ਜਲ ਸ਼ਕਤੀ ਮੰਤਰਾਲਾ
ਸੇਵਾ ਸੰਕਲਪ ਪ੍ਰਸਤਾਵ- ਪੇਅਜਲ ਅਤੇ ਸਵੱਛਤਾ ਵਿਭਾਗ
Posted On:
02 MAR 2026 8:31PM by PIB Chandigarh
ਕੈਬਨਿਟ ਸਕੱਤਰੇਤ ਦੇ 25 ਫਰਵਰੀ 2026 ਦੇ ਦਫ਼ਤਰ ਮੈਮੋਰੰਡਮ (ਓ.ਐੱਮ) ਮੁਤਾਬਕ, ਪੇਅਜਲ ਅਤੇ ਸਵੱਛਤਾ ਵਿਭਾਗ ਵਿੱਚ 02 ਮਾਰਚ 2026 (ਸੋਮਵਾਰ) ਨੂੰ ਪੇਅਜਲ ਅਤੇ ਸਵੱਛਤਾ ਵਿਭਾਗ ਦੇ ਸਕੱਤਰ ਸ਼੍ਰੀ ਅਸ਼ੋਕ ਕੇ.ਕੇ. ਮੀਣਾ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਆਯੋਜਿਤ ਕੀਤੀ ਗਈ, ਜਿਸ ਵਿੱਚ ਸੇਵਾ ਸੰਕਲਪ ਪ੍ਰਸਤਾਵ ਪੜ੍ਹਿਆ ਗਿਆ ਅਤੇ ਉਸ ਤੋਂ ਬਾਅਦ ਪ੍ਰਸਤਾਵ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਅਤੇ ਇਸ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
24 ਫਰਵਰੀ 2026 ਨੂੰ “ਸੇਵਾ ਤੀਰਥ”, ਵਿਖੇ ਆਯੋਜਿਤ ਕੇਂਦਰੀ ਕੈਬਨਿਟ ਦੀ ਪਹਿਲੀ ਬੈਠਕ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੇਵਾ, ਕਰਤੱਵ ਅਤੇ ਨਾਗਰਿਕਾਂ ਦੇ ਪ੍ਰਤੀ ਸਮਰਪਣ ‘ਤੇ ਅਧਾਰਿਤ ਸ਼ਾਸਨ ਦਾ ਇੱਕ ਨਵਾਂ ਵਿਜ਼ਨ ਦਿੱਤਾ। ਸੇਵਾ ਸੰਕਲਪ ਪ੍ਰਸਤਾਵ ਨੂੰ ਅਪਣਾ ਕੇ ਕੈਬਨਿਟ ਨੇ ਇਸ ਗੱਲ ‘ਤੇ ਮੁੜ ਤੋਂ ਜ਼ੋਰ ਦਿੱਤਾ ਕਿ ਸ਼ਾਸਨ ਵਿਵਸਥਾ ਸੰਵਿਧਾਨਿਕ ਕਦਰਾਂ-ਕੀਮਤਾਂ, ਪਾਰਦਰਸ਼ਿਤਾ, ਜਵਾਬਦੇਹੀ ਅਤੇ ‘ਨਾਗਰਿਕ ਦੇਵੋ ਭਵ:’ ਦੀ ਭਾਵਨਾ ਨਾਲ ਨਿਰਦੇਸ਼ਿਤ ਹੋਣਾ ਚਾਹੀਦਾ ਹੈ, ਤਾਂ ਜੋ ਸਮਾਜ ਦੇ ਅੰਤਿਮ ਵਿਅਕਤੀ ਦੇ ਜੀਵਨ ਨੂੰ ਸਰਲ ਅਤੇ ਅਸਾਨ ਬਣਾਇਆ ਜਾ ਸਕੇ। ਪ੍ਰਸਤਾਵ ਵਿੱਚ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਸੇਵਾ-ਮੁਖੀ ਕਾਰਜ ਸੱਭਿਆਚਾਰ ਨੂੰ ਅਪਣਾਉਣ, ਜਨਤਕ ਸੰਸਾਧਨਾਂ ਦਾ ਸੂਝ-ਬੂਝ ਢੰਗ ਨਾਲ ਵਰਤੋਂ ਕਰਨ, ਅਤੇ ਆਪਣੀ ਨੀਅਤ ਨੂੰ ਠੋਸ ਅਤੇ ਪ੍ਰਤੱਖ ਨਤੀਜਿਆਂ ਵਿੱਚ ਤਬਦੀਲ ਕਰਨ। ਇਸੇ ਰਾਸ਼ਟਰੀ ਸੰਕਲਪ ਨਾਲ, ਪੇਅਜਲ ਅਤੇ ਸਵੱਛਤਾ ਵਿਭਾਗ ਪੇਂਡੂ ਭਾਰਤ ਦੀ ਸੇਵਾ ਇਮਾਨਦਾਰੀ, ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਨਾਲ ਕਰਨ ਲਈ ਆਪਣਾ ਸੇਵਾ ਸੰਕਲਪ ਅਪਣਾਉਂਦਾ ਹੈ, ਜੋ ਕਿ ਹੇਠਾਂ ਦਿੱਤੇ ਪ੍ਰਸਤਾਵ ਦੇ ਰੂਪ ਵਿੱਚ ਹੈ :
“ਅਸੀਂ, ਪੇਅਜਲ ਅਤੇ ਸਵੱਛਤਾ ਵਿਭਾਗ ਦੇ ਅਧਿਕਾਰੀਆਂ, ਰਾਸ਼ਟਰ ਦੀ ਸੇਵਾ ਪੂਰੀ ਲਗਨ, ਇਮਾਨਦਾਰੀ ਅਤੇ ਡੂੰਘੀ ਜਨਤਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਰਨ ਦਾ ਗੰਭੀਰ ਸੰਕਲਪ ਲੈਂਦੇ ਹਾਂ। ਅਸੀਂ ਆਪਣੇ ਆਪ ਨੂੰ ਇਸ ਗੱਲ ਲਈ ਪ੍ਰਤੀਬੱਧ ਕਰਦੇ ਹਾਂ ਕਿ ਪੇਂਡੂ ਅਤੇ ਘਰੇਲੂ ਪੱਧਰ ‘ਤੇ ਸੁਰੱਖਿਅਤ, ਭਰੋਸੇਯੋਗ ਅਤੇ ਟਿਕਾਊ ਪੇਅਜਲ ਅਤੇ ਸਵੱਛਤਾ ਸੇਵਾਵਾਂ ਯਕੀਨੀ ਬਣਾਈਆਂ ਜਾਣ, ਅਤੇ ਹਰੇਕ ਨੀਤੀ, ਪ੍ਰੋਗਰਾਮ ਅਤੇ ਦਿਸ਼ਾ-ਨਿਰਦੇਸ਼ ਨੂੰ ਜ਼ਮੀਨ ‘ਤੇ ਮਾਪਣਯੋਗ ਅਤੇ ਸਥਾਈ ਨਤੀਜਿਆਂ ਵਿੱਚ ਤਬਦੀਲ ਕੀਤਾ ਜਾਵੇ। ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਜਨਤਕ ਸੰਸਾਧਨਾਂ ਦਾ ਸੂਝ-ਬੂਝ ਨਾਲ ਅਤੇ ਨਿਆਂਸੰਗਤ ਵਰਤੋਂ ਹੋਵੇ, ਤਾਂ ਜੋ ਹਰੇਕ ਪਹਿਲ ਉਨ੍ਹਾਂ ਲੋਕਾਂ ਲਈ ਵੱਧ ਤੋਂ ਵੱਧ ਲਾਭ ਅਤੇ ਮੁੱਲ ਪ੍ਰਦਾਨ ਕਰੇ ਜਿਨ੍ਹਾਂ ਦੀ ਸੇਵਾ ਕਰਨਾ ਸਾਡੀ ਜ਼ਿੰਮੇਵਾਰੀ ਹੈ।
ਅਸੀਂ ਗ੍ਰਾਮ ਪੰਚਾਇਤਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਗ੍ਰਾਮ ਸਭਾ ਪ੍ਰਤੀ ਜਵਾਬਦੇਹੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲੈਂਦੇ ਹਾਂ, ਤਾਂ ਜੋ ਸਥਾਨਕ ਸੰਸਥਾਵਾਂ ਪੇਅਜਲ ਅਤੇ ਸਵੱਛਤਾ ਸੇਵਾਵਾਂ ਦੀ ਪ੍ਰਭਾਵਸ਼ਾਲੀ ਯੋਜਨਾ, ਲਾਗੂਕਰਨ, ਸੰਚਾਲਨ ਅਤੇ ਟਿਕਾਊ ਰੱਖ-ਰਖਾਅ ਨੂੰ ਯਕੀਨੀ ਬਣਾ ਸਕਣ। ਇਸ ਉਦੇਸ਼ ਦੀ ਪੂਰਤੀ ਲਈ ਅਸੀਂ ਪੰਚਾਇਤੀ ਰਾਜ ਮੰਤਰਾਲੇ, ਰਾਜ ਸਰਕਾਰਾਂ ਅਤੇ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰਾਂਗੇ, ਜਿਸ ਨਾਲ ਕਨਵਰਜੈਂਸ ਅਤੇ ਭਾਈਚਾਰਕ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲੇ।
ਹਰ ਰੋਜ਼ ਜਦੋਂ ਅਸੀਂ ਆਪਣੇ ਦਫ਼ਤਰ ਜਾਂਦੇ ਹਾਂ, ਤਾਂ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਰੂਟੀਨ ਦਾ ਕੰਮ ਸਮਾਜ ਦੀ ਭਲਾਈ ਵਿੱਚ ਕਿਵੇਂ ਮਦਦ ਕਰਦਾ ਹੈ। ਜਲ ਜੀਵਨ ਮਿਸ਼ਨ ਤਹਿਤ ਅਸੀਂ ਹਰੇਕ ਪੇਂਡੂ ਪਰਿਵਾਰ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਟਿਕਾਊ ਪੇਅਜਲ ਸੇਵਾਵਾਂ ਪ੍ਰਦਾਨ ਕਰਨ ਲਈ ਨਿਰੰਤਰ ਅਤੇ ਸਮਰਪਿਤ ਯਤਨ ਕਰਾਂਗੇ। ਇਸ ਦੇ ਨਾਲ-ਨਾਲ, ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਦੇ ਤਹਿਤ ਅਸੀਂ ਸਵੱਛਤਾ ਅਤੇ ਸਫਾਈ ਨੂੰ ਜ਼ਮੀਨੀ ਪੱਧਰ ‘ਤੇ ਇੱਕ ਰੋਜ਼ਾਨਾ ਅਭਿਆਸ ਦਾ ਹਿੱਸਾ ਬਣਾਉਣ ਲਈ ਕੰਮ ਕਰਾਂਗੇ, ਤਾਂ ਜੋ ਭਾਈਚਾਰਕ ਵਿਵਹਾਰ, ਸਥਾਨਕ ਸ਼ਾਸਨ ਅਤੇ ਸਮੂਹਿਕ ਮਾਲਕੀ ਵਿੱਚ ਮਜ਼ਬੂਤੀ ਨਾਲ ਸ਼ਾਮਲ ਹੋ ਸਕੇ।
ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਆਪਣੇ ਮਾਰਗਦਰਸ਼ਕ ਸਿਧਾਂਤਾਂ ਵਜੋਂ ਅਪਣਾਉਂਦੇ ਹੋਏ, ਅਸੀਂ ਹਰੇਕ ਫੈਸਲਾ ਸਮਾਜ ਦੇ ਅੰਤਿਮ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਲੈਣ ਦਾ ਸੰਕਲਪ ਕਰਦੇ ਹਾਂ, ਤਾਂ ਜੋ ਪੇਂਡੂ ਭਾਰਤ ਵਿੱਚ ਵਿਕੇਂਦ੍ਰੀਕ੍ਰਿਤ ਸਥਾਨਕ ਸ਼ਾਸਨ ਰਾਹੀਂ ਸਾਰਿਆਂ ਲਈ ਮਾਣ, ਈਜ਼ ਆਫ ਲਿਵਿੰਗ ਅਤੇ ਪੇਅਜਲ ਅਤੇ ਸਵੱਛਤਾ ਸੇਵਾਵਾਂ ਤੱਕ ਬਰਾਬਰ ਅਤੇ ਨਿਆਂਸੰਗਤ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।”
************
ਏਕੇਐੱਮ/ਏਕੇ
(Release ID: 2235222)
ਵਿਜ਼ੀਟਰ ਕਾਊਂਟਰ : 36