ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਨਕਮ ਟੈਕਸ ਡਿਪਾਰਟਮੈਂਟ ਦੇ ਇਨਕਮ ਟੈਕਸ ਐਕਟ, 2025 ‘ਤੇ ਰਾਸ਼ਟਰਵਿਆਪੀ ਜਾਗਰੂਕਤਾ ਅਭਿਆਨ ‘ਪ੍ਰਾਰੰਭ’ 2026’ (‘PRARAMBH 2026’) ਲਾਂਚ ਕੀਤਾ


ਕੇਂਦਰੀ ਵਿੱਤ ਮੰਤਰੀ ਨੇ ਇੱਕ ਨਵੀਂ, ਉਪਯੋਗਕਰਤਾ-ਅਨੁਕੂਲ ਇਨਕਮ ਟੈਕਸ ਵੈੱਬਸਾਈਟ 2.0 ਦਾ ਵੀ ਉਦਘਾਟਨ ਕੀਤਾ

ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਹਮਦਰਦੀਪੂਰਨ, ਤਕਨਾਲੋਜੀ-ਅਧਾਰਿਤ ਅਤੇ ਵਿਸ਼ਵਾਸ –ਅਧਾਰਿਤ ਟੈਕਸ ਐਡਮਿਨਿਸਟ੍ਰੇਸ਼ਨ ਦਾ ਸੱਦਾ ਦਿੱਤਾ, ਨਵੇਂ ਟੈਕਸ ਕਾਨੂੰਨ ਵਿੱਚ ਸਥਿਰਤਾ, ਸਰਲਤਾ ਅਤੇ ਘੱਟ ਤੋਂ ਘੱਟ ਸੋਧਾਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ

ਮਾਲੀਆ ਸਕੱਤਰ ਨੇ ਪ੍ਰਾਰੰਭ 2026 ਆਊਟਰੀਚ ਦੇ ਤਹਿਤ ਸਮਰੱਥਾ ਨਿਰਮਾਣ ਅਤੇ ਰਾਸ਼ਟਰਵਿਆਪੀ ਵਰਕਸ਼ਾਪਸ ‘ਤੇ ਵੀ ਚਾਨਣਾ ਪਾਇਆ

ਸੀਬੀਡੀਟੀ ਚੇਅਰਮੈਨ ਨੇ ‘ਨਾਗਰਿਕ ਦੇਵੋ ਭਵ:’ ਦੇ ਸਿਧਾਂਤ ‘ਤੇ ਅਧਾਰਿਤ ਨਾਗਰਿਕ-ਕੇਂਦ੍ਰਿਤ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ

ਜ਼ਿਆਦਾ ਲੋਕਾਂ ਤੱਕ ਪਹੁੰਚਣ ਅਤੇ ਜਾਗਰੂਕਤਾ ਫੈਲਾਉਣ ਲਈ, ਅੰਗ੍ਰੇਜ਼ੀ ਅਤੇ ਹਿੰਦੀ ਦੇ ਇਲਾਵਾ 10 ਖੇਤਰੀ ਭਾਸ਼ਾਵਾਂ ਵਿੱਚ ਵੀ ਵਿਸਤਾਰ ਨਾਲ ਜਾਣਕਾਰੀ ਵਾਲੇ ਬ੍ਰੋਸ਼ਰ ਜਾਰੀ ਕੀਤੇ ਗਏ

ਸੀਬੀਡੀਟੀ ਨੇ ਟੈਕਸਪੇਅਰਸ ਦੇ ਮਾਰਗਦਰਸ਼ਨ ਲਈ ਵੀਡੀਓ, ਬ੍ਰੋਸ਼ਰ ਅਤੇ ਮਾਈਗੌਵ ਨਾਲ ਜੁੜੀ ਪਹਿਲਕਦਮੀ ਜਿਹੀ ਸਮੱਗਰੀ ਵੀ ਜਾਰੀ ਕੀਤੀ

ਨਵੇਂ ਕਾਨੂੰਨ, ਨਿਯਮਾਂ ਅਤੇ ਫਾਰਮਾਂ ਬਾਰੇ ਟੈਕਸਪੇਅਰਸ ਦੀ ਮਦਦ ਲਈ ਏਆਈ ਅਧਾਰਿਤ ਚੈਟਬੌਟ ‘Kar Saathi’ (‘ਕਰ ਸਾਥੀ’) ਲਾਂਚ ਕੀਤਾ ਗਿਆ

ਦੇਸ਼ ਭਰ ਵਿੱਚ ਟੈਕਸਪੇਅਰਸ ਦੀ ਮਦਦ ਲਈ ਬਹੁ-ਭਾਸ਼ਾਈ ਸੰਚਾਰ, ਡਿਜੀਟਲ ਟੂਲ ਅਤੇ Aaykar Seva Kendras ਉਪਲਬਧ ਹੋਣਗੇ

ਨਵਾਂ ਇਨਕਮ ਟੈਕਸ ਐਕਟ, 2025, 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ

Posted On: 20 MAR 2026 9:21PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਾਰੰਭ (PRARAMBH) 2026’ ਲਾਂਚ ਕੀਤਾ, ਜੋ ਕਿ ਇਨਕਮ ਟੈਕਸ ਡਿਪਾਰਟਮੈਂਟ ਦਾ ਇਨਕਮ ਟੈਕਸ ਐਕਟ, 2025 ਬਾਰੇ ਵਿਸ਼ਵਵਿਆਪੀ ਜਾਗਰੂਕਤਾ ਮੁਹਿੰਮ ਹੈ। ਪ੍ਰਿੰਟ, ਰੇਡੀਓ, ਟੈਲੀਵਿਜ਼ਨ, ਆਊਟਡੋਰ, ਡਿਜੀਟਲ ਅਤੇ ਸੋਸ਼ਲ ਮੀਡੀਆ ਤੱਕ ਫੈਲੀ ਇਹ ਮਲਟੀਮੀਡੀਆ ਮੁਹਿੰਮ, ਨਵੇਂ ਐਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਐਕਟ 01.04.2026 ਤੋਂ ਅਮਲ ਵਿੱਚ ਲਿਆਂਦਾ ਜਾਵੇਗਾ।

ਇਸ ਮੁਹਿੰਮ ਵਿੱਚ ਰਚਨਾਤਮਕ ਸੰਚਾਰ ਦੀਆਂ ਪਹਿਲਕਦਮੀਆਂ, ਇਨਕਮ ਟੈਕਸ ਪੇਅਰਸ ਲਈ ਮਾਰਗਦਰਸ਼ਨ ਕਰਨ ਵਾਲੀ ਸਮੱਗਰੀ (ਜਿਵੇਂ ਗਾਈਡੈਂਸ ਨੋਟਸ, ਟਿਊਟੋਰੀਅਲ ਵੀਡੀਓਜ਼ ਅਤੇ ਬ੍ਰੋਸ਼ਰ) ਅਤੇ ਡਿਜੀਟਲ ਅਤੇ ਔਨ-ਗਰਾਉਂਡ ਪਲੈਟਫਾਰਮ ਰਾਹੀਂ ਵੱਡੇ ਪੱਧਰ ‘ਤੇ ਲੋਕਾਂ ਨਾਲ ਜੁੜਨ ਦਾ ਯਤਨ ਸ਼ਾਮਲ ਹਨ, ਇਨ੍ਹਾਂ ਵਿੱਚ ‘ਮਾਈਗੌਵ (MyGov) ਕੁਇਜ਼’ ਪਹਿਲਕਦਮੀ ਵੀ ਸ਼ਾਮਲ ਹੈ।

ਕੇਂਦਰੀ ਵਿੱਤ ਮੰਤਰੀ ਨੇ ਵਿਭਾਗ ਦੇ ਚੱਲ ਰਹੇ ਡਿਜੀਟਲ ਟ੍ਰਾਂਸਫਾਰਮੇਸ਼ਨ ਦੇ ਯਤਨਾਂ ਅਧੀਨ ‘ਇਨਕਮ ਟੈਕਸ ਵੈੱਬਸਾਈਟ 2.0’ ਦਾ ਵੀ ਉਦਘਾਟਨ ਕੀਤਾ। ਇਸ ਅਪਗ੍ਰੇਡ ਕੀਤੇ ਗਏ ਮੰਚ ਨੂੰ ਟੈਕਸਪੇਅਰਸ ਲਈ ਬਿਹਤਰ ਉਪਯੋਗਿਤਾ, ਅਸਾਨ ਨੈਵੀਗੇਸ਼ਨ ਅਤੇ ਵਧੇਰੇ ਕੁਸ਼ਲ ਸੇਵਾ ਦੇਣ ਲਈ ਤਿਆਰ ਕੀਤਾ ਗਿਆ ਹੈ।

ਇਸ ਮੌਕੇ ‘ਤੇ ਮਾਲੀਆ ਵਿਭਾਗ, ਵਿੱਤ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਰਵਿੰਦ ਸ਼੍ਰੀਵਾਸਤਵ; ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਦੇ ਚੇਅਰਮੈਨ ਸ਼੍ਰੀ ਰਵੀ ਅਗਰਵਾਲ; ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (CBIC) ਦੇ ਚੇਅਰਮੈਨ ਸ਼੍ਰੀ ਵਿਵੇਕ ਚਤੁਰਵੇਦੀ; ਸੀਬੀਡੀਟੀ ਅਤੇ ਸੀਬੀਆਈਸੀ ਬੋਰਡਾਂ ਦੇ ਮੈਂਬਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

ਆਪਣੇ ਮੁੱਖ ਭਾਸ਼ਣ ਵਿੱਚ, ਸ਼੍ਰੀਮਤੀ ਸੀਤਾਰਮਣ ਨੇ ਸੰਸਦ ਵਿੱਚ ਇਨਕਮ ਟੈਕਸ ਐਕਟ, 1961 ਦੇ ਪਾਸ ਹੋਣ ਦੀ ਯਾਤਰਾ ਦਾ ਜ਼ਿਕਰ ਕੀਤਾ ਅਤੇ ਇਸ ਦੌਰਾਨ ਮਾਲੀਆ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੇ ਗਏ ਅਸਾਧਾਰਣ ਯਤਨਾਂ ਨੂੰ ਉਜਾਗਰ ਕੀਤਾ।

 

ਕੇਂਦਰੀ ਵਿੱਤ ਮੰਤਰੀ ਨੇ ਦੱਸਿਆ ਕਿ ‘ਪ੍ਰਾਰੰਭ’ ਅਧੀਨ ਕੀਤੀਆਂ ਗਈਆਂ ਪਹਿਲਕਦਮੀਆਂ ਸਮੇਤ ਸੀਬੀਡੀਟੀ ਦੀਆਂ ਸਾਰੀਆਂ ਪਹਿਲਕਦਮੀਆਂ ਇਨਕਮ ਟੈਕਸ ਨੂੰ ਸਰਲ ਬਣਾਉਣ ‘ਤੇ ਕੇਂਦ੍ਰਿਤ ਹਨ ਅਤੇ ਇਨ੍ਹਾਂ ‘ਚ ਟੈਕਸਪੇਅਰਸ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵੱਲ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, ਡਾਇਰੈਕਟ ਅਤੇ ਇਨਡਾਇਰੈਕਟ ਦੋਵੇਂ ਹੀ ਟੈਕਸ ਸਿਸਟਮਸ ਵਿੱਚ ਇਕੱਠਿਆਂ ਵਿਆਪਕ ਸੁਧਾਰ ਕੀਤੇ ਜਾ ਰਹੇ ਹਨ; ਇਹ ਤਬਦੀਲੀ ਇੱਕ ਵਧੇਰੇ ਨਾਗਰਿਕ-ਕੇਂਦ੍ਰਿਤ ਅਤੇ ਜਨਤਕ-ਪਹੁੰਚ ਪ੍ਰਸ਼ਾਸਨ ਵੱਲ ਵਧ ਰਹੇ ਕਦਮਾਂ ਨੂੰ ਦਰਸਾਉਂਦੀ ਹੈ। ਸ਼੍ਰੀਮਤੀ ਸੀਤਾਰਮਣ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਨਵਾਂ ਐਕਟ, ਜਿਸ ਨੂੰ ਵਿਆਪਕ ਯਤਨਾਂ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਮਗਰੋਂ ਤਿਆਰ ਕੀਤਾ ਗਿਆ ਹੈ, ਵੱਖੋ-ਵੱਖ ਉਪਬੰਧਾਂ ਨੂੰ ਵਧੇਰੇ ਸਪਸ਼ਟਤਾ ਨਾਲ ਪੁਨਰ-ਗਠਿਤ ਕਰਦਾ ਹੈ। ਇਸ ਦਾ ਉਦੇਸ਼ ਵਿਵਾਦਾਂ ਨੂੰ ਘਟਾਉਣਾ, ਨਿਯਮਾਂ ਦੀ ਪਾਲਣਾ ਵਿੱਚ ਸੁਧਾਰ ਲਿਆਉਣਾ ਅਤੇ ਲੋਕਾਂ ਦੇ ਰਵੱਈਏ ਨੂੰ ਵਹਿਮਾਂ ਅਤੇ ਟਾਲਮਟੋਲ ਤੋਂ ਹਟਾ ਕੇ ਮਨਜ਼ੂਰੀ ਅਤੇ ਭਰੋਸੇ ਵੱਲ ਲੈ ਜਾਣਾ ਹੈ। 

ਕਾਨੂੰਨ ਜਿੰਨਾ ਹੀ ਅਹਿਮ ਇਸ ਐਕਟ ਦੇ ਪ੍ਰਭਾਵਸ਼ਾਲੀ ਲਾਗੂਕਰਨ ‘ਤੇ ਜ਼ੋਰ ਦਿੰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਕਿਹਾ, ਕਿ ਟੈਕਸ ਅਧਿਕਾਰੀ ਟੈਕਸਪੇਅਰਸ ਦੇ ਸਾਹਮਣੇ ਸਰਕਾਰ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਲਈ, ਉਨ੍ਹਾਂ ਨੂੰ ਇੱਕ ਹਮਦਰਦੀਪੂਰਨ ਅਤੇ ਵਿਸ਼ਵਾਸ-ਅਧਾਰਿਤ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ, ਅਤੇ ਮਨੁੱਖੀ ਛੋਹ ਨੂੰ ਕਾਇਮ ਰੱਖਦੇ ਹੋਏ, ਮਨੁੱਖੀ ਦਖਲਅੰਦਾਜ਼ੀ ਨੂੰ ਘਟਾਉਣ ਲਈ ਤਕਨਾਲੋਜੀ ਦਾ ਲਾਹਾ ਲੈਣਾ ਚਾਹੀਦਾ ਹੈ।

ਇਨਕਮ ਟੈਕਸ ਡਿਪਾਰਟਮੈਂਟ ਦੁਆਰਾ ਬਹੁ-ਭਾਸ਼ਾਈ ਪਹੁੰਚ ਬਣਾਉਣ ਅਤੇ ਡਿਜੀਟਲ ਮੰਚਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਦੇ ਹੋਏ ਸਰਲ ਭਾਸ਼ਾ ਵਿੱਚ ਸੰਵਾਦ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਨੌਜਵਾਨਾਂ ਅਤੇ ਪੇਸ਼ੇਵਰਾਂ ਨਾਲ ਜੁੜਨ ਦੀ ਲੋੜ ‘ਤੇ ਜ਼ੋਰ ਦਿੱਤਾ; ਇਸ ਵਿੱਚ ਏਆਈ-ਅਧਾਰਿਤ ਹੱਲਾਂ ਲਈ ਵੱਖ-ਵੱਖ ਸੰਸਥਾਵਾਂ ਨਾਲ ਸਹਿਯੋਗ ਕਰਨਾ ਵੀ ਸ਼ਾਮਲ ਹੈ।

ਕੇਂਦਰੀ ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਸ ਵਿਜ਼ਨ M.A.N.A.V. ਰਾਹੀਂ ਇੱਕ ਮਨੁੱਖ-ਕੇਂਦ੍ਰਿਤ ਡਿਜੀਟਲ ਯੁੱਗ ਦਾ ਨਿਰਮਾਣ- ਨੂੰ ਯਾਦ ਕੀਤਾ, ਜਿਸ ਨੂੰ ਉਨ੍ਹਾਂ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਏਆਈ ਸਮਿਟ ਦੌਰਾਨ ਪੇਸ਼ ਕੀਤਾ ਸੀ:

ਐੱਮ: ਸਦਾਚਾਰਕ ਅਤੇ ਨੈਤਿਕ (Ethical) –ਸਬੰਧੀ ਪ੍ਰਣਾਲੀਆਂ

ਏ: ਜਵਾਬਦੇਹ ਸ਼ਾਸਨ

ਐੱਨ: ਰਾਸ਼ਟਰੀ ਅਖੰਡਤਾ

ਏ: ਪਹੁੰਚਯੋਗ ਅਤੇ ਸਮਾਵੇਸ਼ੀ ਏਆਈ

ਵੀ: ਵੈਧ ਅਤੇ ਨਿਆਂਸੰਗਤ ਪ੍ਰਣਾਲੀਆਂ 

ਪ੍ਰਧਾਨ ਮੰਤਰੀ ਦੇ ਇਸ ਵਿਜ਼ਨ ਦਾ ਹਵਾਲਾ ਦਿੰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਇਸ ਗੱਲ ਨੂੰ ਦੁਹਰਾਇਆ ਕਿ ਇਨਕਮ ਟੈਕਸ ਐਕਟ, 2025 ਦੀ ਨੀਂਹ ਨੈਤਿਕ ਅਤੇ ਸਦਾਚਾਰ-ਸਬੰਧੀ ਪ੍ਰਣਾਲੀਆਂ ‘ਤੇ ਹੀ ਅਧਾਰਿਤ ਹੋਣੀ ਚਾਹੀਦੀ ਹੈ।

ਕੇਂਦਰੀ ਵਿੱਤ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਅਤੀਤ ਦੀ ਤਰ੍ਹਾਂ ਵਾਰ-ਵਾਰ ਬਹੁਤ ਜ਼ਿਆਦਾ ਸੋਧ ਕਰਨ ਦੀ ਪ੍ਰਵਿਰਤੀ ਪ੍ਰਤੀ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਸਥਿਰ, ਸਰਲ ਅਤੇ ਸਮਝਣ ਯੋਗ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਤਕਨੀਕ ਦੀ ਵਰਤੋਂ ਮਾਨਵ-ਕੇਂਦ੍ਰਿਤ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦਾ ਆਖਰੀ ਟੀਚਾ ਇੱਕ ਅਜਿਹੀ ਵਿਵਸਥਾ ਬਣਾਉਣਾ ਹੈ, ਜਿਸ ਵਿੱਚ ਨਿਯਮਾਂ ਦੀ ਪਾਲਣਾ ਕਰਨਾ ਇੱਕ ਸੁਭਾਵਿਕ ਵਿਕਲਪ ਬਣ ਜਾਵੇ ਜੋ ਕਿ ਅਸਾਨ ਹੋਵੇ, ਸਪਸ਼ਟਤਾ ਅਤੇ ਭਰੋਸਾ-ਅਧਾਰਿਤ ਹੋਵੇ।

ਆਪਣੇ ਭਾਸ਼ਣ ਵਿੱਚ, ਮਾਲੀਆ ਸਕੱਤਰ ਸ਼੍ਰੀ ਅਰਵਿੰਦ ਸ਼੍ਰੀਵਾਸਤਵ ਨੇ ਕਿਹਾ ਕਿ ਇਨਕਮ ਟੈਕਸ, 2025 ਸਿਰਫ ਇੱਕ ਕਾਨੂੰਨੀ ਹੀ ਨਹੀਂ, ਸਗੋਂ ਇਹ ਇੱਕ ਸਰਲ, ਸਪਸ਼ਟ ਅਤੇ ਵਧੇਰੇ ਉਪਯੋਗਕਰਤਾ-ਅਨੁਕੂਲ ਟੈਕਸ ਸਿਸਟਮ ਵੱਲ ਇੱਕ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਨਿਯਮਾਂ ਅਤੇ ਫਾਰਮਾਂ ਨੂੰ ਇੱਕਸਾਰ ਕਰਨ ਦੇ ਨਾਲ-ਨਾਲ ਵਿਭਾਗ ਦੇ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਪੂਰੇ ਦੇਸ਼ ਵਿੱਚ ਅਧਿਕਾਰੀ ਟੈਕਸਪੇਅਰਸ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋਣ, ਕਿਉਂਕਿ ਜੋ ਜ਼ਮੀਨੀ ਪੱਧਰ ‘ਤੇ ਕਾਨੂੰਨ ਨੂੰ ਲਾਗੂ ਕਰਨ ਦੀ ਬਹੁਤ ਜ਼ਿਆਦਾ ਮਹੱਤਵ ਹੈ।

ਸ਼੍ਰੀ ਸ਼੍ਰੀਵਾਸਤਵ ਨੇ ਵਿਭਾਗ ਰਾਹੀਂ FAQs, ਬ੍ਰੋਸ਼ਰ, ਗਾਈਡੈਂਸ ਨੋਟਸ ਅਤੇ ਖੇਤਰੀ ਭਾਸ਼ਾਵਾਂ ਦੇ ਸੰਸਾਧਨਾਂ ਰਾਹੀਂ ਜਾਣਕਾਰੀ ਦੀ ਪਹੁੰਚ ਵਧਾਉਣ ਲਈ ਕੀਤੇ ਜਾ ਰਹੇ ਮਹੱਤਵਪੂਰਨ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸੰਚਾਰ ਰਣਨੀਤੀਆਂ ਹੁਣ ਜ਼ਿਆਦਾ ਸਰਲ ਅਤੇ ਸਮਝਣਯੋਗ ਹੋ ਗਈਆਂ ਹਨ: ਇਨ੍ਹਾਂ ਵਿੱਚ ਡਿਜੀਟਲ ਪਲੈਟਫਾਰਮ ਦੀ ਵਰਤੋਂ ਕਰਕੇ ਛੋਟੇ ਵੀਡੀਓਜ਼ ਦੁਆਰਾ ਟੈਕਸਪੇਅਰਸ ਤੱਕ ਅਜਿਹੇ ਢੰਗਾਂ ਨਾਲ ਪਹੁੰਚਾਇਆ ਜਾ ਰਿਹਾ ਹੈ ਜਿਨ੍ਹਾਂ ਤੋਂ ਉਹ ਪਹਿਲਾਂ ਹੀ ਜਾਣੂ ਹਨ।

ਸ਼੍ਰੀ ਸ਼੍ਰੀਵਾਸਤਵ ਨੇ ਵਿਦਿਆਰਥੀਆਂ ਲਈ ਐਜੂਕੇਸ਼ਨਲ ਕੰਟੈਂਟ ਦੇ ਜ਼ਰੀਏ ਸ਼ੁਰੂਆਤੀ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ਵਿਆਪੀ ਜਾਗਰੂਕਤਾ ਮੁੰਹਿੰਮ–ਜਿਸ ਵਿੱਚ 300 ਤੋਂ ਵੱਧ ਵਰਕਸ਼ਾਪਾਂ ਸ਼ਾਮਲ ਹਨ- ਨਾ ਸਿਰਫ ਜਾਣਕਾਰੀ ਦਾ ਪ੍ਰਸਾਰ ਕਰੇਗਾ, ਸਗੋਂ ਇਸ ਵਿੱਚ ਭਾਈਵਾਲਾਂ ਤੋਂ ਸਰਗਰਮੀ ਨਾਲ ਫੀਡਬੈਕ ਵੀ ਮੰਗਿਆ ਜਾਵੇਗਾ। ਇਸ ਨਾਲ ਇਹ ਸੁਧਾਰ ਇੱਕਪਾਸੜ ਸੰਚਾਰ ਦੀ ਬਜਾਏ ਇੱਕ ਨਿਰੰਤਰ ਸੰਵਾਦ ਵਜੋਂ ਮਜ਼ਬੂਤ ਹੋਵੇਗਾ।

 

ਇਸ ਆਊਟਰੀਚ ਪਹਿਲਕਦਮੀ ਦੇ ਵਿਆਪਕ ਦਾਇਰੇ ਨੂੰ ਦੇਖਦੇ ਹੋਏ, ਸ਼੍ਰੀ ਸ਼੍ਰੀਵਾਸਤਵ ਨੇ ਕਿਹਾ ਕਿ ਪ੍ਰਾਰੰਭ 2026 ਸਿਰਫ਼ ਇੱਕ ਸ਼ੁਰੂਆਤ ਮਾਤਰ ਨਹੀਂ ਹੈ, ਸਗੋਂ ਇਹ ਇੱਕ ਵਧੇਰੇ ਖੁੱਲ੍ਹੀ, ਜਵਾਬਦੇਹ ਅਤੇ ਸਰਲ ਟੈਕਸ ਵਿਵਸਥਾ ਦੀ ਸ਼ੁਰੂਆਤ ਹੈ।

ਇਸ ਤੋਂ ਪਹਿਲਾਂ, ਆਪਣੇ ਸੁਆਗਤੀ ਭਾਸ਼ਣ ਵਿੱਚ ਸੀਬੀਡੀਟੀ ਦੇ ਚੇਅਰਮੈਨ ਸ਼੍ਰੀ ਰਵੀ ਅਗਰਵਾਲ ਨੇ ਕਿਹਾ ਕਿ ‘ਪ੍ਰਾਰੰਭ’ (PRARAMBH - ਮਿਸ਼ਨ ਵਿਕਸਿਤ ਭਾਰਤ ਦੇ ਲਈ ਨੀਤੀਗਤ ਸੁਧਾਰ ਅਤੇ ਜ਼ਿੰਮੇਦਾਰੀ ਦੇ ਨਾਲ ਕੰਮ) ‘ਨਾਗਰਿਕ ਦੇਵੋ ਭਵ:’ ਦੀ ਭਾਵਨਾ ਤੋਂ ਪ੍ਰੇਰਿਤ ਹੈ। ਉਹਨਾਂ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਕਿ ‘ਇਨਕਮ ਟੈਕਸ ਐਕਟ 2025’ ਭਾਰਤ ਦੀ ਟੈਕਸ ਪ੍ਰਸ਼ਾਸਨ ਯਾਤਰਾ ਵੱਲ ਇੱਕ ਵਿਸ਼ੇਸ਼ ਕਦਮ ਹੈ, ਅਤੇ ਇਸ ਨੂੰ ਸੁਚਾਰੂ ਅਤੇ ਟੈਕਸਪੇਅਰਸ ਦੇ ਅਨੁਸਾਰ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੀ ਅਗਰਵਾਲ ਨੇ ਦੱਸਿਆ ਕਿ ‘ਪ੍ਰਾਰੰਭ’ ਨੂੰ ਇੱਕ ਰਾਸ਼ਟਰ ਵਿਆਪੀ ਆਊਟਰੀਚ ਅਤੇ ਸੁਵਿਧਾ ਪਹਿਲਕਦਮੀ ਵਜੋਂ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਬਹੁ-ਭਾਸ਼ਾਈ ਮੁਹਿੰਮਾਂ, ਐਜੂਕੇਸ਼ਨਲ ਕੰਟੈਂਟ, ਡਿਜੀਟਲ ਟੂਲਸ, ਵਿਸਤ੍ਰਿਤ ਐੱਫਏਕਿਊ ਅਤੇ ਮਾਰਗਦਰਸ਼ਨ ਸਮੱਗਰੀ ਰਾਹੀਂ ਸਪਸ਼ਟ, ਪਹੁੰਚਯੋਗ ਅਤੇ ਭਰੋਸੇਮੰਦ ਸੰਚਾਰ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਨਿਯਮਾਂ ਦੀ ਪਾਲਣਾ ਅਸਾਨ ਹੋ ਸਕੇ ਅਤੇ ਵਿਵਸਥਾ ਨੂੰ ਲੜੀਬੱਧ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਉਨ੍ਹਾਂ ਨੇ ਏਆਈ-ਅਧਾਰਿਤ ਚੈਟਬੌਟ ‘ਕਰ ਸਾਥੀ’ ਨੂੰ ਲਾਂਚ ਕਰਨ ਦੀ ਵੀ ਘੋਸ਼ਣਾ ਕੀਤੀ। ਇਹ ਚੈਟਬੌਟ ਉਨ੍ਹਾਂ ਟੈਕਸਪੇਅਰਸ ਲਈ ਇੱਕ ਅਸਾਨੀ ਨਾਲ ਉਪਲਬਧ ਸਾਥੀ ਹੈ, ਜੋ ਨਵੇਂ ਐਕਟ, ਨਿਯਮਾਂ,  ਫਾਰਮਾਂ ਅਤੇ ਸਬੰਧਿਤ ਸੁਆਲਾਂ ਬਾਰੇ ਜਾਣਕਾਰੀ ਚਾਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ Aaykar Seva Kendras ਰਾਹੀਂ ਵੀ ਸਹਾਇਤਾ ਉਪਲਬਧ ਰਹੇਗੀ, ਜੋ ਕਿ ਵਿਭਾਗ ਦੀ ਨਾਗਰਿਕ-ਕੇਂਦ੍ਰਿਤ, ਤਕਨੀਕੀ-ਸਮਰੱਥ ਅਤੇ ਸੰਵੇਦਨਸ਼ੀਲ ਟੈਕਸ ਪ੍ਰਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸੀਬੀਡੀਟੀ ਦੇ ਮੈਂਬਰ (ਆਈਟੀ), ਸ਼੍ਰੀ ਸੰਜੈ ਬਹਾਦੁਰ ਨੇ ‘ਪ੍ਰਾਰੰਭ’ ਦੌਰਾਨ ਜਾਰੀ ਕੀਤੀ ਗਈ ਸਮੱਗਰੀ ਜਿਸ ਵਿੱਚ ਬ੍ਰੋਸ਼ਰ, ਆਮ ਤੌਰ ‘ਤੇ ਪੁੱਛੇ ਜਾਣ ਵਾਲੇ ਸੁਆਲ (ਐੱਫਏਕਿਊਜ਼) ਅਤੇ ਮਾਈਗੌਵ ਕੁਇਜ਼ ਪਹਿਲਕਦਮੀਆਂ ਸ਼ਾਮਲ ਹਨ: ਦਾ ਇੱਕ ਸੰਖੇਪ ਵੇਰਵਾ ਪੇਸ਼ ਕੀਤਾ।

ਇਸ ਪ੍ਰੋਗਰਾਮ ਵਿੱਚ ਸੀਬੀਡੀਟੀ ਦੇ ਮੈਂਬਰ (Legislation) ਸ਼੍ਰੀ ਪ੍ਰਸੇਨਜੀਤ ਸਿੰਘ ਨੇ ਹਿਤਧਾਰਕਾਂ ਦੇ ਨਾਲ ਆਯੋਜਿਤ ਥੀਮੈਟਿਕ ਸੈਸ਼ਨਾਂ ਬਾਰੇ ਇੱਕ ਰਿਪੋਰਟ ਵੀ ਪੇਸ਼ ਕੀਤੀ। ਇਸ ਦੇ ਬਾਅਦ, ਉਨ੍ਹਾਂ ਥੀਮੈਟਿਕ ਸੈਸ਼ਨਾਂ ਵਿੱਚ ਸ਼ਾਮਲ ਵੱਖ-ਵੱਖ ਹਿਤਧਾਰਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਂਝੀਆਂ ਕੀਤੀਆਂ ਗਈਆਂ। 

ਇਸ ਪ੍ਰੋਗਰਾਮ ਦੀ ਸਮਾਪਤੀ ਸੀਬੀਡੀਟੀ ਦੀ ਮੈਂਬਰ (ਟੈਕਸਪੇਅਰ ਸਰਵਿਸਿਜ਼ ਐਂਡ ਰੈਵੇਨਿਊ) ਸ਼੍ਰੀਮਤੀ ਜੀ. ਅਰਪਣਾ ਰਾਓ ਦੁਆਰਾ ਦਿੱਤੇ ਗਏ ਧੰਨਵਾਦ ਮਤੇ ਦੇ ਨਾਲ ਹੋਈ।

‘ਪ੍ਰਾਰੰਭ 2026’ ਇਨਕਮ ਟੈਕਸ ਡਿਪਾਰਟਮੈਂਟ ਦੀ ਆਧੁਨਿਕੀਕਰਣ, ਹਿਤਧਾਰਕਾਂ ਨਾਲ ਜੁੜਾਅ ਅਤੇ ਨਾਗਰਿਕ –ਕੇਂਦ੍ਰਿਤ ਸ਼ਾਸਨ ਦੇ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ; ਖਾਸ ਤੌਰ ‘ਤੇ ਅਜਿਹੇ ਸਮੇਂ ਵਿੱਚ, ਜਦੋਂ ਵਿਭਾਗ ਇਨਕਮ ਟੈਕਸ ਐਕਟ, 2025 ਦੇ ਪ੍ਰਭਾਵਸ਼ਾਲੀ ਲਾਗੂਕਰਨ ਦੀ ਤਿਆਰੀ ਕਰ ਰਿਹਾ ਹੈ।

 

****

ਐੱਨਬੀ/ਕੇਐੱਮਐੱਨ/


(Release ID: 2243520) ਵਿਜ਼ੀਟਰ ਕਾਊਂਟਰ : 7