ਜਲ ਸ਼ਕਤੀ ਮੰਤਰਾਲਾ
azadi ka amrit mahotsav

ਆਈਸੀਡੀਐੱਸ 2026 ਦਾ ਪੂਰਨ ਸੈਸ਼ਨ ਵਿੱਚ ਡੈਮ ਸੁਰੱਖਿਆ ਅਤੇ ਜਲ ਸ਼ਾਸਨ 'ਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣਾਂ ਨੂੰ ਉਜਾਗਰ ਕੀਤਾ ਗਿਆ

Posted On: 14 FEB 2026 10:29AM by PIB Chandigarh

ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਸਿੱਧਾਰਮਈਆ ਨੇ ਡੈਮ ਸੁਰੱਖਿਆ (ICDS) 2026 ' ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਸਫਲਤਾਪੂਰਵਕ ਉਦਘਾਟਨ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਕਰਨਾਟਕ ਦੇ ਉਪ ਮੁੱਖ ਮੰਤਰੀ ਸ਼੍ਰੀ ਡੀ.ਕੇ. ਸ਼ਿਵਕੁਮਾਰ ਨੇ ਕੀਤੀ। ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਵੀਡੀਓ ਸੰਦੇਸ਼ ਰਾਹੀਂ ਸਮਾਗਮ ਨੂੰ ਸੰਬੋਧਨ ਕੀਤਾ। ਇਸ ਸੈਸ਼ਨ ਵਿੱਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ, ਸ਼੍ਰੀ ਰਾਜ ਭੂਸ਼ਣ ਚੌਧਰੀ , ਕਰਨਾਟਕ ਦੇ ਵਿਧਾਇਕ ਅਤੇ ਨਵੀਂ ਦਿੱਲੀ ਵਿੱਚ ਕਰਨਾਟਕ ਸਰਕਾਰ ਦੇ ਵਿਸ਼ੇਸ਼ ਪ੍ਰਤੀਨਿਧੀ, ਸ਼੍ਰੀ ਟੀ.ਬੀ. ਜੈਚੰਦਰ, ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਉਪ ਪ੍ਰਧਾਨ, ਸ਼੍ਰੀ ਜੋਹਾਨਸ ਜੁਟ, ਵੱਡੇ ਡੈਮਾਂ ਦੇ ਅੰਤਰਰਾਸ਼ਟਰੀ ਕਮਿਸ਼ਨ (ICOLD) ਦੇ ਪ੍ਰਧਾਨ ਸ਼੍ਰੀ ਡੀ ਕੇ ਸ਼ਰਮਾ, ICHRAM , ਜਾਪਾਨ ਦੇ ਕਾਰਜਕਾਰੀ ਨਿਦੇਸ਼ਕ ਪ੍ਰੋਫੈਸਰ ਤੋਸ਼ੀਓ ਕੋਇਕੇ, CWC ਦੇ ਚੇਅਰਮੈਨ ਸ਼੍ਰੀ ਅਨੁਪਮ ਪ੍ਰਸਾਦ, IISc ਬੰਗਲੁਰੂ ਦੇ ਮਕੈਨੀਕਲ ਸਾਇੰਸਜ਼ ਦੇ ਡੀਨ,ਪ੍ਰੋਫੈਸਰ ਸਤਯਮ ਸੁਵਾਸ ਅਤੇ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਸੁਬੋਧ ਯਾਦਵ, IAS, ਸ਼ਾਮਲ ਹੋਏ ।

ਇਸ ਸੈਸ਼ਨ ਨੇ ਸੀਨੀਅਰ ਨੀਤੀ ਨਿਰਮਾਤਾਵਾਂ, ਤਕਨੀਕੀ ਮਾਹਿਰਾਂ ਅਤੇ ਅੰਤਰਰਾਸ਼ਟਰੀ ਡੈਲੀਗੇਟਾਂ ਨੂੰ ਇੱਕ ਪਲੈਟਫਾਰਮ ‘ਤੇ ਇਕੱਠੇ ਕੀਤਾ ਤਾਂ ਜੋ ਡੈਮ ਸੁਰੱਖਿਆ ਢਾਂਚੇ ਨੂੰ ਮਜ਼ਬੂਤ ​​ਕਰਨ, ਸੰਸਥਾਗਤ ਸਮਰੱਥਾਵਾਂ ਨੂੰ ਵਧਾਉਣ ਅਤੇ ਜਲਵਾਯੂ ਪਰਿਵਰਤਨਸ਼ੀਲਤਾ ਅਤੇ ਬੁਨਿਆਦੀ ਢਾਂਚੇ ਦੀ ਲਚਕਤਾ ਵਰਗੀਆਂ ਉੱਭਰ ਰਹੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਮੂਹਿਕ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ ਜਾ ਸਕੇ।

ਉਦਘਾਟਨੀ ਸੈਸ਼ਨ ਤੋਂ ਬਾਅਦ ਇੱਕ ਪੂਰਨ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੀਨੀਅਰ ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ ਅਤੇ ਸਬੰਧਿਤ ਖੇਤਰਾਂ ਦੇ ਮਾਹਿਰਾਂ ਨੇ ਦੇਸ਼ ਵਿੱਚ ਡੈਮ ਸੁਰੱਖਿਆ ਅਭਿਆਸਾਂ ਨੂੰ ਮਜ਼ਬੂਤ ​​ਕਰਨ ਲਈ ਉੱਭਰ ਰਹੀਆਂ ਚੁਣੌਤੀਆਂ, ਤਰਜੀਹਾਂ ਅਤੇ ਅੱਗੇ ਵਧਣ ਦੇ ਤਰੀਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਸੈਸ਼ਨ ਦੀ ਪ੍ਰਧਾਨਗੀ ਵੱਡੇ ਡੈਮਾਂ 'ਤੇ ਅੰਤਰਰਾਸ਼ਟਰੀ ਕਮਿਸ਼ਨ (ICOLD ) ਦੇ ਚੇਅਰਮੈਨ ਸ਼੍ਰੀ ਡੀ.ਕੇ. ਸ਼ਰਮਾ ਨੇ ਕੀਤੀ ਅਤੇ ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਖੇਤਰੀ ਅਭਿਆਸ ਨਿਦੇਸ਼ਕ ਡਾ. ਦੀਨਾ ਉਮਾਲੀ ਨੇ ਸਹਿ-ਪ੍ਰਧਾਨਗੀ ਕੀਤੀ । ਇਸ ਸੈਸ਼ਨ ਦੇ ਬੁਲਾਰਿਆਂ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦੇ ਵਣਜ ਮੰਤਰੀ ਸ਼੍ਰੀ ਐਡ ਜੈਗਰ, ਕੇਂਦਰੀ ਜਲ ਕਮਿਸ਼ਨ (CWC ) ਦੇ ਚੇਅਰਮੈਨ ਸ਼੍ਰੀ ਅਨੁਪਮ ਪ੍ਰਸਾਦ, ਇੰਟਰਨੈਸ਼ਨਲ ਸੈਂਟਰ ਫਾਰ ਵਾਟਰ ਡਿਜ਼ਾਸਟਰ ਐਂਡ ਰਿਸਕ ਮੈਨੇਜਮੈਂਟ (ICHARM ), ਜਾਪਾਨ ਦੇ ਕਾਰਜਕਾਰੀ ਨਿਦੇਸ਼ਕ ਪ੍ਰੋਫੈਸਰ ਤੋਸ਼ੀਓ ਕੋਇਕੇ, ਵਿਸ਼ਵ ਬੈਂਕ ਦੇ ਜਲ ਸਰੋਤਾਂ ਦੀ ਗਲੋਬਲ ਮੁਖੀ ਸ਼੍ਰੀਮਤੀ ਆਈਲੀਨ ਬਰਕ, ਮਹਾਰਾਸ਼ਟਰ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਦੀਪਕ ਕਪੂਰ (IAS ), ਅਤੇ ਕਰਨਾਟਕ ਸਰਕਾਰ ਦੇ ਐਡਵਾਂਸਡ ਸੈਂਟਰ ਫਾਰ ਇੰਟੀਗ੍ਰੇਟਿਡ ਵਾਟਰ ਰਿਸੋਰਸ ਮੈਨੇਜਮੈਂਟ (ACIWRM ) ਦੇ ਡਾਇਰੈਕਟਰ (ਤਕਨੀਕੀ) ਡਾ. ਪੀ. ਸੋਮਸ਼ੇਖਰ ਰਾਓ ਸ਼ਾਮਲ ਸਨ ।

ਇਸ ਸੈਸ਼ਨ ਵਿੱਚ ਡੈਮ ਸੁਰੱਖਿਆ ਬਾਰੇ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ‘ਤੇ ਇੱਕ ਅਰਥਪੂਰਨ ਅਤੇ ਸੋਚ-ਉਕਸਾਊ ਚਰਚਾ ਹੋਈ। ਚਰਚਾ ਵਿੱਚ ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ (DRIP) ਨੂੰ ਵੀ ਵਿਆਪਕ ਤੌਰ 'ਤੇ ਸੰਬੋਧਿਤ ਕੀਤਾ ਗਿਆ ਜਿਸਨੂੰ ਦੇਸ਼ ਭਰ ਵਿੱਚ ਡੈਮ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਭਾਰਤ ਸਰਕਾਰ ਦੀ ਇੱਕ ਵੱਡੀ ਪਹਿਲਕਦਮੀ ਵਜੋਂ ਉਜਾਗਰ ਕੀਤਾ ਗਿਆ ਸੀ। ਬੁਲਾਰਿਆਂ ਨੇ ਦਸਿਆ ਕਿ DRIP ਨੇ ਡੈਮਾਂ ਦੀ ਢਾਂਚਾਗਤ ਅਤੇ ਸੰਚਾਲਨ ਸੁਰੱਖਿਆ ਨੂੰ ਬਿਹਤਰ ਬਣਾਉਣ, ਸੰਸਥਾਗਤ ਸਮਰੱਥਾਵਾਂ ਨੂੰ ਵਧਾਉਣ ਅਤੇ ਜੋਖਮ-ਅਧਾਰਰਿਤ ਫੈਸਲੇ ਲੈਣ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਜਿਸ ਵਿੱਚ ਜਲਵਾਯੂ ਪਰਿਵਰਤਨ ਲਚਕੀਲਾਪਣ ਸ਼ਾਮਲ ਹੈ। ਪ੍ਰੋਜੈਕਟ ਦੇ ਨਤੀਜਿਆਂ ਅਤੇ ਸਿੱਖੇ ਗਏ ਸਬਕਾਂ ਨੂੰ ਨਾ ਸਿਰਫ਼ ਭਾਰਤੀ ਰਾਜਾਂ ਲਈ, ਸਗੋਂ ਯੋਜਨਾਬੱਧ ਪੁਨਰਵਾਸ ਅਤੇ ਸਮਰੱਥਾ ਨਿਰਮਾਣ ਰਾਹੀਂ ਆਪਣੇ ਡੈਮ ਸੁਰੱਖਿਆ ਅਭਿਆਸਾਂ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਰ ਦੇਸ਼ਾਂ ਲਈ ਵੀ ਕੀਮਤੀ ਮੰਨਿਆ ਗਿਆ।

ਸੈਸ਼ਨ ਦੇ ਅੰਤ ਵਿੱਚ, ਡਾ. ਦੀਨਾ ਉਨਾਲੀ ਨੇ ਚਰਚਾ ਦੇ ਮੁੱਖ ਨੁਕਤਿਆਂ ਦਾ ਸਾਰ ਦਿੱਤਾ। ਇਨ੍ਹਾਂ ਵਿੱਚ ਇਹ ਵੀ ਸ਼ਾਮਲ ਸੀ ਕਿ ਕਿਵੇਂ ਭਾਰਤੀ ਰਾਜਾਂ ਵਿੱਚ ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ (DRIP) ਅਧੀਨ ਪ੍ਰਾਪਤ ਅਨੁਭਵ ਨੇ ਵਿਸ਼ਵਵਿਆਪੀ ਡੈਮ ਸੁਰੱਖਿਆ ਭਾਈਚਾਰੇ ਲਈ ਕੀਮਤੀ ਸਬਕ ਪ੍ਰਦਾਨ ਕੀਤੇ ਹਨ। ਡੈਮ ਪੁਨਰਵਾਸ ਵਿੱਚ ਨਵੀਨਤਾਵਾਂ, ਡੈਮ ਸੁਰੱਖਿਆ ਐਕਟ, 2021 ਰਾਹੀਂ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ​​ਕਰਨਾ, ਅਤੇ ਨਿਰੰਤਰ ਅੰਤਰਰਾਸ਼ਟਰੀ ਸਹਿਯੋਗ ਇਸ ਪ੍ਰਗਤੀ ਦਾ ਕੇਂਦਰ ਰਿਹਾ ਹੈ। ਡੈਮ ਸੁਰੱਖਿਆ ਵਿੱਚ ਸੰਸਥਾਗਤ ਸਮਰੱਥਾ ਬਣਾਉਣ 'ਤੇ ਭਾਰਤ ਸਰਕਾਰ ਦਾ ਧਿਆਨ ਨਾ ਸਿਰਫ਼ ਭਾਰਤੀ ਰਾਜਾਂ ਨੂੰ, ਸਗੋਂ ਭਾਈਵਾਲ ਦੇਸ਼ਾਂ ਨੂੰ ਵੀ ਲਾਭ ਪਹੁੰਚਾ ਰਿਹਾ ਹੈ , ਜਿਸ ਨਾਲ ਭਾਰਤ ਡੈਮ ਸੁਰੱਖਿਆ ਅਭਿਆਸਾਂ ਵਿੱਚ ਇੱਕ ਗਲੋਬਲ ਲੀਡਰ ਵਜੋਂ ਸਥਾਪਿਤ ਹੋ ਰਿਹਾ ਹੈ।

ਵਧਦੀ ਜਲਵਾਯੂ ਪਰਿਵਰਤਨਸ਼ੀਲਤਾ ਅਤੇ ਅਤਿਅੰਤ ਜਲ ਵਿਗਿਆਨਕ ਘਟਨਾਵਾਂ ਨੇ ਡੈਮ ਸੁਰੱਖਿਆ ਦੀ ਮਹੱਤਤਾ ਨੂੰ ਹੋਰ ਵੀ ਜ਼ਰੂਰੀ ਬਣਾ ਦਿੱਤਾ ਹੈ। ਬਦਲਦੇ ਜਲਵਾਯੂ ਵਿੱਚ ਪ੍ਰਭਾਵਸ਼ਾਲੀ ਹੜ੍ਹ ਪ੍ਰਬੰਧਨ ਅਤੇ ਜੋਖਮ ਘਟਾਉਣ ਲਈ ਉੱਪਰਲੇ ਅਤੇ ਹੇਠਲੇ ਜਲ ਭੰਡਾਰਾਂ ਦਾ ਤਾਲਮੇਲ ਸੰਚਾਲਨ ਇੱਕ ਮਹੱਤਵਪੂਰਨ ਲੋੜ ਵਜੋਂ ਉਭਰਿਆ ਹੈ।

ਇਸ ਸਮਾਗਮ ਵਿੱਚ ਸਹਿਮਤੀ ਬਣੀ ਕਿ ਡੈਮਾਂ ਦੇ ਯੋਜਨਾਬੱਧ ਸੰਚਾਲਨ ਅਤੇ ਰੱਖ-ਰਖਾਅ ਦੇ ਨਾਲ-ਨਾਲ ਉਨ੍ਹਾਂ ਦੀ ਸਥਿਰਤਾ 'ਤੇ ਵਧੇਰੇ ਜ਼ੋਰ ਦੇਣ ਦੀ ਲੋੜ ਹੈ। ਮਾੜੀ ਦੇਖਭਾਲ ਵਾਲੇ ਡੈਮ ਸੰਕਟਾਂ ਅਤੇ ਅਸਫਲਤਾਵਾਂ ਦੇ ਜੋਖਮ ਨੂੰ ਵਧਾਉਂਦੇ ਹਨ, ਜਦੋਂ ਕਿ ਦੇਰੀ ਨਾਲ ਦੇਖਭਾਲ ਜੀਵਨ ਚੱਕਰ ਦੀ ਲਾਗਤ ਅਤੇ ਸੁਰੱਖਿਆ ਜੋਖਮਾਂ ਨੂੰ ਕਾਫ਼ੀ ਵਧਾਉਂਦੀ ਹੈ। ਵਾਧੂ ਮਾਲੀਆ ਸਰੋਤ ਜਿਵੇਂ ਕਿ ਸੂਰਜੀ ਊਰਜਾ ਉਤਪਾਦਨ, ਸੈਰ-ਸਪਾਟਾ, ਮੱਛੀ ਪਾਲਣ, ਆਦਿ ਵਰਗੇ ਉਪਾਅ ਡੈਮਾਂ ਦੀ ਸਥਿਰ ਦੇਖਭਾਲ ਅਤੇ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਨੂੰ ਉਤਸ਼ਾਹਿਤ ਕਰ ਸਕਦੇ ਹਨ।

ਪਲੈਨਰੀ ਸੈਸ਼ਨ ਨੇ ਸੁਰੱਖਿਅਤ, ਲਚਕੀਲੇ ਅਤੇ ਭਵਿੱਖ ਲਈ ਤਿਆਰ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਲਈ ਸਮੂਹਿਕ ਸੋਚ ਅਤੇ ਅੰਤਰ-ਸੰਸਥਾਗਤ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ।

ਪਲੈਨਰੀ ਸੈਸ਼ਨ ਤੋਂ ਬਾਅਦ, ਡੈਮਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰੈਗੂਲੇਟਰੀ ਢਾਂਚੇ ਅਤੇ ਡੈਮਾਂ ਲਈ ਢਾਂਚਾਗਤ ਸਿਹਤ ਮੁਲਾਂਕਣ ਅਤੇ ਪੁਨਰਵਾਸ ਸਮੱਗਰੀ ਵਿੱਚ ਨਵੀਨਤਾਵਾਂ 'ਤੇ ਤਕਨੀਕੀ ਅਤੇ ਉਦਯੋਗਿਕ ਸੈਸ਼ਨ ਆਯੋਜਿਤ ਕੀਤੇ ਗਏ। ਇਹਨਾਂ ਸੈਸ਼ਨਾਂ ਵਿੱਚ ਅਕਾਦਮਿਕ ਅਤੇ ਉਦਯੋਗ ਖੇਤਰ ਦੇ ਉੱਘੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂ ਨੇ ਭਾਗ ਲਿਆ।

ਪਹਿਲੇ ਦਿਨ ਦੀ ਸਮਾਪਤੀ ਬੰਗਲੁਰੂ ਦੇ ਵਿਧਾਨ ਸੌਧਾ ਵਿਖੇ ਇੱਕ ਸ਼ਾਨਦਾਰ ਸੱਭਿਆਚਾਰਕ ਸ਼ਾਮ ਨਾਲ ਹੋਈ, ਜਿਸ ਨੇ ਡੈਲੀਗੇਟਾਂ ਨੂੰ ਕਰਨਾਟਕ ਦੀ ਕਲਾਤਮਕ ਵਿਰਾਸਤ ਦਾ ਇੱਕ ਅਮੀਰ ਅਤੇ ਡੂੰਘਾ ਅਨੁਭਵ ਪ੍ਰਦਾਨ ਕੀਤਾ। ਮਨਮੋਹਕ ਸੰਗੀਤ, ਸੁੰਦਰ ਨਾਚ ਪ੍ਰਦਰਸ਼ਨਾਂ ਅਤੇ ਰਵਾਇਤੀ ਪ੍ਰਗਟਾਵੇ ਰਾਹੀਂ, ਸ਼ਾਮ ਨੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਇਆ ਅਤੇ ਭਾਗੀਦਾਰਾਂ ਵਿਚਕਾਰ ਆਪਸੀ ਤਾਲਮੇਲ ਲਈ ਇੱਕ ਸਵੈ-ਇੱਛਤ ਅਤੇ ਦਿਲਚਸਪ ਪਲੈਟਫਾਰਮ ਪ੍ਰਦਾਨ ਕੀਤਾ।

*****

ਐਨਡੀ/ਏ ਕੇ 


(Release ID: 2234228) ਵਿਜ਼ੀਟਰ ਕਾਊਂਟਰ : 20