ਵਿੱਤ ਮੰਤਰਾਲਾ
azadi ka amrit mahotsav

ਸੀਬੀਡੀਟੀ ਨੇ ਵਿੱਤੀ ਵਰ੍ਹੇ 2025-26 ਵਿੱਚ ਰਿਕਾਰਡ 219 ਐਡਵਾਂਸ ਪ੍ਰਾਈਸਿੰਗ ਐਗਰੀਮੈਂਟਸ (APAs) ‘ਤੇ ਹਸਤਾਖਰ ਕੀਤੇ, ਜਿਸ ਨਾਲ ਸਥਾਪਨਾ ਤੋਂ ਬਾਅਦ ਏਪੀਏ ਦੀ ਕੁੱਲ ਸੰਖਿਆ 1000 ਦੇ ਮੀਲ ਪੱਥਰ ਨੂੰ ਪਾਰ ਕਰ ਗਈ (ਯਾਨੀ 1034)


ਇੱਕ ਵਰ੍ਹੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 84 ਦੁਵੱਲੀਆਂ ਏਪੀਏਜ਼ ਅਤੇ ਮੁੱਖ ਸੰਧੀ ਸਾਂਝੇਦਾਰਾਂ ਨਾਲ ਹਾਸਲ ਕੀਤੇ ਗਏ ਨਵੇਂ ਮੀਲ ਪੱਥਰ ਨਾਲ, ਏਪੀਏ ਪ੍ਰੋਗਰਾਮ ਟੈਕਸ ਸਬੰਧੀ ਨਿਸ਼ਚਿਤਤਾ ਨੂੰ ਮਜ਼ਬੂਤੀ ਦੇਣ ਅਤੇ ਈਜ਼ ਆਫ ਡੂਇੰਗ ਬਿਜ਼ਨੇਸ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਦੇ ਰਿਹਾ ਹੈ

ਸੇਫ ਹਾਰਬਰ ਨਿਯਮਾਂ ਵਿੱਚ ਹਾਲ ਹੀ ਵਿੱਚ ਹੋਏ ਸੁਧਾਰਾਂ ਦੁਆਰਾ ਇਹ ਢਾਂਚਾ ਹੋਰ ਬਿਹਤਰ ਹੋਇਆ ਹੈ, ਜਿਸ ਨਾਲ ਕੁਸ਼ਲਤਾ, ਪਾਰਦਰਸ਼ਿਤਾ ਅਤੇ ਪਾਲਣਾ ਵਿੱਚ ਵਾਧਾ ਹੋਇਆ ਹੈ

Posted On: 31 MAR 2026 8:25PM by PIB Chandigarh

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਵਿੱਤੀ ਵਰ੍ਹੇ 2025-26 ਵਿੱਚ ਭਾਰਤੀ ਟੈਕਸਪੇਅਰਸ ਨਾਲ ਰਿਕਾਰਡ 219 ਐਡਵਾਂਸ ਪ੍ਰਾਈਸਿੰਗ ਐਗਰੀਮੈਂਟਸ (APAs) ‘ਤੇ ਹਸਤਾਖਰ ਕੀਤੇ। ਇਨ੍ਹਾਂ ਵਿੱਚ ਇੱਕ ਧਿਰ ਏਪੀਏ (UAPAs) ਅਤੇ ਦੁਵੱਲੇ ਏਪੀਏ (BAPAs) ਸ਼ਾਮਲ ਹਨ। ਇਸ ਦੇ ਨਾਲ ਹੀ, ਏਪੀਏ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਏਪੀਏ (APAs) ਦੀ ਸੰਖਿਆ 1000 ਦਾ ਅੰਕੜਾ ਪਾਰ ਕਰਕੇ 1034 ਹੋ ਗਈ, ਜਿਸ ਵਿੱਚ 750 ਯੂਏਪੀਏ ਅਤੇ 284 ਬੀਏਪੀਏ (BAPAs) ਸ਼ਾਮਲ ਹਨ।

ਇਸ ਵਰ੍ਹੇ, ਸੀਬੀਡੀਟੀ (CBDT) ਨੇ ਏਪੀਏ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ ਕਿਸੇ ਵੀ ਵਿੱਤੀ ਵਰ੍ਹੇ ਵਿੱਚ ਸਭ ਤੋਂ ਵੱਧ ਏਪੀਏ ‘ਤੇ ਹਸਤਾਖਰ ਕਰਨ ਦਾ ਰਿਕਾਰਡ ਬਣਾਇਆ ਹੈ, ਕੁੱਲ 219 ਏਪੀਏ ‘ਤੇ ਹਸਤਾਖਰ ਕੀਤੇ ਗਏ। ਇਸ ਵਰ੍ਹੇ, ਸੀਬੀਡੀਟੀ ਨੇ 84 ਬੀਏਪੀਏ ‘ਤੇ ਵੀ ਹਸਤਾਖਰ ਕੀਤੇ, ਜੋ ਕਿ ਵਿੱਤੀ ਵਰ੍ਹੇ 2024-25 ਵਿੱਚ ਹਸਤਾਖਰ ਕੀਤੇ ਗਏ 65 ਬੀਏਪੀਏ (BAPAs) ਦੇ ਬੀਤੇ ਵਰ੍ਹੇ ਦੇ ਰਿਕਾਰਡ ਨੂੰ ਪਾਰ ਕਰ ਦਿੱਤਾ ਗਿਆ। ਇਹ ਬੀਏਪੀਏ ਭਾਰਤ ਦੇ 13 ਸੰਧੀ ਭਾਈਵਾਲਾਂ, ਯਾਨੀ ਅਮਰੀਕਾ, ਫਿਨਲੈਂਡ, ਬ੍ਰਿਟੇਨ, ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਡੈੱਨਮਾਰਕ, ਸਵੀਡਨ, ਫਰਾਂਸ, ਇੰਡੋਨੇਸ਼ੀਆ, ਆਇਰਲੈਂਡ ਅਤੇ ਨਿਊਜ਼ੀਲੈਂਡ ਨਾਲ ਰਸਮੀ ਸਮਝੌਤਿਆਂ ਦੇ ਤਹਿਤ ਹਸਤਾਖਰ ਕੀਤੇ ਗਏ। ਵਿਸ਼ੇਸ਼ ਤੌਰ ‘ਤੇ, ਇਸ ਵਰ੍ਹੇ ਭਾਰਤ ਨੇ ਫਰਾਂਸ, ਆਇਰਲੈਂਡ, ਇੰਡੋਨੇਸ਼ੀਆ ਅਤੇ ਸਵੀਡਨ ਨਾਲ ਆਪਣੇ ਪਹਿਲੇ ਦੁਵੱਲੇ ਏਪੀਏ ‘ਤੇ ਹਸਤਾਖਰ ਕਰਨ ਦੀ ਉਪਲਬਧੀ ਵੀ ਹਾਸਲ ਕੀਤੀ ਹੈ। ਸੀਬੀਡੀਟੀ ਲਗਾਤਾਰ ਵੱਡੀ ਸੰਖਿਆ ਵਿੱਚ ਏਪੀਏ ‘ਤੇ ਹਸਤਾਖਰ ਕਰਦਾ ਰਿਹਾ ਹੈ, ਪਿਛਲੇ ਵਿੱਤੀ ਵਰ੍ਹੇ ਵਿੱਚ 174 ਏਪੀਏ ਅਤੇ ਉਸ ਦੇ ਪਿਛਲੇ ਵਰ੍ਹੇ 125 ਏਪੀਏ ‘ਤੇ ਹਸਤਾਖਰ ਕੀਤੇ ਗਏ ਸਨ। 

ਸੇਫ ਹਾਰਬਰ ਨਿਯਮਾਂ, ਟ੍ਰਾਂਸਫਰ ਪ੍ਰਾਈਸਿੰਗ ਨਿਰਧਾਰਣ ਵਿੱਚ ਨਿਰੰਤਰਤਾ ਹਾਸਲ ਕਰਨ ਲਈ ਇੱਕ ਤੇਜ਼ ਅਤੇ ਘੱਟ ਲਾਗਤ ਵਾਲਾ ਵਿਕਲਪ ਪ੍ਰਦਾਨ ਕਰਕੇ ਐਡਵਾਂਸ ਪ੍ਰਾਈਸਿੰਗ ਐਗਰੀਮੈਂਟ (APA) ਫ੍ਰੇਮਵਰਕ ਦੇ ਪੂਰਕ ਹਨ। 2013 ਵਿੱਚ ਸ਼ੁਰੂ ਕੀਤੇ ਗਏ ਸੇਫ ਹਾਰਬਰ ਫ੍ਰੇਮਵਰਕ ਵਿੱਚ ਅੰਤਰਰਾਸ਼ਟਰੀ ਲੈਣ-ਦੇਣ ਦੀਆਂ ਵਿਸ਼ੇਸ਼ ਸ਼੍ਰੇਣੀਆਂ ਲਈ ਨਿਸ਼ਚਿਤ ਮਾਰਜ਼ਿਨ ਨਿਰਧਾਰਿਤ ਕੀਤੇ ਗਏ ਹਨ। ਮੌਜੂਦਾ ਸਮੇਂ ਇਹ ਵਿਵਸਥਾ 12 ਲੈਣ-ਦੇਣ ਸ਼੍ਰੇਣੀਆਂ ਨੂੰ ਕਵਰ ਕਰਦੀ ਹੈ, ਜਿਨ੍ਹਾਂ ਵਿੱਚ ਆਈਟੀ ਅਤੇ ਸਾਫਟਵੇਅਰ ਸੇਵਾਵਾਂ, ਆਈਟੀ-ਸਮਰੱਥ ਸੇਵਾਵਾਂ, ਕੇਪੀਓ, ਅਨੁਬੰਧ ਖੋਜ ਅਤੇ ਵਿਕਾਸ, ਅੰਤਰ-ਸਮੂਹ ਫੰਡਿੰਗ, ਗਰੰਟੀ, ਆਟੋ ਕੰਪੋਨੈਂਟ, ਲੋਅ ਵੈਲਿਊ ਐਡਿੰਗ ਸੇਵਾਵਾਂ ਅਤੇ ਡਾਇਮੰਡ ਇੰਡਸਟ੍ਰੀ ਵਿੱਚ ਕੁਝ ਲੈਣ-ਦੇਣ ਸ਼ਾਮਲ ਹਨ। 

ਵਿੱਤੀ ਐਕਟ 2026 ਨੇ ਸੇਫ ਹਾਰਬਰ ਨਿਯਮਾਂ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਹਨ। ਵੱਖ-ਵੱਖ ਤਕਨਾਲੋਜੀ ਸੇਵਾ ਖੇਤਰਾਂ ਨੂੰ ਇਕੱਠਾ ਕਰਕੇ ਇੱਕ ਹੀ “ਸੂਚਨਾ ਤਕਨਾਲੋਜੀ ਸੇਵਾਵਾਂ” ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ  ਵਿੱਚ 15.5% ਦਾ ਇੱਕ ਬਰਾਬਰ ਮਾਰਜ਼ਿਨ ਨਿਰਧਾਰਿਤ ਕੀਤਾ ਗਿਆ ਹੈ। ਯੋਗਤਾ ਸੀਮਾ ਨੂੰ 300 ਕਰੋੜ ਰੁਪਏ ਤੋਂ ਵਧਾ ਕੇ 2000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਨ੍ਹਾਂ ਸੰਸੋਧਨਾਂ ਦੁਆਰਾ ਇੱਕ ਵਧੇਰੇ ਪ੍ਰਣਾਲੀ-ਅਧਾਰਿਤ ਅਤੇ ਸਵੈ-ਚਾਲਿਤ ਢਾਂਚਾ ਵੀ ਲਾਗੂ ਕੀਤਾ ਗਿਆ ਹੈ, ਜਿਸ ਨਾਲ ਵਿਸਤ੍ਰਿਤ ਜਾਂਚ ਅਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਦੀ ਲੋੜ ਘੱਟ ਹੋ ਗਈ ਹੈ। 

ਏਪੀਏ ਯੋਜਨਾ, ਸੇਫ ਹਾਰਬਰ ਨਿਯਮਾਂ ਨਾਲ ਮਿਲ ਕੇ, ਮੁੱਲ ਨਿਰਧਾਰਣ ਵਿਧੀਆਂ ਨੂੰ ਨਿਰਧਾਰਿਤ ਕਰਕੇ ਅਤੇ ਪੰਜ ਵਰ੍ਹਿਆਂ ਤੱਕ ਦੀ ਮਿਆਦ ਲਈ ਅੰਤਰਰਾਸ਼ਟਰੀ ਲੈਣ-ਦੇਣ ਆਰਮਜ਼ ਲੈਂਥ ਪ੍ਰਾਈਸ ਨੂੰ ਪਹਿਲਾਂ ਤੋਂ ਨਿਰਧਾਰਿਤ ਕਰਕੇ, ਟੈਕਸਦਾਤਾਵਾਂ ਨੂੰ ਟ੍ਰਾਂਸਫਰ ਪ੍ਰਾਈਸਿੰਗ ਦੇ ਖੇਤਰ ਵਿੱਚ ਨਿਸ਼ਚਿਤਤਾ ਪ੍ਰਦਾਨ ਕਰਨ ਦਾ ਟੀਚਾ ਰੱਖਦੀ ਹੈ। BAPA ਸੰਭਾਵੀ ਜਾਂ ਅਸਲ ਦੋਹਰੇ ਟੈਕਸ ਤੋਂ ਸੁਰੱਖਿਆ ਦਾ ਵਾਧੂ ਲਾਭ ਪ੍ਰਦਾਨ ਕਰਦੇ ਹਨ। CBDT ਟੈਕਸਪੇਅਰਸ ਦੀ ਸਹਿਯੋਗੀ ਭਾਵਨਾ ਦਾ ਮਹੱਤਵ ਹੈ ਅਤੇ APA ਪ੍ਰੋਗਰਾਮ ਦੇ ਸਫਲ ਲਾਗੂਕਰਨ ਵਿੱਚ ਮੁੱਖ ਹਿੱਸੇਦਾਰਾਂ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਮਾਨਤਾ ਦਿੰਦਾ ਹੈ।

 

****************

ਐੱਨਬੀ/ਕੇਐੱਮਐੱਨ/ਏਕੇ


(Release ID: 2247805) ਵਿਜ਼ੀਟਰ ਕਾਊਂਟਰ : 2
Read this release in: English , हिन्दी