ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਨੇ ਨਵੀਂ ਦਿੱਲੀ ਵਿੱਚ “ਸਬਕਾ ਸਾਥ, ਸਬਕਾ ਵਿਕਾਸ-ਲੋਕਾਂ ਦੀਆਂ ਇਛਾਵਾਂ ਨੂੰ ਪੂਰਾ ਕਰਨਾ” ਵਿਸ਼ੇ ‘ਤੇ ਆਯੋਜਿਤ ਪੋਸਟ-ਬਜਟ ਵੈੱਬੀਨਾਰ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ

Posted On: 09 MAR 2026 9:17PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ "ਸਬਕਾ ਸਾਥ, ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ" ਵਿਸ਼ੇ 'ਤੇ ਆਯੋਜਿਤ ਪੋਸਟ-ਬਜਟ ਵੈੱਬੀਨਾਰ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਵੈੱਬੀਨਾਰ ਵਿੱਚ ਕੇਂਦਰੀ ਬਜਟ ਵਿੱਚ ਐਲਾਨੇ ਪ੍ਰਮੁੱਖ ਸੁਧਾਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਦੇ ਉਪਾਵਾਂ 'ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।

ਵੈੱਬੀਨਾਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਅਤੇ ਹਿਤਧਾਰਕਾਂ ਦੀ ਵੱਡੀ ਭਾਗੀਦਾਰੀ ਸਹੀ ਅਰਥਾਂ ਵਿੱਚ ਸਹਿਭਾਗੀ ਸ਼ਾਸਨ ਨੂੰ ਦਰਸਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਸਮਾਵੇਸ਼ੀ ਅਤੇ ਪਹੁੰਚਯੋਗ ਸਿੱਖਿਆ ਦੀ ਗੱਲ ਕਰਦਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਸਾਲ ਦਾ ਬਜਟ ਸਿੱਖਿਆ, ਰੁਜ਼ਗਾਰ, ਉੱਦਮਤਾ, ਨਵੀਨਤਾ ਅਤੇ ਖੋਜ ਨੂੰ ਵੱਡਾ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਦਾ ਉਨ੍ਹਾਂ ਦੇ ਕੀਮਤੀ ਸੁਝਾਵਾਂ ਅਤੇ ਵਿਚਾਰਾਂ ਲਈ ਧੰਨਵਾਦ ਦਿੱਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਬਜਟ ਘੋਸ਼ਣਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਵਿਚਾਰ-ਵਟਾਂਦਰੇ ਦਾ ਮੁੱਖ ਕੇਂਦਰ ਸਿੱਖਿਆ ਤੋਂ ਰੁਜ਼ਗਾਰ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ, ਭਵਿੱਖ ਲਈ ਤਿਆਰ ਪਾਠਕ੍ਰਮ ਵਿਕਸਿਤ ਕਰਨ, ਹੁਨਰ ਵਿਕਾਸ ਦੇ ਰਸਤਿਆਂ ਦਾ ਵਿਸਤਾਰ ਕਰਨ ਅਤੇ ਮੰਤਰਾਲਿਆਂ, ਅਕਾਦਮਿਕ, ਉਦਯੋਗ ਜਗਤ, ਸਿਵਿਲ ਸਮਾਜ ਅਤੇ ਲਾਗੂ ਕਰਨ ਵਾਲੇ ਭਾਈਵਾਲਾਂ ਦੇ ਸਹਿਯੋਗ ਨਾਲ ਨਵੀਨਤਾ-ਅਧਾਰਿਤ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਰਿਹਾ।

ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਦੇ ਨਾਲ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਰਾਓ ਇੰਦਰਜੀਤ ਸਿੰਘ, ਸੀਨੀਅਰ ਅਧਿਕਾਰੀ ਅਤੇ ਹੋਰ ਹਿਤਧਾਰਕ ਵੀ ਇਸ ਵੈੱਬੀਨਾਰ ਵਿੱਚ ਸ਼ਾਮਲ ਹੋਏ।

 

ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਆਯੋਜਿਤ ਬ੍ਰੇਕਆਉਟ ਸੈਸ਼ਨ 4 ਵਿੱਚ ਮਨੁੱਖੀ ਸਰੋਤ ਵਿਕਾਸ ਨੂੰ ਮਜ਼ਬੂਤ ​​ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਪਹਿਲਕਦਮੀਆਂ 'ਤੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚ ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ ਸਥਾਈ ਕਮੇਟੀ, ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ, ਯੂਨੀਵਰਸਿਟੀ ਟਾਊਨਸ਼ਿਪ ਦਾ ਨਿਰਮਾਣ, ਸਟੇਮ ਲਈ ਵਿਦਿਆਰਥੀਆਂ ਦੇ ਹੋਸਟਲ, ਨੈਸ਼ਨਲ ਟੈਲੀਸਕੋਪ ਸਕੀਮ ਅਤੇ ਦਿਵਯਾਂਗ ਕੌਸ਼ਲ ਯੋਜਨਾ ਸ਼ਾਮਲ ਹੈ।

 

ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਡਾ. ਵਿਨੀਤ ਜੋਸ਼ੀ ਨੇ ਬ੍ਰੇਕਆਉਟ ਸੈਸ਼ਨ 4 ਦੇ ਨਤੀਜਿਆਂ ਦਾ ਸਾਰ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਦੋ ਸੈਸ਼ਨ ਆਯੋਜਿਤ ਕੀਤੇ ਗਏ, ਜੋ ਕਿ ਯੂਨੀਵਰਸਿਟੀ ਟਾਊਨਸ਼ਿਪਾਂ ਅਤੇ ਸਟੇਮ (STEM) ਲਈ ਵਿਦਿਆਰਥੀਆਂ ਦੇ ਹੋਸਟਲਾਂ ਨਾਲ ਸਬੰਧਿਤ ਸਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਟਾਊਨਸ਼ਿਪਾਂ 'ਤੇ ਆਯੋਜਿਤ ਸੈਸ਼ਨ ਵਿੱਚ ਪਹਿਲੇ ਪੰਜ ਯੂਨੀਵਰਸਿਟੀ ਟਾਊਨਸ਼ਿਪਾਂ ਲਈ ਢਾਂਚਾਗਤ ਬਲੂਪ੍ਰਿੰਟ, ਚੁਣੌਤੀ ਵਿਧੀ, ਕੌਰੀਡੋਰ ਦੇ ਅਨੁਸਾਰ ਅਕਾਦਮਿਕ ਪ੍ਰੋਗਰਾਮ, ਸ਼ਾਸਨ ਪ੍ਰਣਾਲੀ ਅਤੇ ਏਕੀਕ੍ਰਿਤ ਅਕਾਦਮਿਕ-ਉਦਯੋਗਿਕ ਟਾਊਨਸ਼ਿਪ ਸਥਾਪਤ ਕਰਨ ਲਈ ਜ਼ਰੂਰੀ ਵਿੱਤ ਮਾਡਲਾਂ ਦੇ ਵਿਕਲਪਾਂ ਨੂੰ ਪਰਿਭਾਸ਼ਿਤ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਟੇਮ (STEM) ਲਈ ਵਿਦਿਆਰਥੀਆਂ ਦੇ ਹੋਸਟਲਾਂ 'ਤੇ ਆਯੋਜਿਤ ਸੈਸ਼ਨ ਵਿੱਚ ਜ਼ਿਲ੍ਹਾ-ਪੱਧਰੀ ਯੋਜਨਾਬੰਦੀ ਮਾਪਦੰਡ, ਸਮਰੱਥਾ ਮਾਡਲਾਂ ਅਤੇ ਫੰਡਿੰਗ ਢਾਂਚਿਆਂ ‘ਤੇ ਚਰਚਾ ਕੀਤੀ ਗਈ, ਜੋ ਯੂਨੀਵਰਸਲ ਹੋਸਟਲ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ। ਇਸ ਨਾਲ ਸਟੇਮ (STEM) ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਵਿੱਚ ਮਦਦ ਮਿਲੇਗੀ, ਕਿਉਂਕਿ ਇਸ ਨਾਲ ਮਹਿਲਾਵਾਂ ਨੂੰ ਸੁਰੱਖਿਆ, ਨੇੜਲੇ ਅਤੇ ਕਿਫਾਇਤੀ ਰਿਹਾਇਸ਼ ਸੁਵਿਧਾ ਪ੍ਰਦਾਨ ਹੋ ਸਕੇ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਡੂੰਘਾਈ ਨਾਲ ਲਗਾਤਾਰ ਭਾਗੀਦਾਰੀ ਬਣਾਏ ਰੱਖਣ ਲਈ ਉਤਸ਼ਾਹਿਤ ਕੀਤਾ, ਤਾਂ ਜੋ ਅੱਜ ਪ੍ਰਾਪਤ ਵਿਚਾਰਾਂ ਅਤੇ ਸੁਝਾਵਾਂ ਨੂੰ ਠੋਸ ਨਤੀਜਿਆਂ ਵਿੱਚ ਤਬਦੀਲ ਕੀਤਾ ਜਾ ਸਕੇ।

ਬ੍ਰੇਕਆਉਟ ਸੈਸ਼ਨਾਂ ਦੌਰਾਨ ਵਿਚਾਰ-ਵਟਾਂਦਰੇ ਹੇਠ ਲਿਖੇ ਅਨੁਸਾਰ ਹਨ:

1. ਉੱਚ-ਪੱਧਰੀ 'ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ' ਸਥਾਈ ਕਮੇਟੀ

ਭਾਗੀਦਾਰਾਂ ਨੇ ਉੱਚ ਸਿੱਖਿਆ, ਹੁਨਰ ਵਿਕਾਸ ਅਤੇ ਉਦਯੋਗ ਜਗਤ ਵਿਚਕਾਰ ਸਬੰਧਾਂ ਨੂੰ ਮਜ਼ਬੂਤ ​​ਕਰਕੇ ਭਵਿੱਖ ਲਈ ਤਿਆਰ ਕਾਰਜਬਲ ਵਿਕਸਿਤ ਕਰਨ 'ਤੇ ਚਰਚਾ ਕੀਤੀ। ਏਆਈ-ਅਧਾਰਿਤ ਨੌਕਰੀਆਂ ਲਈ ਪਾਠਕ੍ਰਮ ਨੂੰ ਆਧੁਨਿਕ ਬਣਾਉਣ, ਖੋਜ ਸਮਰੱਥਾ ਦਾ ਵਿਸਥਾਰ ਅਤੇ ਉੱਨਤ ਤਕਨਾਲੋਜੀਆਂ ਵਿੱਚ ਜਨਤਕ-ਨਿਜੀ ਉੱਤਮਤਾ ਕੇਂਦਰਾਂ ਦੀ ਸਥਾਪਨਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਹਿਤਧਾਰਕਾਂ ਨੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਵੱਡੇ ਪੱਧਰ 'ਤੇ ਅਧਿਆਪਕਾਂ ਦਾ ਹੁਨਰ ਵਿਕਾਸ, ਉਦਯੋਗ ਜਗਤ ਨਾਲ ਮਜ਼ਬੂਤ ਅਤੇ ਪ੍ਰਗਤੀ ਦੀ ਨਿਗਰਾਨੀ ਲਈ ਇੱਕ ਨੈਸ਼ਨਲ ਆਉਟਕਮਸ ਡੈਸ਼ਬੋਰਡ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।​

​2. ਔਰੇਂਜ ਇਕੌਨਮੀ - ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬ

ਇਸ ਸੈਸ਼ਨ ਵਿੱਚ ਕੰਟੈਂਟ ਕ੍ਰਿਏਟਰ ਲੈਬਜ਼ (CCLs) ਨੂੰ ਲਾਗੂ ਕਰਨ ਅਤੇ ਨਵੀਂ ਸਿੱਖਿਆ ਨੀਤੀ-2020 ਦੇ ਅਨੁਸਾਰ ਏਵੀਜੀਸੀ ਈਕੋਸਿਸਟਮ ਨੂੰ ਮਜ਼ਬੂਤ ​​ਕਰਨ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ। ਭਾਗੀਦਾਰਾਂ ਨੇ ਇੱਕ ਮਜ਼ਬੂਤ ​​ਘਰੇਲੂ ਪ੍ਰਤਿਭਾ ਅਧਾਰ ਤਿਆਰ ਕਰਨ ਲਈ ਮਿਆਰੀ ਪ੍ਰਯੋਗਸ਼ਾਲਾ ਬੁਨਿਆਦੀ ਢਾਂਚੇ, ਉਦਯੋਗ ਜਗਤ ਨਾਲ ਜੁੜੇ ਪਾਠਕ੍ਰਮ, ਅਧਿਆਪਕ ਸਿਖਲਾਈ ਅਤੇ ਇੰਟਰਨਸ਼ਿਪ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੱਕ ਪਹੁੰਚ ਦਾ ਵਿਸਤਾਰ ਕਰਨਾ, ਮੌਲਿਕ ਬੌਧਿਕ ਸੰਪਤੀ (IP) ਦੀ ਸਿਰਜਣਾ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਨੂੰ ਗਲੋਬਲ ਕ੍ਰਿਏਟਿਵ ਐਂਡ ਡਿਜੀਟਲ ਕੰਟੈਂਟ ਹੱਬ ਵਜੋਂ ਸਥਾਪਿਤ ਕਰਨਾ ਵਰਗੇ ਵਿਸ਼ੇ ਵੀ ਪ੍ਰਮੁੱਖਤਾ ਵਿੱਚ ਰਹੇ।

3. ਨਵਾਂ ਨੈਸ਼ਨਲ ਇੰਸਟੀਟਿਊਟ ਆਫ਼ ਡਿਜ਼ਾਈਨ

ਭਾਗੀਦਾਰਾਂ ਨੇ ਸੱਭਿਆਚਾਰਕ ਬਿਰਤਾਂਤਾਂ ਅਤੇ ਸਵਦੇਸ਼ੀ ਰਚਨਾਤਮਕਤਾ 'ਤੇ ਅਧਾਰਿਤ ਵਿਲੱਖਣ ਭਾਰਤੀ ਡਿਜ਼ਾਈਨ ਲੋਕਾਚਾਰ ਨੂੰ ਵਿਕਸਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ, ਨਾਲ ਹੀ ਇਸ ਨੂੰ ਵਿਸ਼ਵਵਿਆਪੀ ਪੱਧਰ ‘ਤੇ ਮੁਕਾਬਲੇਬਾਜ਼ੀ ਬਣਾਏ ਰੱਖਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਵਿਚਾਰ-ਵਟਾਂਦਰੇ ਨੇ ਉਦਯੋਗ ਅਤੇ ਸਿੱਖਿਆ ਵਿੱਚ ਸ਼ੁਰੂਆਤੀ ਪੜਾਅ ਤੋਂ ਡਿਜ਼ਾਈਨ ਸੋਚ ਨੂੰ ਸ਼ਾਮਲ ਕਰਨ, ਬਹੁ-ਅਨੁਸ਼ਾਸਨੀ ਸਿੱਖਿਆ ਨੂੰ ਮਜ਼ਬੂਤ ​​ਕਰਨ ਅਤੇ ਏਆਈ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਦੀ ਵਰਤੋਂ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਨਵੇਂ ਨੈਸ਼ਨਲ ਇੰਸਟੀਟਿਊਟ ਆਫ਼ ਡਿਜ਼ਾਈਨ ਦੀ ਕਲਪਨਾ ਡਿਜ਼ਾਈਨ ਸਾਖਰਤਾ, ਨਵੀਨਤਾ ਅਤੇ ਗਲੋਬਲ ਡਿਜ਼ਾਈਨ ਲੀਡਰਸ਼ਿਪ ਨੂੰ ਅੱਗੇ ਵਧਾਉਣ ਲਈ ਇੱਕ ਉਤਪ੍ਰੇਰਕ ਵਜੋਂ ਕੀਤੀ ਗਈ ਸੀ।

4. ਪੰਜ ਯੂਨੀਵਰਸਿਟੀ ਟਾਊਨਸ਼ਿਪ

ਇਸ ਸੈਸ਼ਨ ਵਿੱਚ ਏਕੀਕ੍ਰਿਤ ਯੂਨੀਵਰਸਿਟੀ ਟਾਊਨਸ਼ਿਪਾਂ ਦੀ ਸਥਾਪਨਾ ਕਰਨ 'ਤੇ ਚਰਚਾ ਕੀਤੀ ਗਈ, ਜਿੱਥੇ ਅਕਾਦਮਿਕ, ਉਦਯੋਗ, ਖੋਜ ਅਤੇ ਵਿਕਾਸ (R&D) ਅਤੇ ਸਟਾਰਟਅੱਪ ਈਕੋਸਿਸਟਮ ਨੂੰ ਸਿੰਗਲ ਇਨੋਵੇਸ਼ਨ ਕਲੱਸਟਰ ਵਿੱਚ ਜੋੜਿਆਂ ਜਾਵੇਗਾ। ਹਿਤਧਾਰਕਾਂ ਨੇ ਮਜ਼ਬੂਤ ​​ਸ਼ਾਸਨ ਢਾਂਚੇ, ਨਵੀਂ ਸਿੱਖਿਆ ਨੀਤੀ (NEP) ਦੇ ਅਨੁਸਾਰ ਵਿਦਿਅਕ ਸੁਧਾਰਾਂ ਅਤੇ ਇੱਕ ਹੀ ਸਥਾਨ ‘ਤੇ ਸਥਾਪਿਤ ਖੋਜ ਅਤੇ ਉਦਯੋਗਿਕ ਸਹੂਲਤਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਨਾਲ ਹੀ, ਇਨ੍ਹਾਂ ਟਾਊਨਸ਼ਿਪਾਂ ਨੂੰ ਖੇਤਰੀ ਆਰਥਿਕ ਵਿਕਾਸ ਦੇ ਇੰਜਣਾਂ ਵਜੋਂ ਵਿਕਸਿਤ ਕਰਨ ਲਈ ਟਿਕਾਊ ਸ਼ਹਿਰੀ ਡਿਜ਼ਾਈਨ, ਉਦਯੋਗ ਜਗਤ ਦੇ ਸਹਿਯੋਗ ਅਤੇ ਸਮਾਵੇਸ਼ਨ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ।

5. ਸਟੇਮ (STEM) ਸੰਸਥਾਵਾਂ ਲਈ ਹਰੇਕ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੇ ਹੋਸਟਲ

ਭਾਗੀਦਾਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਦੇ ਹੋਸਟਲ ਸਿਰਫ਼ ਰਿਹਾਇਸ਼ੀ ਸਹੂਲਤ ਨਾ ਹੋ ਕੇ ਇੱਕ ਸੰਪੂਰਨ ਲਰਨਿੰਗ ਈਕੋਸਿਸਟਮ ਵਜੋਂ ਕੰਮ ਕਰਨ, ਜਿੱਥੇ ਮਜ਼ਬੂਤ ​​ਸੁਰੱਖਿਆ, ਪਹੁੰਚਯੋਗਤਾ ਅਤੇ ਅਕਾਦਮਿਕ ਸਹਾਇਤਾ ਦੀ ਵਿਵਸਥਾ ਹੋਵੇ। ਚਰਚਾ ਵਿੱਚ ਆਧੁਨਿਕ, ਸਵੱਛਤਾ ਅਤੇ ਟਿਕਾਊ ਬੁਨਿਆਦੀ ਢਾਂਚੇ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਗਿਆ, ਜੋ ਵਿਦਿਅਕ ਸੰਸਥਾਵਾਂ ਦੇ ਨੇੜੇ ਸਥਿਤ ਹੋਵੇ। ਸਟੇਮ (STEM) ਸਿੱਖਿਆ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਕਲੱਸਟਰ-ਅਧਾਰਿਤ ਪਹੁੰਚ, ਲਚਕਦਾਰ ਸਮਰੱਥਾ ਯੋਜਨਾਬੰਦੀ ਅਤੇ ਮੰਤਰਾਲਿਆਂ ਅਤੇ ਸੰਸਥਾਵਾਂ ਵਿਚਕਾਰ ਮਜ਼ਬੂਤ ​​ਤਾਲਮੇਲ ਦੀ ਵੀ ਗੱਲ ਕੀਤੀ ਗਈ।

6. ਦਿਵਯਾਂਗਜਨ ਕੌਸ਼ਲ ਯੋਜਨਾ

ਇਸ ਸੈਸ਼ਨ ਵਿੱਚ ਬਜ਼ਾਰ ਨਾਲ ਜੁੜੀ ਟ੍ਰੇਨਿੰਗ, ਸਹਾਇਕ ਤਕਨਾਲੋਜੀਆਂ ਅਤੇ ਉਦਯੋਗ ਦੇ ਨਾਲ ਮਜ਼ਬੂਤ ​​ਸਾਂਝੇਦਾਰੀ ਰਾਹੀਂ ਦਿਵਯਾਂਗਜਨਾਂ ਲਈ ਇੱਕ ਸਮਾਵੇਸ਼ੀ ਅਤੇ ਸਕੇਲੇਬਲ ਸਕਿੱਲਿੰਗ ਈਕੋਸਿਸਟਮ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਭਾਗੀਦਾਰਾਂ ਨੇ ਏਆਈ-ਸਮਰੱਥ ਰੁਜ਼ਗਾਰ ਮਿਲਾਨ ਪਲੈਟਫਾਰਮ ਦੀਆਂ ਜ਼ਰੂਰਤਾ, ਉੱਭਰਦੇ ਖੇਤਰਾਂ ਵਿੱਚ ਮੌਕਿਆਂ ਦਾ ਵਿਸਤਾਰ ਅਤੇ ਸਿਖਲਾਈ ਤੋਂ ਬਾਅਦ ਨਿਰੰਤਰ ਸਹਿਯੋਗ 'ਤੇ ਜ਼ੋਰ ਦਿੱਤਾ। ਨਾਲ ਹੀ, ਸਮਾਵੇਸ਼ੀ ਕਾਰਜ ਸਥਾਨਾਂ, ਉੱਦਮਤਾ ਸਹਾਇਤਾ ਅਤੇ ਸਾਰਥਕ ਰੋਜ਼ੀ-ਰੋਟੀ ਦੇ ਨਤੀਜਿਆਂ ਦੀ ਨਿਗਰਾਨੀ ਲਈ ਮਜ਼ਬੂਤ ​​ਡੇਟਾ ਪ੍ਰਣਾਲੀਆਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਗਿਆ।

7. ਚਾਰ ਟੈਲੀਸਕੋਪਿਕ ਬੁਨਿਆਦੀ ਢਾਂਚਾ ਸਹੂਲਤਾਂ

ਭਾਗੀਦਾਰਾਂ ਨੇ ਨੈਸ਼ਨਲ ਲਾਰਜ ਸੋਲਰ ਟੈਲੀਸਕੋਪ ਅਤੇ ਨੈਸ਼ਨਲ ਲਾਰਜ ਔਪਟੀਕਲ ਟੈਲੀਸਕੋਪ ਵਰਗੇ ਪ੍ਰਮੁੱਖ ਟੈਲੀਸਕੋਪ ਪ੍ਰੋਜੈਕਟਾਂ ਰਾਹੀਂ ਖਗੋਲ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਵਿਸ਼ਵਵਿਆਪੀ ਲੀਡਰਸ਼ਿਪ ਨੂੰ ਮਜ਼ਬੂਤ ​​ਕਰਨ 'ਤੇ ਚਰਚਾ ਕੀਤੀ। ਸੈਸ਼ਨ ਵਿੱਚ ਅਕਾਦਮਿਕ ਅਤੇ ਉਦਯੋਗ ਵਿਚਕਾਰ ਮਜ਼ਬੂਤ ​​ਸਹਿਯੋਗ, ਉੱਨਤ ਯੰਤਰਾਂ ਦੇ ਵਿਕਾਸ ਅਤੇ ਖਗੋਲ ਵਿਗਿਆਨ, ਔਪਟੀਕਸ ਅਤੇ ਡੇਟਾ ਸਾਇੰਸ ਵਿੱਚ ਰਾਸ਼ਟਰੀ ਪ੍ਰਤਿਭਾ ਅਧਾਰ ਤਿਆਰ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਨਾਲ ਹੀ, ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਮਜ਼ਬੂਤ ​​ਡੇਟਾ ਬੁਨਿਆਦੀ ਢਾਂਚੇ, ਜਨਤਕ ਜਾਗਰੂਕਤਾ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਵਿਧੀਆਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਗਿਆ।

ਵੈੱਬੀਨਾਰ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ ਅਤੇ ਇਸ ਨੂੰ ਹੇਠਾਂ ਦਿੱਤੇ ਗਏ ਲਿੰਕ ‘ਤੇ ਦੇਖਿਆ ਜਾ ਸਕਦਾ ਹੈ: 

***************

ਏਕੇ/ਸ਼ੀਨਮ ਜੈਨ


(Release ID: 2237390) ਵਿਜ਼ੀਟਰ ਕਾਊਂਟਰ : 5