ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੁਦਰਤੀ ਰੰਗ, ਵਾਤਾਵਰਣ ਅਨੁਕੂਲ ਹੋਲੀ ਦਾ ਜਸ਼ਨ: ਵਾਤਾਵਰਣ ਸੁਰੱਖਿਆ ਮੰਤਰਾਲੇ (ਈਐੱਫਸੀਸੀ) ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਵਾਤਾਵਰਣ ਕਲੱਬਾਂ ਵਿੱਚ ਇੱਕ ਵਾਤਾਵਰਣ ਅਨੁਕੂਲ ਹੋਲੀ ਮੁਹਿੰਮ ਦਾ ਆਯੋਜਨ ਕੀਤਾ ਗਿਆ

Posted On: 03 MAR 2026 3:11PM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ (ਈਈਪੀ) ਦੇ ਤਹਿਤ, ਮਿਸ਼ਨ ਲਾਈਫ ਦੇ ਨਾਲ ਜੁੜੇ ਸੁਰੱਖਿਅਤ ਅਤੇ ਟਿਕਾਊ ਜਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ ਈਕੋ-ਕਲੱਬਾਂ ਵਿੱਚ ਵਾਤਾਵਰਣ-ਅਨੁਕੂਲ ਹੋਲੀ ਦੇ ਰੰਗ ਤਿਆਰ ਕਰਨ ਲਈ ਵਰਕਸ਼ਾਪਸ ਦਾ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਵਿਵਹਾਰਕ ਸੈਸ਼ਨਾਂ ਰਾਹੀਂ, ਵਿਦਿਆਰਥੀ ਖਾਣ ਵਾਲੀਆਂ ਅਤੇ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰਕੇ ਕੁਦਰਤੀ ਰੰਗ ਤਿਆਰ ਕਰਨਾ ਸਿੱਖ ਰਹੇ ਹਨ। ਹਰਾ ਰੰਗ ਤਾਜ਼ੀਆਂ ਪੱਤੇਦਾਰ ਸਬਜ਼ੀਆਂ ਤੋਂ, ਲਾਲ ਚੁਕੰਦਰ ਤੋਂ, ਪੀਲਾ ਹਲਦੀ (ਹਲਦੀ) ਤੋਂ ਅਤੇ ਸੰਤਰੀ ਰੰਗ ਗੋਗੁਪੂਵੁ (ਪਲਾਸ਼) ਤੋਂ ਪ੍ਰਾਪਤ ਹੁੰਦਾ ਹੈ। ਇਹ ਰੰਗ ਰਸਾਇਣਾਂ ਅਤੇ ਨੁਕਸਾਨਦਾਇਕ ਪਦਾਰਥਾਂ ਤੋਂ ਪੂਰੀ ਤਰ੍ਹਾਂ ਮੁਕਤ ਹਨ, ਜਿਸ ਨਾਲ ਉਤਸਵਾਂ ਦਾ ਆਯੋਜਨ ਲੋਕਾਂ ਅਤੇ ਵਾਤਾਵਰਣ ਦੋਵਾਂ ਲਈ ਸੁਰੱਖਿਅਤ ਰਹਿੰਦਾ ਹੈ ।

ਇਹ ਮੁਹਿੰਮ ਈਕੋ-ਕਲੱਬਾਂ ਵਿੱਚ ਜ਼ੋਰਦਾਰ ਗਤੀ ਪ੍ਰਾਪਤ ਕਰ ਰਹੀ ਹੈ, ਵਿਦਿਆਰਥੀਆਂ ਨੂੰ ਵਿਵਹਾਰਕ ਸਿੱਖਿਆ ਵਿੱਚ ਸ਼ਾਮਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਟਿਕਾਊ ਤਿਉਹਾਰਾਂ ਦੇ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਸਿੰਥੈਟਿਕ ਰੰਗਾਂ ਨੂੰ ਬਾਇਓਡੀਗ੍ਰੇਡੇਬਲ ਵਿਕਲਪਾਂ ਨਾਲ ਬਦਲ ਕੇ, ਨੌਜਵਾਨ ਸਿੱਖਿਆਰਥੀ ਆਪਣੇ ਭਾਈਚਾਰਿਆਂ ਅੰਦਰ ਵਾਤਾਵਰਣ ਲਈ ਜ਼ਿੰਮੇਵਾਰ ਜਸ਼ਨਾਂ ਦੇ ਰਾਜਦੂਤ ਬਣ ਰਹੇ ਹਨ।

ਇਹ ਪਹਿਲਕਦਮੀ ਉਜਾਗਰ ਕਰਦੀ ਹੈ ਕਿ ਕਿਵੇਂ ਸਧਾਰਣ, ਕੁਦਰਤ-ਅਧਾਰਿਤ ਹੱਲ ਤਿਉਹਾਰਾਂ ਨੂੰ ਜੀਵੰਤ, ਅਨੰਦਮਈ ਅਤੇ ਵਾਤਾਵਰਣ-ਅਨੁਕੂਲ ਬਣਾ ਸਕਦੇ ਹਨ।

*****

ਵੀਐੱਮ/ਬਲਜੀਤ ਸਿੰਘ


(Release ID: 2236043) ਵਿਜ਼ੀਟਰ ਕਾਊਂਟਰ : 33