ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਮਲੇਰੀਆ ਸੰਮੇਲਨ 2026 ਨੇ ਮਲੇਰੀਆ ਖਾਤਮੇ ਵਿੱਚ ਤੇਜ਼ੀ ਲਿਆਉਣ ਲਈ ਵਿਸ਼ਵਵਿਆਪੀ ਸਹਿਯੋਗ ‘ਤੇ ਜ਼ੋਰ ਦਿੱਤਾ ਹੈ


ਤਿੰਨ ਦਿਨਾਂ ਸੰਮੇਲਨ ਨੇ ਮਲੇਰੀਆ ਖਾਤਮੇ ਲਈ ਨਵੀਨਤਾਵਾਂ ਦੀ ਖੋਜ, ਵਿਕਾਸ ਅਤੇ ਲਾਗੂਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ

Posted On: 09 MAR 2026 9:01PM by PIB Chandigarh

ਇੰਡਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਧੀਨ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਫ਼ ਮਲੇਰੀਆ ਦੁਆਰਾ ਨਵੀਂ ਦਿੱਲੀ ਵਿੱਚ ਆਯੋਜਿਤ ਅੰਤਰਰਾਸ਼ਟਰੀ ਮਲੇਰੀਆ ਸੰਮੇਲਨ (ਆਈਐੱਮਸੀ) 2026 ਤਿੰਨ ਦਿਨਾਂ ਤੱਕ ਚਲੇ ਵਿਗਿਆਨਿਕ ਵਿਚਾਰ-ਵਟਾਂਦਰੇ ਅਤੇ ਗਲੋਬਲ ਸ਼ਮੂਲੀਅਤ ਦੇ ਬਾਅਦ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਆਈਐੱਮਸੀ ਦਾ ਆਯੋਜਨ 7 ਤੋਂ 9 ਮਾਰਚ 2026 ਤੱਕ ਕੀਤਾ ਗਿਆ। ਇਸ ਸੰਮੇਲਨ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਵਿਗਿਆਨਿਕਾਂ, ਜਨਤਕ ਸਿਹਤ ਮਾਹਿਰਾਂ, ਨੀਤੀ-ਨਿਰਮਾਤਾਵਾਂ ਅਤੇ ਖੋਜ ਕਰਤਾਵਾਂ ਨੇ ਹਿੱਸਾ ਲਿਆ। ਸੰਮੇਲਨ ਵਿੱਚ ਮਲੇਰੀਆ ਖਾਤਮੇ ਲਈ ਨਵੀਨਤਾਵਾਂ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ ਬਾਰੇ ਵਿਆਪਕ ਚਰਚਾ ਕੀਤੀ ਗਈ।

ਇਹ ਸੰਮੇਲਨ “ਖੋਜ, ਵਿਕਾਸ ਅਤੇ ਵੰਡ: ਮਲੇਰੀਆ ਖਾਤਮੇ ਅਤੇ ਉਸ ਤੋਂ ਅੱਗੇ ਦੀ ਦਿਸ਼ਾ ਵਿੱਚ ਪ੍ਰਗਤੀ” ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ ਸੀ। ਇਸ ਨੇ ਵਿਗਿਆਨਿਕ ਗਿਆਨ ਸਾਂਝੇ ਕਰਨ, ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਮਲੇਰੀਆ ਕੰਟਰੋਲ ਅਤੇ ਖਾਤਮੇ ਵਿੱਚ ਉਭਰਦੀਆਂ ਚੁਣੌਤੀਆਂ ‘ਤੇ ਚਰਚਾ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਕੰਮ ਕੀਤਾ।

ਸੁਆਗਤ ਭਾਸ਼ਣ ਦਿੰਦੇ ਹੋਏ, ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਫ਼ ਮਲੇਰੀਆ ਦੇ ਡਾਇਰੈਕਟਰ ਡਾ. ਅਨੁਪ ਅੰਵੀਕਰ ਨੇ ਖੋਜ ਸੰਸਥਾਨਾਂ, ਰਾਸ਼ਟਰੀ ਪ੍ਰੋਗਾਰਮਾਂ ਅਤੇ ਵਿਸ਼ਵਵਿਆਪੀ ਭਾਗੀਦਾਰਾਂ ਦਰਮਿਆਨ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਟਿਕਾਊ ਵਿਗਿਆਨਿਕ ਨਵੀਨਤਾ, ਮਜ਼ਬੂਤ ਜਨਤਕ ਸਿਹਤ ਪ੍ਰਣਾਲੀਆਂ ਅਤੇ ਸਾਂਝੇਦਾਰੀਆਂ ਦੇ ਨਾਲ ਮਿਲ ਕੇ ਮਲੇਰੀਆ ਖਾਤਮੇ ਦੀ ਦਿਸ਼ਾ ਵਿੱਚ ਤਰੱਕੀ ਨੂੰ ਗਤੀ ਦੇਣ ਲਈ ਜ਼ਰੂਰੀ ਹੈ।

ਮੌਜੂਦਾ ਪਤਵੰਤਿਆਂ ਵਿੱਚ ਨੈਸ਼ਨਲ ਸੈਂਟਰ ਫਾਰ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ (ਐੱਨਸੀਵੀਬੀਡੀਸੀ) ਦੀ ਡਾਇਰੈਕਟਰ ਡਾ. ਤਣੂ ਜੈਨ ਨੇ ਮਲੇਰੀਆ ਕੰਟਰੋਲ ਅਤੇ ਖਾਤਮੇ ਦੇ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਅਤੇ ਰਣਨੀਤਕ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਰਾਸ਼ਟਰੀ ਮਲੇਰੀਆ ਖਾਤਮੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਜਲਦੀ ਨਿਦਾਨ ਅਤੇ ਇਲਾਜ ਵਿੱਚ ਸੁਧਾਰ ਕਰਨ ਅਤੇ ਭਾਈਚਾਰਕ ਭਾਗੀਦਾਰੀ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਡਿਸਕਵਰੀ ਥੀਮ ਦੇ ਤਹਿਤ ਆਯੋਜਿਤ ਵਿਗਿਆਨਿਕ ਸੈਸ਼ਨਾਂ ਵਿੱਚ ਪੈਰਾਸਾਈਟ ਬਾਇਓਲੋਜੀ, ਟ੍ਰਾਂਸਮਿਸ਼ਨ ਗਤੀਸ਼ੀਲਤਾ ਅਤੇ ਮਲੇਰੀਆ ਦੀ ਨਿਰੰਤਰਤਾ ਅਤੇ ਡਰੱਗ ਪ੍ਰਤੀਰੋਧ ਨੂੰ ਪ੍ਰਭਾਵਿਤ ਕਰਨ ਵਾਲੀਆਂ ਉਭਰਦੀਆਂ ਅਣੂ ਪ੍ਰਣਾਲੀਆਂ ਵਿੱਚ ਹੋਈ ਤਰੱਕੀ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਮਾਹਿਰਾਂ ਨੇ ਨਵੇਂ ਵਿਗਿਆਨਿਕ ਸਿੱਟਿਆਂ ‘ਤੇ ਆਪਣੀ ਸੂਝ ਸਾਂਝੀ ਕੀਤੀ, ਜੋ ਵਧੇਰੇ ਪ੍ਰਭਾਵਸ਼ਾਲੀ ਮਲੇਰੀਆ ਕੰਟਰੋਲ ਰਣਨੀਤੀਆਂ ਦਾ ਸਮਰਥਨ ਕਰ ਸਕਦੇ ਹਨ।

ਵਿਕਾਸ ਵਿਸ਼ੇ ਦੇ ਤਹਿਤ ਆਯੋਜਿਤ ਸੈਸ਼ਨਾਂ ਵਿੱਚ ਮਲੇਰੀਆ ਨਿਦਾਨ, ਖੋਜ ਉਪਕਰਣਾਂ ਅਤੇ ਨਿਗਰਾਨੀ ਅਤੇ ਬਿਮਾਰੀ ਪਛਾਣ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਵਿਕਸਿਤ ਤਕਨਾਲੋਜੀਆਂ ਵਿੱਚ ਨਵੀਨਤਾਵਾਂ ਨੂੰ ਉਜਾਗਰ ਕੀਤਾ ਗਿਆ। ਸੰਮੇਲਨ ਨੇ ਸ਼ੁਰੂਆਤੀ-ਕੈਰੀਅਰ ਖੋਜਕਰਤਾਵਾਂ ਨੂੰ ਆਪਣੇ ਕਾਰਜਾਂ ਨੂੰ ਪੇਸ਼ ਕਰਨ ਲਈ ਇੱਕ ਪਲੈਟਫਾਰਮ ਵੀ ਪ੍ਰਦਾਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸੰਖੇਪ ਗੱਲਬਾਤ ਅਤੇ ਪੋਸਟਰ ਪੇਸ਼ਕਾਰੀਆਂ ਰਾਹੀਂ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕੀਤਾ ਅਤੇ ਮਲੇਰੀਆ ਖੋਜਕਰਤਾਵਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕੀਤਾ।

ਸੰਮੇਲਨ ਦੇ ਅੰਤਿਮ ਦਿਨ ਦਾ ਮੁੱਖ ਵਿਸ਼ਾ ‘ਵੰਡ’ ਸੀ, ਜਿਸ ਵਿੱਚ ਵਿਗਿਆਨਿਕ ਖੋਜਾਂ ਨੂੰ ਵਿਵਹਾਰਿਕ ਜਨਤਕ ਸਿਹਤ ਉਪਾਵਾਂ ਅਤੇ ਸੰਚਾਲਨ ਰਣਨੀਤੀਆਂ ਵਿੱਚ ਪਰਿਵਰਤਿਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਮਾਹਿਰਾਂ ਨੇ ਮਲੇਰੀਆ ਦੇ ਬਚੇ ਹੋਏ ਪ੍ਰਸਾਰ ਨਾਲ ਨਜਿੱਠਣ ਦੇ ਉਪਾਵਾਂ, ਵੈਕਸੀਨ ਖੋਜ ਵਿੱਚ ਹੋਈ ਤਰੱਕੀ ਅਤੇ ਮਲੇਰੀਆ ਕੰਟਰੋਲ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਭਾਈਚਾਰਾ-ਅਧਾਰਿਤ ਰਣਨੀਤੀਆਂ ‘ਤੇ ਚਰਚਾ ਕੀਤੀ।

ਇਸ ਸੰਮੇਲਨ ਨੇ ਵਿਦਿਆਰਥੀਆਂ ਅਤੇ ਯੁਵਾ ਖੋਜਕਰਤਾਵਾਂ ਨੂੰ ਮੋਹਰੀ ਵਿਗਿਆਨਿਕਾਂ, ਸਲਾਹਕਾਰਾਂ ਅਤੇ ਉਦਯੋਗ ਮਾਹਿਰਾਂ ਦੇ ਨਾਲ ਸੰਵਾਦ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ। ਇਨ੍ਹਾਂ ਸੰਵਾਦਾਂ ਨਾਲ ਮਲੇਰੀਆ ਖੋਜ ਅਤੇ ਜਨਤਕ ਸਿਹਤ ਵਿੱਚ ਖੋਜ ਦੇ ਵਿਵਹਾਰਿਕ ਐਪਲੀਕੇਸ਼ਨ, ਨਵੀਨਤਾ ਅਤੇ ਉਭਰਦੇ ਕੈਰੀਅਰ ਮੌਕਿਆਂ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਹੋਈ।

ਸੰਮੇਲਨ ਦੀ ਸਮਾਪਤੀ ਇੱਕ ਸਮਾਪਤੀ ਸੈਸ਼ਨ ਦੇ ਨਾਲ ਹੋਈ, ਜਿਸ ਵਿੱਚ ਮਲੇਰੀਆ ਖਾਤਮੇ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਅਤੇ ਮਲੇਰੀਆ ਮੁਕਤ ਦੁਨੀਆ ਵਿੱਚ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣ ਲਈ ਵਿਗਿਆਨਿਕ ਅਤੇ ਜਨਤਕ ਸਿਹਤ ਭਾਈਚਾਰੇ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ।

************

ਐੱਸਆਰ/ਜੀਐੱਸ /ਸ਼ੀਨਮ


(Release ID: 2237347) ਵਿਜ਼ੀਟਰ ਕਾਊਂਟਰ : 7