ਆਯੂਸ਼
azadi ka amrit mahotsav

ਆਯੁਸ਼ ਮੰਤਰਾਲਾ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਨਿਵਾਰਕ ਸਿਹਤ ਸੰਭਾਲ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸਾਂਝੇਦਾਰੀ


Posted On: 19 MAR 2026 5:03PM by PIB Chandigarh

ਸੁਰੱਖਿਆ ਬਲਾਂ ਵਿੱਚ ਨਿਵਾਰਕ ਸਿਹਤ ਸੰਭਾਲ ਅਤੇ ਸੰਪੂਰਨ ਸਿਹਤ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਆਯੁਸ਼ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੇ ਅਧੀਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਨਾਲ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਦਸਤਖਤ ਕੀਤੇ ਹਨ।

ਇਸ ਸਮਝੌਤੇ ਦਾ ਉਦੇਸ਼ ਸੀਆਈਐੱਸਐੱਫ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਆਯੁਸ਼-ਅਧਾਰਿਤ ਨਿਵਾਰਕ ਸਿਹਤ ਸੰਭਾਲ, ਤੰਦਰੁਸਤੀ, ਯੋਗਾ, ਤਣਾਅ ਘਟਾਉਣ ਅਤੇ ਸੰਪੂਰਨ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਸਮਝੌਤੇ 'ਤੇ ਆਯੁਸ਼ ਮੰਤਰਾਲੇ ਦੇ ਸਲਾਹਕਾਰ (ਆਯੁਰਵੇਦ) ਡਾ. ਏ. ਰਘੂ ਅਤੇ ਸੀਆਈਐੱਸਐੱਫ ਹੈੱਡਕੁਆਰਟਰ, ਨਵੀਂ ਦਿੱਲੀ ਦੇ ਇੰਸਪੈਕਟਰ ਜਨਰਲ (ਪ੍ਰਸ਼ਾਸਨ) ਸ਼੍ਰੀਮਤੀ ਪ੍ਰਤਿਭਾ ਅਗਰਵਾਲ ਨੇ ਦਸਤਖਤ ਕੀਤੇ। ਦਸਤਖਤ ਸਮਾਰੋਹ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਅਤੇ ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਪ੍ਰਵੀਰ ਰੰਜਨ (ਆਈਪੀਐੱਸ) ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਇਆ। 

ਇਸ ਸਮਝੌਤੇ ਦਾ ਉਦੇਸ਼ ਸੀਆਈਐੱਸਐੱਫ ਕਰਮਚਾਰੀਆਂ ਨੂੰ ਆਯੁਸ਼-ਅਧਾਰਿਤ-ਨਿਵਾਰਕ, ਪ੍ਰਮੋਸ਼ਨਲ ਅਤੇ ਤੰਦਰੁਸਤੀ ਸੇਵਾਵਾਂ ਪ੍ਰਦਾਨ ਕਰਨ ਲਈ ਦੋਵਾਂ ਸੰਗਠਨਾਂ ਵਿਚਕਾਰ ਤਾਲਮੇਲ ਵਧਾਉਣਾ ਹੈ। ਇਸਦੇ ਮੁੱਖ ਫੋਕਸ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਆਯੁਸ਼ ਜਾਣਕਾਰੀ ਦਾ ਪ੍ਰਸਾਰ, ਤੰਦਰੁਸਤੀ ਹੱਲ, ਯੋਗ ਅਭਿਆਸ, ਜੀਵਨ ਸ਼ੈਲੀ ਵਿੱਚ ਸੋਧਾਂ ਅਤੇ ਆਯੁਸ਼ ਪ੍ਰਣਾਲੀਆਂ ਰਾਹੀਂ ਸੰਪੂਰਨ ਸਿਹਤ ਸੰਭਾਲ ਸ਼ਾਮਲ ਹਨ। ਇਹ ਪਹਿਲਕਦਮੀ ਸੀਆਈਐੱਸਐੱਫ ਸਥਾਪਨਾਵਾਂ 'ਤੇ ਜਿੱਥੇ ਵੀ ਸੰਭਵ ਹੋਵੇ, ਆਯੁਸ਼ ਓਪੀਡੀ ਸੇਵਾਵਾਂ ਪ੍ਰਦਾਨ ਕਰਨ ਦੀ ਸੰਭਾਵਨਾ ‘ਤੇ ਵੀ ਵਿਚਾਰ ਕਰੇਗੀ।

ਇਸ ਐੱਮਓਯੂ ਦੀਆਂ ਸ਼ਰਤਾਂ ਦੇ ਤਹਿਤ, ਆਯੁਸ਼ ਮੰਤਰਾਲਾ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ, ਤੰਦਰੁਸਤੀ ਮੌਡਿਊਲ ਵਿਕਸਿਤ ਕਰੇਗਾ ਅਤੇ ਆਪਣੇ ਸੰਸਥਾਨਾਂ ਅਤੇ ਖੋਜ ਪ੍ਰੀਸ਼ਦਾਂ ਰਾਹੀਂ ਮਾਹਰ ਮਾਰਗਦਰਸ਼ਨ ਪ੍ਰਦਾਨ ਕਰੇਗਾ। ਦੂਜੇ ਪਾਸੇ, ਸੀਆਈਐੱਸਐੱਫ ਆਪਣੀਆਂ ਵੱਖ-ਵੱਖ ਇਕਾਈਆਂ ਅਤੇ ਸਥਾਪਨਾਵਾਂ ਵਿੱਚ ਇਨ੍ਹਾਂ ਪਹਿਲਕਦਮੀਆਂ ਨੂੰ ਲਾਗੂ ਕਰਨ ਦੀ ਸਹੂਲਤ ਦੇਵੇਗਾ।

ਇਹ ਭਾਈਵਾਲੀ ਸੁਰੱਖਿਆ ਕਰਮਚਾਰੀਆਂ ਦੇ ਰੋਜ਼ਾਨਾ ਜੀਵਨ ਵਿੱਚ ਰਵਾਇਤੀ ਦਵਾਈ ਪ੍ਰਣਾਲੀਆਂ ਨੂੰ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ, ਜੁਝਾਰੂਪਨ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।

ਇਹ ਐੱਮਓਯੂ ਦਸਤਖਤ ਕਰਨ ਦੀ ਮਿਤੀ ਤੋਂ ਪੰਜ ਵਰ੍ਹਿਆਂ ਦੀ ਮਿਆਦ ਲਈ ਪ੍ਰਭਾਵੀ ਰਹੇਗਾ।

 

******

ਐੱਸਆਰ/ਐੱਸਵੀ


(Release ID: 2243061) ਵਿਜ਼ੀਟਰ ਕਾਊਂਟਰ : 6