲੀ-ਹੌਲੀ ‘ਪ੍ਰਤੀਕਿਰਿਆਸ਼ੀਲ’ (reactive) ਨਾਲ ਬਦਲ ਕੇ ‘ਸਰਗਰਮ’ ਮਾਡਲ ਵਿੱਚ ਤਬਦੀਲ ਹੋ ਜਾਵੇਗਾ।”

ਹਸਪਤਾਲਾਂ ਵਿੱਚ ਕੰਮ ਦੇ ਭਾਰੀ ਬੋਝ ਬਾਰੇ ਰਕਸ਼ਾ ਮੰਤਰੀ ਨੇ ਕਿਹਾ ਕਿ ਡਾਕਟਰ ਲਗਾਤਾਰ ਇਲਾਜ ਅਤੇ ਸਰਜਰੀਆਂ ਕਰਨ ਵਿੱਚ ਰੁੱਝੇ ਰਹਿੰਦੇ ਹਨ, ਜਿਸ ਨਾਲ ਰਿਸਰਚ, ਟ੍ਰੇਨਿੰਗ ਅਤੇ ਟੀਚਿੰਗ ਜਿਹੇ ਮਹੱਤਵਪੂਰਨ ਪਹਿਲੂ ਅਕਸਰ ਪਿੱਛੇ ਰਹਿ ਜਾਂਦੇ ਹਨ ਅਤੇ ਇਸ ਵਿਵਹਾਰਕ ਚੁਣੌਤੀ ਨੂੰ ਸਵੀਕਾਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ ਦਾ ਸੱਦਾ ਦਿੱਤਾ ਕਿ ਉਹ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਤੁਲਿਤ ਕਰਨ ਦੇ ਉਪਾਵਾਂ ਦੀ ਭਾਲ ਕਰਨ। 

ਸ਼੍ਰੀ ਰਾਜਨਾਥ ਸਿੰਘ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ ਨੂੰ ਕਿਹਾ ਕਿ ਉਹ ਦੇਸ਼ ਦੇ ਚਾਰੇ ਕੋਨਿਆਂ ਵਿੱਚ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਰਗੀਆਂ ਸੰਸਥਾਵਾਂ ਸਥਾਪਿਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ, ਤਾਂ ਜੋ ਹਰੇਕ ਖੇਤਰ ਅਤੇ ਸਥਾਨ ‘ਤੇ ਤਾਇਨਾਤ ਫੌਜੀਆਂ ਨੂੰ ਬਿਹਤਰ ਮੈਡੀਕਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਲੋੜ ਨਹੀਂ ਹੈ ਕਿ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾਵੇ ਜਾਂ ਹਮੇਸ਼ਾ ਨਵੀਂ ਸੰਸਥਾ ਸਥਾਪਿਤ ਕੀਤੀ ਜਾਵੇ। ਇਸ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਪ੍ਰੋਜੈਕਟਾਂ (ਬ੍ਰਾਊਨਫੀਲਡ ਪ੍ਰੋਜੈਕਟਾਂ) ਵਿੱਚ ਵੀ ਬੇਅੰਤ ਸੰਭਾਵਨਾਵਾਂ  ਹਨ। ਵੱਖ-ਵੱਖ ਸਥਾਨਾਂ ‘ਤੇ ਸਥਿਤ ਕਮਾਂਡ ਹਸਪਤਾਲਾਂ ਜਾਂ ਬੇਸ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਇਸੇ ਪੱਧਰ ਤੱਕ ਉੱਨਤ ਕੀਤਾ ਜਾ ਸਕਦਾ ਹੈ। 

ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸੰਦਰਭ ਵਿੱਚ ‘ਸੁਰੱਖਿਆ’ ਦਾ ਅਰਥ ਸਿਰਫ ਸਰਹੱਦ ਦੀ ਰੱਖਿਆ ਕਰਨਾ ਹੀ ਨਹੀਂ, ਸਗੋਂ ਸਿਹਤ ਸੁਰੱਖਿਆ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਜਿਹੇ ਵੱਡੇ ਅਭਿਆਨਾਂ ਨੂੰ ਸਫਲਤਾਪੂਰਨ ਅੰਜਾਮ ਦੇਣ ਵਿੱਚ ਸਿਹਤ ਸੁਰੱਖਿਆ ਅਹਿਮ ਭੂਮਿਕਾ ਨਿਭਾਉਂਦੀ ਹੈ। ਜਦੋਂ ਸਾਡੇ ਫੌਜੀਆਂ ਨੂੰ ਇਹ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਨੂੰ ਬਿਹਤਰ ਮੈਡੀਕਲ ਸਹਾਇਤਾ ਉਪਲਬਧ ਹੈ, ਤਾਂ ਉਹ ਬਿਨਾ ਕਿਸੇ ਭਰ ਦੇ ਆਪਣੇ ਫੌਜੀ ਅਭਿਆਨ ਨੂੰ ਪੂਰਾ ਕਰਦੇ ਹਨ। ਇਸ ਲਈ, ਸਿਹਤ ਸੁਰੱਖਿਆ ਦੇ ਪ੍ਰਤੀ ਨਿਰੰਤਰ ਗਤੀਵਿਧੀ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਲਾਜ਼ਮੀ ਹੈ। 

ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਰਾਸ਼ਟਰ ਦੇ ਵਿਕਾਸ ਦੇ ਮਾਪਢੰਡ ਸਿਰਫ ਆਰਥਿਕ ਨਹੀਂ ਹੁੰਦੇ, ਸਗੋਂ ਇਸ ਵਿੱਚ ਹੋਰ ਮਹੱਤਵਪੂਰਨ ਆਯਾਮ ਵੀ ਸ਼ਾਮਲ ਹੁੰਦੇ ਹਨ; ਜਿਸ ਵਿੱਚ ਸਭ ਤੋਂ ਮਹੱਤਵਪੂਰਨ ਹੈ ਲੋਕਾਂ ਦੀ ਸਿਹਤ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਖੇਤਰ ਨੂੰ ਲਗਾਤਾਰ ਵਿਕਸਿਤ ਹੋ ਰਹੀਆਂ ਚੁਣੌਤੀਆਂ ਨੂੰ ਸਮਝਨਾ, ਉਨ੍ਹਾਂ ਦਾ ਪ੍ਰਭਾਵੀ ਸਮਾਧਾਨ ਅਤੇ ਬਦਲਦੇ ਸਮੇਂ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਖੁਦ ਨੂੰ ਲਗਾਤਾਰ ਆਧੁਨਿਕ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਦ੍ਰਿਸ਼ਟੀਕੋਣ ਦੇ ਨਾਲ ਅੱਗ ਵਧਣਾ ਹੋਵੇਗਾ, ਜਿੱਥੇ ਤਰੱਕੀ ਸਿਰਫ ਆਰਥਿਕ ਵਿਕਾਸ ਤੱਕ ਹੀ ਸੀਮਿਤ ਨਾ ਹੋਵੇ, ਸਗੋਂ ਸਿਹਤ ਨੂੰ ਵਿਕਾਸ ਦਾ ਕੇਂਦਰੀ ਥੰਮ੍ਹ, ਮੰਨਦੇ ਹੋਏ ਸੰਪੂਰਨ ਹੋਵੇ। 

ਰਕਸ਼ਾ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਫੌਜੀ ਨਰਸਿੰਗ ਸੇਵਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਮੈਡੀਕਲ ਫੋਰਸਿਜ਼ ਦਾ ਅਧਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੇਵਾਮੁਕਤੀ ਦੇ ਬਾਅਦ ਉਨ੍ਹਾਂ ਨੂੰ 'ਸਾਬਕਾ ਸੈਨਿਕ' ਦਾ ਦਰਜਾ ਦੇਣ ਦਾ ਹਾਲੀਆ ਫੈਸਲਾ ਰੱਖਿਆ ਬਲਾਂ ਦੇ ਕਰਮਚਾਰੀਆਂ ਦੇ ਨਾਲ ਹੀ ਡਾਕਟਰੀ ਪੇਸ਼ੇਵਰਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਆਪਣੇ ਦੌਰੇ ਦੇ ਦੌਰਾਨ ਇੱਕ ਲਾਈਵ ਪ੍ਰਦਰਸ਼ਨੀ ਨੂੰ ਵੀ ਦੇਖਿਆ ਅਤੇ ਤਕਨਾਲੋਜੀ ਪ੍ਰਦਰਸ਼ਨੀ ਖੇਤਰ ਦਾ ਦੌਰਾ ਕੀਤਾ, ਜਿੱਥੇ ਯੁੱਧ ਸਮੇਂ ਦੀ ਡਾਕਟਰੀ ਦੇਖਭਾਲ ਵਿੱਚ ਅਤਿ-ਆਧੁਨਿਕ ਨਵੀਨਤਾਵਾਂ ਅਤੇ ਤਰੱਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਟਰੌਮਾ ਮੈਨੇਜਮੈਂਟ, ਯੁੱਧ ਖੇਤਰ ਨਿਕਾਸੀ ਪ੍ਰਣਾਲੀਆਂ, ਪ੍ਰੋਸਥੇਟਿਕਸ, ਟੈਲੀਮੈਡੀਸਨ ਅਤੇ ਇੰਟੈਂਸਿਵ ਕੇਅਰ ਤਕਨਾਲੋਜੀ ਦੇ ਵਿਕਾਸ ਵਿੱਚ ਸ਼ਾਮਲ ਰਹੇ, ਜੋ ਕਿ ਆਧੁਨਿਕੀਕਰਣ ਅਤੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ (ਏਐੱਫਐੱਮਐੱਸ) ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦੀ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ ਦੇ ਸਭ ਤੋਂ ਉੱਤਮ ਹਸਪਤਾਲ ਦੀ ਰਕਸ਼ਾ ਮੰਤਰੀ ਟ੍ਰਾਫੀ ਕਮਾਂਡ ਹਸਪਤਾਲ (ਦੱਖਣ ਕਮਾਂਡ) ਪੁਣੇ ਨੂੰ ਪ੍ਰਦਾਨ ਕੀਤੀ, ਜਦੋਂ ਕਿ ਦੂਸਰਾ ਸਭ ਤੋਂ ਉੱਤਮ ਹਸਪਤਾਲ ਦਾ ਪੁਰਸਕਾਰ ਇੰਡੀਅਨ ਨੇਵਲ ਹਸਪਤਾਲ ਸ਼ਿਪ, ਅਸ਼ਵਿਨੀ, ਮੁੰਬਈ ਨੂੰ ਦਿੱਤਾ ਗਿਆ। ਇਹ ਪੁਰਸਕਾਰ ਰੱਖਿਆ ਬਲਾਂ ਦੇ ਹਸਪਤਾਲ ਨੈੱਟਵਰਕ ਵਿੱਚ ਇਨ੍ਹਾਂ ਦੋਵਾਂ ਹਸਪਤਾਲਾਂ ਦੇ ਸ਼ਾਨਦਾਰ ਪ੍ਰਦਰਸ਼ਨ, ਰੋਗੀ ਦੇਖਭਾਲ ਵਿੱਚ ਉੱਤਮਤਾ, ਇਨੋਵੇਸ਼ਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਲਈ ਦਿੱਤੇ ਗਏ। ਰਕਸ਼ਾ ਮੰਤਰੀ ਨੇ ਇਨ੍ਹਾਂ ਸਨਮਾਨਾਂ ਨੂੰ ਉਨ੍ਹਾਂ ਦੇ ਸਮੂਹਿਕ ਸਮਰਪਣ ਅਤੇ ਅਣਥੱਕ ਕਾਰਜਾਂ ਦਾ ਨਤੀਜਾ ਦੱਸਿਆ। 

ਰਕਸ਼ਾ ਮੰਤਰੀ ਨੇ 'ਪ੍ਰੀਸੀਜ਼ਨ ਪ੍ਰੋਟੋਕੋਲ ਇਨ ਅਰਲੀ ਨਿਊਰੋਡਿਵੈਲਪਮੈਂਟਲ ਇੰਟਰਵੈਂਸ਼ਨ' ਨਾਮਕ ਕਿਤਾਬ ਵੀ ਜਾਰੀ ਕੀਤੀ, ਜੋ ਕਿ ਨਿਊਰੋਡਿਵੈਲਪਮੈਂਟਲ (ਦਿਮਾਗੀ ਵਿਕਾਰ) ਸਥਿਤੀਆਂ ਦਾ ਸ਼ੁਰੂਆਤੀ ਨਿਦਾਨ ਅਤੇ ਮਿਆਰੀ ਪਹਿਲਕਦਮੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਅਕਾਦਮਿਕ ਯੋਗਦਾਨ ਹੈ। ਇਹ ਪ੍ਰਕਾਸ਼ਨ ਖੋਜ ਅਤੇ ਸਬੂਤ-ਅਧਾਰਿਤ ਡਾਕਟਰੀ ਅਭਿਆਸਾਂ 'ਤੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਸ ਦੇ ਵਧ ਰਹੇ ਫੋਕਸ ਨੂੰ ਉਜਾਗਰ ਕਰਦਾ ਹੈ।

ਇਸ ਪ੍ਰੋਗਰਾਮ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਚੀਫ਼ ਆਫ਼ ਦ ਨੇਵਲ ਸਟਾਫ਼ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ, ਚੀਫ਼ ਆਫ਼ ਦ ਆਰਮੀ ਸਟਾਫ਼ ਜਨਰਲ ਉਪੇਂਦਰ ਦ੍ਵਿਵੇਦੀ, ਰੱਖਿਆ ਸਕੱਤਰ ਸ੍ਰੀ ਰਾਜੇਸ਼ ਕੁਮਾਰ ਸਿੰਘ, ਏਐੱਫਐੱਮਐੱਸ ਦੇ ਡਾਇਰੈਕਟਰ ਜਨਰਲ ਸਰਜਨ ਵਾਈਸ ਐਡਮਿਰਲ ਆਰਤੀ ਸਰੀਨ, ਵਾਈਸ ਚੀਫ਼ ਆਫ਼ ਦ ਏਅਰ ਸਟਾਫ਼ ਏਅਰ ਮਾਰਸ਼ਲ ਨਾਗੇਸ਼ ਕਪੂਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਰਹੇ।

****

ਵੀਕੇ/ਸੈਵੀ/ਏਕੇ


(Release ID: 2249817) ਵਿਜ਼ੀਟਰ ਕਾਊਂਟਰ : 3