ਰੱਖਿਆ ਮੰਤਰਾਲਾ
azadi ka amrit mahotsav

ਇੰਡੀਅਨ ਨੇਵੀ ਦਾ ਜਹਾਜ਼ ‘ਤ੍ਰਿਕੰਡ’ ਤਨਜ਼ਾਨੀਆ ਦੇ ਦਾਰ-ਐੱਸ-ਸਲਾਮ (DAR-ES-SALAAM) ਪਹੁੰਚਿਆ

Posted On: 05 APR 2026 3:30PM by PIB Chandigarh

ਇੰਡੀਅਨ ਨੇਵੀ ਦਾ ਇੱਕ ਪ੍ਰਮੁੱਖ ਗਾਈਡੇਡ ਮਿਜ਼ਾਈਲ ਫ੍ਰੀਗੇਟਸ ਆਈਐੱਨਐੱਸ ਤ੍ਰਿਕੰਡ, 03 ਅਪ੍ਰੈਲ 2026 ਨੂੰ ਤਨਜ਼ਾਨੀਆ ਦੇ ਦਾਰ-ਐੱਸ-ਸਲਾਮ (DAR-ES-SALAAM) ਪਹੁੰਚਿਆ। ਇਹ ਯਾਤਰਾ ਦੱਖਣ-ਪੱਛਮ ਹਿੰਦ ਮਹਾਸਾਗਰ ਖੇਤਰ ਵਿੱਚ ਉਸ ਦੀ ਤਾਇਨਾਤੀ ਦਾ ਇੱਕ ਹਿੱਸਾ ਹੈ। ਇਸ ਯਾਤਰਾ ਦਾ ਉਦੇਸ਼ ਭਾਰਤ ਅਤੇ ਤਨਜ਼ਾਨੀਆ ਦਰਮਿਆਨ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣਾ ਹੈ। 

ਪੋਰਟ ‘ਤੇ ਰੁੱਕਣ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਆਪਸੀ ਤਾਲਮੇਲ ਅਤੇ ਸਮੁੰਦਰੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੇਸ਼ੇਵਰ ਗੱਲਬਾਤ- ਤਨਜ਼ਾਨੀਆ ਨੇਵੀ ਦੇ ਨਾਲ ਜੁਆਇੰਟ ਟ੍ਰੇਨਿੰਗ ਐਕਟੀਵਿਟੀਆਂ - ਸ਼ਾਮਲ ਹਨ। ਇਸ ਤੋਂ ਇਲਾਵਾ, ਕਈ ਤਰ੍ਹਾਂ ਦੇ ਸਮਾਜਿਕ ਅਤੇ ਭਾਈਚਾਰਕ ਪ੍ਰੋਗਰਾਮਾਂ ਦੀ ਵੀ ਯੋਜਨਾ ਹੈ, ਜਿਸ ਵਿੱਚ ਫ੍ਰੈਂਡਲੀ ਸਪੋਰਟਸ ਮੁਕਾਬਲੇ ਅਤੇ ਯੋਗਾ ਸੈਸ਼ਨ ਸ਼ਾਮਲ ਹਨ। ਜਹਾਜ਼ 'ਤੇ ਇੱਕ ਸੱਭਿਆਚਾਰਕ ਸ਼ਾਮ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸਦਭਾਵਨਾ ਅਤੇ ਲੋਕਾਂ ਦਰਮਿਆਨ ਆਪਸੀ ਜੁੜਾਅ ਨੂੰ ਹੁਲਾਰਾ ਮਿਲੇਗਾ।

ਭਾਰਤ ਤੋਂ ਲਿਆਂਦੇ ਗਏ ਜ਼ਰੂਰੀ ਸਮਾਨ ਇਸ ਦੌਰੇ ਦੇ ਦੌਰਾਨ ਸੌਂਪੇ ਜਾਣਗੇ।

ਜਹਾਜ਼ ਦੇ ਕਮਾਂਡਿੰਗ ਅਫ਼ਸਰ ਕੈਪਟਨ ਸਚਿਨ ਕੁਲਕਰਨੀ, ਤਨਜ਼ਾਨੀਆ ਪੀਪਲਸ ਡਿਫੈਂਸ ਫੋਰਸਿਜ਼ ਅਤੇ ਯੂਨਾਈਟਿਡ ਰਿਪਬਲਿਕ ਔਫ ਤਨਜ਼ਾਨੀਆ ਦੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। 

ਆਈਐੱਨਐੱਸ ਤ੍ਰਿਕੰਡ ਦਾ ਇਹ ਪੋਰਟ ਕੌਲ ਭਾਰਤ ਦੇ ‘ਮਹਾਸਾਗਰ’ ਵਿਜ਼ਨ ਦੇ ਅਨੁਸਾਰ ਹੈ- ਜਿਸ ਦਾ ਮਤਲਬ ਹੈ “ਵੱਖ-ਵੱਖ ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਪ੍ਰਗਤੀ। ”

*****

ਵੀਐੱਮ/ਐੱਸਪੀਐੱਸ/ਸ਼ੀਨਮ ਜੈਨ


(Release ID: 2249323) ਵਿਜ਼ੀਟਰ ਕਾਊਂਟਰ : 6