ਆਯੂਸ਼
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਏਆਈਆਈਏ ਗੋਆ ਨੇ ਮਰੀਜ਼ਾਂ ਦੇ ਹਿਤ ਲਈ ਸਪੈਸ਼ਲ ਹੈਲਥ ਕੇਅਰ ਸਰਵਿਸਿਸ ਦਾ ਉਦਘਾਟਨ ਕੀਤਾ
ਮੁੱਖ ਮੰਤਰੀ ਨੇ ਕੈਂਸਰ ਖੋਜ ਕੇਂਦਰ, ਕੇਂਦਰੀ ਖੋਜ ਪ੍ਰਯੋਗਸ਼ਾਲਾਵਾਂ, ਫਾਰਮੇਸੀ ਅਤੇ ਹੋਰ ਸੁਵਿਧਾਵਾਂ ਲਈ ਏਆਈਆਈਏ ਗੋਆ ਕੈਂਪਸ ਦੇ ਵਿਸਥਾਰ ਦਾ ਐਲਾਨ ਕੀਤਾ
ਏਆਈਆਈਏ ਗੋਆ ਵਿੱਚ ਨਵੀਆਂ ਸਹੂਲਤਾਂ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਏਗੀ ਅਤੇ ਵਿਸ਼ੇਸ਼ ਆਯੁਰਵੈਦਿਕ ਇਲਾਜਾਂ ਤੱਕ ਪਹੁੰਚ ਵਧਾਏਗੀ: ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ
ਆਯੁਸ਼ ਮੰਤਰਾਲਾ ਦੇਸ਼ ਭਰ ਵਿੱਚ ਆਯੁਰਵੇਦ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ: ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ
Posted On:
08 MAR 2026 4:47PM by PIB Chandigarh
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ, ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਗੋਆ ਨੇ ਮਰੀਜ਼ਾਂ ਦੀ ਦੇਖਭਾਲ ਨੂੰ ਮਜ਼ਬੂਤ ਕਰਨ ਅਤੇ ਵਿਸ਼ੇਸ਼ ਆਯੁਰਵੇਦਿਕ ਸੇਵਾਵਾਂ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਕਈ ਵਿਸ਼ੇਸ਼ ਹੈਲਥ ਕੇਅਰ ਸਹੂਲਤਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਸਹੂਲਤਾਂ ਦਾ ਉਦਘਾਟਨ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਨੇ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪ ਰਾਓ ਜਾਧਵ, ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਿਆ ਰਾਜੇਸ਼ ਕੋਟੇਚਾ (Shri Vaidya Rajesh Kotecha), ਏਆਈਆਈਏ ਦੇ ਡਾਇਰੈਕਟਰ (ਇੰਚਾਰਜ) ਪ੍ਰੋਫੈਸਰ (ਵੈਦਿਆ) ਪੀ.ਕੇ. ਪ੍ਰਜਾਪਤੀ, ਏਆਈਆਈਏ ਗੋਆ ਦੀ ਡੀਨ ਪ੍ਰੋਫੈਸਰ (ਡਾ.) ਸੁਜਾਤਾ ਕਦਮ ਅਤੇ ਸੰਸਥਾ ਦੇ ਹੋਰ ਸੀਨੀਅਰ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ।
ਨਵੀਆਂ ਉਦਘਾਟਨ ਕੀਤੀਆਂ ਗਈਆਂ ਸਹੂਲਤਾਂ ਦਾ ਉਦੇਸ਼ ਹੈਲਥ ਕੇਅਰ ਦੀ ਪਹੁੰਚ ਨੂੰ ਵਧਾਉਣਾ ਅਤੇ ਮਰੀਜ਼ਾਂ ਨੂੰ ਉੱਨਤ ਆਯੁਰਵੈਦਿਕ ਇਲਾਜ ਸੇਵਾਵਾਂ ਪ੍ਰਦਾਨ ਕਰਨਾ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ, "ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ AIIA ਵਿਖੇ 100 ਅੰਡਰਗ੍ਰੈਜੁਏਟ ਸੀਟਾਂ ਵਿੱਚੋਂ 50 ਪ੍ਰਤੀਸ਼ਤ ਸੀਟਾਂ ਗੋਆ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ। AIIA ਗੋਆ ਆਧੁਨਿਕ ਹੈਲਥ ਕੇਅਰ ਦੇ ਨਾਲ-ਨਾਲ ਰਵਾਇਤੀ ਡਾਕਟਰੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। AIIA ਗੋਆ ਵਿਖੇ ਇਨ੍ਹਾਂ ਸਹੂਲਤਾਂ ਦੇ ਉਦਘਾਟਨ ਨਾਲ ਮਰੀਜ਼ਾਂ ਦੀ ਦੇਖਭਾਲ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਵਿਸ਼ੇਸ਼ ਆਯੁਰਵੈਦਿਕ ਇਲਾਜਾਂ ਤੱਕ ਵਿਆਪਕ ਪਹੁੰਚ ਹਾਸਲ ਹੋਵੇਗੀ।"
ਮੁੱਖ ਮੰਤਰੀ ਨੇ ਏਆਈਆਈਏ ਗੋਆ ਕੈਂਪਸ ਦੇ ਵਿਸਥਾਰ ਦਾ ਵੀ ਐਲਾਨ ਕੀਤਾ, ਜਿਸ ਵਿੱਚ ਇੱਕ ਕੈਂਸਰ ਖੋਜ ਕੇਂਦਰ, ਕੇਂਦਰੀ ਖੋਜ ਪ੍ਰਯੋਗਸ਼ਾਲਾਵਾਂ, ਫਾਰਮੇਸੀ ਅਤੇ ਹੋਰ ਉੱਨਤ ਸਹੂਲਤਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦੇ ਲਈ ਉਨ੍ਹਾਂ ਨੇ ਏਆਈਆਈਏ ਗੋਆ ਨੂੰ ਵਾਧੂ 50 ਏਕੜ ਜ਼ਮੀਨ ਅਲਾਟ ਕਰਨ ਦਾ ਭਰੋਸਾ ਦਿੱਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਤਾਪਰਾਓ ਜਾਧਵ ਨੇ ਆਯੁਰਵੇਦ ਦੇ ਪ੍ਰਸਾਰ ਲਈ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੱਤਾ ਅਤੇ ਕਿਹਾ, "ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਯੁਸ਼ ਮੰਤਰਾਲਾ ਦੇਸ਼ ਭਰ ਵਿੱਚ ਆਯੁਰਵੇਦ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਏਆਈਆਈਏ ਗੋਆ ਵਿੱਚ ਨਵੀਆਂ ਸਹੂਲਤਾਂ ਸੰਪੂਰਨ ਹੈਲਥ ਕੇਅਰ ਪ੍ਰਦਾਨ ਕਰਨ ਵਿੱਚ ਹੋਰ ਵਧੇਰੇ ਸਹਿਯੋਗ ਕਰਨਗੀਆਂ ਅਤੇ ਏਕੀਕ੍ਰਿਤ ਇਲਾਜ ਪਹੁੰਚਾਂ ਰਾਹੀਂ ਮਰੀਜ਼ਾਂ ਨੂੰ ਲਾਭ ਪਹੁੰਚਾਉਣਗੀਆਂ।"
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ ਆਯੁਰਵੇਦ ਦੀ ਵਧਦੀ ਵਿਸ਼ਵ-ਵਿਆਪੀ ਮਾਨਤਾ ਨੂੰ ਉਜਾਗਰ ਕਰਦੇ ਹੋਏ ਕਿਹਾ, "ਏਆਈਆਈਏ ਆਯੁਰਵੇਦ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਏਆਈਆਈਏ ਗੋਆ ਵਿਖੇ ਇਨ੍ਹਾਂ ਸਹੂਲਤਾਂ ਦੇ ਜੁੜ੍ਹਨ ਨਾਲ ਸਬੂਤ-ਅਧਾਰਿਤ ਆਯੁਰਵੇਦ ਅਤੇ ਏਕੀਕ੍ਰਿਤ ਦਵਾਈ ਨੂੰ ਹੁਲਾਰਾ ਦਿੰਦੇ ਹੋਏ ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਸੰਸਥਾ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ ।"
ਏਆਈਆਈਏ ਦੇ ਡਾਇਰੈਕਟਰ (ਇੰਚਾਰਜ) ਪ੍ਰੋਫੈਸਰ (ਵੈਦ) ਪੀ.ਕੇ. ਪ੍ਰਜਾਪਤੀ ਨੇ ਵੀ ਨਵੀਆਂ ਸਹੂਲਤਾਂ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ, "ਏਆਈਆਈਏ ਗੋਆ ਵਿਖੇ ਇਨ੍ਹਾਂ ਵਿਸ਼ੇਸ਼ ਇਕਾਈਆਂ ਦਾ ਉਦਘਾਟਨ ਮਰੀਜ਼-ਕੇਂਦ੍ਰਿਤ ਆਯੁਰਵੈਦਿਕ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਸਹੂਲਤਾਂ ਸਾਨੂੰ ਵਿਆਪਕ ਇਲਾਜ ਪ੍ਰਦਾਨ ਕਰਨ, ਰੋਕਥਾਮ ਸਿਹਤ ਸੰਭਾਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਮਰੀਜ਼ਾਂ ਲਈ ਉਪਲਬਧ ਸੇਵਾਵਾਂ ਦੀ ਗੁਣਵੱਤਾ ਵਧਾਉਣ ਵਿੱਚ ਯੋਗ ਬਣਾਉਣਗੀਆਂ।"
ਏਆਈਆਈਏ ਗੋਆ ਦੇ ਡੀਨ, ਪ੍ਰੋਫੈਸਰ (ਡਾ.) ਸੁਜਾਤਾ ਕਦਮ ਨੇ ਨਵੇਂ ਉਦਘਾਟਨ ਕੀਤੇ ਗਏ ਇਕਾਈਆਂ ਦੇ ਅਕਾਦਮਿਕ ਅਤੇ ਕਲੀਨਿਕਲ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਇਨ੍ਹਾਂ ਵਿਸ਼ੇਸ਼ ਸਹੂਲਤਾਂ ਦੇ ਜੁੜ੍ਹਨ ਨਾਲ ਏਆਈਆਈਏ ਗੋਆ ਵਿਖੇ ਕਲੀਨਿਕਲ ਸਿਖਲਾਈ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਆਯੁਰਵੇਦ ਦੇ ਸਿਧਾਂਤਾਂ ਨਾਲ ਐਡਵਾਂਸ ਡਾਇਗਨੌਸਟਿਕ ਅਤੇ ਇਲਾਜ ਸੇਵਾਵਾਂ ਨੂੰ ਏਕੀਕ੍ਰਿਤ ਕਰਕੇ, ਸਾਡਾ ਉਦੇਸ਼ ਵਿਆਪਕ ਸਿਹਤ ਸੰਭਾਲ ਸਮਾਧਾਨ ਪ੍ਰਦਾਨ ਕਰਨਾ ਅਤੇ ਸਾਡੇ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਦੇ ਸਿੱਖਣ ਦੇ ਅਨੁਭਵ ਨੂੰ ਵਧਾਉਣਾ ਹੈ।"
ਨਵੇਂ ਉਦਘਾਟਨ ਕੀਤੇ ਗਏ ਯੂਨਿਟਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
• ਸੁਸ਼ਰੁਤ ਓਟੀ ਕੰਪਲੈਕਸ- ਇੱਕ ਆਧੁਨਿਕ ਸਰਜੀਕਲ ਸਹੂਲਤ ਜੋ ਆਯੁਰਵੈਦਿਕ ਸਰਜੀਕਲ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀ ਗਈ ਹੈ।
• ਫਿਜ਼ੀਓਥੈਰੇਪੀ ਯੂਨਿਟ- ਇਹ ਯੂਨਿਟ ਉਨ੍ਹਾਂ ਮਰੀਜ਼ਾਂ ਲਈ ਪੁਨਰਵਾਸ ਅਤੇ ਇਲਾਜ ਸੇਵਾਵਾਂ ਪ੍ਰਦਾਨ ਕਰਨ ਲਈ ਲੈਸ ਹੈ ਜਿਨ੍ਹਾਂ ਨੂੰ ਸਰੀਰਕ ਥੈਰੇਪੀ ਅਤੇ ਰਿਕਵਰੀ ਸਹਾਇਤਾ ਦੀ ਲੋੜ ਹੁੰਦੀ ਹੈ।
• ਕੁਮਾਰਭ੍ਰਿਤਯ ਪੰਚਕਰਮਾ ਯੂਨਿਟ- ਬੱਚਿਆਂ ਲਈ ਪੰਚਕਰਮਾ ਥੈਰੇਪੀ ਨੂੰ ਸਮਰਪਿਤ ਇੱਕ ਵਿਸ਼ੇਸ਼ ਯੂਨਿਟ, ਆਯੁਰਵੇਦ ਦੁਆਰਾ ਸੰਪੂਰਨ ਬਾਲ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਦੀ ਹੈ।
• ਬੌਨ ਮਿਨਰਲ ਡੈਨਸਿਟੀ (BMD) ਯੂਨਿਟ - ਹੱਡੀਆਂ ਦੀ ਸਿਹਤ ਦੇ ਮੁਲਾਂਕਣ ਅਤੇ ਪ੍ਰਬੰਧਨ ਨੂੰ ਸੁਵਿਧਾਜਨਕ ਬਣਾਉਣਾ, ਔਸਟੀਓਪੋਰੋਸਿਸ ਅਤੇ ਸਬੰਧਿਤ ਸਥਿਤੀਆਂ ਦਾ ਜਲਦੀ ਪਤਾ ਲਗਾਉਣਾ ਅਤੇ ਰੋਕਥਾਮ ਵਿੱਚ ਸਹਾਇਤਾ ਕਰਨ ਲਈ ਸਥਾਪਿਤ ਕੀਤਾ ਗਿਆ ਹੈ।
ਇਹ ਪਹਿਲਕਦਮੀਆਂ ਏਕੀਕ੍ਰਿਤ ਅਤੇ ਸਬੂਤ-ਅਧਾਰਿਤ ਆਯੁਰਵੈਦਿਕ ਸਿਹਤ ਸੰਭਾਲ ਰਾਹੀਂ ਮਰੀਜ਼ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਏਆਈਆਈਏ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਸੰਸਥਾ ਦਾ ਉਦੇਸ਼ ਪਹੁੰਚਯੋਗ, ਉੱਚ-ਗੁਣਵੱਤਾ ਵਾਲਾ ਇਲਾਜ ਪ੍ਰਦਾਨ ਕਰਨਾ ਅਤੇ ਨਾਲ ਹੀ ਰੋਕਥਾਮ ਅਤੇ ਸੰਪੂਰਨ ਸਿਹਤ ਸੰਭਾਲ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਨ੍ਹਾਂ ਸਹੂਲਤਾਂ ਦਾ ਉਦਘਾਟਨ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਮਾਜ ਦੇ ਲਾਭ ਲਈ ਆਯੁਰਵੇਦ-ਅਧਾਰਿਤ ਇਲਾਜ ਸੇਵਾਵਾਂ ਦੇ ਦਾਇਰੇ ਦਾ ਵਿਸਥਾਰ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।





*********
ਐੱਸਆਰ/ਜੀਐੱਸ/ਬਲਜੀਤ ਸਿੰਘ
(Release ID: 2237508)
ਵਿਜ਼ੀਟਰ ਕਾਊਂਟਰ : 5