ਗ੍ਰਹਿ ਮੰਤਰਾਲਾ
ਸਾਈਬਰ ਜਾਗਰੂਕਤਾ
Posted On:
17 MAR 2026 5:26PM by PIB Chandigarh
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਆਪਣੇ ਪ੍ਰਕਾਸ਼ਨ “ਕ੍ਰਾਈਮ ਇਨ ਇੰਡੀਆ” ਵਿੱਚ ਅਪਰਾਧਾਂ ਨਾਲ ਸਬੰਧਿਤ ਅੰਕੜੇ ਇਕੱਠੇ ਅਤੇ ਪ੍ਰਕਾਸ਼ਿਤ ਕਰਦਾ ਹੈ। ਐੱਨਸੀਆਰਬੀ ਦੁਆਰਾ ਨਵੀਨਤਮ ਪ੍ਰਕਾਸ਼ਿਤ ਰਿਪੋਰਟ ਵਰ੍ਹੇ 2023 ਦੀ ਹੈ। ਐੱਨਸੀਆਰਬੀ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ, 2021 ਤੋਂ 2023 ਦੇ ਦੌਰਾਨ ਸਾਈਬਰ ਅਪਰਾਧਾਂ (ਜਿਨ੍ਹਾਂ ਵਿੱਚ ਸੰਚਾਰ ਉਪਕਰਣਾਂ ਦੀ ਵਰਤੋਂ ਮੱਧਮ/ਟੀਚੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ) ਦੇ ਤਹਿਤ ਦਰਜ ਮਾਮਲਿਆਂ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵੇਰਵੇ ਅਨੁਬੰਧ ਵਿੱਚ ਦਿੱਤੇ ਗਏ ਹਨ।
ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੇ ਅਨੁਸਾਰ, ‘ਪੁਲਿਸְ’ ਅਤੇ ‘ਜਨਤਕ ਵਿਵਸਥਾ’ ਰਾਜ ਦੇ ਵਿਸ਼ੇ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਐੱਲਈਏ) ਰਾਹੀਂ ਅਪਰਾਧਾਂ ਦੀ ਰੋਕਥਾਮ, ਪਤਾ ਲਗਾਉਣ, ਜਾਂਚ ਅਤੇ ਮੁੱਕਦਮਾ ਚਲਾਏ, ਜਿਸ ਵਿੱਚ ਸਾਈਬਰ ਕ੍ਰਾਈਮ ਵੀ ਸ਼ਾਮਲ ਹੈ। ਕੇਂਦਰ ਸਰਕਾਰ, ਐੱਲਈਏ ਦੀ ਸਮਰੱਥਾ ਨਿਰਮਾਣ ਲਈ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸਲਾਹ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਦੀ ਹੈ।
ਦੇਸ਼ ਵਿੱਚ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਸੂਚਨਾ ਤਕਨਾਲੋਜੀ ਐਕਟ, 2000, ਭਾਰਤੀ ਨਯਾਯ ਸੰਹਿਤਾ, 2023 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦਾ ਸੁਰੱਖਿਆ ਐਕਟ, 2012 (ਪਾਕਸੋ ਐਕਟ) ਦੇ ਤਹਿਤ ਕਾਫੀ ਪ੍ਰਾਵਧਾਨ ਉਪਲਬਧ ਹਨ।
ਸਾਈਬਰ ਅਪਰਾਧਾਂ ਨਾਲ ਵਿਆਪਕ ਅਤੇ ਤਾਲਮੇਲ ਵਾਲੇ ਢੰਗ ਨਾਲ ਨਜਿੱਠਣ ਵਾਲੀ ਵਿਧੀ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਇਲਾਵਾ ਹੇਠ ਲਿਖੇ ਸ਼ਾਮਲ ਹਨ:
ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਸਾਰੇ ਤਰ੍ਹਾਂ ਦੇ ਸਾਈਬਰ ਅਪਰਾਧਾਂ ਨਾਲ ਤਾਲਮੇਲ ਅਤੇ ਵਿਆਪਕ ਤੌਰ ‘ਤੇ ਨਜਿੱਠਣ ਲਈ ਇੱਕ ਸਬੰਧਿਤ ਦਫ਼ਤਰ ਦੇ ਰੂਪ ਵਿੱਚ ‘ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਦੀ ਸਥਾਪਨਾ ਕੀਤੀ ਹੈ।
ਆਈ4ਸੀ ਦੇ ਤਹਿਤ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ’ (ਐੱਨਸੀਆਰਪੀ) (https://cybercrime.gov.in) ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਆਮ ਨਾਗਰਿਕ ਹਰ ਤਰ੍ਹਾਂ ਦੇ ਸਾਈਬਰ ਅਪਰਾਧਾਂ ਦੀ ਰਿਪੋਰਟ ਕਰ ਸਕਣ, ਜਿਸ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਵਿਰੁੱਧ ਸਾਈਬਰ ਅਪਰਾਧਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਐੱਨਸੀਆਰਪੀ ਪੋਰਟਲ ‘ਤੇ ਦਰਜ ਸਾਈਬਰ ਅਪਰਾਧ ਦੀਆਂ ਘਟਨਾਵਾਂ ਨੂੰ ਐੱਫਆਈਆਰ ਵਿੱਚ ਬਦਲ ਕੇ ਅਤੇ ਉਸ ਤੋਂ ਬਾਅਦ ਦੀ ਕਾਰਵਾਈ, ਯਾਨੀ ਚਾਰਜਸ਼ੀਟ ਦਾਇਰ ਕਰਨਾ, ਗ੍ਰਿਫਤਾਰੀ ਅਤੇ ਸ਼ਿਕਾਇਤਾਂ ਦਾ ਸਮਾਧਾਨ, ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕਾਨੂੰਨ ਦੇ ਪ੍ਰਾਵਧਾਨਾਂ ਦੇ ਅਨੁਸਾਰ ਕੀਤਾ ਜਾਂਦਾ ਹੈ।
ਵਿੱਤੀ ਧੋਖਾਧੜੀ ਦੀ ਤੁਰੰਤ ਸ਼ਿਕਾਇਤ ਕਰਨ ਅਤੇ ਧੋਖੇਬਾਜ਼ਾਂ ਦੁਆਰਾ ਫੰਡਾਂ ਦੀ ਹੇਰਾਫੇਰੀ ਨੂੰ ਰੋਕਣ ਲਈ, ਆਈ4ਸੀ ਦੇ ਤਹਿਤ 2021 ਵਿੱਚ ‘ਸਿਟੀਜ਼ਨ ਫਾਈਨੈਂਸ਼ੀਅਲ ਸਾਈਬਰ ਫ੍ਰੌਡ ਰਿਪੋਰਟਿੰਗ ਐਂਡ ਮੈਨਜਮੈਂਟ ਸਿਸਟਮ’ (ਸੀਐੱਫਸੀਐੱਫਆਰਐੱਮਐੱਸ) ਦੀ ਸ਼ੁਰੂਆਤ ਕੀਤੀ ਗਈ। ਆਈ4ਸੀ ਦੁਆਰਾ ਸੰਚਾਲਿਤ ਸੀਐੱਫਸੀਐੱਫਆਰਐੱਮਐੱਸ ਦੇ ਅਨੁਸਾਰ, ਮਿਤੀ 31.01.2026 ਤੱਕ 24.65 ਲੱਖ ਤੋਂ ਵੱਧ ਸ਼ਿਕਾਇਤਾਂ ਵਿੱਚ 8,690 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸੁਰੱਖਿਅਤ ਕੀਤੀ ਗਈ ਹੈ। ਔਨਲਾਈਨ ਸਾਈਬਰ ਸ਼ਿਕਾਇਤਾਂ ਦਰਜ ਕਰਨ ਵਿੱਚ ਸਹਾਇਤਾ ਲਈ ਇੱਕ ਟੋਲ-ਫ੍ਰੀ ਹੈਲਪਲਾਈਨ ਨੰਬਰ ‘1930’ ਸ਼ੁਰੂ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ 02 ਜਨਵਰੀ 2026 ਨੂੰ ਇੱਕ ਵਿਆਪਕ ਸਟੈਂਡਰਡ ਓਪਰੇਟਿੰਗ ਸਿਸਟਮ (ਐੱਸਓਪੀ) ਜਾਰੀ ਕੀਤੀ ਹੈ। ਇਹ ਐੱਨਸੀਆਰਪੀ ਪੋਰਟਲ ਅਤੇ ਸੀਐੱਫਸੀਐੱਫਆਰਐੱਮਐੱਸ ਰਾਹੀਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਸਮਾਨ, ਪੀੜ੍ਹਤ-ਕੇਂਦ੍ਰਿਤ ਢਾਂਚਾ ਪ੍ਰਦਾਨ ਕਰਦੀ ਹੈ। ਐੱਨਸੀਆਰਪੀ-ਸੀਐੱਫਸੀਐੱਫਆਰਐੱਮਐੱਸ ਦੇ ਲਈ ਸਟੈਂਡਰਡ ਓਪਰੇਟਿੰਗ ਸਿਸਟਮ (ਐੱਸਓਪੀ) ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ ਸਮਰਪਿਤ ਤਾਲਮੇਲ ਵਿਧੀ ਦਾ ਫਾਰਮੈਟ ਦਿੱਤਾ ਗਿਆ ਹੈ, ਵਿਸ਼ੇਸ਼ ਤੌਰ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ, ਜਿਨ੍ਹਾਂ ਦੀ ਪੁਲਿਸ ਏਜੰਸੀਆਂ ਇਸ ਪ੍ਰਣਾਲੀ ਵਿੱਚ ਅਨਿੱਖੜਵੇਂ ਹਿਤਧਾਰਕ ਹਨ।
ਕੇਂਦਰ ਸਰਕਾਰ ਨੇ ਸਾਈਬਰ ਕ੍ਰਾਈਮ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਹੋਰ ਗੱਲਾਂ ਤੋਂ ਇਲਾਵਾ ਹੇਠ ਲਿਖਿਆਂ ਸ਼ਾਮਲ ਹਨ:-
ਮਾਣਯੋਗ ਪ੍ਰਧਾਨ ਮੰਤਰੀ ਨੇ 27.10.2024 ਨੂੰ ਮਾਸਿਕ ਪ੍ਰੋਗਰਾਮ “ਮਨ ਕੀ ਬਾਤ” ਵਿੱਚ ਡਿਜੀਟਲ ਅਰੈਸਟ ਬਾਰੇ ਗੱਲ ਕੀਤੀ ਅਤੇ ਨਾਗਰਿਕਾਂ ਨੂੰ ਇਸ ਤੋਂ ਜਾਣੂ ਕਰਵਾਇਆ।
ਆਕਾਸ਼ਵਾਣੀ, ਨਵੀਂ ਦਿੱਲੀ ਦੁਆਰਾ 28.10.2024 ਨੂੰ ਡਿਜੀਟਲ ਅਰੈਸਟ ‘ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਕਾਲਰ ਟਿਊਨ ਅਭਿਆਨ: ਆਈ4ਸੀ ਨੇ ਦੂਰਸੰਚਾਰ ਵਿਭਾਗ (ਡੀਓਟੀ) ਦੇ ਸਹਿਯੋਗ ਨਾਲ ਸਾਈਬਰ ਕ੍ਰਾਈਮ ਬਾਰੇ ਜਾਗਰੂਕਤਾ ਵਧਾਉਣ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਅਤੇ ਐੱਨਆਰਸੀਪੀ ਪੋਰਟਲ ਨੂੰ ਹੁਲਾਰਾ ਦੇਣ ਲਈ 19.12.2024 ਤੋਂ ਇੱਕ ਕਾਲਰ ਟਿਊਨ ਅਭਿਆਨ ਸ਼ੁਰੂ ਕੀਤਾ ਹੈ।
ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੁਆਰਾ ਅੰਗ੍ਰੇਜ਼ੀ, ਹਿੰਦੀ ਅਤੇ 10 ਖੇਤਰੀ ਭਾਸ਼ਾਵਾਂ ਵਿੱਚ ਵੀ ਕਾਲਰ ਟਿਊਨ ਪ੍ਰਸਾਰਿਤ ਕੀਤੀ ਜਾ ਰਹੀ ਹੈ। ਕਾਲਰ ਟਿਊਨ ਦੇ 6 ਸੰਸਕਰਣ ਪਲੇਅ ਕੀਤੇ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਤਰੀਕਿਆਂ ਨੂੰ ਦਰਸਾਇਆ ਗਿਆ, ਜਿਵੇਂ ਕਿ ਡਿਜੀਟਲ ਅਰੈਸਟ, ਨਿਵੇਸ਼ ਘੁਟਾਲਾ, ਮਾਲਵੇਅਰ, ਜਾਅਲੀ ਲੋਨ ਐਪ ਅਤੇ ਜਾਅਲੀ ਸੋਸ਼ਲ ਮੀਡੀਆ ਇਸ਼ਤਿਹਾਰ ਆਦਿ।
ਕੇਂਦਰ ਸਰਕਾਰ ਨੇ ਡਿਜੀਟਲ ਅਰੈਸਟ ਧੋਖਾਧੜੀ ‘ਤੇ ਇੱਕ ਵਿਆਪਕ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿੱਚ ਹੋਰ ਗੱਲਾਂ ਦੇ ਇਲਾਵਾ, ਸਮਾਚਾਰ ਪੱਤਰਾਂ ਵਿੱਚ ਇਸ਼ਤਿਹਾਰ, ਦਿੱਲੀ ਮੈਟਰੋ ਵਿੱਚ ਐਲਾਨ, ਵਿਸ਼ੇਸ਼ ਪੋਸਟ ਬਣਾਉਣ ਲਈ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀ ਵਰਤੋਂ, ਪ੍ਰਸਾਰ ਭਾਰਤੀ ਅਤੇ ਇਲੈਕਟ੍ਰੌਨਿਕ ਮੀਡੀਆ ਰਾਹੀਂ ਅਭਿਆਨ, ਜਿਸ ਵਿੱਚ ਆਕਾਸ਼ਵਾਣੀ ‘ਤੇ ਵਿਸ਼ੇਸ਼ ਪ੍ਰੋਗਰਾਮ ਵੀ ਸ਼ਾਮਲ ਹਨ।
ਡੀਡੀ ਨਿਊਜ਼ ਨਾਲ ਸਾਂਝੇਦਾਰੀ ਵਿੱਚ, ਆਈ4ਸੀ ਨੇ 19 ਜੁਲਾਈ 2025 ਤੋਂ 52 ਹਫ਼ਤਿਆਂ ਤੱਕ ਚਲਣ ਵਾਲੇ ਵੀਕਲੀ ਸ਼ੋਅ ਸਾਈਬਰ-ਅਲਰਟ ਰਾਹੀਂ ਸਾਈਬਰ ਕ੍ਰਾਈਮ ਜਾਗਰੂਕਤਾ ਅਭਿਆਨ ਚਲਾਇਆ ਹੈ।
ਸਾਈਬਰ ਅਪਰਾਧ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ, ਕੇਂਦਰ ਸਰਕਾਰ ਨੇ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹੋਰ ਗੱਲਾਂ ਤੋਂ ਇਲਾਵਾ, ਐੱਸਐੱਮਐੱਸ ਦੁਆਰਾ ਸੰਦੇਸ਼ਾਂ ਦਾ ਪ੍ਰਸਾਰ, ਆਈ4ਸੀ ਸੋਸ਼ਲ ਮੀਡੀਆ ਅਕਾਊਂਟ ਯਾਨੀ ਐਕਸ (ਪਹਿਲਾਂ ਟਵਿੱਟਰ) (@CyberDost) ਅਤੇ ਫੇਸਬੁੱਕ (CyberDostI4C), ਇੰਸਟਾਗ੍ਰਾਮ (CyberDostI4C), ਟੈਲੀਗ੍ਰਾਮ (cyberdosti4c), ਐੱਸਐੱਮਐੱਸ ਅਭਿਆਨ, ਟੀਵੀ ਅਭਿਆਨ, ਰੇਡੀਓ ਅਭਿਆਨ, ਸਕੂਲ ਅਭਿਆਨ, ਸਿਨੇਮਾ ਹਾਲ ਵਿੱਚ ਇਸ਼ਤਿਹਾਰ, ਸੈਲੀਬ੍ਰੇਟੀ ਸਮਰਥਨ, ਆਈਪੀਐੱਲ ਅਭਿਆਨ, ਕੁੰਭ ਮੇਲਾ 2025 ਅਤੇ ਸੂਰਜ ਕੁੰਡ ਮੇਲਾ 2025 ਦੌਰਾਨ ਅਭਿਆਨ, ਕਈ ਮਾਧਿਅਮਾਂ ਵਿੱਚ ਪ੍ਰਚਾਰ ਲਈ MyGov ਨੂੰ ਸ਼ਾਮਲ ਕਰਨਾ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ ਅਤੇ ਜਾਗਰੂਕਤਾ ਹਫ਼ਤਿਆਂ ਦਾ ਆਯੋਜਨ, ਕਿਸ਼ੋਰਾਂ/ਵਿਦਿਆਰਥੀਆਂ ਦੇ ਲਈ ਹੈਂਡਬੁੱਕ ਪ੍ਰਕਾਸ਼ਿਤ ਕਰਨਾ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ‘ਤੇ ਡਿਜੀਟਲ ਡਿਸਪਲੇ ਲਗਾਉਣਾ ਆਦਿ ਸ਼ਾਮਲ ਹਨ।
ਅਨੁਬੰਧ
2021-2023 ਦੌਰਾਨ ਸਾਈਬਰ ਅਪਰਾਧਾਂ ਤਹਿਤ ਦਰਜ ਕੀਤੇ ਗਏ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਮਾਮਲੇ
|
ਐੱਸਐੱਲ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
2021
|
2022
|
2023
|
|
1
|
ਆਂਧਰਾ ਪ੍ਰਦੇਸ਼
|
1875
|
2341
|
2341
|
|
2
|
ਅਰੁਣਾਚਲ ਪ੍ਰਦੇਸ਼
|
47
|
14
|
24
|
|
3
|
ਅਸਾਮ
|
4846
|
1733
|
909
|
|
4
|
ਬਿਹਾਰ
|
1413
|
1621
|
4450
|
|
5
|
ਛੱਤੀਸਗੜ੍ਹ
|
352
|
439
|
473
|
|
6
|
ਗੋਆ
|
36
|
90
|
86
|
|
7
|
ਗੁਜਰਾਤ
|
1536
|
1417
|
1995
|
|
8
|
ਹਰਿਆਣਾ
|
622
|
681
|
751
|
|
9
|
ਹਿਮਾਚਲ ਪ੍ਰਦੇਸ਼
|
70
|
77
|
127
|
|
10
|
ਝਾਰਖੰਡ
|
953
|
967
|
1079
|
|
11
|
ਕਰਨਾਟਕ
|
8136
|
12556
|
21889
|
|
12
|
ਕੇਰਲ
|
626
|
773
|
3295
|
|
13
|
ਮੱਧ ਪ੍ਰਦੇਸ਼
|
589
|
826
|
685
|
|
14
|
ਮਹਾਰਾਸ਼ਟਰ
|
5562
|
8249
|
8103
|
|
15
|
ਮਣੀਪੁਰ
|
67
|
18
|
3
|
|
16
|
ਮੇਘਾਲਿਆ
|
107
|
75
|
64
|
|
17
|
ਮਿਜ਼ੋਰਮ
|
30
|
1
|
31
|
|
18
|
ਨਾਗਾਲੈਂਡ
|
8
|
4
|
2
|
|
19
|
ਓਡੀਸ਼ਾ
|
2037
|
1983
|
2348
|
|
20
|
ਪੰਜਾਬ
|
551
|
697
|
511
|
|
21
|
ਰਾਜਸਥਾਨ
|
1504
|
1833
|
2435
|
|
22
|
ਸਿੱਕਮ
|
0
|
26
|
12
|
|
23
|
ਤਮਿਲ ਨਾਡੂ
|
1076
|
2082
|
4121
|
|
24
|
ਤੇਲੰਗਾਨਾ
|
10303
|
15297
|
18236
|
|
25
|
ਤ੍ਰਿਪੁਰਾ
|
24
|
30
|
36
|
|
26
|
ਉੱਤਰ ਪ੍ਰਦੇਸ਼
|
8829
|
10117
|
10794
|
|
27
|
ਉੱਤਰਾਖੰਡ
|
718
|
559
|
494
|
|
28
|
ਪੱਛਮ ਬੰਗਾਲ
|
513
|
401
|
309
|
|
|
ਕੁੱਲ ਰਾਜ ((S)
|
52430
|
64907
|
85603
|
|
29
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡ
|
8
|
28
|
47
|
|
30
|
ਚੰਡੀਗੜ੍ਹ
|
15
|
27
|
23
|
|
31
|
ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ
|
5
|
5
|
6
|
|
32
|
ਦਿੱਲੀ
|
356
|
685
|
407
|
|
33
|
ਜੰਮੂ ਅਤੇ ਕਸ਼ਮੀਰ
|
154
|
173
|
185
|
|
34
|
ਲੱਦਾਖ
|
5
|
3
|
1
|
|
35
|
ਲਕਸ਼ਦ੍ਵੀਪ
|
1
|
1
|
1
|
|
36
|
ਪੁਡੂਚੇਰੀ
|
0
|
64
|
147
|
|
|
ਕੁੱਲ ਯੂਟੀ (ਐੱਸ)
|
544
|
986
|
817
|
|
|
ਕੁੱਲ (ਸਾਰਾ ਭਾਰਤ)
|
52974
|
65893
|
86420
|
ਸਰੋਤ: ਐੱਨਸੀਆਰਬੀ ਦੁਆਰਾ ਪ੍ਰਕਾਸ਼ਿਤ ‘ਕ੍ਰਾਈਮ ਇਨ ਇੰਡੀਆ’
ਇਹ ਜਾਣਕਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਕੇ/ਪੀਆਰ/ਪੀਐੱਸ
(Release ID: 2241866)
ਵਿਜ਼ੀਟਰ ਕਾਊਂਟਰ : 6