ਜਲ ਸ਼ਕਤੀ ਮੰਤਰਾਲਾ
azadi ka amrit mahotsav

ਉੱਤਰ ਪ੍ਰਦੇਸ਼ ਨੇ ਜਲ ਜੀਵਨ ਮਿਸ਼ਨ ਦੇ ਦੂਜੇ ਪੜਾਅ ਤਹਿਤ ਸੁਧਾਰ ਨਾਲ ਜੁੜੇ ਐੱਮਓਯੂ ‘ਤੇ ਦਸਤਖਤ ਕੀਤੇ


ਕੇਂਦਰ ਅਤੇ ਰਾਜ ਨੇ ਜਵਾਬਦੇਹ, ਟਿਕਾਊ, ਰੂਰਲ ਡ੍ਰਿੰਕਿੰਗ ਵਾਟਰ ਸਰਵਿਸ ਡਿਲੀਵਰੀ ਲਈ ਭਾਈਵਾਲੀ ਨੂੰ ਮਜ਼ਬੂਤ ਕੀਤਾ

Posted On: 18 MAR 2026 4:09PM by PIB Chandigarh

ਪੇਂਡੂ ਪੀਣ ਵਾਲੇ ਪਾਣੀ ਦੇ ਪ੍ਰਸ਼ਾਸਨ ਵਿੱਚ ਢਾਂਚਾਗਤ ਸੁਧਾਰਾਂ ਨੂੰ ਡੂੰਘਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ, ਜਲ ਜੀਵਨ ਮਿਸ਼ਨ (ਜੇਜੇਐੱਮ) 2.0 ਦੇ ਤਹਿਤ ਅੱਜ ਉੱਤਰ ਪ੍ਰਦੇਸ਼ ਰਾਜ ਨਾਲ ਇੱਕ ਸੁਧਾਰ ਨਾਲ ਜੁੜੇ ਸਮਝੌਤੇ (ਐਮਓਯੂ) 'ਤੇ ਹਸਤਾਖਰ ਕੀਤੇ ਗਏ, ਜੋ ਕਿ ਮਿਸ਼ਨ ਦੇ ਸੁਧਾਰ ਨਾਲ ਜੁੜੇ ਲਾਗੂਕਰਨ ਢਾਂਚੇ ਵਿੱਚ ਰਾਜ ਦੇ ਰਸਮੀ ਪ੍ਰਵੇਸ਼ ਨੂੰ ਦਰਸਾਉਂਦਾ ਹੈ। ਜਲ ਜੀਵਨ ਮਿਸ਼ਨ 2.0 ਨੂੰ 10 ਮਾਰਚ 2026 ਨੂੰ ਕੇਂਦਰੀ ਮੰਤਰੀ ਮੰਡਲ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।

ਇਸ ਸਮਝੌਤੇ 'ਤੇ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ. ਆਰ. ਪਾਟਿਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ, ਜੋ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਮਾਗਮ ਵਿੱਚ ਸ਼ਾਮਲ ਹੋਏ। ਸ਼੍ਰੀ ਵੀ ਸੋਮੰਨਾ, ਰਾਜ ਮੰਤਰੀ, ਜਲ ਸ਼ਕਤੀ ਮੰਤਰਾਲੇ, ਸ਼੍ਰੀ ਸਵਤੰਤਰ ਦੇਵ ਸਿੰਘ, ਜਲ ਸ਼ਕਤੀ ਮੰਤਰੀ, ਉੱਤਰ ਪ੍ਰਦੇਸ਼, ਸਹਿਮਤੀ ਪੱਤਰ 'ਤੇ ਦਸਤਖਤ ਕਰਨ ਸਮੇਂ ਨਿਜੀ ਤੌਰ 'ਤੇ ਮੌਜੂਦ ਸਨ।

ਇਸ ਸਮਝੌਤੇ 'ਤੇ ਸ਼੍ਰੀਮਤੀ ਸਵਾਤੀ ਮੀਣਾ ਨਾਇਕ, ਸੰਯੁਕਤ ਸਕੱਤਰ (ਜਲ), ਡੀਡੀਡਬਲਿਊਐੱਸ, ਜਲ ਸ਼ਕਤੀ ਮੰਤਰਾਲੇ, ਅਤੇ ਸ਼੍ਰੀ ਅਨੁਰਾਗ ਸ਼੍ਰੀਵਾਸਤਵ, ਵਧੀਕ ਮੁੱਖ ਸਕੱਤਰ, ਨਮਾਮੀ ਗੰਗੇ ਅਤੇ ਪੇਂਡੂ ਜਲ ਸਪਲਾਈ ਵਿਭਾਗ, ਉੱਤਰ ਪ੍ਰਦੇਸ਼ ਸਰਕਾਰ ਦੇ ਵਿਚਕਾਰ ਹਸਤਾਖਰ ਕੀਤੇ ਗਏ ਅਤੇ ਉਨ੍ਹਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।

ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (DDWS) ਦੇ ਸੀਨੀਅਰ ਅਧਿਕਾਰੀ, ਜਿਨ੍ਹਾਂ ਵਿੱਚ ਸ਼੍ਰੀ ਅਸ਼ੋਕ ਕੇ. ਕੇ. ਮੀਣਾ, ਸਕੱਤਰ, DDWS, ਸ਼੍ਰੀ ਕਮਲ ਕਿਸ਼ੋਰ ਸੋਨ, ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਰਾਸ਼ਟਰੀ ਜਲ ਜੀਵਨ ਮਿਸ਼ਨ (NJJM) ਦੇ ਨਾਲ-ਨਾਲ DDWS ਅਤੇ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਦੇ ਨਾਲ ਡਾ. ਰਾਜ ਸ਼ੇਖਰ, ਮੈਨੇਜਿੰਗ ਡਾਇਰੈਕਟਰ, ਯੂਪੀ ਜਲ ਨਿਗਮ ਅਤੇ ਰਾਜ ਜਲ ਅਤੇ ਸਵੱਛਤਾ ਮਿਸ਼ਨ, ਉੱਤਰ ਪ੍ਰਦੇਸ਼ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ, ਨੇ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਸਮੇਂ ਸ਼ਿਰਕਤ ਕੀਤੀ।

  ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ.ਆਰ.ਪਾਟਿਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਹੇਠ ਜਲ ਜੀਵਨ ਮਿਸ਼ਨ 2.0 ਢਾਂਚਾਗਤ ਸੁਧਾਰਾਂ ਦੇ ਨਾਲ ਯਕੀਨੀ ਸੇਵਾ ਪ੍ਰਦਾਨ ਕਰਨ, ਜਵਾਬਦੇਹੀ ਅਤੇ ਲੰਬੇ ਸਮੇਂ ਦੀ ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਐੱਮਓਯੂ 'ਤੇ ਦਸਤਖਤ ਇਸ ਸੁਧਾਰ ਦਾ ਇੱਕ ਹਿੱਸਾ ਹਨ ਅਤੇ ਇਸਦਾ ਉਦੇਸ਼ ਜ਼ਮੀਨੀ ਪੱਧਰ 'ਤੇ ਲਾਗੂਕਰਨ ਨੂੰ ਮਜ਼ਬੂਤ ​​ਕਰਨਾ ਹੈ। ਉੱਤਰ ਪ੍ਰਦੇਸ਼ ਦੇ ਵਿਸ਼ਾਲ ਭੂਗੋਲਿਕ ਖੇਤਰ ਅਤੇ ਵੱਡੇ ਲਾਭਪਾਤਰੀ ਅਧਾਰ ਨੂੰ ਦੇਖਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਮਿਸ਼ਨ ਦੇ ਤਹਿਤ ਕਾਫ਼ੀ ਵਿੱਤੀ ਸਰੋਤਾਂ ਦੀ ਵਚਨਬੱਧਤਾ ਵਿਅਕਤ ਕੀਤੀ ਗਈ ਹੈ। ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂਨੀਵਰਸਲ ਘਰੇਲੂ ਨਲ ਤੋਂ ਪਾਣੀ ਕਵਰੇਜ ਪ੍ਰਾਪਤ ਕਰਨ ਲਈ ਇਨ੍ਹਾਂ ਫੰਡਾਂ ਦੀ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਵਰਤੋਂ ਹੋਣੀ ਬਹੁਤ ਜ਼ਰੂਰੀ ਹੈ। ਹਾਲ ਹੀ ਵਿੱਚ ਹੋਏ ਸੰਸਦੀ ਵਿਚਾਰ-ਵਟਾਂਦਰੇ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਭ੍ਰਿਸ਼ਟਾਚਾਰ, ਬੇਨਿਯਮੀਆਂ ਅਤੇ ਗੁਣਵੱਤਾ ਵਿੱਚ ਕਮੀਆਂ ਪ੍ਰਤੀ ਜ਼ੀਰੋ ਟੌਲਰੈਂਸ ਪੌਲਿਸੀ ਦੀ ਪਾਲਣਾ ਕਰਦੀ ਹੈ।

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਐੱਸਬੀਆਈ ਰਿਸਰਚ ਦੇ ਅਨੁਸਾਰ, ਜਲ ਜੀਵਨ ਮਿਸ਼ਨ ਨੇ ਲਗਭਗ 9 ਕਰੋੜ ਮਹਿਲਾਵਾਂ ਨੂੰ ਪਾਣੀ ਲਿਆਉਣ ਦੀ ਰੋਜ਼ਾਨਾ ਦੀ ਔਖ ਤੋਂ ਰਾਹਤ ਦਿੱਤੀ ਹੈ। ਇਸ ਨਾਲ ਉਹ ਖੇਤੀਬਾੜੀ, ਰੋਜ਼ੀ-ਰੋਟੀ ਅਤੇ ਉਤਪਾਦਕ ਗਤੀਵਿਧੀਆਂ ਵਿੱਚ ਵਧੇਰੇ ਸਮਾਂ ਲਗਾ ਸਕਦੀਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਘਰੇਲੂ ਟੈਪ ਕਨੈਕਸ਼ਨਾਂ ਰਾਹੀਂ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਿਆਪਕ ਪਹੁੰਚ ਮਹਿਲਾਵਾਂ ਲਈ ਹਰ ਰੋਜ਼ ਲਗਭਗ 5.5 ਕਰੋੜ ਘੰਟੇ ਬਚਾਉਣ ਅਤੇ ਡਾਇਰੀਆ ਬਿਮਾਰੀਆਂ ਕਾਰਨ ਸਲਾਨਾ ਲਗਭਗ 4 ਲੱਖ ਮੌਤਾਂ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ। ਇਨ੍ਹਾਂ ਨਤੀਜਿਆਂ ਦੇ ਪਰਿਵਰਤਨਸ਼ੀਲ ਪ੍ਰਭਾਵ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਪਾਟਿਲ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਸਿਰਫ਼ ਇੱਕ ਯੋਜਨਾ ਨਹੀਂ ਹੈ, ਸਗੋਂ ਇੱਕ ਜੀਵਨ ਨੂੰ ਪ੍ਰਭਾਵਿਤ ਕਰਨ ਵਾਲਾ ਮਿਸ਼ਨ ਹੈ ਜੋ ਖਾਸ ਕਰਕੇ ਮਹਿਲਾਵਾਂ ਅਤੇ ਪੇਂਡੂ ਭਾਈਚਾਰਿਆਂ ਲਈ ਸਿਹਤ, ਮਾਣ ਅਤੇ ਜੀਵਨ ਦੀ ਗੁਣਵੱਤਾ ਵਿੱਚ ਬੁਨਿਆਦੀ ਸੁਧਾਰ ਲਿਆ ਰਿਹਾ ਹੈ। ਇਸੇ ਤਰ੍ਹਾਂ, ਹਰ ਪਿੰਡ ਵਿੱਚ ਨਿਯਮਿਤ ਅਤੇ ਨਿਰੰਤਰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਅਤੇ ਜਨਤਕ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ।

ਦੂਰਦਰਸ਼ੀ ਪ੍ਰਧਾਨ ਮੰਤਰੀ ਵੱਲੋਂ ਜਲ ਸੰਚਾਰ ਅਤੇ ਜਨਤਕ ਭਾਗੀਦਾਰੀ ਨਾਲ ਜਲ ਅੰਦੋਲਨ ਦੇ ਦਿੱਤੇ ਗਏ ਸੱਦੇ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਲ ਤੋਂ ਪਾਣੀ ਦੇ ਕਨੈਕਸ਼ਨ ਪ੍ਰਦਾਨ ਕਰਨ ਦੇ ਨਾਲ-ਨਾਲ, ਸਰੋਤ ਸਥਿਰਤਾ, ਪਾਣੀ ਦੀ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੰਭਾਲ 'ਤੇ ਵੀ ਬਰਾਬਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਵਿਕਸਿਤ ਭਾਰਤ ਜੀ ਰਾਮ ਜੀ (VB G RAM G) ਅਧੀਨ ਉਪਲਬਧ ਫੰਡਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਮਿਸ਼ਨ ਦੇ ਤਹਿਤ ਪ੍ਰਾਪਤ ਮਹੱਤਵਪੂਰਨ ਸਿਹਤ ਲਾਭਾਂ ਦੀ ਸ਼ਲਾਘਾ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਟੀਚਾ ਸਿਰਫ਼ ਹਰ ਘਰ ਜਲ ਹੀ ਨਹੀਂ ਹੈ, ਸਗੋਂ ਪੇਂਡੂ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਦੀ ਗੁਣਵੱਤਾ, ਨਿਰੰਤਰਤਾ ਅਤੇ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ ਹੈ, ਅਤੇ ਸਰਕਾਰ ਨੂੰ ਮਿਸ਼ਨ ਨੂੰ ਇੱਕ ਸਫਲ ਰਾਸ਼ਟਰੀ ਮਾਡਲ ਵਜੋਂ ਸਥਾਪਿਤ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਲਾਗੂ ਕਰਨ ਤੋਂ ਪਹਿਲਾਂ, ਰਾਜ ਦੇ ਸਿਰਫ਼ ਸੀਮਤ ਪਿੰਡਾਂ ਵਿੱਚ ਹੀ ਪਾਈਪਾਂ ਰਾਹੀਂ ਪੀਣ ਵਾਲੇ ਪਾਣੀ ਦੀ ਪਹੁੰਚ ਸੀ। ਪੂਰਬੀ ਉੱਤਰ ਪ੍ਰਦੇਸ਼ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਦਿਮਾਗੀ ਬੁਖਾਰ ਵਰਗੀਆਂ ਗੰਭੀਰ ਸਿਹਤ ਚੁਣੌਤੀਆਂ ਪੈਦਾ ਹੋਈਆਂ ਸਨ, ਜਿਸ ਦੇ ਨਤੀਜੇ ਵਜੋਂ ਵਰ੍ਹਿਆਂ ਦੌਰਾਨ ਮੌਤ ਦਰ ਵਿੱਚ ਵਾਧਾ ਹੋਇਆ ਸੀ ਅਤੇ ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਅਤ ਪੀਣ ਵਾਲੇ ਪਾਣੀ ਅਤੇ ਸਫਾਈ ਤੱਕ ਬਿਹਤਰ ਪਹੁੰਚ ਨੇ ਹੁਣ ਇਨ੍ਹਾਂ ਖੇਤਰਾਂ ਵਿੱਚ ਮੌਤ ਦਰ ਨੂੰ ਜ਼ੀਰੋ ਦੇ ਨੇੜੇ ਲਿਆ ਦਿੱਤਾ ਹੈ। ਮੁੱਖ ਮੰਤਰੀ ਨੇ ਪੇਂਡੂ ਮਹਿਲਾਵਾਂ (ਮਾਵਾਂ, ਭੈਣਾਂ ਅਤੇ ਧੀਆਂ) ਨੂੰ ਲੰਬੇ ਸਮੇਂ ਤੋਂ ਪੇਸ਼ ਆ ਰਹੀਆਂ ਪੀਣ ਵਾਲੇ ਪਾਣੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਪ੍ਰਧਾਨ ਮੰਤਰੀ ਦੀ ਹਮਦਰਦੀ ਅਤੇ ਦੂਰਦਰਸ਼ੀ ਅਗਵਾਈ ਲਈ ਧੰਨਵਾਦ ਵਿਅਕਤ ਕੀਤਾ ਅਤੇ ਜਲ ਜੀਵਨ ਮਿਸ਼ਨ ਨੂੰ ਇੱਕ ਪਰਿਵਰਤਨਸ਼ੀਲ ਪਹਿਲ ਵਜੋਂ ਸ਼ੁਰੂ ਕਰਨ ਲਈ ਧੰਨਵਾਦ ਦਿੱਤਾ ਜਿਨ੍ਹਾਂ ਨੇ ਮਾਣ-ਸਨਮਾਨ ਨੂੰ ਬਹਾਲ ਕੀਤਾ ਹੈ, ਸਿਹਤ ਨਤੀਜਿਆਂ ਵਿੱਚ ਸੁਧਾਰ ਕੀਤਾ ਹੈ ਅਤੇ ਲੱਖਾਂ ਘਰਾਂ ਦੀ ਰੋਜ਼ਾਨਾ ਦੀ ਮੁਸ਼ਕਲ ਨੂੰ ਘਟਾਇਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨਿਯਮਿਤ ਅਤੇ ਗੁਣਵੱਤਾ ਵਾਲੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ 'ਤੇ ਕੇਂਦ੍ਰਿਤ ਹੈ, ਜਿਸ ਵਿੱਚ ਸੰਪਤੀਆਂ ਦਾ ਸਹੀ ਸੰਚਾਲਨ ਅਤੇ ਰੱਖ-ਰਖਾਅ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਖਰੇ ਪਖਾਨਿਆਂ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਦੀ ਘਾਟ ਵਿਦਿਆਰਥਣਾਂ ਦੇ ਸਕੂਲ ਛੱਡਣ ਦਾ ਇੱਕ ਵੱਡਾ ਕਾਰਨ ਸੀ, ਜਿਸ ਨੂੰ ਹੁਣ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਤਹਿਤ ਵੱਖਰੇ ਪਖਾਨਿਆਂ ਅਤੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਜਲ ਜੀਵਨ ਮਿਸ਼ਨ ਅਧੀਨ ਸੁਰੱਖਿਅਤ ਪਾਣੀ ਦੀ ਵਿਵਸਥਾ ਕਰਕੇ ਹੱਲ ਕੀਤਾ ਗਿਆ ਹੈ, ਜਿਸ ਨਾਲ ਸਕੂਲ ਛੱਡਣ ਦੀ ਦਰ ਘਟੀ ਹੈ। ਰਾਜ ਵਿੱਚ ਪੀਣ ਵਾਲੇ ਪਾਣੀ ਦੀ ਕਵਰੇਜ ਨੂੰ ਬੁੰਦੇਲਖੰਡ ਅਤੇ ਪਥਰੀਲੇ ਵਿੰਧਿਆ ਖੇਤਰ ਦੇ ਪਾਣੀ ਦੀ ਕਮੀ ਵਾਲੇ ਖੇਤਰਾਂ ਤੋਂ ਗੰਗਾ ਦੇ ਅਤੇ ਯਮੁਨਾ ਦੇ ਨਾਲ ਲੱਗਦੇ ਫਲੋਰਾਈਡ ਪ੍ਰਭਾਵਿਤ ਖੇਤਰਾਂ ਤੱਕ ਵਧਾਇਆ ਗਿਆ ਸੀ। ਅੰਤ ਵਿੱਚ ਪਹਿਲਾਂ ਅਣਗੌਲਿਆ ਪਿੰਡਾਂ ਨੂੰ ਕਵਰ ਕੀਤਾ ਗਿਆ ਅਤੇ ਗੁਣਵੱਤਾ, ਪਾਰਦਰਸ਼ਿਤਾ ਅਤੇ ਟਿਕਾਊ ਪੇਂਡੂ ਪੀਣ ਵਾਲੇ ਪਾਣੀ ਦੀ ਸੇਵਾ ਪ੍ਰਦਾਨ ਕਰਨ ਲਈ ਰਾਜ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ।

ਇਹ ਸਮਝੌਤਾ 11 ਮੁੱਖ ਢਾਂਚਾਗਤ ਸੁਧਾਰ ਖੇਤਰਾਂ ਦੇ ਲਾਗੂ ਕਰਨ ਨੂੰ ਕਵਰ ਕਰਦਾ ਹੈ, ਜਿਸ ਦਾ ਉਦੇਸ਼ ਸ਼ਾਸਨ, ਸੰਸਥਾਗਤ ਸਮਰੱਥਾ ਅਤੇ ਪੇਂਡੂ ਪੀਣ ਵਾਲੇ ਪਾਣੀ ਦੀਆਂ ਪ੍ਰਣਾਲੀਆਂ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਮਜ਼ਬੂਤ ​​ਕਰਨਾ ਹੈ, ਜਿਸ ਵਿੱਚ ਸ਼ਾਮਲ ਹਨ:

  • ਪੀਣ ਵਾਲੇ ਪਾਣੀ ਦੇ ਸ਼ਾਸਨ ਲਈ ਸੰਸਥਾਗਤ ਢਾਂਚਾ

  • ਪੇਂਡੂ ਜਲ ਸਪਲਾਈ ਲਈ ਸੇਵਾ ਉਪਯੋਗਤਾ ਢਾਂਚਾ

  • ਤਕਨੀਕੀ ਅਨੁਪਾਲਣ ਅਤੇ ਕੁਸ਼ਲ ਯੋਜਨਾ ਲਾਗੂ ਕਰਨ

  • ਨਾਗਰਿਕ-ਕੇਂਦ੍ਰਿਤ ਜਲ ਗੁਣਵੱਤਾ ਸ਼ਾਸਨ

  • ਸਰੋਤ ਸਥਿਰਤਾ ਅਤੇ ਜਲ ਸੁਰੱਖਿਆ ਢਾਂਚਾ

  • ਪੇਂਡੂ ਪੀਣ ਵਾਲੇ ਪਾਣੀ ਦੀਆਂ ਪ੍ਰਣਾਲੀਆਂ ਵਿੱਚ ਡਿਜੀਟਲ ਡੇਟਾ ਗਵਰਨੈਂਸ

  • ਜਨਤਕ ਭਾਗੀਦਾਰੀ ਰਾਹੀਂ ਸਹਿਭਾਗੀ ਸ਼ਾਸਨ

  • ਸਮਰੱਥਾ ਨਿਰਮਾਣ ਢਾਂਚਾ

  • ਮਨੁੱਖੀ ਸੰਸਾਧਨ ਅਤੇ ਸਕਿੱਲਿੰਗ ਈਕੋਸਿਸਟਮ

  • ਜਲ ਸਪਲਾਈ ਯੋਜਨਾਵਾਂ ਦੀ ਸੰਚਾਲਨ ਅਤੇ ਵਿੱਤੀ ਸਥਿਰਤਾ

  • ਖੋਜ, ਨਵੀਨਤਾ ਅਤੇ ਗਿਆਨ ਈਕੋਸਿਸਟਮ

ਸੁਧਾਰ ਨਾਲ ਜੁੜਿਆ ਇਹ ਸਮਝੌਤਾ ਪੱਤਰ ਗ੍ਰਾਮ ਪੰਚਾਇਤ ਦੀ ਅਗਵਾਈ ਵਾਲੇ, ਸੇਵਾ ਅਧਾਰਿਤ ਅਤੇ ਪੇਂਡੂ ਜਲ ਸ਼ਾਸਨ ਦੇ ਭਾਈਚਾਰਕ ਕੇਂਦ੍ਰਿਤ ਮਾਡਲ ਨੂੰ ਲਾਜ਼ਮੀ ਬਣਾਉਂਦਾ ਹੈ। ਸਮਝੌਤੇ ਪੱਤਰ ਦੀ ਇੱਕ ਮੁੱਖ ਸ਼ਰਤ ਦੇ ਤੌਰ 'ਤੇ, ਪੂਰੀਆਂ ਹੋ ਚੁੱਕੀਆਂ ਪਾਈਪਾਂ ਵਾਲੀਆਂ ਜਲ ਸਪਲਾਈ ਸਕੀਮਾਂ ਨੂੰ ਰਸਮੀ ਤੌਰ 'ਤੇ "ਜਲ ਅਰਪਣ" ਪ੍ਰਕਿਰਿਆ ਰਾਹੀਂ ਗ੍ਰਾਮ ਪੰਚਾਇਤਾਂ/ਵੀਡਬਲਿਊਐੱਸਸੀ ਅਤੇ ਭਾਈਚਾਰੇ ਨੂੰ ਸੌਂਪ ਦਿੱਤਾ ਜਾਵੇਗਾ।

ਇਸ ਸਮਝੌਤੇ ਪੱਤਰ ਵਿੱਚ ਡੀਡੀਡਬਲਿਊਐੱਸ ਦੁਆਰਾ ਵਿਕਸਿਤ ਕੀਤੇ ਗਏ ਫੈਸਲੇ ਸਹਾਇਕ ਪ੍ਰਣਾਲੀ (ਡੀਐੱਸਐੱਸ) ਪਲੈਟਫਾਰਮ ਨੂੰ ਸੁਜਲਾਮ ਭਾਰਤ ਅਤੇ ਰਾਸ਼ਟਰੀ ਜਲ ਡੇਟਾਸੈਟਾਂ ਨਾਲ ਏਕੀਕ੍ਰਿਤ ਸਰੋਤ ਸਥਿਰਤਾ ਲਈ ਜ਼ਿਲ੍ਹਾ ਅਤੇ ਗ੍ਰਾਮ ਪੰਚਾਇਤ ਪੱਧਰਾਂ 'ਤੇ ਇੱਕ ਡਿਜੀਟਲ ਯੋਜਨਾਬੰਦੀ ਪਲੈਟਫਾਰਮ ਵਜੋਂ ਸੰਚਾਲਿਤ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਸਮਝੌਤੇ ਦੀਆਂ ਸ਼ਰਤਾਂ ਦੇ ਹਿੱਸੇ ਵਜੋਂ, ਪ੍ਰਤੀਕਿਰਿਆਵਾਂ ਨੂੰ ਰਿਕਾਰਡ ਕਰਨ ਅਤੇ ਮੇਰੀ ਪੰਚਾਇਤ ਐਪਲੀਕੇਸ਼ਨ ਰਾਹੀਂ ਨਾਗਰਿਕਾਂ ਨੂੰ ਨਤੀਜਿਆਂ ਨੂੰ ਪ੍ਰਤੀਬਿੰਬਤ ਕਰਨ ਲਈ ਗ੍ਰਾਮ ਪੰਚਾਇਤ ਪੱਧਰ 'ਤੇ ਜਲ ਸੇਵਾ ਮੁਲਾਂਕਣ ਕੀਤਾ ਜਾਵੇਗਾ। ਸਮਝੌਤਾ ਪੱਤਰ ਵਿੱਚ ਜਲ ਉਤਸਵ ਮਨਾਉਣ ਦੀ ਵੀ ਵਿਵਸਥਾ ਹੈ, ਜੋ ਕਿ ਤਿੰਨ ਪੱਧਰੀ ਸਾਲਾਨਾ ਮੁਹਿੰਮ ਹੈ ਜਿਸ ਵਿੱਚ ਰਾਸ਼ਟਰੀ ਪੱਧਰ 'ਤੇ ਜਲ ਮਹੋਤਸਵ, ਰਾਜ ਪੱਧਰ 'ਤੇ ਰਾਜ ਜਲ ਉਤਸਵ / ਨਦੀ ਉਤਸਵ ਅਤੇ ਗ੍ਰਾਮ ਪੰਚਾਇਤ ਪੱਧਰ 'ਤੇ ਲੋਕ ਜਲ ਉਤਸਵ ਸ਼ਾਮਲ ਹਨ। ਇਸ ਪਹਿਲ ਦੇ ਹਿੱਸੇ ਵਜੋਂ ਰਾਸ਼ਟਰੀ ਜਲ ਮਹੋਤਸਵ 2026 ਨੂੰ 8 ਮਾਰਚ 2026 ਨੂੰ ਦੇਸ਼ ਵਿਆਪੀ ਜਲ ਅਰਪਣ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ 22 ਮਾਰਚ 2026 (ਵਿਸ਼ਵ ਜਲ ਦਿਵਸ) ਨੂੰ ਸਮਾਪਤ ਹੋਵੇਗਾ। 11 ਮਾਰਚ 2026 ਨੂੰ ਆਯੋਜਿਤ ਰਾਸ਼ਟਰੀ ਸਮਾਗਮ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਸ਼ਾਮਲ ਹੋਏ ਸਨ।

ਜਲ ਜੀਵਨ ਮਿਸ਼ਨ ਦਾ ਦਸੰਬਰ 2028 ਤੱਕ ਦਾ ਵਿਸਥਾਰ, ਵਧੇ ਹੋਏ ਖਰਚੇ ਦੇ ਨਾਲ, ਕਾਰਜਸ਼ੀਲਤਾ, ਪਾਣੀ ਦੀ ਗੁਣਵੱਤਾ, ਸਥਿਰਤਾ ਅਤੇ ਭਾਈਚਾਰਕ ਮਾਲਕੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਯਕੀਨੀ ਸੇਵਾ ਪ੍ਰਦਾਨ ਕਰਨ ਵੱਲ ਪ੍ਰੋਗਰਾਮ ਦਾ ਉਦੇਸ਼ ਪੁਨਰਗਠਨ ਕਰਨਾ ਅਤੇ ਦਿਸ਼ਾ-ਨਿਰਦੇਸ਼ ਦੇਣਾ ਹੈ।

ਸੁਧਾਰ ਨਾਲ ਜੁੜਿਆ ਸਮਝੌਤਾ ਪੱਤਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਹਰੇਕ ਪੇਂਡੂ ਪਰਿਵਾਰ ਲਈ ਮਜ਼ਬੂਤ ​​ਭਾਈਚਾਰਕ ਭਾਗੀਦਾਰੀ (ਜਨ ਭਾਗੀਦਾਰੀ) ਰਾਹੀਂ ਅਤੇ ਪੇਂਡੂ ਜਲ ਸਪਲਾਈ ਪ੍ਰਣਾਲੀਆਂ ਦੇ ਟਿਕਾਊ ਸੰਚਾਲਨ ਅਤੇ ਰੱਖ-ਰਖਾਅ ਲਈ ਢਾਂਚਾਗਤ ਸੁਧਾਰ ਲਿਆ ਕੇ ਨਿਯਮਿਤ ਅਧਾਰ 'ਤੇ ਲੋੜੀਂਦੀ ਮਾਤਰਾ ਅਤੇ ਨਿਰਧਾਰਿਤ ਗੁਣਵੱਤਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਪਹੁੰਚ ਹੋਵੇ। ਇਸ ਨਾਲ ਪੇਂਡੂ ਭਾਈਚਾਰਿਆਂ ਦੇ ਜੀਵਨ ਪੱਧਰ ਵਿੱਚ ਵਾਧਾ ਹੋਵੇਗਾ ਅਤੇ ਵਿਕਸਿਤ ਭਾਰਤ @2047 ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੁੜੇ ਲੰਬੇ ਸਮੇਂ ਦੀ ਪਾਣੀ ਸੁਰੱਖਿਆ ਵਿੱਚ ਯੋਗਦਾਨ ਹੋਵੇਗਾ। 

 

***************

 

ਐੱਨਡੀ/ਏਕੇ


(Release ID: 2242785) ਵਿਜ਼ੀਟਰ ਕਾਊਂਟਰ : 7