ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਸਿਹਤ ਸੰਗਠਨ ਦੇ ਹੈੱਡਕੁਆਰਟਰ ਵਿਖੇ ਇੱਕ ਪ੍ਰੈੱਸ ਬ੍ਰੀਫਿੰਗ ਨੂੰ ਵਰਚੁਅਲੀ ਸੰਬੋਧਨ ਕੀਤਾ; ਸਰਵਾਈਕਲ ਕੈਂਸਰ ਨੂੰ ਖਤਮ ਕਰਨ ਅਤੇ ਵਿਸ਼ਵਵਿਆਪੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ


ਭਾਰਤ ਸਰਕਾਰ ਨੇ ਸਰਵਾਈਕਲ ਕੈਂਸਰ ਨਾਲ ਮੁਕਾਬਲੇ ਲਈ ਰੋਕਥਾਮ, ਸਕ੍ਰੀਨਿੰਗ, ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਇਲਾਜ 'ਤੇ ਕੇਂਦ੍ਰਿਤ ਇੱਕ ਬਹੁ-ਪੱਖੀ ਰਣਨੀਤੀ ਅਪਣਾਈ ਹੈ: ਕੇਂਦਰੀ ਸਿਹਤ ਮੰਤਰੀ

ਐੱਨਪੀ-ਐੱਨਸੀਡੀ ਦੇ ਤਹਿਤ 8.6 ਕਰੋੜ ਤੋਂ ਵੱਧ ਮਹਿਲਾਵਾਂ ਦੀ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਕੀਤੀ ਗਈ, 30-65 ਵਰ੍ਹਿਆਂ ਦੀਆਂ ਮਹਿਲਾਵਾਂ ਲਈ ਆਯੁਸ਼ਮਾਨ ਅਰੋਗਯ ਮੰਦਿਰਾਂ ਵਿਖੇ ਵੀਆਈਏ ਅਧਾਰਿਤ ਸਕ੍ਰੀਨਿੰਗ ਉਪਲਬਧ: ਸ਼੍ਰੀ ਨੱਡਾ

ਡਾ. ਟ੍ਰੇਡ੍ਰੋਸ ਏਡਨੋਮ ਘੇਬ੍ਰੇਅਸਸ ਨੇ ਭਾਰਤ ਦੇ HPV ਟੀਕਾਕਰਣ ਅਭਿਆਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੁਫ਼ਤ ਟੀਕਾਕਰਣ ਅਭਿਆਨ ਦੱਸਿਆ, ਇਸ ਨੂੰ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਵਿੱਚ ਇੱਕ ਇਤਿਹਾਸਕ ਕਦਮ ਕਰਾਰ ਦਿੱਤਾ

WHO ਡੀਜੀ ਨੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਭਾਰਤ ਦੇ ਦੇਸ਼ ਵਿਆਪੀ HPV ਟੀਕਾਕਰਣ ਅਭਿਆਨ ਦੀ ਸ਼ਲਾਘਾ ਕੀਤੀ, ਜਿਸ ਵਿੱਚ 1.2 ਮਿਲੀਅਨ ਕਿਸ਼ੋਰ ਲੜਕੀਆਂ ਨੂੰ ਨਿਸ਼ਾਨਾਬੱਧ ਕੀਤਾ ਗਿਆ ਹੈ

HPV ਟੀਕਾਕਰਣ ਅਭਿਆਨ ਸਵੈ-ਇੱਛਤ ਭਾਗੀਦਾਰੀ ਅਤੇ ਮਾਪਿਆਂ ਦੀ ਸਹਿਮਤੀ 'ਤੇ ਅਧਾਰਿਤ ਹੈ, ਜੋ ਕਿ ਭਾਈਚਾਰਕ ਕਦਰਾਂ-ਕੀਮਤਾਂ ਪ੍ਰਤੀ ਭਾਰਤ ਦੇ ਸਨਮਾਨ ਨੂੰ ਦਰਸਾਉਂਦੀ ਹੈ: ਸ਼੍ਰੀ ਜੇ.ਪੀ. ਨੱਡਾ

Posted On: 05 MAR 2026 7:46PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਵਿਸ਼ਵ ਸਿਹਤ ਸੰਗਠਨ ਦੇ ਹੈੱਡਕੁਆਟਰ ਵਿੱਚ ਆਯੋਜਿਤ ਇੱਕ ਪ੍ਰੈੱਸ ਬ੍ਰੀਫਿੰਗ ਨੂੰ ਵਰਚੁਅਲੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਰਵਾਈਕਲ ਕੈਂਸਰ ਨੂੰ ਜਨਤਕ ਸਿਹਤ ਸਮੱਸਿਆਵਾਂ ਵਜੋਂ ਖ਼ਤਮ ਕਰਨ ਅਤੇ ਗੰਭੀਰ ਸਿਹਤ ਚੁਣੌਤੀਆਂ ‘ਤੇ ਆਲਮੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। 

ਸਭਾ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾਵਾਂ ਦੀ ਸਿਹਤ ਅਤੇ ਗਰਿਮਾ ਭਾਰਤ ਲਈ ਇੱਕ ਮੁੱਖ ਰਾਸ਼ਟਰੀ ਤਰਜ਼ੀਹ ਬਣੀ ਹੋਈ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਸਰਵਾਈਕਲ ਕੈਂਸਰ ਜਿਹੀ ਰੋਕਥਾਮ ਯੋਗ ਬਿਮਾਰੀਆਂ ਨਾਲ ਬਚਾਉਣ ਦੇ ਪ੍ਰਤੀ ਦੇਸ਼ ਦੀ ਅਟੂਟ ਪ੍ਰਤੀਬੱਧਤਾ ਨੂੰ ਦੁਹਰਾਇਆ। 

ਇਸ ਬੀਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਵਿਆਪਕ ਰਣਨੀਤੀ ‘ਤੇ ਚਾਣਨਾ ਪਾਉਂਦੇ ਹੋਏ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸਰਵਾਈਕਲ ਕੈਂਸਰ ਆਲਮੀ ਪੱਧਰ ‘ਤੇ ਅਤੇ ਭਾਰਤ ਵਿੱਚ ਇੱਕ ਮਹੱਤਵਪੂਰਨ ਜਨਤਕ ਸਿਹਤ ਚੁਣੌਤੀ ਬਣੀ ਹੋਈ ਹੈ। ਇਸ ਲਈ, ਭਾਰਤ ਸਰਕਾਰ ਨੇ ਬਚਾਅ, ਸਕ੍ਰੀਨਿੰਗ, ਜਲਦੀ ਪਹਿਚਾਣ ਅਤੇ ਸਮੇਂ ਸਿਰ ਇਲਾਜ ‘ਤੇ ਕੇਂਦ੍ਰਿਤ ਇੱਕ ਬਹੁ-ਪੱਖੀ ਦ੍ਰਿਸ਼ਟੀਕੋਣ ਅਪਣਾਇਆ ਹੈ। 

ਭਾਰਤ ਦੀ ਰਣਨੀਤੀ ਦਾ ਇੱਕ ਮੁੱਖ ਅਧਾਰ ਗੈਰ-ਸੰਚਾਰੀ ਰੋਗਾਂ ਦਾ ਰੋਕਥਾਮ ਅਤੇ ਨਿਯੰਤਰਣ ਦੇ ਰਾਸ਼ਟਰੀ ਪ੍ਰੋਗਰਾਮ (ਐੱਨਪੀ-ਐੱਨਸੀਡੀ) ਦੇ ਤਹਿਤ ਆਬਾਦੀ-ਅਧਾਰਿਤ ਸਕ੍ਰੀਨਿੰਗ ਪ੍ਰੋਗਰਾਮਾਂ ਦਾ ਵਿਸਥਾਰ ਰਿਹਾ ਹੈ, ਜਿਸ ਨੂੰ ਵਿਆਪਕ ਤਰਜ਼ੀਹੀ ਸਿਹਤ ਦੇਖਭਾਲ ਸੇਵਾਵਾਂ ਦੇ ਹਿੱਸੇ ਵਜੋਂ ਲਾਗੂ ਕੀਤਾ ਗਿਆ ਹੈ। ਵਿਜ਼ੂਅਲ ਇੰਸਪੈਕਸ਼ਨ ਵਿਦ ਐਸੀਟਿਕ ਐਸਿਡ (VIA) ਦੀ ਵਰਤੋਂ ਕਰਕੇ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਹੁਣ ਦੇਸ਼ ਭਰ ਦੇ ਆਯੁਸ਼ਮਾਨ ਅਰੋਗਯ ਮੰਦਿਰਾਂ ਅਤੇ ਵੱਖ-ਵੱਖ ਸਿਹਤ ਕੇਂਦਰਾਂ ‘ਤੇ 30 ਤੋਂ 65 ਸਾਲ ਦੀ ਉਮਰ ਦੀਆਂ ਮਹਿਲਾਵਾਂ ਲਈ ਉਪਲਬਧ ਹਨ। ਸ਼੍ਰੀ ਨੱਡਾ ਨੇ ਸੂਚਿਤ ਕੀਤਾ ਕਿ ਇਸ ਪ੍ਰੋਗਰਾਮ ਤਹਿਤ ਹੁਣ ਤੱਕ 86 ਮਿਲੀਅਨ ਤੋਂ ਵੱਧ ਮਹਿਲਾਵਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ, ਜੋ ਕਿ ਜਲਦੀ ਪਹਿਚਾਣ ਅਤੇ ਰੋਕਥਾਮ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਕੇਂਦਰੀ ਸਿਹਤ ਮੰਤਰੀ ਨੇ ਸਰਵਾਈਕਲ ਕੈਂਸਰ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਉਪਲਬਧੀ, ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਣ ਅਭਿਆਨ ਦੇ ਦੇਸ਼ਵਿਆਪੀ ਸ਼ੁਰੂਆਤ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਸੂਚਿਤ ਕੀਤਾ ਕਿ 28 ਫਰਵਰੀ ਨੂੰ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸ਼ੋਰ ਲੜਕੀਆਂ ਦੀ ਸਿਹਤ ਅਤੇ ਭਲਾਈ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ 14 ਵਰ੍ਹਿਆਂ ਦੀ ਉਮਰ ਦੀ 1.2 ਕਰੋੜ ਲੜਕੀਆਂ ਨੂੰ ਟੀਚਾਬੱਧ ਕਰਦੇ ਹੋਏ ਰਾਸ਼ਟਰੀ ਐੱਚਪੀਵੀ ਟੀਕਾਕਰਣ ਅਭਿਆਨ ਦਾ ਉਦਘਾਟਨ ਕੀਤਾ। 

ਸ਼੍ਰੀ ਨੱਡਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪਹਿਲ “ਸਵੱਸਥ ਨਾਰੀ, ਸਸ਼ਕਤ ਪਰਿਵਾਰ” ਦੇ ਦ੍ਰਿਸ਼ਟੀਕੋਣ ਪ੍ਰਤੀ ਸਰਕਾਰ ਦੀਆਂ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਜੋ ਮਹਿਲਾ ਸਿਹਤ ਸੇਵਾ ਦੇ ਮੂਲ ਵਿੱਚ ਰੋਕਥਾਮ, ਸੁਰੱਖਿਆ ਅਤੇ ਸਮਾਨਤਾ ਯਕੀਨੀ ਬਣਾਉਂਦੀ ਹੈ। 

ਇਹ ਅਭਿਆਨ 90 ਦਿਨਾਂ ਦੀ ਮਿਆਦ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਦੇ ਟੀਕਾਕਰਣ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਦੀਆਂ ਸਿਫਾਰਿਸ਼ਾਂ ਦੇ ਅਨੁਸਾਰ ਗਾਰਡਾਸਿਲ ਕੁਆਡ੍ਰੀਵੈਲੈਂਟ ਵੈਕਸੀਨ ਦੀ ਵਰਤੋਂ ਕਰਦੇ ਹੋਏ ਏਕਲ-ਖੁਰਾਕ ਅਨੁਸੂਚੀ ਦਾ ਪਾਲਨ ਕਰਦਾ ਹੈ। ਇਹ ਟੀਕਾ ਨਿਰਧਾਰਿਤ ਸਰਕਾਰੀ ਸਿਹਤ ਕੇਂਦਰਾਂ 'ਤੇ ਮੁਫਤ ਉਪਲਬਧ ਕਰਵਾਇਆ ਜਾ ਰਿਹਾ ਹੈ। 

ਇਸ ਪਹਿਲਕਦਮੀ ਦੀ ਕਮਿਊਨਿਟੀ-ਕੇਂਦ੍ਰਿਤ ਕੁਦਰਤ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਨੱਡਾ ਨੇ ਕਿਹਾ ਕਿ ਐੱਚਪੀਵੀ ਟੀਕਾਕਰਣ ਪ੍ਰੋਗਰਾਮ ਸਵੈ-ਇੱਛਾ ਨਾਲ ਹੈ ਅਤੇ ਮਾਤਾ-ਪਿਤਾ ਦੀ ਸਹਿਮਤੀ ਇਸ ਅਭਿਆਨ ਦਾ ਅਧਾਰ ਹੈ, ਜੋ ਭਾਈਚਾਰਕ ਕਦਰਾਂ-ਕੀਮਤਾਂ ਅਤੇ ਪਰਿਵਾਰਕ ਖੁਦਮੁਖਤਿਆਰੀ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ।  

ਕੇਂਦਰੀ ਮੰਤਰੀ ਨੇ ਅਭਿਆਨ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਯਕੀਨੀ ਬਣਾਉਣ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਹਰੇਕ ਟੀਕਾਕਰਣ ਪ੍ਰੋਗਰਾਨ ਨੂੰ ਯੂ-ਵਿਨ ਡਿਜੀਟਲ ਟੀਕਾਕਰਣ ਪਲੈਟਫਾਰਮ ਰਾਹੀਂ ਰਿਕਾਰਡ ਕੀਤਾ ਜਾਂਦਾ ਹੈ, ਜਿਸ ਨਾਲ ਰੀਅਲ ਟਾਈਮ ਵਿੱਚ ਨਿਗਰਾਨੀ ਅਤੇ ਜਵਾਬਦੇਹੀ ਸੰਭਵ ਹੁੰਦੀ ਹੈ, ਜਦੋਂ ਕਿ ਵੈਕਸੀਨ ਸਟੌਕ ਅਤੇ ਕੋਰਡ-ਚੈਨ ਲੌਜਿਸਟਿਕਸ ਨੂੰ ਇਲੈਕਟ੍ਰੌਨਿਕ ਵੈਕਸਿਨ ਇੰਟੈਲੀਜੈਂਸ ਨੈੱਟਵਰਕ (ਈ-ਵੀਆਈਐੱਨ) ਪ੍ਰਣਾਲੀ ਰਾਹੀਂ ਟ੍ਰੈਕ ਕੀਤਾ ਜਾਂਦਾ ਹੈ। 

ਸ਼੍ਰੀ ਨੱਡਾ ਨੇ ਭਾਰਤ ਦੇ ਮੋਹਰੀ ਲਾਈਨ ਦੇ ਸਿਹਤ ਕਰਮਚਾਰੀਆਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ, ਜੋ ਭਾਈਚਾਰਿਆਂ ਤੱਕ ਪਹੁੰਚਣ, ਭਰੋਸਾ ਬਣਾਉਣ ਅਤੇ ਅਭਿਆਨ ਦੇ ਸਫਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਿੱਚ ਸਹਾਇਕ ਰਹੇ ਹਨ।

ਭਾਰਤ ਦੀ ਆਲਮੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਸਰਵਾਈਕਲ ਕੈਂਸਰ ਦੇ ਖਾਤਮੇ ਵਿੱਚ ਤੇਜ਼ੀ ਲਿਆਉਣ ਲਈ ਡਬਲਿਊਐੱਚਓ ਦੀ ਆਲਮੀ ਰਣਨੀਤੀ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ, ਜਿਸ ਵਿੱਚ 2030 ਲਈ ’90-70-90’ ਦੇ ਟੀਚੇ ਵੀ ਸ਼ਾਮਲ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖ਼ਾਤਮੇ ਦੇ ਟੀਚੇ ਨੂੰ ਹਾਸਲ ਕਰਨ ਲਈ ਕਿਸ਼ੋਰ ਲੜਕੀਆਂ ਦਾ ਟੀਕਾਕਰਣ, ਬਾਲਗ ਮਹਿਲਾਵਾਂ ਦੀ ਆਬਾਦੀ-ਅਧਾਰਿਤ ਸਕ੍ਰੀਨਿੰਗ ਅਤੇ ਗੁਣਵੱਤਾ ਵਾਲੇ ਇਲਾਜ ਤੱਕ ਸਮੇਂ ਸਿਰ ਪਹੁੰਚ ਨੂੰ ਏਕੀਕ੍ਰਿਤ ਕਰਨ ਵਾਲੇ ਇੱਕ ਵਿਆਪਕ ਦ੍ਰਿਸ਼ਟੀਕੋਣ ਜ਼ਰੂਰੀ ਹੈ।

ਆਪਣੇ ਸੰਬੋਧਨ ਦੇ ਆਖ਼ਿਰ ਵਿੱਚ ਸ਼੍ਰੀ ਨੱਡਾ ਨੇ ਸਰਵਾਈਕਲ ਕੈਂਸਰ ਨੂੰ ਇੱਕ ਜਨਤਕ ਸਿਹਤ ਸਮੱਸਿਆ ਵਜੋਂ ਖ਼ਤਮ ਕਰਨ ਲਈ ਮਜ਼ਬੂਤ ਆਲਮੀ ਸਹਿਯੋਗ ਦਾ ਸੱਦਾ ਦਿੱਤਾ। 

ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਅਡਾਨੋਮ ਘੇਬਰੇਅਸਸ ਨੇ ਮੋਟਾਪੇ, ਐੱਚਆਈਵੀ/ਏਡਜ਼ ਅਤੇ ਸਰਵਾਈਕਲ ਕੈਂਸਰ ਸਮੇਤ ਕਈ ਗੰਭੀਰ ਵਿਸ਼ਵਵਿਆਪੀ ਸਿਹਤ ਚੁਣੌਤੀਆਂ ਨੂੰ ਉਜਾਗਰ ਕੀਤਾ, ਨਾਲ ਹੀ ਇਨ੍ਹਾਂ ਜਨਤਕ ਸਿਹਤ ਮੁੱਦਿਆਂ ਦੇ ਸਮਾਧਾਨ ਵਿੱਚ ਨਿਰੰਤਰ ਵਿਸ਼ਵਵਿਆਪੀ ਸਹਿਯੋਗ ਅਤੇ ਵਿਗਿਆਨਕ ਨਵੀਨਤਾ ਦੇ ਮਹੱਤਤਾ 'ਤੇ ਜ਼ੋਰ ਦਿੱਤਾ।

ਐੱਚਆਈਵੀ/ਏਡਜ਼ ਵਿਰੁੱਧ ਵਿਸ਼ਵਵਿਆਪੀ ਲੜਾਈ ਬਾਰੇ ਬੋਲਦੇ ਹੋਏ, ਡਾ. ਟੇਡ੍ਰੋਸ ਨੇ ਕਿਹਾ ਕਿ ਬਿਮਾਰੀ ਦੇ ਵਿਸ਼ਵਵਿਆਪੀ ਬੋਝ ਨੂੰ ਘਟਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਡਬਲਯੂਐੱਚਓ ਨੇ ਐੱਚਆਈਵੀ ਰੋਕਥਾਮ ਦਖਲਅੰਦਾਜ਼ੀਆਂ ਨੂੰ ਸ਼ੁਰੂ ਕਰਨ ਅਤੇ ਉਨ੍ਹਾਂ ਦੇ ਪ੍ਰਬੰਧਨ ਵਿੱਚ ਨੌਂ ਦੇਸ਼ਾਂ ਦਾ ਸਮਰਥਨ ਕੀਤਾ ਹੈ, ਜਿਸ ਨਾਲ ਮਹਾਮਾਰੀ ਨੂੰ ਰੋਕਣ ਦੇ ਵਿਸ਼ਵਵਿਆਪੀ ਯਤਨਾਂ ਨੂੰ ਮਜ਼ਬੂਤੀ ਮਿਲੀ ਹੈ।

ਸਰਵਾਈਕਲ ਕੈਂਸਰ ਦੀ ਚਰਚਾ ਕਰਦੇ ਹੋਏ ਡਾ. ਟੇਡ੍ਰੋਸ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਹਾਲ ਹੀ ਵਿੱਚ ਮਨਾਇਆ ਗਿਆ ‘ਅੰਤਰਰਾਸ਼ਟਰੀ ਐੱਚਪੀਵੀ ਜਾਗਰੂਕਤਾ ਦਿਵਸ’, ਸਰਵਾਈਕਲ ਕੈਂਸਰ ਨੂੰ ਇੱਕ ਜਨਤਕ ਸਿਹਤ ਸਮੱਸਿਆ ਵਜੋਂ ਖ਼ਤਮ ਕਰਨ ਦੀ ਗਲੋਬਲ ਪ੍ਰਤੀਬੱਧਤਾ ਦੀ ਯਾਦ ਦਿਲਵਾਉਣ ਵਾਲੇ ਇੱਕ ਮਹੱਤਵਪੂਰਨ ਮੌਕੇ ਵਜੋਂ ਕਾਰਜ ਕਰਦਾ ਹੈ। ਉਨ੍ਹਾਂ ਨੇ 2030 ਲਈ ਡਬਲਿਊਐੱਚਓ ਦੇ 90-70-90 ਦੇ ਆਲਮੀ ਟੀਚਿਆਂ ਦੇ ਮਹੱਤਵ ਨੂੰ ਦੁਹਰਾਇਆ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ 90 ਪ੍ਰਤੀਸ਼ਤ ਕੁੜੀਆਂ ਦਾ ਐੱਚਪੀਵੀ ਵਿਰੁੱਧ ਟੀਕਾਕਰਣ ਹੋਵੇ, 70 ਪ੍ਰਤੀਸ਼ਤ ਮਹਿਲਾਵਾਂ ਦੀ ਸਰਵਾਈਕਲ ਕੈਂਸਰ ਲਈ ਸਕ੍ਰੀਨਿੰਗ ਕੀਤੀ ਜਾਵੇ, ਅਤੇ ਸਰਵਾਈਕਲ ਬਿਮਾਰੀ ਨਾਲ ਪੀੜ੍ਹਤ ਦੱਸੀ ਗਈ 90 ਪ੍ਰਤੀਸ਼ਤ ਮਹਿਲਾਵਾਂ ਨੂੰ ਉਚਿਤ ਇਲਾਜ ਮਿਲੇ। 

ਡਾ. ਟੇਡ੍ਰੋਸ ਨੇ ਵੱਡੇ ਪੱਧਰ ‘ਤੇ ਜਨਤਕ ਸਿਹਤ ਪਹਿਲਕਦਮੀਆਂ ਰਾਹੀਂ ਸਰਵਾਈਕਲ ਕੈਂਸਰ ਨਾਲ ਨਜਿੱਠਣ ਦੀ ਪ੍ਰਤੀਬੱਧਤਾ ਲਈ ਭਾਰਤੀ ਅਗਵਾਈ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਦੇਸ਼ਵਿਆਪੀ ਐੱਚਪੀਵੀ ਟੀਕਾਕਰਣ ਅਭਿਆਨ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਫ੍ਰੀ ਐੱਚਪੀਵੀ ਟੀਕਾਕਰਣ ਅਭਿਆਨ ਦੱਸਿਆ। ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਪ੍ਰੋਗਰਾਮ ਤਹਿਤ ਹਰ ਸਾਲ ਲਗਭਗ 1.2 ਕਰੋੜ ਕਿਸ਼ੋਰ ਲੜਕੀਆਂ ਦਾ ਟੀਕਾਕਰਣ ਕੀਤਾ ਜਾਵੇਗਾ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਵਾਈਕਲ ਕੈਂਸਰ ਨਾਲ ਬਚਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।  

ਬੀਮਾਰੀ ਦੇ ਬੋਝ ‘ਤੇ ਪ੍ਰਕਾਸ਼ ਪਾਉਂਦੇ ਹੋਏ ਡਾ. ਟੇਡ੍ਰੋਸ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ 80,000 ਤੋਂ ਵੱਧ ਮਹਿਲਾਵਾਂ ਸਰਵਾਈਕਲ ਕੈਂਸਰ ਨਾਲ ਆਪਣੀ ਜਾਣ ਗੁਆਂਦੀਆਂ ਹਨ ਅਤੇ ਸਲਾਨਾ ਲਗਭਗ 42,000 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ, ਜੋ ਐੱਚਪੀਵੀ ਟੀਕਾਕਰਣ ਅਤੇ ਸ਼ੁਰੂਆਤੀ ਸਕ੍ਰੀਨਿੰਗ ਜਿਹੇ ਨਿਵਾਰਕ ਦਖ਼ਲਅੰਦਾਜੀਆਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਨ। 

ਡਾ. ਟੇਡ੍ਰੋਸ ਐਡਨੋਮ ਘੇਬ੍ਰੋਅਸਸ ਨੇ ਸਰਵਾਈਕਲ  ਕੈਂਸਰ ਨੂੰ ਖ਼ਤਮ ਕਰਨ ਅਤੇ ਆਲਮੀ ਪੱਧਰ ‘ਤੇ ਮਹਿਲਾਵਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਸਾਹਸਿਕ ਅਤੇ ਪਰਿਵਰਤਨਕਾਰੀ ਪਹਿਲ ਕਰਨ ਵਾਲੇ ਦੇਸ਼ਾਂ ਨੂੰ ਵਿਸ਼ਵ ਸਿਹਤ ਸੰਗਠਨ ਦੇ ਨਿਰੰਤਰ ਸਮਰਥਨ ਦਾ ਵੀ ਭਰੋਸਾ ਦਿੱਤਾ।

ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਡਾ. ਆਰੋਨ ਮੋਟਸੋਆਲੇਦੀ ਵੀ ਪ੍ਰੈੱਸ ਕਾਨਫਰੰਸ ਵਿੱਚ ਵਰਚੁਅਲੀ ਮੌਜੂਦ ਸਨ ਅਤੇ ਉਨ੍ਹਾਂ ਨੂੰ ਦੇਸ਼ ਵਿਆਪੀ ਐੱਚਪੀਵੀ ਟੀਕਾਕਰਣ ਅਭਿਆਨ ਸ਼ੁਰੂ ਕਰਨ ਲਈ ਭਾਰਤ ਨੂੰ ਵਧਾਈਆਂ ਦਿੱਤੀਆਂ। 

*****

ਐੱਸਆਰ/ਬਲਜੀਤ ਸਿੰਘ


(Release ID: 2235978) ਵਿਜ਼ੀਟਰ ਕਾਊਂਟਰ : 32