ਲੋਕ ਸਭਾ ਸਕੱਤਰੇਤ
ਸ੍ਰੀਲੰਕਾ ਦੇ ਸੰਸਦੀ ਵਫ਼ਦ ਨੇ ਸੰਸਦ ਭਵਨ ਵਿੱਚ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ
ਭਾਰਤ ਅਤੇ ਸ੍ਰੀਲੰਕਾ ਹਜ਼ਾਰਾਂ ਵਰ੍ਹਿਆਂ ਦੀ ਸੱਭਿਆਚਾਰਕ, ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ ਸਾਂਝੀ ਕਰਦੇ ਹਨ: ਲੋਕ ਸਭਾ ਸਪੀਕਰ
ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ: ਲੋਕ ਸਭਾ ਸਪੀਕਰ
ਭਾਰਤ “ਵਸੂਧੈਵ ਕੁਟੁੰਬਕਮ’ ਦੀਆਂ ਕਦਰਾ-ਕੀਮਤਾਂ ਵਿੱਚ ਵਿਸ਼ਵਾਸ ਕਰਦਾ ਹੈ: ਲੋਕ ਸਭਾ ਸਪੀਕਰ
Posted On:
23 MAR 2026 6:40PM by PIB Chandigarh
ਸ੍ਰੀਲੰਕਾ ਦੀ ਸੰਸਦ ਵਿੱਚ ਬੁਨਿਆਦੀ ਢਾਂਚੇ ਅਤੇ ਮਾਮਲਿਆਂ ਦੀ ਸੰਸਦੀ ਨਿਗਰਾਨੀ ਕਮੇਟੀ ਦੇ ਚੇਅਰਮੈਨ ਮਾਣਯੋਗ ਸ਼੍ਰੀ ਐੱਸ.ਐੱਮ. ਮਾਰੀਕਰ ਦੀ ਅਗਵਾਈ ਵਿੱਚ ਇੱਕ ਸ੍ਰੀਲੰਕਾਈ ਸੰਸਦੀ ਵਫ਼ਦ ਨੇ ਅੱਜ ਸੰਸਦ ਭਵਨ ਵਿੱਚ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨਾਲ ਮੁਲਾਕਾਤ ਕੀਤੀ।
ਲੋਕ ਸਭਾ ਸਪੀਕਰ ਨੇ ਕਿਹਾ ਕਿ ਸ੍ਰੀਲੰਕਾ ਭਾਰਤ ਦਾ ਇੱਕ ਨਜ਼ਦੀਕੀ ਗੁਆਂਢੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਵੇਂ ਦੇਸ਼ ਹਜ਼ਾਰਾਂ ਵਰ੍ਹਿਆਂ ਤੋਂ ਚਲੀ ਆ ਰਹੀ ਸੱਭਿਅਤਾ, ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ ਸਾਂਝੀ ਕਰਦੇ ਹਨ। ਸ਼੍ਰੀ ਬਿਰਲਾ ਨੇ ਬੀਤੇ ਦਹਾਕੇ ਵਿੱਚ ਭਾਰਤ ਦੇ ਸਮਾਜਿਕ-ਆਰਥਿਕ ਪਰਿਵਰਤਨ ਨੂੰ ਉਜਾਗਰ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਰੰਤਰ ਖੋਜ ਅਤੇ ਨਵੀਨਤਾ ਨੇ ਪੂਰੇ ਦੇਸ਼ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਗਤੀ ਦਿੱਤੀ ਹੈ।
ਭਾਰਤ ਦੀ ‘ਗੁਆਂਢੀ ਪਹਿਲੇ’ ਨੀਤੀ ਦੇ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਨੇ ਬੁਨਿਆਦੀ ਢਾਂਚੇ ਅਤੇ ਸੰਪਰਕ ਦੇ ਖੇਤਰ ਵਿੱਚ ਹੋਈ ਤਰੱਕੀ ਨੂੰ ਉਜਾਗਰ ਕੀਤਾ, ਨਾਲ ਹੀ ਸੰਸਦੀ ਮਾਮਲਿਆਂ ਨੂੰ ਮਜ਼ਬੂਤ ਕਰਨ ਵਿੱਚ ਨਵੀਨਤਾ ਅਤੇ ਤਕਨਾਲੋਜੀ ਦੀ ਵਧਦੀ ਭੂਮਿਕਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਰਾਜਾਂ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗਾਂ ਦਾ ਇੱਕ ਵਿਆਪਕ ਨੈੱਟਵਰਕ ਵਿਕਸਿਤ ਕੀਤਾ ਹੈ, ਨਾਲ ਹੀ ਪੋਰਟਸ ਅਤੇ ਏਅਰ ਪੋਰਟਸ ਦਾ ਵੀ ਕਾਫੀ ਵਿਸਥਾਰ ਕੀਤਾ ਹੈ ਅਤੇ ਇਹ ਸਾਰੇ ਦੇਸ਼ ਦੇ ਵਾਧੇ ਅਤੇ ਵਿਕਾਸ ਨੂੰ ਗਤੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਸ਼੍ਰੀ ਬਿਰਲਾ ਨੇ ਕਿਹਾ ਕਿ ਮੌਜੂਦਾ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਦ੍ਰਿੜ੍ਹ ਸੰਕਲਪ ਦੇ ਨਾਲ, ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਮਜ਼ਬੂਤ ਸਹਿਯੋਗ ਨਾਲ ਆਪਸੀ ਤਰੱਕੀ ਅਤੇ ਸਾਂਝੀ ਸਮ੍ਰਿੱਧੀ ਨੂੰ ਹੁਲਾਰਾ ਮਿਲ ਸਕਦਾ ਹੈ।
ਦੋਵਾਂ ਧਿਰਾਂ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਬੁਨਿਆਦੀ ਢਾਂਚਾ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਦਾ ਇੱਕ ਨਵਾਂ ਖੇਤਰ ਬਣ ਸਕਦਾ ਹੈ। ਇਨ੍ਹਾਂ ਚਰਚਾਵਾਂ ਵਿੱਚ ਦੁਵੱਲੇ ਸਬੰਧਾਂ ਦੇ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਸੰਸਦੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਲੋਕਤੰਤਰੀ ਸੰਸਥਾਨਾਂ ਨੂੰ ਮਜ਼ਬੂਤ ਕਰਨ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਲਈ ਵਿਧਾਨ ਸਭਾਵਾਂ ਦਰਮਿਆਨ ਸੁਚਾਰੂ ਅਦਾਨ-ਪ੍ਰਦਾਨ ‘ਤੇ ਜ਼ੋਰ ਦਿੱਤਾ ਗਿਆ। ਇਸ ਸਬੰਧ ਵਿੱਚ ਸ਼੍ਰੀ ਬਿਰਲਾ ਨੇ ਵਫ਼ਦ ਨੂੰ ਸੂਚਿਤ ਕੀਤਾ ਕਿ ਦੋਵਾਂ ਵਿਧਾਨ ਸਭਾਵਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ 11 ਮੈਂਬਰੀ ਭਾਰਤ-ਸ੍ਰੀਲੰਕਾ ਸੰਸਦੀ ਮੈਤ੍ਰੀ ਸਮੂਹ ਦਾ ਗਠਨ ਕੀਤਾ ਗਿਆ ਹੈ। ਸ਼੍ਰੀ ਬਿਰਲਾ ਨੇ ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਸ਼ਾਸਨ ਨੂੰ ਯਕੀਨੀ ਬਣਾਉਣ ਵਿੱਚ ਸੰਸਦੀ ਕਮੇਟੀਆਂ ਦੀ ਮਹੱਤਵਪੂਰਨ ਭੂਮਿਕਾ ‘ਤੇ ਵੀ ਜ਼ੋਰ ਦਿੱਤਾ।
ਸ਼੍ਰੀ ਬਿਰਲਾ ਨੇ “ਵਸੂਧੈਵ ਕੁਟੁੰਬਕਮ (ਵਿਸ਼ਵ ਇੱਕ ਪਰਿਵਾਰ ਹੈ) ਦੇ ਦਰਸ਼ਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤ ਆਪਣੇ ਮਿੱਤਰ ਗੁਆਂਢੀ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਤਤਪਰ ਹੈ।
ਇਸ ਮੌਕੇ ‘ਤੇ ਸ਼੍ਰੀ ਬਿਰਲਾ ਨੇ ਭਾਰਤੀ ਸੰਸਦ ਦੁਆਰਾ ਆਯੋਜਿਤ ਰਾਸ਼ਟਰ ਮੰਡਲ ਦੇ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ 28ਵੇਂ ਸੰਮੇਲਨ (ਸੀਐੱਸਪੀਓਸੀ) ਦੌਰਾਨ ਸ੍ਰੀਲੰਕਾ ਦੀ ਸੰਸਦ ਦੇ ਮਾਣਯੋਗ ਸਪੀਕਰ ਨਾਲ ਆਪਣੀ ਮੁਲਾਕਾਤ ਨੂੰ ਸਨੇਹਪੂਰਵਕ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਮੇਲਨ ਬੇਹੱਦ ਸਫ਼ਲ ਰਿਹਾ, ਜਿਸ ਵਿੱਚ ਨਵੀਨਤਾਵਾਂ ਅਤੇ ਰਾਸ਼ਟਰ ਮੰਡਲ ਦੇਸ਼ਾਂ ਦੀਆਂ ਸੰਸਦਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ‘ਤੇ ਸਾਰਥਕ ਚਰਚਾ ਹੋਈ। ਉਨ੍ਹਾਂ ਨੇ ਦੱਸਿਆ ਕਿ 28ਵੇਂ ਸੀਐੱਸਪੀਓਸੀ ਵਿੱਚ ਰਾਸ਼ਟਰ ਮੰਡਲ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਭਾਗੀਦਾਰੀ ਦੇਖੀ ਗਈ, ਜਿਸ ਨੇ ਇਸ ਨੂੰ ਇੱਕ ਇਤਿਹਾਸਿਕ ਮੌਕਾ ਬਣਾ ਦਿੱਤਾ।
ਬਾਅਦ ਵਿੱਚ ਦਿਨ ਵਿੱਚ, ਵਫ਼ਦ ਨੇ ਰਿਹਾਇਸ਼ੀ ਅਤੇ ਸ਼ਹਿਰੀ ਮਾਮਲੇ ਸੰਸਦੀ ਕਮੇਟੀ ਦੇ ਨਾਲ ਗੱਲਬਾਤ ਕੀਤੀ। ਆਪਣੀ ਯਾਤਰਾ ਦੌਰਾਨ, ਉਹ 24 ਮਾਰਚ, 2026 ਨੂੰ ਭਾਰਤ-ਸ੍ਰੀਲੰਕਾ ਸੰਸਦੀ ਮੈਤ੍ਰੀ ਸਮੂਹ ਦੇ ਨਾਲ ਵੀ ਗੱਲਬਾਤ ਕਰਨਗੇ।
************
ਏਐੱਮ/ਬਲਜੀਤ
(Release ID: 2244449)
ਵਿਜ਼ੀਟਰ ਕਾਊਂਟਰ : 7