ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਆਈਆਈਸੀਏ ਨੇ ਪੀਜੀਆਈਪੀ ਦੇ ਸੱਤਵੇਂ ਬੈਚ ਦੇ ਲਈ ਜੀਐੱਸਟੀ ਅਤੇ ਪੀਐੱਮਐੱਲਏ-ਆਈਬੀਸੀ ਦੇ ਅੰਤਰ-ਸਬੰਧ ‘ਤੇ ‘ਮੀਟ ਦਿ ਲੈਜ਼ੈਂਡ’ ਸੈਸ਼ਨ ਆਯੋਜਿਤ ਕੀਤਾ


Posted On: 05 MAR 2026 1:49PM by PIB Chandigarh

ਮਾਨੇਸਰ ਸਥਿਤ ਭਾਰਤੀ ਕਾਰਪੋਰੇਟ ਮਾਮਲੇ ਸੰਸਥਾਨ (ਆਈਆਈਸੀਏ) ਨੇ ਹਾਲ ਹੀ ਵਿੱਚ ਆਪਣੇ ਪ੍ਰਮੁੱਖ ਪ੍ਰੋਗਰਾਮ ‘ਮੀਟ ਦਿ ਲੈਜ਼ੈਂਡ’ ਸੀਰੀਜ਼ ਦੇ ਤਹਿਤ ਪੋਸਟ ਗ੍ਰੈਜੂਏਟ ਇਨਸੌਲਵੈਂਸੀ ਪ੍ਰੋਗਰਾਮ (ਪੀਜੀਆਈਪੀ) ਦੇ 7ਵੇਂ ਬੈਚ ਲਈ ਇੱਕ ਗਿਆਨ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ। ਤਿੰਨ ਘੰਟਿਆ ਦੇ ਇਸ ਮਾਸਟਰ ਕਲਾਸ ਵਿੱਚ ਦੋ ਪ੍ਰਸਿੱਧ ਨਿਆਇਕ ਮਾਹਿਰਾਂ ਸ਼੍ਰੀ ਜੇ.ਪੀ. ਸਿੰਘ, ਮਾਣਯੋਗ ਨਿਆਇਕ ਮੈਂਬਰ, ਜੀਐੱਸਟੀ ਐਪਲੇਟ ਟ੍ਰਿਬਿਊਨਲ ਅਤੇ ਸ਼੍ਰੀ ਬਾਲੇਸ਼ ਕੁਮਾਰ, ਮਾਣਯੋਗ ਮੈਂਬਰ, ਐਪਲੇਟ ਟ੍ਰਿਬਿਊਨਲ (PMLA, FEMA, PBPTA, NDPSA, ਅਤੇ SAFEMA) ਸ਼ਾਮਲ ਹੋਏ।

ਸ਼੍ਰੀ ਜੇ.ਪੀ ਸਿੰਘ ਨੇ ਗੁੱਡਸ ਐਂਡ ਸਰਵਿਸਿਜ਼ ਟੈਕਸ (GST) ਫ੍ਰੇਮਵਰਕ ਅਤੇ ਇਨਸੌਲਵੈਂਸੀ ਐਂਡ ਬੈਂਕਰਪਸੀ ਕੋਡ, 2016 IBC) ਦੇ ਤਹਿਤ ਇਨਸੌਲਵੈਂਸੀ ਪ੍ਰੋਸੀਡਿੰਗਸ ਨਾਲ ਇਸ ਦੇ ਇੰਟਰਸੈਕਸ਼ਨ ਦਾ ਪੂਰਾ ਓਵਰਵਿਊ ਦਿੱਤਾ। ਉਨ੍ਹਾਂ ਨੇ ‘ਸਪਲਾਈ’, ‘ਕੰਸੀਡ੍ਰੇਸ਼ਨ’, ਟੈਕਸੇਬਲ ਈਵੈਂਟਸ, ਇਨਪੁਟ ਟੈਕਸ ਕ੍ਰੈਡਿਟ (ITC), ਅਤੇ ਰਿਵਰਸ ਚਾਰਜ ਮਕੈਨਿਜ਼ਮ ਜਿਹੀ ਬੇਸਿਕ GST ਕੌਂਸੈਪਟਸ ਬਾਰੇ ਮੁੜ ਤੋਂ ਗੱਲ ਕੀਤੀ, ਨਾਲ ਹੀ ਇੰਟ੍ਰ-ਸਟੇਟ ਅਤੇ ਇੰਟਰ-ਸਟੇਟ ਟ੍ਰਾਂਜੈਕਸ਼ਨ ਨੂੰ ਕੰਟਰੋਲ ਕਰਨ ਵਾਲੇ ਸਟੈਚਿਊਟ੍ਰੀ ਆਰਕੀਟੈਕਚਰ ਨੂੰ ਵੀ ਸਮਝਾਇਆ।

ਉਨ੍ਹਾਂ ਨੇ ਸਵਿਸ ਰਿਬੌਨਜ਼ ਪ੍ਰਾਈਵੇਟ ਲਿਮਿਟੇਡ ਬਨਾਮ ਯੂਨੀਅਨ ਆਫ ਇੰਡੀਆ ਅਤੇ ਘਣਸ਼ਿਆਮ ਮਿਸ਼ਰਾ ਐਂਡ ਸੰਨਜ਼ ਪ੍ਰਾਈਵੇਟ ਲਿਮਿਟੇਡ ਬਨਾਮ ਐਡਲਵਾਇਸ ਅਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਿਟੇਡ ਜਿਹੇ ਅਹਿਮ ਕੋਰਟ ਦੇ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਵਾਰ ਜਦੋਂ ਕੋਈ ਰੈਜ਼ੋਲਿਊਸ਼ਨ ਪਲਾਨ ਮੰਜ਼ੂਰ ਹੋ ਜਾਂਦਾ ਹੈ, ਤਾਂ ਪਲਾਨ ਵਿੱਚ ਸ਼ਾਮਲ ਨਹੀਂ ਕੀਤੇ ਗਏ ਕਲੇਮ, ਜਿਸ ਵਿੱਚ ਕਾਨੂੰਨੀ ਬਕਾਇਆ ਵੀ ਸ਼ਾਮਲ ਹੈ, ਖਤਮ ਹੋ ਜਾਂਦੇ ਹਨ। 

ਸੈਸ਼ਨ ਵਿੱਚ CIRP ਦੌਰਾਨ ਪ੍ਰੈਕਟੀਕਲ ਕੰਪਲਾਇੰਸ ਨਾਲ ਜੁੜੀਆਂ ਗੱਲਾਂ ‘ਤੇ ਵੀ ਗੱਲ ਹੋਈ, ਜਿਵੇਂ ਨਵਾਂ GST ਰਜਿਸਟ੍ਰੇਸ਼ਨ, IRP/RP ਦੁਆਰਾ ਰਿਟਰਨ ਫਾਈਲ ਕਰਨਾ, ITC ਦੀ ਉਪਲਬਧਤਾ ਅਤੇ IBC ਦੇ ਸੈਕਸ਼ਨ 14 ਦੇ ਤਹਿਤ ਮੋਰੇਟੋਰਿਅਮ ਦੀ ਰਿਕਵਰੀ ਪ੍ਰੋਸੀਡਿੰਗਸ ‘ਤੇ ਅਸਰ।

ਸ਼੍ਰੀ ਬਾਲੇਸ਼ ਕੁਮਾਰ ਨੇ IBC ਅਤੇ ਪ੍ਰੀਵੈਂਸ਼ਨ ਆਫ ਮਨੀ ਲੌਂਡਰਿੰਗ ਐਕਟ, 2002 (PMLA) ਦੇ ਦਰਮਿਆਨ ਦੇ ਇੰਟਰਪਲੇ ਬਾਰੇ ਇੱਕ ਜਾਣਕਾਰੀ ਭਰਿਆ ਸੈਸ਼ਨ ਦਿੱਤਾ। ਉਨ੍ਹਾਂ ਨੇ “ਕ੍ਰਾਈਮ ਤੋਂ ਹੋਣ ਵਾਲੀ ਕਮਾਈ” ਦੇ ਕੌਂਸੈਪਟ ਨੂੰ ਸਮਝਾਇਆ ਅਤੇ ਮਨੀ ਲੌਂਡਰਿੰਗ ਦੀਆਂ ਤਿੰਨ ਸਟੇਜ-ਪਲੇਸਮੈਂਟ, ਲੇਅਰਿੰਗ ਅਤੇ ਇੰਟੀਗ੍ਰੇਸ਼ਨ- ਦੱਸੀਆਂ

ਚਰਚਾ ਵਿੱਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਅਤੇ PMLA ਅਥਾਰਿਟੀਜ਼ ਦਰਮਿਆਨ ਅਧਿਕਾਰ ਖੇਤਰ ਦੀਆਂ ਮੁਸ਼ਕਲਾਂ ਦੀ ਪੜਤਾਲ ਕੀਤੀ ਗਈ, ਖਾਸ ਕਰਕੇ ਉਨ੍ਹਾਂ ਮਾਮਲਿਆਂ ਵਿੱਚ ਜਿਨ੍ਹਾਂ ਵਿੱਚ CIRP ‘ਚੋਂ ਲੰਘ ਰਹੇ ਕਾਰਪੋਰੇਟ ਦੇਣਦਾਰਿਆਂ ਦੇ ਅਸੈੱਟਸ ਜੋੜੇ ਗਏ ਸਨ। ਉਨ੍ਹਾਂ ਨੇ IBC ਦੇ ਸੈਕਸ਼ਨ 32A ਅਤੇ ਰਿਜ਼ੌਲਿਊਸ਼ਨ ਪ੍ਰੋਸੈੱਸ ਨੂੰ ਬਚਾਉਣ ਦੇ ਇਸ ਦੇ ਮਕਸਦ ਬਾਰੇ ਵਿਸਤਾਰ ਨਾਲ ਦੱਸਿਆ। 

ਮਨੀਸ਼ ਕੁਮਾਰ ਬਨਾਮ ਯੂਨੀਅਨ ਆਫ ਇੰਡੀਆ ਸਮੇਤ ਕਾਨੂੰਨੀ ਡਿਵੈਲਪਮੈਂਟ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿੱਚ ਤਬਦੀਲੀ ਹੋ ਰਹੀ ਹੈ, ਜਿਸ ਦਾ ਮਕਸਦ ਇਨਸੌਲਵੈਂਸੀ ਰਿਜ਼ੌਲਿਊਸ਼ਨ ਦੇ ਮਕਸਦ ਨੂੰ ਐਂਟੀ-ਮਨੀ ਲੌਂਡਰਿੰਗ ਇਨਫੋਰਸਮੈਂਟ ਨਾਲ ਮਿਲਾਉਣਾ ਹੈ। ਉਨ੍ਹਾਂ ਨੇ ਹਾਲ ਦੀਆਂ ਕਾਨੂੰਨੀ ਟਿੱਪਣੀਆਂ ‘ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਰਿਜ਼ੌਲਿਊਸ਼ਨ ਦੇ ਮਕਸਦ ਨੂੰ ਸਪੋਰਟ ਕਰਨ ਵਿੱਚ ਸੈਕਸ਼ਨ 32A ਦੀ ਅਹਿਮੀਅਤ ਨੂੰ ਮੰਨਿਆ ਗਿਆ ਹੈ।

ਇੰਟਰਐਕਟਿਵ ਸੈਸ਼ਨ ਨੇ PGIP ਭਾਗੀਦਾਰਾਂ ਨੂੰ ਉਨ੍ਹਾਂ ਕਰੌਸ-ਸਟੈਚਿਊਟਰੀ ਚੁਣੌਤੀਆਂ ਬਾਰੇ ਸਟ੍ਰੈਟੇਜਿਕ ਅਤੇ ਪ੍ਰੈਕਟੀਕਲ ਜਾਣਕਾਰੀ ਦਿੱਤੀ, ਜਿਨ੍ਹਾਂ ਦਾ ਸਾਹਮਣਾ ਦੀਵਾਲੀਆਪਣ ਪੇਸ਼ੇਵਰਾਂ ਨੂੰ ਅਕਸਰ ਕਰਨਾ ਪੈਂਦਾ ਹੈ। ਵਿਚਾਰ-ਵਟਾਂਦਰੇ  ਵਿੱਚ ਪ੍ਰਭਾਵਸ਼ਾਲੀ ਹੱਲ ਦੇ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਟੈਕਸੇਸ਼ਨ, ਦੀਵਾਲੀਆਪਨ ਅਤੇ ਲਾਗੂ ਕਰਨ ਵਾਲੇ ਕਾਨੂੰਨਾਂ ਦੇ ਮੇਲ ਨੂੰ ਸਮਝਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ।

PGIP ਸੈਂਟਰ ਦੇ ਮੁਖੀ ਸ਼੍ਰੀ ਸੁਧਾਕਰ ਸ਼ੁਕਲਾ ਨੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਪ੍ਰਸਿੱਧ ਬੁਲਾਰਿਆਂ ਦਾ ਉਨ੍ਹਾਂ ਦੀ ਕੀਮਤੀ ਸੂਝ ਅਤੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਲਈ ਧੰਨਵਾਦ ਕੀਤਾ।

“ਮੀਟ ਦਿ ਲੈਜੈਂਡਜ਼” ਸੀਰੀਜ਼ ਭਾਗੀਦਾਰਾਂ ਨੂੰ ਪ੍ਰਸਿੱਧ ਨਿਆਂਇਕ ਅਤੇ ਰੈਗੂਲੇਟਰੀ ਮਾਹਰਾਂ ਨਾਲ ਜੋੜ ਕੇ ਅਕਾਦਮਿਕ ਉੱਤਮਤਾ ਅਤੇ ਪੇਸ਼ੇਵਰ ਸਮਰੱਥਾ ਨਿਰਮਾਣ ਪ੍ਰਤੀ IICA ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

 

************

ਓਐੱਨਪੀ/ਬਲਜੀਤ ਸਿੰਘ


(Release ID: 2236030) ਵਿਜ਼ੀਟਰ ਕਾਊਂਟਰ : 31