ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
ਨੈਸ਼ਨਲ ਹਿਊਮਨ ਰਾਈਟ ਕਮਿਸ਼ਨ (ਐੱਨਐੱਚਆਰਸੀ) ਨੇ ਹਰਿਆਣਾ ਦੇ ਗੁਰਗ੍ਰਾਮ ਜ਼ਿਲ੍ਹੇ ਦੇ ਬਿਲਾਸਪੁਰ ਖੇਤਰ ਦੇ ਕੋਲ ਇੱਕ ਨਿਰਮਾਣ ਅਧੀਨ ਸਥਾਨ ‘ਤੇ ਕੰਧ ਡਿੱਗਣ ਨਾਲ ਸੱਤ ਮਜ਼ਦੂਰਾਂ ਦੀ ਮੌਤ ਅਤੇ ਤਿੰਨ ਹੋਰ ਦੇ ਜ਼ਖਮੀ ਹੋਣ ਦੀ ਘਟਨਾ ਦਾ ਖੁਦ ਨੋਟਿਸ ਲਿਆ ਹੈ
ਰਾਜ ਦੇ ਮੁੱਖ ਸੱਕਤਰ ਅਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤੇ ਦੇ ਅੰਦਰ ਇਸ ਮਾਮਲੇ ‘ਤੇ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ
ਰਿਪੋਰਟ ਵਿੱਚ ਜ਼ਖਮੀ ਵਿਅਕਤੀਆਂ ਦੀ ਸਿਹਤ ਦੀ ਸਥਿਤੀ, ਜਾਂਚ ਅਤੇ ਮ੍ਰਿਤਕ ਅਤੇ ਜ਼ਖਮੀ ਵਿਅਕਤੀਆਂ ਦੇ ਪਰਿਜਨਾਂ ਨੂੰ ਦਿੱਤੇ ਗਏ ਮੁਆਵਜ਼ੇ (ਜੇਕਰ ਕੋਈ ਹੋਵੇ) ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ
Posted On:
13 MAR 2026 12:29PM by PIB Chandigarh
ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (ਐੱਨਐੱਚਆਰਸੀ) ਭਾਰਤ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ, ਜਿਨ੍ਹਾਂ ਵਿੱਚ 9 ਮਾਰਚ 2026 ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਬਿਲਾਸਪੁਰ ਖੇਤਰ ਦੇ ਕੋਲ ਇੱਕ ਨਿਰਮਾਣ ਅਧੀਨ ਸਥਾਨ ‘ਤੇ ਕੰਧ ਡਿੱਗਣ ਨਾਲ ਘੱਟ ਤੋਂ ਘੱਟ ਸੱਤ ਮਜ਼ਦੂਰਾਂ ਦੀ ਮੌਤ ਅਤੇ ਤਿੰਨ ਹੋਰ ਦੇ ਜ਼ਖਮੀ ਹੋਣ ਦਾ ਜ਼ਿਕਰ ਹੈ। ਖਬਰਾਂ ਦੇ ਅਨੁਸਾਰ, ਲਗਭਗ 10 ਹੋਰ ਮਜ਼ਦੂਰਾਂ ਦੇ ਮਲਬੇ ਦੇ ਹੇਠਾਂ ਫਸੇ ਹੋਣ ਦਾ ਸ਼ੱਕ ਹੈ। ਇਹ ਘਟਨਾ ਉਸ ਸਥਾਨ ‘ਤੇ ਹੋਈ ਜਿੱਥੇ ਇੱਕ ਆਗਾਮੀ ਰਿਹਾਇਸ਼ੀ ਪ੍ਰੋਜੈਕਟ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਕਮਿਸ਼ਨ ਨੇ ਪਾਇਆ ਹੈ ਕਿ ਸਮਾਚਾਰ ਰਿਪੋਰਟ ਵਿੱਚ ਲਿਖਿਤ ਤੱਥ, ਜੇਕਰ ਸੱਤ ਹਨ, ਤਾਂ ਪੀੜ੍ਹਤਾਂ ਦੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਮੁੱਦਾ ਬਣਦਾ ਹੈ। ਅੰਤ ਵਿੱਚ ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਅਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤੇ ਦੇ ਅੰਦਰ ਇਸ ਮਾਮਲੇ ‘ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਰਿਪੋਰਟ ਵਿੱਚ ਜ਼ਖਮੀ ਵਿਅਕਤੀਆਂ ਦੀ ਸਿਹਤ ਦੀ ਸਥਿਤੀ,ਜਾਂਚ ਅਤੇ ਮ੍ਰਿਤਕ ਅਤੇ ਜ਼ਖਮੀ ਵਿਅਕਤੀਆਂ ਦੇ ਪਰਿਜਨਾਂ ਨੂੰ ਦਿੱਤੇ ਗਏ ਮੁਆਵਜ਼ੇ (ਜੇਕਰ ਕੋਈ ਹੋਵੇ) ਦਾ ਵੇਰਵਾ ਸ਼ਾਮਲ ਹੋਣਾ ਚਾਹੀਦਾ ਹੈ।
10 ਮਾਰਚ 2026 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਅਨੁਸਾਰ, ਪੁਲਿਸ ਦੇ ਨਾਲ-ਨਾਲ ਸਿਵਿਲ ਡਿਫੈਂਸ ਟੀਮਾਂ, ਬਚਾਅ ਕਰਮਚਾਰੀ, ਫਾਇਰ ਫਾਈਟਰ ਅਤੇ ਸਟੇਟ ਡਿਜ਼ਾਸਟਰ ਰਿਸਪਾੰਸ ਫੋਰਸ ਦੇ ਕਰਮਚਾਰੀਆਂ ਸਮੇਤ ਹੋਰ ਏਜੰਸੀਆਂ ਮਲਬੇ ਦੇ ਹੇਠਾ ਫਸੇ ਮਜ਼ਦੂਰਾਂ ਦੀ ਖੋਜ ਕਰ ਰਹੀਆਂ ਸਨ।
************
ਐੱਨਐੱਸਕੇ/ਬਲਜੀਤ
(Release ID: 2239832)
ਵਿਜ਼ੀਟਰ ਕਾਊਂਟਰ : 2