ਰੱਖਿਆ ਮੰਤਰਾਲਾ
azadi ka amrit mahotsav

ਆਧੁਨਿਕ ਯੁੱਗ ਦੀ ਜੰਗ ਸਰਹੱਦਾਂ ਤੋਂ ਪਰੇ ਹੈ; ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਇੱਕ ਮਜ਼ਬੂਤ ​​ਫੌਜ ਅਤੇ ਤਿਆਰ ਨਾਗਰਿਕ ਦਾ ਹੋਣਾ ਜ਼ਰੂਰੀ ਹੈ: ਰਕਸ਼ਾ ਮੰਤਰੀ


"ਨੌਜਵਾਨਾਂ ਨੂੰ ਆਧੁਨਿਕ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ ਲਈ ਦ੍ਰਿਸ਼ਟੀ, ਸਮਝ, ਹਿੰਮਤ ਅਤੇ ਅਨੁਕੂਲਨ ਸਮਰੱਥਾ ਵਿਕਸਿਤ ਕਰਨ ਦੀ ਜ਼ਰੂਰਤ ਹੈ।"

"ਸੈਨਿਕ ਸਕੂਲਾਂ ਤੋਂ ਪਾਸ ਹੋਣ ਵਾਲੀਆਂ ਕੁੜੀਆਂ ਜਲਦੀ ਹੀ 'ਨਾਰੀ ਸ਼ਕਤੀ' ਦੀਆਂ ਪਥਪ੍ਰਦਰਸ਼ਕ ਬਣਨਗੀਆਂ"

Posted On: 21 MAR 2026 2:02PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਅੱਜਕੱਲ ਦਾ ਯੁੱਧ ਸਰਹੱਦਾਂ ਤੋਂ ਪਰੇ ਹੈ; ਰਾਸ਼ਟਰੀ ਸੁਰੱਖਿਆ ਵਿੱਚ ਆਰਥਿਕ, ਡਿਜੀਟਲ, ਊਰਜਾ ਅਤੇ ਇੱਥੋਂ ਤੱਕ ਕਿ ਖੁਰਾਕ ਸੁਰੱਖਿਆ ਵੀ ਸ਼ਾਮਲ ਹੈ।” ਉਨ੍ਹਾਂ ਨੇ ਕਿਸੇ ਵੀ ਸਥਿਤੀ ਵਿੱਚ ਦੇਸ਼ ਦੀ ਰੱਖਿਆ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੇ ਸਮਰੱਥ ਇੱਕ ਮਜ਼ਬੂਤ ​​ਫੌਜ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਨਾਗਰਿਕਾਂ ਦੁਆਰਾ ਸਮਰਥਿਤ ਹੋਵੇ । 21 ਮਾਰਚ, 2026 ਨੂੰ ਉੱਤਰਾਖੰਡ ਦੇ ਘੋਰਾਖਾਲ ਵਿੱਚ ਸੈਨਿਕ ਵਿਦਿਆਲਿਆ ਦੇ ਸਥਾਪਨਾ ਦਿਵਸ ਸਮਾਰੋਹ ਅਤੇ ਡਾਇਮੰਡ ਜੁਬਲੀ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸੰਘਰਸ਼ਾਂ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਕਿਉਂਕਿ ਅੱਜ ਕਿਸੇ ਵੀ ਰਾਸ਼ਟਰ ਨੂੰ ਆਰਥਿਕ, ਸਾਈਬਰ, ਪੁਲਾੜ ਅਤੇ ਸੂਚਨਾ ਯੁੱਧ ਰਾਹੀਂ ਕਮਜ਼ੋਰ ਕੀਤਾ ਜਾ ਸਕਦਾ ਹੈ, ਜਿਸ ਲਈ ਹਰੇਕ ਨਾਗਰਿਕ ਨੂੰ ਹਰ ਸਮੇਂ ਚੌਕਸ ਅਤੇ ਤਿਆਰ ਰਹਿਣ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ, ਰੱਖਿਆ ਬਲਾਂ ਨੂੰ ਵਿਸ਼ੇਸ਼ ਹਥਿਆਰਾਂ ਅਤੇ ਤਕਨਾਲੋਜੀਆਂ ਨਾਲ ਲੈਸ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਜਦਕਿ ਰਕਸ਼ਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਵਿੱਚ ਰਾਸ਼ਟਰ ਦੀ ਮਦਦ ਕਰਨ ਲਈ ਅਨੁਸ਼ਾਸਨ ਅਤੇ ਦ੍ਰਿੜਤਾ ਰਾਹੀਂ ਮਾਨਸਿਕ ਮਜ਼ਬੂਤੀ ਅਤੇ ਬੌਧਿਕ ਸਪੱਸ਼ਟਤਾ ਵਿਕਸਿਤ ਕਰਨ ਦੀ ਜ਼ਰੂਰਤ ਹੈ । ਵੀਓਸੀਏ (ਅਸਥਿਰਤਾ, ਅਨਿਸ਼ਚਿਤਤਾ, ਜਟਿਲਤਾ ਅਤੇ ਅਸਪਸ਼ਟਤਾ) ਦੀ ਧਾਰਨਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਵਿਦਿਆਰਥੀਆਂ ਨੂੰ ਵੀਓਸੀਏ ਦਾ ਆਪਣਾ ਸੰਸਕਰਣ ਵਿਕਸਿਤ ਕਰਨ ਦੀ ਅਪੀਲ ਕੀਤੀ, ਜਿਸ ਵਿੱਚ ਆਧੁਨਿਕ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਦੂਰਦਰਸ਼ੀ, ਸਮਝ, ਹਿੰਮਤ ਅਤੇ ਅਨੁਕੂਲਤਾ ਸ਼ਾਮਲ ਹੈ।

ਸਰਕਾਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਵਿੱਚ ਰਾਸ਼ਟਰ ਨਿਰਮਾਣ ਲਈ ਜ਼ਰੂਰੀ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਨਤਕ-ਨਿੱਜੀ ਭਾਈਵਾਲੀ ਮਾਡਲ ਦੇ ਤਹਿਤ ਦੇਸ਼ ਭਰ ਵਿੱਚ 100 ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦਾ ਹਾਲ ਹੀ ਵਿੱਚ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਹੋਰ ਪਹਿਲਕਦਮੀ ਵਿੱਚ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਵਧਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ, "ਪਹਿਲਾਂ, ਐੱਨਸੀਸੀ ਵਿੱਚ 17 ਲੱਖ ਕੈਡਿਟਾਂ ਦੀ ਭਰਤੀ ਸਮਰੱਥਾ ਸੀ; ਹੁਣ ਇਸਨੂੰ ਵਧਾ ਕੇ 20 ਲੱਖ ਕਰ ਦਿੱਤਾ ਗਿਆ ਹੈ।"

ਰਕਸ਼ਾ ਮੰਤਰੀ ਨੇ ਸੈਨਿਕ ਸਕੂਲਾਂ ਵਿੱਚ ਲੜਕੀਆਂ ਨੂੰ ਦਾਖਲੇ ਦੇ ਫੈਸਲੇ ਨੂੰ ਇਤਿਹਾਸਕ ਅਤੇ ਕ੍ਰਾਂਤੀਕਾਰੀ ਦੱਸਿਆ, ਜੋ ਦੇਸ਼ ਦੀ "ਨਾਰੀ ਸ਼ਕਤੀ" (ਮਹਿਲਾ ਸ਼ਕਤੀ) ਨੂੰ ਮਜ਼ਬੂਤ ​​ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਲੜਕੀਆਂ ਭਵਿੱਖ ਵਿੱਚ "ਨਾਰੀ ਸ਼ਕਤੀ" ਦੀਆਂ ਪਥਪ੍ਰਦਰਸ਼ਕ ਬਣ ਜਾਣਗੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਣਗੀਆਂ।

ਸੈਨਿਕ ਸਕੂਲ, ਘੋਰਾਖਾਲ ਵੱਲੋਂ ਰਾਸ਼ਟਰ ਦੀ ਸੇਵਾ ਦੇ  60 ਸਾਲ ਪੂਰੇ ਕਰਨ 'ਤੇ ਵਿਦਿਆਰਥੀਆਂ, ਫੈਕਲਟੀ, ਸਾਬਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਦਿਆਰਥੀ ਅਨੁਸ਼ਾਸਨ ਅਤੇ ਸਮਰਪਣ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖ ਕੇ ਆਪਣੇ ਪਰਿਵਾਰਾਂ, ਸੰਸਥਾ ਅਤੇ ਦੇਸ਼ ਨੂੰ ਮਾਣ ਦਿਵਾਉਂਦੇ ਰਹਿਣਗੇ। ਉਨ੍ਹਾਂ ਕਿਹਾ, "ਦਹਾਕਿਆਂ ਤੋਂ, ਸਕੂਲ ਨੇ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ ਅਤੇ ਹਵਾਈ ਸੈਨਾ ਸਾਂਝੀ ਦਾਖਲਾ ਪ੍ਰੀਖਿਆ ਵਰਗੀਆਂ ਵੱਖ-ਵੱਖ ਪ੍ਰਵੇਸ਼ ਯੋਜਨਾਵਾਂ ਰਾਹੀਂ 800 ਤੋਂ ਵੱਧ ਵਿਦਿਆਰਥੀਆਂ ਨੂੰ ਰਾਸ਼ਟਰੀ ਰੱਖਿਆ ਅਕੈਡਮੀ ਵਿੱਚ ਅਤੇ 2,000 ਤੋਂ ਵੱਧ ਉਮੀਦਵਾਰਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭੇਜਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੰਸਥਾ ਅਜਿਹੇ ਨੇਤਾ ਪੈਦਾ ਕਰਦੀ ਰਹੇਗੀ ਜੋ ਰਾਸ਼ਟਰ ਨਿਰਮਾਣ ਵਿੱਚ ਸਾਰਥਕ ਯੋਗਦਾਨ ਪਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦੇ ਪ੍ਰਤਿਸ਼ਠਾਵਾਨ ਸਾਬਕਾ ਵਿਦਿਆਰਥੀ, ਜਿਨ੍ਹਾਂ ਵਿੱਚ ਲੈਫਟੀਨੈਂਟ ਜਨਰਲ ਐਮਕੇ ਕਟਿਆਰ, ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼, ਪੱਛਮੀ ਕਮਾਂਡ ਸ਼ਾਮਲ ਹਨ, ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹਨ।"

**********

ਵੀਕੇ/ਸੈਵੀ/ਐੱਸਐੱਸ/ਬਲਜੀਤ


(Release ID: 2243882) ਵਿਜ਼ੀਟਰ ਕਾਊਂਟਰ : 4