ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਬੀਕਾਨੇਰ ਜ਼ਿਲ੍ਹੇ ਵਿੱਚ ਬੀਕਾਨੇਰ ਸ਼ਹਿਰ, ਨੋਖਾ ਅਤੇ ਸ਼੍ਰੀ ਡੂੰਗਰਗੜ੍ਹ ਕਸਬਿਆਂ, ਦੇਸ਼ਨੋਕ ਤੋਂ ਨੋਰੰਗਦੇਸਰ ਹਾਈਵੇਅ (ਅੰਮ੍ਰਿਤਸਰ ਤੋਂ ਜਾਮਨਗਰ ਭਾਰਤਮਾਲਾ ਰਾਸ਼ਟਰੀ ਰਾਜਮਾਰਗ (ਐੱਨਐੱਚ 754ਏ ਦਾ ਹਿੱਸਾ) ਅਤੇ ਪੁਗਲ ਤੋਂ ਰਣਜੀਤਪੁਰਾ ਰਾਸ਼ਟਰੀ ਰਾਜਮਾਰਗ (ਐੱਨਐੱਚ-911)

Posted On: 02 MAR 2026 11:36AM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਨੇ ਜਨਵਰੀ 2026 ਦੇ ਦੌਰਾਨ ਰਾਜਸਥਾਨ ਲਾਈਸੈਂਸ ਪ੍ਰਾਪਤ ਸੇਵਾ ਖੇਤਰ (ਐੱਲਐੱਸਏ) ਦੇ ਬੀਕਾਨੇਰ ਜ਼ਿਲ੍ਹੇ ਵਿੱਚ ਬੀਕਾਨੇਰ ਸ਼ਹਿਰ, ਨੋਖਾ ਅਤੇ ਸ਼੍ਰੀ ਡੂੰਗਰਗੜ੍ਹ ਕਸਬਿਆਂ, ਦੇਸ਼ਨੋਕ ਤੋਂ ਨੋਰੰਗਦੇਸਰ ਰਾਜਮਾਰਗ (ਅੰਮ੍ਰਿਤਸਰ ਤੋਂ ਜਾਮਨਗਰ ਭਾਰਤਮਾਲਾ ਰਾਸ਼ਟਰੀ ਰਾਜਮਾਰਗ (ਐੱਨਐੱਚ 754ਏ) ਦਾ ਹਿੱਸਾ) ਅਤੇ ਪੁਗਲ ਤੋਂ ਰਣਜੀਤਪੁਰਾ ਰਾਸ਼ਟਰੀ ਰਾਜਮਾਰਗ (ਐੱਨਐੱਚ-911) ‘ਤੇ ਕੀਤੇ ਗਏ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਦੇ ਸਿੱਟੇ ਜਾਰੀ ਕੀਤੇ ਹਨ। ਇਸ ਡ੍ਰਾਈਵ ਟੈਸਟ ਦਾ ਉਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡੇਟਾ ਦੋਵਾਂ) ਦੀ ਅਸਲ ਗੁਣਵੱਤਾ ਦਾ ਮੁਲਾਂਕਣ ਅਤੇ ਤਸਦੀਕ ਕਰਨਾ ਹੈ।

 

ਇਸ ਸੁਤੰਤਰ ਡ੍ਰਾਈਵ ਟੈਸਟ ਦੌਰਾਨ, ਟ੍ਰਾਈ ਸਾਰੇ ਸਰਵਿਸ ਪ੍ਰੋਵਾਈਡਰਸ ਦੇ ਮੋਬਾਈਲ ਨੈੱਟਵਰਕ ਦੇ ਲਾਈਵ ਪ੍ਰਦਰਸ਼ਨ ਡੇਟਾ ਨੂੰ ਕਾਲ ਸੈੱਟਅਪ ਸਫਲਤਾ ਦਰ, ਡੇਟਾ ਡਾਊਨਲੋਡ ਅਤੇ ਅਪਲੋਡ ਸਪੀਡ, ਸਪੀਚ ਕੁਆਲਿਟੀ ਵਰਗੇ ਪ੍ਰਮੁੱਖ ਪ੍ਰਦਰਸ਼ਨ ਸੰਕੇਤਕਾਂ ‘ਤੇ ਇਕੱਠੇ ਕਰਦਾ ਹੈ। ਇਸ ਲਈ ਮਲਟੀਪਲ ਐਡਵਾਂਸਡ ਟੈਸਟ ਹੈਂਡਸੈੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੀ ਨਿਗਰਾਨੀ ਉਸੇ ਸਮੇਂ ਕੀਤੀ ਜਾਂਦੀ ਹੈ ਅਤੇ ਐਡਵਾਂਸਡ ਸੌਫਟਵੇਅਰ ਸਿਸਟਮ ਦੀ ਵਰਤੋਂ ਕਰਕੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਆਈਡੀਟੀ ਦੇ ਨਤੀਜੇ ਟ੍ਰਾਈ ਦੀ ਵੈੱਬਸਾਈਟ ਅਤੇ ਸਮਾਚਾਰ ਪੱਤਰਾਂ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਤਾਂ ਜੋ ਉਪਭੋਗਤਾਵਾਂ ਨੂੰ ਸੂਚਿਤ ਕੀਤਾ ਜਾ ਸਕੇ ਅਤੇ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

 

ਟ੍ਰਾਈ ਖੇਤਰੀ ਦਫ਼ਤਰ, ਜੈਪੁਰ ਨੇ ਆਪਣੀ ਨਿਯੁਕਤ ਏਜੰਸੀ ਰਾਹੀਂ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਵਿਸਤ੍ਰਿਤ ਡ੍ਰਾਈਵ ਟੈਸਟ ਆਯੋਜਿਤ ਕੀਤੇ। ਇਨ੍ਹਾਂ ਟੈਸਟਾਂ ਵਿੱਚ ਬੀਕਾਨੇਰ ਸ਼ਹਿਰ, ਨੋਖਾ ਅਤੇ ਸ਼੍ਰੀ ਡੂੰਗਰਗੜ੍ਹ ਕਸਬਿਆਂ ਵਿੱਚ 293.8 ਕਿਲੋਮੀਟਰ, ਦੇਸ਼ਨੋਕ ਤੋਂ ਨੋਰੰਗਦੇਸਰ ਰਾਜਮਾਰਗ ‘ਤੇ 41.1 ਕਿਲੋਮੀਟਰ ਅਤੇ ਪੁਗਲ ਤੋਂ ਰਣਜੀਤਪੁਰਾ ਰਾਸ਼ਟਰੀ ਰਾਜਮਾਰਗ (ਐੱਨਐੱਚ-911) ‘ਤੇ 104.2 ਕਿਲੋਮੀਟਰ ਦੀ ਦੂਰੀ ਸ਼ਾਮਲ ਸੀ। ਇਹ ਟੈਸਟ 13 ਜਨਵਰੀ 2026 ਤੋਂ 16 ਜਨਵਰੀ 2026 ਦੇ ਦਰਮਿਆਨ ਕੀਤੇ ਗਏ। ਮੋਬਾਈਲ ਸੇਵਾਵਾਂ ਦੇ ਆਈਡੀਟੀ ਨਤੀਜਿਆਂ ਦਾ ਸਾਰ ਹੇਠਾਂ ਦਿੱਤਾ ਗਿਆ ਹੈ।:

ਏ   ਬੀਕਾਨੇਰ ਜ਼ਿਲ੍ਹੇ ਵਿੱਚ ਬੀਕਾਨੇਰ ਸ਼ਹਿਰ, ਨੋਖਾ ਅਤੇ ਸ਼੍ਰੀ ਡੂੰਗਰਗੜ੍ਹ ਕਸਬੇ ਸ਼ਾਮਲ ਹਨ।

  1. ਵੌਇਸ ਸਰਵਿਸਿਜ਼

      

 

ਲੜੀ ਨੰ.

ਕੇਪੀਆਈ (ਆਟੋ-ਸਿਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ)

ਮਾਪਿਆ ਗਿਆ

ਏਅਰਟੈੱਲ

ਬੀਐੱਸਐੱਨਐੱਲ

ਆਰਜੇਆਈਐੱਲ

ਵੀਆਈਐੱਲ

1

ਕਾਲ ਸੈੱਟਅਪ ਸਫਲਤਾ ਦਰ %

ਪ੍ਰਤੀਸ਼ਤ

100.00

95.61

99.78

99.55

2

ਕਾਲ ਡ੍ਰੌਪ ਦਰ %

ਪ੍ਰਤੀਸ਼ਤ

0.00

0.92

0.00

0.45

3

ਕਾਲ ਸੈੱਟਅਪ ਦਾ ਔਸਤ ਸਮਾਂ (ਸੈਕਿੰਡ ਵਿੱਚ)

ਸੈਕਿੰਡ

1.82

1.71

0.57

1.10

4

ਕਾਲ ਸਾਈਲੈਂਟ ਰੇਟ (ਮਿਊਟ ਕਾਲ)

ਪ੍ਰਤੀਸ਼ਤ

0.46

3.54

0.23

6.73

5

ਔਸਤ ਰਾਏ ਸਕੋਰ (ਐੱਮਓਐੱਸ)

1-5

4.05

3.38

4.55

4.53

 

  1. ਡੇਟਾ ਸੇਵਾਵਾਂ:

ਲੜੀ ਨੰਬਰ

ਕੇਪੀਆਈ

ਮਾਪਿਆ ਗਿਆ

ਏਅਰਟੈੱਲ

ਬੀਐੱਸਐੱਨਐੱਲ

ਆਰਜੇਆਈਐੱਲ

ਵੀਆਈਐੱਲ

1

ਔਸਤ ਡਾਊਨਲੋਡ ਥਰੂਪੁਟ 5ਜੀ

(ਮੈਗਾਬਿਟਸ/ਸੈਕਿੰਡ)

225.02

NA

337.31

NA

2

ਔਸਤ ਅਪਲੋਡ ਥਰੂਪੁਟ 5ਜੀ

(ਮੈਗਾਬਿਟਸ/ਸੈਕਿੰਡ)

33.60

NA

42.24

NA

3

ਔਸਤ ਡਾਊਨਲੋਡ ਥਰੂਪੁਟ 4ਜੀ

(ਮੈਗਾਬਿਟਸ/ਸੈਕਿੰਡ)

42.17

14.41

54.68

33.96

4

ਔਸਤ ਅਪਲੋਡ ਥਰੂਪੁਟ 4ਜੀ

(ਮੈਗਾਬਿਟਸ/ਸੈਕਿੰਡ)

13.41

4.33

21.46

12.61

5

ਲੇਟੈਂਸੀ (50ਵਾਂ ਪ੍ਰਤੀਸ਼ਤ)

ਐੱਮਐੱਸ ਵਿੱਚ

25.17

39.96

24.12

33.64

 

 

ਬੀ. ਬੀਕਾਨੇਰ ਜ਼ਿਲ੍ਹੇ ਵਿੱਚ ਦੇਸ਼ਨੋਕ ਤੋਂ ਨੋਰੰਗਦੇਸਰ ਰਾਜਮਾਰਗ (ਅੰਮ੍ਰਿਤਸਰ ਤੋਂ ਜਾਮਨਗਰ ਭਾਰਤਮਾਲਾ ਰਾਸ਼ਟਰੀ ਰਾਜਮਾਰਗ (ਐੱਨਐੱਚ 765ਏ) ਦਾ ਹਿੱਸਾ) :

    1. ਵੌਇਸ ਸਰਵਿਸਿਜ਼

ਲੜੀ ਨੰ.

ਕੇਪੀਆਈ (ਆਟੋ-ਸਿਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ)

ਮਾਪਿਆ ਗਿਆ

ਏਅਰਟੈੱਲ

ਬੀਐੱਸਐੱਨਐੱਲ

ਆਰਜੇਆਈਐੱਲ

ਵੀਆਈਐੱਲ

1

ਕਾਲ ਸੈੱਟਅਪ ਸਫਲਤਾ ਦਰ %

ਪ੍ਰਤੀਸ਼ਤ

100.00

74.07

100.00

95.83

2

ਕਾਲ ਡ੍ਰੌਪ ਦਰ %

ਪ੍ਰਤੀਸ਼ਤ

0.00

0.00

0.00

4.35

3

ਕਾਲ ਸੈੱਟਅਪ ਦਾ ਔਸਤ ਸਮਾਂ (ਸੈਕਿੰਡ ਵਿੱਚ)

ਸੈਕਿੰਡ

1.89

2.19

0.86

1.76

4

ਕਾਲ ਸਾਈਲੈਂਸ ਰੇਟ (ਮਿਊਟ ਕਾਲ)

ਪ੍ਰਤੀਸ਼ਤ

0.00

6.25

9.09

23.81

5

ਔਸਤ ਰਾਏ ਸਕੋਰ (ਐੱਮਓਐੱਸ)

1-5

3.78

3.03

3.58

3.60

 

  1. ਡੇਟਾ ਸੇਵਾਵਾਂ:

ਲੜੀ ਨੰ.

ਕੇਪੀਆਈ (ਆਟੋ-ਸਿਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ)

ਮਾਪਿਆ ਗਿਆ

ਏਅਰਟੈੱਲ

ਬੀਐੱਸਐੱਨਐੱਲ

ਆਰਜੇਆਈਐੱਲ

ਵੀਆਈਐੱਲ

1

ਔਸਤ ਡਾਊਨਲੋਡ ਥਰੂਪੁਟ

(ਮੈਗਾਬਿਟਸ/ਸੈਕਿੰਡ)

70.17

9.53

91.80

0.04

2

ਔਸਤ ਅਪਲੋਡ ਥਰੂਪੁਟ

(ਮੈਗਾਬਿਟਸ/ਸੈਕਿੰਡ)

12.16

1.73

6.61

0.14

3

ਲੇਟੈਂਸੀ (50ਵਾਂ ਪ੍ਰਤੀਸ਼ਤ)

ਐੱਮਐੱਸ ਵਿੱਚ

30.61

42.90

37.14

860.39

 

 

ਸੀ.      ਬੀਕਾਨੇਰ ਜ਼ਿਲ੍ਹੇ ਵਿੱਚ ਪੁਗਲ ਤੋਂ ਰਣਜੀਤਪੁਰਾ ਨੈਸ਼ਨਲ ਹਾਈਵੇਅ (NH-911):

(i) ਵੌਇਸ ਸਰਵਿਸਿਜ਼

ਲੜੀ ਨੰ.

ਕੇਪੀਆਈ (ਆਟੋ-ਸਿਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ)

ਮਾਪਿਆ ਗਿਆ

ਏਅਰਟੈੱਲ

ਬੀਐੱਸਐੱਨਐੱਲ

ਆਰਜੇਆਈਐੱਲ

ਵੀਆਈਐੱਲ

 

ਕਾਲ ਸੈੱਟਅਪ ਸਕਸੈੱਸ ਰੇਟ

%

88.64

64.91

100.00

18.82

 

ਡ੍ਰੌਪ ਕਾਲ ਰੇਟ %

%

12.82

24.32

2.50

31.25

 

ਕਾਲ ਸੈੱਟਅਪ ਟਾਈਮ ਐਵਰੇਜ਼ (ਸੈਕਿੰਡ)

ਸੈਕਿੰਡ

2.10

3.20

1.63

5.39

 

ਕਾਲ ਸਾਈਲੈਂਟ ਰੇਟ (ਮਿਊਟ ਕਾਲ)

%

7.69

4.35

5.00

NA

 

ਮੀਨ ਓਪੀਨੀਅਨ ਸਕੋਰ (MOS)

1-5

3.90

3.38

4.25

2.26

 

 (ii) ਡੇਟਾ ਸੇਵਾਵਾਂ:

ਲੜੀ ਨੰ.

ਕੇਪੀਆਈ (ਆਟੋ-ਸਿਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ)

ਮਾਪਿਆ ਗਿਆ

ਏਅਰਟੈੱਲ

ਬੀਐੱਸਐੱਨਐੱਲ

ਆਰਜੇਆਈਐੱਲ

ਵੀਆਈਐੱਲ

1

ਔਸਤ ਡਾਊਨਲੋਡ ਥਰੂਪੁਟ

(ਮੈਗਾਬਿਟਸ/ਸੈਕਿੰਡ)

70.17

9.53

91.80

0.04

2

ਔਸਤ ਅਪਲੋਡ ਥਰੂਪੁਟ

(ਮੈਗਾਬਿਟਸ/ਸੈਕਿੰਡ)

12.16

1.73

6.61

0.14

3

ਲੇਟੈਂਸੀ (50ਵਾਂ ਪ੍ਰਤੀਸ਼ਤ)

ਸੈਕਿੰਡ ਵਿੱਚ

30.61

42.90

37.14

860.39

 

ਇਸ ਡ੍ਰਾਈਵ ਟੈਸਟ ਵਿੱਚ ਬੀਕਾਨੇਰ ਸ਼ਹਿਰ, ਨੋਖਾ ਅਤੇ ਸ਼੍ਰੀ ਡੂੰਗਰਗੜ੍ਹ ਕਸਬਿਆਂ, ਦੇਸ਼ਨੋਕ ਤੋਂ ਨੋਰੰਗਦੇਸਰ ਰਾਜਮਾਰਗ (ਅੰਮ੍ਰਿਤਸਰ ਤੋਂ ਜਾਮਨਗਰ ਭਾਰਤਮਾਲਾ ਰਾਸ਼ਟਰੀ ਰਾਜਮਾਰਗ (ਐੱਨਐੱਚ 754ਏ) ਦਾ ਹਿੱਸਾ) ਅਤੇ ਪੂਗਲ ਤੋਂ ਰਣਜੀਤਪੁਰਾ ਐੱਨਐੱਚ-911 ਰਾਜਮਾਰਗ ਸ਼ਹਿਰ ਦੇ ਸਾਰੇ ਮਹੱਤਵਪੂਰਨ ਖੇਤਰਾਂ ਨੂੰ ਕਵਰ ਕੀਤਾ ਗਿਆ, ਜਿਸ ਵਿੱਚ ਨੋਖਾ, ਬੀਕਾਸਰ, ਬੂਢਰੋਂ ਕੀ ਢਾਣੀ, ਰਾਸੀਸਰ, ਪਲਾਣਾ, ਉਦੈਰਾਮਸਾਗਰ, ਗੰਗਾਸ਼ਹਿਰ, ਸਾਰਾਹ ਕਾਜਾਨੀ, ਮੁਕਤਾ ਪ੍ਰਸਾਦ ਨਗਰ, ਨੋਰੰਗਦੇਸਰ, ਸੇਰੂਣਾ, ਜੋਧਾਸਰ ਸ਼ਾਮਲ ਹਨ। ਗੰਗਾਜਲੀ, ਦੰਤੌਰ, ਮੀਰਾਂਵਾਲਾ, ਕਰਣੀਸਰ, ਮਿਆਂਵਾਲਾ, ਕੰਧਾਰਲੀ ਅਤੇ ਗੌਰ ਆਦਿ ਤੋਂ ਲੰਘਦੇ ਹੋਏ ਸ਼੍ਰੀ ਡੂੰਗਰਗੜ੍ਹ, ਪੂਗਲ ਤੋਂ ਰਣਜੀਤਪੁਰਾ ਤੱਕ ਦੇ ਖੇਤਰ ਇਸ ਵਿੱਚ ਸ਼ਾਮਲ ਕੀਤੇ ਗਏ।

 

ਇਸ ਆਈਡੀਟੀ ਰਿਪੋਰਟ ਦੇ ਨਤੀਜਿਆਂ ਨਾਲ ਸਬੰਧਿਤ ਟੈਲੀਕੌਮ ਸਰਵਿਸ ਪ੍ਰੋਵਾਈਡਰ ਦੇ ਨਾਲ ਸਾਂਝਾ ਕੀਤੇ ਗਏ ਹਨ ਤਾਂ ਜੋ ਉਹ ਲੋੜ ਮੁਤਾਬਕ ਅੱਗੇ ਦੀ ਕਾਰਵਾਈ ਕਰ ਸਕਣ। ਆਈਡੀਟੀ ਦੀ ਵਿਸਤ੍ਰਿਤ ਰਿਪੋਰਟ ਟ੍ਰਾਈ ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ ਜਾਂ ਵਾਧੂ ਜਾਣਕਾਰੀ ਲਈ, ਜੈਪੁਰ ਸਥਿਤ ਟ੍ਰਾਈ ਦੇ ਖੇਤਰੀ ਦਫ਼ਤਰ ਨੂੰ ਈਮੇਲ ਆਈਡੀ adv.jaipur@trai.gov.in ‘ਤੇ ਈਮੇਲ ਭੇਜੀ ਜਾ ਸਕਦੀ ਹੈ।

****

ਐੱਮਆਈ/ਏਆਰਜੇ/ਸ਼ੀਨਮ ਜੈਨ


(Release ID: 2234600) ਵਿਜ਼ੀਟਰ ਕਾਊਂਟਰ : 4