ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਇੰਟਰਨੈਸ਼ਨਲ ਕਾਨਫਰੰਸ ‘ਅਨਵੇਸ਼-2026’ ਨੇ ਉਭਰਦੇ ਅਤੇ ਟਿਕਾਊ ਸਿਹਤਮੰਦ ਖੁਰਾਕ ਪਦਾਰਥਾਂ ਨਾਲ ਸਬੰਧਿਤ ਅਗਲੀ ਪੀੜ੍ਹੀ ਦੇ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕੀਤਾ

Posted On: 01 MAR 2026 7:11PM by PIB Chandigarh

ਇੰਟਰਨੈਸ਼ਨਲ ਕਾਨਫਰੰਸ ‘ਅਨਵੇਸ਼-2026’ (ਐਡਵਾਂਸ ਨੈਕਸਟ ਜੈਨਰੇਸ਼ਨ ਵਿਜ਼ਨ ਫਾਰ ਇਮਰਜਿੰਗ ਐਂਡ ਸਸਟੈਨੇਬਲ ਹੈਲਦੀ ਫੂਡਸ) ਦੀ ਸਫਲਤਾਪੂਰਨ ਸਮਾਪਤੀ ਹੋਈ। ਇਹ ਕਾਨਫਰੰਸ ਇੱਕ ਅਜਿਹੇ ਇਤਿਹਾਸਕ ਆਲਮੀ ਮੰਚ ਵਜੋਂ ਉਭਰਿਆ, ਜਿਸ ਨੇ ਸੰਪਰੂਨ ਖੁਰਾਕ ਪ੍ਰੋਸੈੱਸਿੰਗ ਵਿਧੀ ਨੂੰ ਇਕਜੁੱਟ ਕੀਤਾ। ‘ਅਨਵੇਸ਼-2026’ ਸਿਰਫ ਇੱਕ ਅਕਾਦਮਿਕ ਕਾਨਫਰੰਸ ਤੋਂ ਕਿਤੇ ਵਧ ਕੇ ਸੀ। ਇਹ ਸਰਕਾਰੀ ਏਜੰਸੀਆਂ, ਸਟਾਰਟਅੱਪ, ਉਦਯੋਗ ਜਗਤ ਦੀ ਮੋਹਰੀ ਹਸਤੀਆਂ, ਪ੍ਰਦਰਸ਼ਕਾਂ, ਪ੍ਰਸਿੱਧ ਵਿਗਿਆਨੀਆਂ, ਪ੍ਰਸਿੱਧ ਸੈਫਾਂ ਅਤੇ ਟਿਕਾਊ ਅਤੇ ਸਿਹਤਮੰਦ ਖੁਰਾਕ ਪਦਾਰਥਾਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਪ੍ਰਤੀਬੱਧ ਉਤਸਾਹੀ ਪ੍ਰਤੀਭਾਗੀਆਂ ਦਾ ਇੱਕ ਗਤੀਸ਼ੀਲ ਸੰਗਮ ਸਾਬਿਤ ਹੋਇਆ। ਇਸ ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਸਾਬਕਾ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਆਪਣੇ ਵਿਸ਼ੇਸ਼ ਸੰਬੋਧਨ ਵਿੱਚ, ਸ਼੍ਰੀ ਪ੍ਰਭੂ ਨੇ ਫੂਡ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਵਿੱਚ ਐੱਨਆਈਐੱਫਟੀਈਐੱਮ-ਕੁੰਡਲੀ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। 

ਇਸ ਸੰਸਥਾਨ ਦੇ 13 ਵਰ੍ਹਿਆਂ ਦੇ ਜ਼ਿਕਰਯੋਗ ਸਫਰ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਕਾਨਫਰੰਸ ਰਾਹੀ ਐੱਨਆਈਐੱਫਟੀਈਐੱਮ-ਕੁੰਡਲੀ ਅਗਲੀ ਪੀੜ੍ਹੀ ਦੇ ਸਿਹਤਮੰਦ ਅਤੇ ਟਿਕਾਊ ਖੁਰਾਕ ਪਦਾਰਥਾਂ ਲਈ ਖੁਰਾਕ ਪਿਰਾਮਿਡ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਿਹਾ ਹੈ। ਇਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਅਸਿਤ ਗੋਪਾਲ ਵੀ ਮੌਜੂਦ ਸਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਕਸਿਤ ਭਾਰਤ ਦਾ ਸੁਪਨਾ ਸਿਰਫ ਇਨੋਵੇਸ਼ਨ, ਗਿਆਨ ਅਤੇ ਉਦਮੱਤਾ ਰਾਹੀਂ ਹੀ ਸਾਕਾਰ ਹੋ ਸਕਦਾ ਹੈ। ਇੱਕ ਹੋਰ ਵਿਸ਼ੇਸ਼ ਮਹਿਮਾਨ, ਹਲਦੀਰਾਮ ਗਰੁੱਪ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸੰਜੈ ਸਿੰਘਾਨੀਆ ਨੇ NIFTEM-ਕੁੰਡਲੀ ਦੀ ਯੁਵਾ ਪ੍ਰਤਿਭਾਵਾਂ ਨੂੰ ਖੁਰਾਕ ਵੈਲਿਊ ਚੇਨ ਦੇ ਹਰ ਪੜਾਅ ਵਿੱਚ ਮੁੱਲ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਸ ਸੰਸਥਾ ਵਿੱਚ "ਕੂੜੇ ਨੂੰ ਖਜ਼ਾਨੇ ਵਿੱਚ ਬਦਲਣ" ਦੀ ਸਮਰੱਥਾ ਹੈ। ਇਸ ਮੌਕੇ 'ਤੇ, NIFTEM ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਓਬਰਾਏ ਨੇ ਇਸ ਕਾਨਫਰੰਸ ਦੀਆਂ ਪ੍ਰਮੁੱਖ ਪ੍ਰਾਪਤੀਆਂ, ਨਤੀਜਿਆਂ ਅਤੇ ਆਲਮੀ ਪ੍ਰਭਾਵ ਦੀ ਰੇਖਾਕਿੰਤ ਕਰਦੇ ਹੋਏ ਇੱਕ ਵਿਆਪਕ ਸਾਰ ਪੇਸ਼ ਕੀਤਾ। 

ਸੰਮੇਲਨ ਦੇ ਪਹਿਲੇ ਦਿਨ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਕਿਹਾ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਕਲਪਨਾ ਕੀਤੇ ਵਿਕਸਿਤ ਭਾਰਤ-2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਫੂਡ ਪ੍ਰੋਸੈੱਸਿੰਗ ਖੇਤਰ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 1.4 ਬਿਲੀਅਨ ਲੋਕਾਂ ਵਾਲੇ ਇੱਕ ਦੇਸ਼ ਲਈ ਤਕਨਾਲੋਜੀ ‘ਤੇ ਅਧਾਰਿਤ ਵਿਕਾਸ ਬਹੁਤ ਜ਼ਰੂਰੀ ਹੈ। ਪਿੰਡਾਂ ਅਤੇ ਸ਼ਹਿਰਾਂ ਦਰਮਿਆਨ ਪਾੜੇ ਨੂੰ ਪੂਰਾ ਕਰਨ ਲਈ ਨਵੀਨਤਾਵਾਂ, ਖੋਜਾਂ ਅਤੇ ਆਧੁਨਿਕ ਤਕਨਾਲੋਜੀਆਂ ਨੂੰ ਪੇਂਡੂ ਖੇਤਰਾਂ ਅਤੇ ਕਿਸਾਨਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ।

ਇਸ ਇੰਟਰਨੈਸ਼ਨਲ ਕਾਨਫਰੰਸ ਵਿੱਚ 25 ਦੇਸ਼ਾਂ ਦੀ ਭਾਗੀਦਾਰੀ ਹੋਈ। ਇਸ ਵਿੱਚ ਤਿੰਨ ਪੈਨਲ ਚਰਚਾਵਾਂ, 113 ਮੌਖਿਕ ਪੇਸ਼ਕਾਰੀਆਂ, 115 ਸੱਦਾ ਦਿੱਤੇ ਭਾਸ਼ਣ ਅਤੇ 226 ਪੋਸਟਰ ਪੇਸ਼ਕਾਰੀਆਂ ਸ਼ਾਮਲ ਸਨ, ਜੋ ਖੁਰਾਕ ਖੇਤਰ ਵਿੱਚ ਖੋਜ ਅਤੇ ਨਵੀਨਤਾ ਦੀ ਡੂੰਘਾਈ ਅਤੇ ਵਿਭਿੰਨਤਾ ਨੂੰ ਦਰਸਾਉਂਦੀਆਂ ਸਨ। ਇਸ ਵਿੱਚ ਅਕਾਦਮਿਕ ਅਤੇ ਉਦਯੋਗ ਜਗਤ ਦੀਆਂ ਪ੍ਰਭਾਵਸ਼ਾਲੀ ਸਹਿ-ਭਾਗੀ ਦੇਖਣ ਨੂੰ ਮਿਲੀ। ਵਿਚਾਰ-ਵਟਾਂਦਰੇ ਵਿੱਚ ਖੁਰਾਕ ਸਬੰਧੀ ਨਵੀਨਤਾ, ਸੁਰੱਖਿਆ, ਟਰੇਸੇਬਿਲਟੀ ਅਤੇ ਰੈਗੂਲੇਟਰੀ ਪਾਲਣਾ; ਨਿਊਟਰਾਸਿਊਟੀਕਲ ਅਤੇ ਵਿਸ਼ੇਸ਼ ਖੁਰਾਕ ਪਦਾਰਥ; ਵਿਅਕਤੀਗਤ ਪੋਸ਼ਣ ਅਤੇ ਕਾਰਜਸ਼ੀਲ ਸਮੱਗਰੀ; ਟਿਕਾਊ ਖੁਰਾਕ ਪ੍ਰੋਸੈੱਸਿੰਗ, ਰਹਿੰਦ-ਖੂੰਹਦ ਦਾ ਮੁੱਲਾਂਕਣ, ਅਤੇ ਸਰਕੂਲਰ ਅਰਥਵਿਵਸਥਾ; ਰਹਿੰਦ-ਖੂੰਹਦ ਨੂੰ ਘਟਾਉਣ ਲਈ ਆਫ-ਹਾਰਵੈਸਟ ਤਕਨਾਲੋਜੀਆਂ; ਅਗਲੀ ਪੀੜ੍ਹੀ ਦੀਆਂ ਸਮਾਰਟ ਅਤੇ ਸਵੱਛ ਲੇਬਲਿੰਗ ਤਕਨਾਲੋਜੀਆਂ ਦੇ ਨਾਲ ਵਿਕਲਪਕ ਪ੍ਰੋਟੀਨ ਅਤੇ ਪੌਦੇ-ਅਧਾਰਿਤ ਖੁਰਾਕ ਪਦਾਰਥ; ਫੂਡ ਪ੍ਰੋਸੈੱਸਿੰਗ ਅਤੇ ਸਪਲਾਈ ਚੇਨ ਪ੍ਰਬੰਧਨ ਵਿੱਚ ਡਿਜੀਟਲ ਪਰਿਵਰਤਨ; ਅਤੇ ਨੀਤੀਗਤ ਸੁਧਾਰਾਂ, ਖੋਜ ਨਵੀਨਤਾ ਅਤੇ ਉਦਯੋਗ ਜਗਤ ਦੇ ਸਹਿਯੋਗ ਰਾਹੀਂ ਭਾਰਤ ਦੇ ਉੱਚ ਸਿੱਖਿਆ ਈਕੋਸਿਸਟਮ ਦੀਆਂ ਮੁੜ ਕਲਪਨਾ ਜਿਹੀਆਂ ਮਹੱਤਵਪੂਰਨ ਅਤੇ ਭਵਿੱਖਮੁਖੀ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਦੇਸ਼ ਭਰ ਦੇ ਪ੍ਰਤੀਸ਼ਠਿਤ ਵਿਦਿਅਕ ਸੰਸਥਾਵਾਂ ਅਤੇ ਖੋਜ ਸੰਗਠਨਾਂ ਦੇ 40 ਤੋਂ ਵੱਧ ਵਾਈਸ ਚਾਂਸਲਰਾਂ ਅਤੇ ਡਾਇਰੈਕਟਰਾਂ ਦੀ ਭਾਗੀਦਾਰੀ ਵਾਲੀ ਇੱਕ ਗੋਲਮੇਜ਼ ਮੀਟਿੰਗ ਵਿੱਚ ਹੁਨਰ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਦਯੋਗ ਅਤੇ ਅਕਾਦਮਿਕ ਜਗਤ ਦੇ ਵਿਚਕਾਰ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਵੱਖ-ਵੱਖ ਵਿਦਿਅਕ ਸੁਧਾਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

 ‘ਅਨਵੇਸ਼-2026’ ਵਿੱਚ ਇੱਕ ਜੀਵੰਤ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਕਾਰਪੋਰੇਟ, ਸਟਾਰਟ-ਅੱਪ, ਐੱਮਐੱਸਐੱਮਈ ਅਤੇ ਸਰਕਾਰੀ ਵਿਭਾਗਾਂ ਸਮੇਤ 61 ਪ੍ਰਦਰਸ਼ਕਾਂ ਨੇ ਹਿੱਸਾ ਲਿਆ। ਇਨ੍ਹਾਂ ਪ੍ਰਦਰਸ਼ਕਾਂ ਨੇ ਅਤਿ-ਆਧੁਨਿਕ ਤਕਨਾਲੋਜੀਆਂ, ਨਵੀਨਤਾਕਾਰੀ ਉਤਪਾਦਾਂ ਅਤੇ ਪ੍ਰੋਸੈੱਸਿੰਗ ਸਬੰਧੀ ਟਿਕਾਊ ਉਪਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ਨੇ ਸਿੱਖਿਆ ਜਗਤ, ਉਦਯੋਗ ਜਗਤ ਅਤੇ ਸਹਿਯੋਗ ਦੇ ਮੌਕਿਆਂ ਅਤੇ ਤਕਨਾਲੋਜੀ ਨੂੰ ਅਪਣਾਉਣ ਦੀ ਚਾਅ ਰੱਖਣ ਵਾਲੇ ਉੱਦਮੀਆਂ ਦਾ ਧਿਆਨ ਆਕਰਸ਼ਿਤ ਕੀਤਾ।

ਇੱਕ ਵਿਲੱਖਣ ਅਨੁਭਵੀ ਪਹਿਲੂ ਜੋੜਦੇ ਹੋਏ, ਇਸ ਕਾਨਫਰੰਸ ਵਿੱਚ 22 ਲਾਈਵ ਕੁਕਰੀ ਸ਼ੋਅ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ਉਭਰਦੀਆਂ ਸਮੱਗਰੀਆਂ, ਪੌਦਿਆਂ ‘ਤੇ ਅਧਾਰਿਤ ਵਿਕਲਪਾਂ ਅਤੇ ਪੋਸ਼ਣ ਭਰਪੂਰ ਖੁਰਾਕ ਪਦਾਰਥਾਂ ਦੇ ਅਜਿਹੇ ਨਵੀਨਤਾਕਾਰੀ ਐਪਲੀਕੇਸ਼ਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਸਥਿਰਤਾ ਅਤੇ ਸਿਹਤ ਨਾਲ ਜੁੜੀਆਂ ਰੁਝਾਨਾਂ ਦੇ ਅਨੁਸਾਰ ਸਨ।

ਨੀਤੀ ਨਿਰਮਾਤਾਵਾਂ, ਵਿਸ਼ਵਵਿਆਪੀ ਮਾਹਿਰਾਂ, ਖੋਜਕਰਤਾਵਾਂ ਅਤੇ ਨਵੀਨਤਾਕਾਰਾਂ ਦੀ ਭਾਗੀਦਾਰੀ ਦੇ ਨਾਲ, ‘ਅਨਵੇਸ਼ 2026’ ਨੂੰ ਉਤਸ਼ਾਹਜਨਕ ਪ੍ਰਤੀਕਿਰਿਆ ਮਿਲਿਆ। ਇਸ ਵਿੱਚ 500 ਤੋਂ ਵੱਧ ਰਜਿਸਟਰਡ ਭਾਗੀਦਾਰ ਅਤੇ 2,000 ਤੋਂ ਵੱਧ ਵਿਜ਼ਟਰ ਸ਼ਾਮਲ ਹੋਏ, ਜੋ ਇੱਕ ਪ੍ਰਮੁੱਖ ਇੰਟਰਨੈਸ਼ਨਲ ਪਲੈਟਫਾਰਮ ਵਜੋਂ ਇਸ ਦੀ ਸਾਰਥਕਤਾ ਨੂੰ ਉਜਾਗਰ ਕਰਦਾ ਹੈ। ਇਸ ਕਾਨਫਰੰਸ ਨੇ ਟਿਕਾਊ ਖੁਰਾਕ ਪ੍ਰਣਾਲੀਆਂ ਅਤੇ ਅਗਲੀ ਪੀੜ੍ਹੀ ਦੇ ਸਿਹਤਮੰਦ ਖੁਰਾਕ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਰਥਕ ਸੰਵਾਦ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਾਂਝੇਦਾਰੀ ਨੂੰ ਸਫਲਤਾਪੂਰਵਕ ਉਤਸ਼ਾਹਿਤ ਕੀਤਾ, ਜਿਸ ਨਾਲ ਆਲਮੀ ਫੂਡ ਪ੍ਰੋਸੈੱਸਿੰਗ ਅਤੇ ਪੋਸ਼ਣ ਦ੍ਰਿਸ਼ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤੀ ਮਿਲੀ। 

******

ਸੀਐੱਮਸੀ-ਐੱਮਓਐੱਫਪੀਆਈ/ਸ਼ੀਨਮ ਜੈਨ


(Release ID: 2234603) ਵਿਜ਼ੀਟਰ ਕਾਊਂਟਰ : 5