ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਹਿਮਾਚਲ ਪ੍ਰਦੇਸ਼ ਵਿੱਚ ਮੱਛੀ ਵਿਕਾਸ

Posted On: 24 MAR 2026 12:17PM by PIB Chandigarh

ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਵਿੱਤੀ ਵਰ੍ਹੇ 2020-21 ਤੋਂ ਹਿਮਾਚਲ ਪ੍ਰਦੇਸ਼ ਸਮੇਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਮੁੱਖ ਯੋਜਨਾ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਨੂੰ ਲਾਗੂ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਨੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੱਛੀ ਪਾਲਣ ਵਿਕਾਸ ਪ੍ਰੋਜੈਕਟਾਂ ਲਈ ₹15,548.08 ਲੱਖ ਦੀ ਰਾਸ਼ੀ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਵਿੱਚ ₹7,947.31 ਲੱਖ ਦਾ ਕੇਂਦਰੀ ਹਿੱਸਾ ਸ਼ਾਮਲ ਹੈ। ਇਸ ਤੋਂ ਇਲਾਵਾ, ਮੱਛੀ ਪਾਲਣ ਅਤੇ ਜਲ-ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਐੱਫਆਈਡੀਐੱਫ) ਦੇ ਅਧੀਨ, ਜ਼ਿਲ੍ਹਾ ਊਨਾ ਦੇ ਗਗਰੇਟ ਵਿੱਚ ਇੱਕ ਆਧੁਨਿਕ ਮੱਛੀ ਪਾਲਣ ਸਿਖਲਾਈ ਕੇਂਦਰ ਦੀ ਸਥਾਪਨਾ ਲਈ ₹5.17 ਕਰੋੜ ਦੀ ਲਾਗਤ ਵਾਲੇ ਇੱਕ ਪ੍ਰੋਜੈਕਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਰਾਜ ਵਿੱਚ ਮੱਛੀ ਉਤਪਾਦਨ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਉੱਚਾਈ ਵਾਲੇ ਖੇਤਰਾਂ ਵਿੱਚ ਟਰਾਊਟ ਮੱਛੀ ਪਾਲਣ ਦਾ ਵਿਸਤਾਰ ਅਤੇ ਜਲ ਭੰਡਾਰ ਖੇਤਰਾਂ ਵਿੱਚ ਕਾਰਪ ਮੱਛੀ ਪਾਲਣ ਦਾ ਵਿਕਾਸ ਹੈ। ਵਰ੍ਹੇ 2021-22 ਤੋਂ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਰਿਪੋਰਟ ਕੀਤੇ ਗਏ ਸਾਲਾਨਾ ਮੱਛੀ ਉਤਪਾਦਨ, ਮੱਛੀ ਬੀਜ ਉਤਪਾਦਨ ਅਤੇ ਸੀਐੱਸਐੱਸ, ਸੀਐੱਸ ਭਾਗਾਂ ਅਤੇ ਐੱਨਐੱਫਡੀਬੀ ਦੇ ਅਧੀਨ ਜਾਰੀ ਕੀਤੇ ਗਏ ਫੰਡਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

 

ਵਿੱਤੀ ਵਰ੍ਹੇ

ਮੱਛੀ ਉਤਪਾਦਨ (ਐੱਮਟੀ)

ਕਾਰਪ ਬੀਜ (ਸਪੌਨ, ​​ਲੱਖਾਂ ਵਿੱਚ)

ਟਰਾਊਟ ਬੀਜ (Eyed Ova in Lakhs)

ਸੀਐੱਸਐੱਸ – ਪੀਐੱਮਐੱਮਐੱਸਵਾਈ (ਲੱਖਾਂ ਵਿੱਚ)

CS – PMMSY (₹ in lakh)

ਸੀਐੱਸ – ਪੀਐੱਮਐੱਮਐੱਸਵਾਈ (ਲੱਖਾਂ ਵਿੱਚ)

NFDB (₹ in lakh)

ਐੱਨਐੱਫਡੀਬੀ (ਲੱਖਾਂ ਵਿੱਚ)

(i)

(ii)

(iii)

(iv)

(v)

(vi)

(vii)

2021–22

16,015.81

702.21

50.00

1,264.82

25.70

33.18

2022–23

17,026.09

671.31

42.00

1,309.62

0.00

29.30

2023–24

17,721.64

629.49

54.00

562.43

0.00

8.18

2024–25

19,019.83

773.56

60.00

1,476.25

25.70

69.03

2025–26 (ਫਰਵਤੀ 2026 ਤੱਕ )

16,861.06

430.70

30.00

0.00

0.00

8.48

 

(ਬੀ) ਤੋਂ (ਈ): ਜੀ ਹਾਂ ਸ਼੍ਰੀਮਾਨ ਜੀ, ਗੋਵਿੰਦ ਸਾਗਰ ਅਤੇ ਮਹਾਰਾਣਾ ਪ੍ਰਤਾਪ ਸਾਗਰ ਜਲ ਭੰਡਾਰਾਂ ਦੀ ਸਮਰੱਥਾ ਦੀ ਨਿਰੰਤਰ ਵਰਤੋਂ ਕਰਨ ਦੇ ਉਦੇਸ਼ ਨਾਲ ਸਹਿਕਾਰੀ ਸਭਾਵਾਂ ਰਾਹੀਂ ਕੈਪਚਰ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਸੰਵਰਧਿਤ (ਕਲਚਰ ਅਧਾਰਤ) ਮੱਛੀ ਪਾਲਣ ਦੇ ਪ੍ਰੋਤਸਾਹਨ ਲਈ ਮੱਛੀ ਪਾਲਣ ਵਿਕਾਸ ਯੋਜਨਾਵਾਂ ਦੇ ਅਧੀਨ ਸਰਕਾਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਵਪਾਰਕ ਪੰਗਾਸ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕੁੱਲ 48 ਪਿੰਜਰੇ (ਹਰੇਕ ਜਲ ਭੰਡਾਰ ਵਿੱਚ 24) ਸਥਾਪਿਤ ਕੀਤੇ ਗਏ ਹਨ ਅਤੇ ਮੱਛੀ ਪਾਲਣ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਅਤੇ ਵਿਸਤਾਰ ਦੇਣ ਲਈ ਪੋਂਗ ਡੈਮ ਵਿੱਚ 15 ਲੈਂਡਿੰਗ ਸੈਂਟਰ ਅਤੇ ਗੋਵਿੰਦ ਸਾਗਰ ਵਿੱਚ 8 ਲੈਂਡਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ। 697 ਮਛੇਰਿਆਂ ਨੂੰ ਬੇੜੀਆਂ ਅਤੇ ਜਾਲਾਂ ਦੀ ਖਰੀਦ ਲਈ ਸਰਕਾਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜਦੋਂ ਕਿ ਰਾਜ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 9208 ਮਛੇਰਿਆਂ ਨੂੰ 'ਕਲੋਜ਼ ਸੀਜ਼ਨ' (ਮੱਛੀ ਫੜਨ 'ਤੇ ਪਾਬੰਦੀ ਵਾਲੇ ਸਮੇਂ) ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ, ਮਛੇਰਿਆਂ ਨੂੰ ₹5.00 ਲੱਖ (ਮੌਤ/ਸਥਾਈ ਅਪੰਗਤਾ) ਅਤੇ ₹2.50 ਲੱਖ (ਅੰਸ਼ਕ ਅਪੰਗਤਾ) ਦਾ ਬੀਮਾ ਕਵਰੇਜ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਮੱਛੀ ਸਰੋਤਾਂ ਦੀ ਸੰਭਾਲ ਲਈ ਫਿੰਗਰਲਿੰਗ ਸਟਾਕਿੰਗ, ਪਿੰਜਰਾ ਮੱਛੀ ਪਾਲਣ ਅਤੇ ਕਲੋਜ਼ ਸੀਜ਼ਨ ਵਰਗੀਆਂ ਗਤੀਵਿਧੀਆਂ ਵੀ ਲਾਗੂ ਕੀਤੀਆਂ ਜਾਂਦੀਆਂ ਹਨ।

ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਗੇ ਜਾਣਕਾਰੀ ਦਿੱਤੀ ਹੈ ਕਿ ਵਿੱਤੀ ਵਰ੍ਹੇ 2015-16 ਤੋਂ 2019-20 ਦੌਰਾਨ ਲਾਗੂ ਕੀਤੀ ਗਈ ਨੀਲੀ ਕ੍ਰਾਂਤੀ (ਬਲੂ ਰਿਵੋਲਿਊਸ਼ਨ) ਯੋਜਨਾ ਦੇ ਅਧੀਨ ਹਿਮਾਚਲ ਪ੍ਰਦੇਸ਼ ਨੂੰ ₹3727.47 ਲੱਖ ਦੀ ਕੇਂਦਰੀ ਹਿੱਸੇ ਦੀ ਰਾਸ਼ੀ ਪ੍ਰਾਪਤ ਹੋਈ, ਜਿਸ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਗਈ। ਇਹ ਸੂਚਿਤ ਕੀਤਾ ਗਿਆ ਹੈ ਕਿ ਬੀਜ ਸਟਾਕਿੰਗ, ਹੈਚਰੀ ਵਿਕਾਸ, ਪਿੰਜਰਾ ਮੱਛੀ ਪਾਲਣ, ਲੈਂਡਿੰਗ  ਸੈਂਟਰਾਂ ਅਤੇ ਆਈਸ ਪਲਾਂਟਾ ਦੀ ਸਹਾਇਤਾ ਲਈ, ਜਲ ਭੰਡਾਰ ਮੱਛੀ ਵਿਕਾਸ ਲਈ ਫੰਡ ਅਲਾਟ ਕੀਤੇ ਗਏ ਸਨ, ਜਿਨ੍ਹਾਂ ਵਿੱਚ ਗੋਵਿੰਦ ਸਾਗਰ ਲਈ ₹126.40 ਲੱਖ, ਕੋਲ ਡੈਮ ਲਈ ₹171.20 ਲੱਖ ਅਤੇ ਪੋਂਗ ਡੈਮ ਲਈ ₹160.00 ਲੱਖ ਸ਼ਾਮਲ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਪੰਜ ਸਾਲਾਂ ਲਈ ਇਕਸਾਰ ਸਟਾਕਿੰਗ ਅਤੇ ਸੰਭਾਲ ਦੇ ਉਪਾਵਾਂ ਰਾਹੀਂ ਗੋਵਿੰਦ ਸਾਗਰ ਅਤੇ ਮਹਾਰਾਣਾ ਪ੍ਰਤਾਪ ਸਾਗਰ, ਹਰੇਕ ਜਲ ਭੰਡਾਰ ਲਈ ਸਾਲਾਨਾ 600 ਮੀਟ੍ਰਿਕ ਟਨ ਮੱਛੀ ਉਤਪਾਦਨ ਦਾ ਟੀਚਾ ਮਿੱਥਿਆ ਗਿਆ ਹੈ।

ਇਹ ਜਾਣਕਾਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਵੱਲੋਂ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਗਈ।

 

*****

 ਜੇਪੀ/ਸ਼ੀਨਮ


(Release ID: 2245179) ਵਿਜ਼ੀਟਰ ਕਾਊਂਟਰ : 6