ਵਿੱਤ ਮੰਤਰਾਲਾ
ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਰਾਸ਼ਟਰੀ ਕਸਟਮ ਸੁਧਾਰ ਸਿੰਪੋਜ਼ੀਅਮ ਅਤੇ ਇੰਟਰਨੈਸ਼ਨਲ ਕਸਟਮ ਡੇਅ 2026 ਦਾ ਆਯੋਜਨ ਕਰੇਗਾ, ਜਿਸ ਦਾ ਵਿਸ਼ਾ ਹੈ ‘ਚੌਕਸੀ ਅਤੇ ਵਚਨਬੱਧਤਾ ਰਾਹੀਂ ਸਮਾਜ ਦੀ ਸੁਰੱਖਿਆ ਵਿੱਚ ਕਸਟਮ’
ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਕੱਲ੍ਹ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਕਸਟਮ ਡੇਅ 2026 ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ
Posted On:
25 FEB 2026 8:15PM by PIB Chandigarh
ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਕਸਟਮ ਸੁਧਾਰ ਸਿੰਪੋਜ਼ੀਅਮ, 2026 ਅਤੇ ਇੰਟਰਨੈਸ਼ਨਲ ਕਸਟਮ ਡੇਅ, 2026 ਦਾ ਆਯੋਜਨ ਕਰ ਰਿਹਾ ਹੈ।
ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਇੰਟਰਨੈਸ਼ਨਲ ਕਸਟਮ ਡੇਅ 2026 ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ‘ਤੇ ਸ਼੍ਰੀ ਅਰਵਿੰਦ ਸ੍ਰੀਵਾਸਤਵ, ਸਕੱਤਰ, ਰੈਵੇਨਿਊ ਵਿਭਾਗ; ਸ਼੍ਰੀ ਵਿਵੇਕ ਚਤੁਰਵੇਦੀ, ਚੇਅਰਮੈਨ, ਸੀਬੀਆਈਸੀ ਅਤੇ ਰੈਵੇਨਿਊ ਵਿਭਾਗ, ਵਿੱਤ ਮੰਤਰਾਲਾ ਅਤੇ ਸੀਬੀਆਈਸੀ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।
ਇੰਟਰਨੈਸ਼ਨਲ ਕਸਟਮ ਡੇਅ 2026 ਸਮਾਰੋਹ ਵਿੱਚ ਕਸਟਮ ਸੁਧਾਰਾਂ ‘ਤੇ ਇੱਕ ਛੋਟੀ ਫਿਲਮ ਦਿਖਾਈ ਜਾਵੇਗੀ; ਜੋ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ ਹੈ ਅਤੇ ਸਿੰਗਲ ਵਿੰਡੋ ਸਵਿਫਟ 2.0 ਦੀ ਸ਼ੁਰੂਆਤ ਕੀਤੀ ਜਾਵੇਗੀ; ਸਵਿਫਟ 2.0 ਬੁੱਕਲੈਟ ਅਤੇ ਡਿਜੀਟਲ ਯਾਤਰੀ ਗਾਈਡ ਵੀ ਰਿਲੀਜ਼ ਹੋਵੇਗੀ; ਅਤੇ ਨਵੇਂ ਰੂਪ ਵਿੱਚ ਸੰਸ਼ੋਧਿਤ ਅਤਿਥੀ ਐਪ ਜਾਰੀ ਕੀਤੀ ਜਾਵੇਗੀ।
ਸਮਾਰੋਹ ਵਿੱਚ ਵਪਾਰ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਤੋਂ ਹਿਤਧਾਰਕਾਂ ਦੀ ਫੀਡਬੈਗ ਵੀ ਪ੍ਰਾਪਤ ਹੋਵੇਗੀ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਅਧਿਕਾਰੀਆਂ ਨੂੰ ਡਬਲਿਊਸੀਓ ਯੋਗਤਾ ਸਰਟੀਫਿਕੇਟ ਦੀ ਵੰਡ ਵੀ ਸ਼ਾਮਲ ਹੋਵੇਗੀ (ਸੂਚੀ ਅਨੁਬੰਧ- I ਵਿੱਚ)।
ਇੰਟਰਨੈਸ਼ਨਲ ਕਸਟਮ ਡੇਅ 2026 ਦੇ ਸਮਾਰੋਹ ਤੋਂ ਪਹਿਲਾਂ, ਸੀਬੀਆਈਸੀ ਰਾਸ਼ਟਰੀ ਕਸਟਮ ਸੁਧਾਰ ਸਿੰਪੋਜ਼ੀਅਮ 2026 ਦਾ ਵੀ ਆਯੋਜਨ ਕਰ ਰਿਹਾ ਹੈ।
ਸ਼੍ਰੀ ਅਰਵਿੰਦ ਸ੍ਰੀਵਾਸਤਵ, ਸਕੱਤਰ, ਰੈਵੇਨਿਊ ਵਿਭਾਗ, ਰਾਸ਼ਟਰੀ ਕਸਟਮ ਸੁਧਾਰ ਸਿੰਪੋਜ਼ੀਅਮ, 2026 ਦੀ ਪ੍ਰਧਾਨਗੀ ਕਰਨਗੇ, ਸੈਸ਼ਨ ਵਿੱਚ ਸ਼੍ਰੀ ਵਿਵੇਕ ਚਤੁਰਵੇਦੀ, ਚੇਅਰਮੈਨ, ਸੀਬੀਆਈਸੀ, ਵੀ ਮੌਜੂਦ ਰਹਿਣਗੇ। ਸੈਸ਼ਨ ਦੀ ਸ਼ੁਰੂਆਤ ਸੀਬੀਆਈਸੀ ਮੈਂਬਰ (ਕਸਟਮ) ਦੇ ਸੰਬੋਧਨ ਨਾਲ ਹੋਵੇਗੀ, ਜੋ ਵਿਚਾਰ-ਵਟਾਂਦੇਰ ਦੇ ਸੰਦਰਭ ਨੂੰ ਪ੍ਰਗਟ ਕਰਨਗੇ। ਇਸ ਤੋਂ ਬਾਅਦ ਸੰਯੁਕਤ ਸਕੱਤਰ (ਕਸਟਮ), ਸੀਬੀਆਈਸੀ ਦੁਆਰਾ ਕਸਟਮ ਸੁਧਾਰਾਂ ‘ਤੇ ਇੱਕ ਸੰਖੇਪ ਪੇਸ਼ਕਾਰੀ ਕੀਤੀ ਜਾਵੇਗੀ, ਜਿਸ ਵਿੱਚ ਪ੍ਰਮੁੱਖ ਨੀਤੀਗਤ ਅਤੇ ਪ੍ਰਕਿਰਿਆਤਮਕ ਤਰੱਕੀ ਦਾ ਵਰਣਨ ਹੋਵੇਗਾ। ਸੈਸ਼ਨ ਵਿੱਚ ਵਿਸ਼ਵਾਸ-ਅਧਾਰਿਤ ਕਸਟਮ ਪ੍ਰਕਿਰਿਆਵਾਂ ਅਤੇ ਡਿਜੀਟਲ ਸ਼ਾਸਨ ਨੂੰ ਵਿਆਪਕ ਤੌਰ ‘ਤੇ ਕਵਰ ਕੀਤਾ ਜਾਵੇਗਾ, ਜਿਸ ਵਿੱਚ ਹਾਲ ਦੇ ਕਾਨੂੰਨੀ ਬਦਲਾਅ ਅਤੇ ਆਯਾਤ ਪ੍ਰਕਿਰਿਆਵਾਂ ਵਿੱਚ ਸੁਧਾਰ ਸ਼ਾਮਲ ਹੋਣਗੇ। ਇਸ ਵਿੱਚ ਸਵਿਫਟ 2.0 ਅਤੇ ਕਸਟਮ ਇੰਟੀਗ੍ਰੇਟਿਡ ਸਿਸਟਮ (ਸੀਆਈਐੱਸ) ਜਿਹੀਆਂ ਪਹਿਲਕਦਮੀਆਂ ਰਾਹੀਂ ਡਿਜੀਟਲ ਈਕੋਸਿਸਟਮ ਦੇ ਵਿਕਾਸ ਨੂੰ ਵੀ ਉਜਾਗਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਚਰਚਾਵਾਂ ਉਭਰਦੇ ਹੋਏ ਨਿਰਯਾਤ ਮੌਕਿਆਂ ‘ਤੇ ਕੇਂਦ੍ਰਿਤ ਹੋਣਗੀਆਂ, ਜਿਸ ਵਿੱਚ ਕੋਰੀਅਰ ਸੁਧਾਰ, ਮੱਛੀ ਪਾਲਣ ਨੂੰ ਸਮਰੱਥ ਬਣਾਉਣਾ ਅਤੇ ਨਿਰਯਾਤ ਪ੍ਰਕਿਰਿਆ ਸੁਧਾਰ ਸ਼ਾਮਲ ਹੋਣਗੇ। ਵਿਸ਼ੇਸ਼ ਤੌਰ ‘ਤੇ ਸਮਾਨ ਨਿਯਮਾਂ ਅਤੇ ਵਿਅਕਤੀਗਤ ਆਯਾਤ ਨਾਲ ਸਬੰਧਿਤ ਸੁਧਾਰਾਂ ਦੇ ਨਾਲ ਈਜ਼ ਆਫ਼ ਲਿਵਿੰਗ ਨਾਲ ਜੁੜੇ ਉਪਾਵਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਸਿੰਪੋਜ਼ੀਅਮ ਵਿੱਚ ਕਸਟਮ ਪ੍ਰਸ਼ਾਸਨ ਵਿੱਚ ਭਾਰਤ ਦੇ ਚਲ ਰਹੇ ਪਰਿਵਰਤਨ ‘ਤੇ ਚਾਣਨਾ ਪਾਇਆ ਜਾਵੇਗਾ, ਜਿਸ ਵਿੱਚ ਵਿਸ਼ਵਾਸ-ਅਧਾਰਿਤ ਪ੍ਰਕਿਰਿਆਵਾਂ, ਡਿਜੀਟਲ ਸ਼ਾਸਨ, ਵਪਾਰ ਸੁਵਿਧਾ ਅਤੇ ਨਾਗਰਿਕਾਂ ਲਈ ਈਜ਼ ਆਫ਼ ਲਿਵਿੰਗ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਸੀਨੀਅਰ ਸਰਕਾਰੀ ਅਧਿਕਾਰੀ, ਨੀਤੀ ਨਿਰਮਾਤਾ, ਵਪਾਰ ਜਗਤ ਦੇ ਪ੍ਰਤੀਨਿਧੀ, ਉਦਯੋਗ ਜਗਤ ਦੇ ਹਿਤਧਾਰਕ ਅਤੇ ਦੇਸ਼ ਭਰ ਤੋਂ ਅਧਿਕਾਰੀ ਇੱਕ ਪਲੈਟਫਾਰਮ ‘ਤੇ ਆਉਣਗੇ, ਤਾਂ ਜੋ ਭਾਰਤੀ ਕਸਟਮ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਪ੍ਰਮੁੱਖ ਸੁਧਾਰਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।
ਇਹ ਸਿੰਪੋਜ਼ੀਅਮ, ਸੀਬੀਆਈਸੀ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਪਾਰਦਰਸ਼ਿਤਾ ਵਧਾਉਣ, ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਪਾਰ ਜਗਤ ਦੇ ਪ੍ਰਤੀਨਿਧੀਆਂ ਅਤੇ ਨਾਗਰਿਕਾਂ ਦੇ ਨਾਲ ਸਾਂਝੇਦਾਰੀ-ਸੰਚਾਲਿਤ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਦੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਅਨੁਬੰਧ- – I
ਡਬਲਿਊਸੀਓ ਯੋਗਤਾ ਸਰਟੀਫਿਕੇਟ ਨਾਲ ਸਨਮਾਨਿਤ ਪ੍ਰਮੁੱਖ ਅਧਿਕਾਰੀਆਂ ਦੀ ਸੂਚੀ
|
ਸੀਰੀਅਲ ਨੰਬਰ
|
ਅਧਿਕਾਰੀ ਦਾ ਨਾਮ
|
ਅਹੁਦਾ ਅਤੇ ਗਠਨ
|
|
|
(ਸ਼੍ਰੀ/ਸ਼੍ਰੀਮਤੀ)
|
|
|
1
|
ਡਾ. ਪੁਨੀਤ ਬੇਦੀ
|
ਡਾਇਰੈਕਟਰ, TRU-I, ਸੀਬੀਆਈਸੀ, ਨਵੀਂ ਦਿੱਲੀ
|
|
2
|
ਬਾਲਮੁਕੁੰਦ
|
ਐਡੀਸ਼ਨਲ ਕਮਿਸ਼ਨਰ, ਸੀਸੀਓ, ਮੁੰਬਈ ਕਸਟਮ ਜ਼ੋਨ -I
|
|
3
|
ਸ਼੍ਰੀਮਤੀ ਪਰਿਣਾਤੀ ਸੁੰਕਰ
|
ਐਡੀਸ਼ਨਲ ਡਾਇਰੈਕਟਰ, ਡੀਆਰਆਈ, ਇੰਦੌਰ ਜ਼ੋਨਲ ਯੂਨਿਟ
|
|
4
|
ਕਾਜ਼ੀ ਸੁਹੇਲ ਅਨੀਸਅਹਿਮਦ
|
ਐਡੀਸ਼ਨਲ ਡਾਇਰੈਕਟਰ , ਐੱਨਸੀਟੀਸੀ (ਕਾਰਗੋ), ਮੁੰਬਈ
|
|
5
|
ਰਿਗਵੇਦ ਠਾਕੁਰ
|
ਜੁਆਇੰਟ ਕਮਿਸ਼ਨਰ, ਮੈਂਬਰ (ਆਈਟੀ, ਟੀਪੀਐੱਸ ਅਤੇ ਟੈਕ), ਸੀਬੀਆਈਸੀ,
|
|
6
|
ਸਦੇਸ਼ ਕੁਮਾਰ ਕੇ
|
ਜੁਆਇੰਟ ਕਮਿਸ਼ਨਰ, ਚੇੱਨਈ ਏਅਰ ਪੋਰਟ ਕਸਟਮਜ਼, ਕਮਿਸ਼ਨਰੇਟ
|
|
7
|
ਅਮਿਤ ਕੁਮਾਰ ਗੁਪਤਾ
|
ਜੁਆਇੰਟ ਕਮਿਸ਼ਨਰ, ਅੰਤਰਰਾਸ਼ਟਰੀ ਕਸਟਮ ਡਾਇਰੈਕਟੋਰੇਟ
|
|
8
|
ਸੰਦੀਪ ਸੂਰਿਆਭਾਨ ਗੁੰਜਾਲ,
|
ਜੁਆਇੰਟ ਕਮਿਸ਼ਨਰ, ਕਸਟਮ ਕਮਿਸ਼ਨਰ, ਏਅਰ ਪੋਰਟ ਅਤੇ ਏਸੀਸੀ, ਬੰਗਲੁਰੂ
|
|
9
|
ਰੌਏ ਵਰਗੀਸ (Roy Varghese)
|
ਡਿਪਟੀ ਕਮਿਸ਼ਨਰ, ਕਸਟਮ ਹਾਊਸ, ਕੋਚੀਨ
|
|
10
|
ਪ੍ਰਭਜੋਤ ਕੌਰ
|
ਓਐੱਸਡੀ ਕਸਟਮਜ਼ ਅਤੇ ਈਬੀ, ਸੀਬੀਆਈਸੀ, ਨਵੀਂ ਦਿੱਲੀ
|
|
11
|
ਵੀਨੂ ਕਾਵੇਰੀਆ
|
ਡਿਪਟੀ ਡਾਇਰੈਕਟਰ, ਡੀਆਰਆਈ, ਮੁੰਬਈ ਜ਼ੋਨਲ ਯੂਨਿਟ
|
|
12
|
ਸਾਕਸ਼ੀ ਗਰਗ
|
ਅੰਡਰ ਸੈਕਟਰੀ, ਜੀਐੱਸਟੀ ਪਾਲਿਸੀ ਵਿੰਗ, ਸੀਬੀਆਈਸੀ, ਨਵੀਂ ਦਿੱਲੀ
|
|
13
|
ਰਾਜੇਂਦਰ ਕੁਮਾਰ ਗੁਪਤਾ
|
ਸਹਾਇਕ ਕਮਿਸ਼ਨਰ, ਮੁੱਖ ਕਮਿਸ਼ਨਰ ਦਫ਼ਤਰ, ਕਸਟਮਜ਼ ਦਿੱਲੀ ਜ਼ੋਨ, ਨਵੀਂ ਦਿੱਲੀ
|
|
14
|
ਅਨੰਨਿਆ ਕੁਮਾਰ ਸਿੰਘ
|
ਤਕਨੀਕੀ ਅਧਿਕਾਰੀ, ਟੀਆਰਯੂ-ਆਈ, ਸੀਬੀਆਈਸੀ, ਨਵੀਂ ਦਿੱਲੀ
|
|
15
|
ਰਾਜਨ ਕੇਸਵਾਨੀ
|
ਸੁਪਰਡੈਂਟ, ਕਸਟਮਜ਼, IV ਸੈਕਸ਼ਨ, ਕਸਟਮਜ਼ ਪਾਲਿਸੀ ਵਿੰਗ
|
|
16
|
ਵੀਨਾ ਰਾਓ
|
ਸੁਪਰਡੈਂਟ, ਕਸਟਮ, ਕੈਨਾਈਨ ਸੈਂਟਰ, ਅਟਾਰੀ
|
|
17
|
ਭਵਾਨੀ ਸਿੰਘ
|
ਸੁਪਰਡੈਂਟ, ਕਸਮਟ, prev. ਜੈਪੂਰ
|
|
|
ਸ਼ੇਖਾਵਤ
|
|
|
18
|
ਰਾਜਬਿੰਦਰ ਸਿੰਘ
|
ਸੁਪਰਡੈਂਟ, ਡੀਆਰਆਈ, ਰੀਜ਼ਨਲ ਯੂਨਿਟ ਮੰਗਲੁਰੂ
|
|
19
|
ਖੈਮੁਆਨਸਾਂਗ
|
ਖੁਫੀਆ ਅਧਿਕਾਰੀ, ਡੀਆਰਆਈ, ਆਈਜ਼ੌਲ ਰੀਜ਼ਨਲ ਯੂਨਿਟ
|
|
20
|
ਵਿਨੋਦ ਬਡੋਲਾ
|
ਟੈਕਸ ਸਹਾਇਕ, ਡੀਆਰਆਈ, ਹੈੱਡ ਕੁਆਰਟਰ, ਨਵੀਂ ਦਿੱਲੀ
|
********
ਐੱਨਬੀ/ਕੇਐੱਮਐੱਨ
(Release ID: 2233068)
ਵਿਜ਼ੀਟਰ ਕਾਊਂਟਰ : 3