ਆਯੂਸ਼
ਰਾਸ਼ਟਰੀ ਆਰੋਗਯ ਮੇਲਾ 2026 ਮਹਾਰਾਸ਼ਟਰ ਦੇ ਸ਼ੇਗਾਓਂ (Shegaon), ਬੁਲਢਾਣਾ ਵਿਖੇ 25 ਤੋਂ 28 ਫਰਵਰੀ 2026 ਤੱਕ ਚੱਲੇਗਾ
ਰਾਸ਼ਟਰਪਤੀ ਸ਼ੇਗਾਓਂ ਵਿੱਚ ਰਾਸ਼ਟਰੀ ਆਰੋਗਯ ਮੇਲਾ 2026 ਦਾ ਉਦਘਾਟਨ ਕਰਨਗੇ
ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਦਾ ਉਦੇਸ਼ ਔਸ਼ਧੀ ਪੌਦਿਆਂ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ ਹੀ ਸਿਹਤ ਸੇਵਾਵਾਂ ਨੂੰ ਸਰਲ ਬਣਾਉਣਾ ਹੈ
Posted On:
24 FEB 2026 5:51PM by PIB Chandigarh
ਕੇਂਦਰੀ ਆਯੁਸ਼ ਮੰਤਰਾਲੇ, ਆਲ ਇੰਡੀਆ ਆਯੁਰਵੈਦਿਕ ਕਾਂਗਰਸ ਦੇ ਸਹਿਯੋਗ ਨਾਲ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਓਂ ਵਿੱਚ 25 ਤੋਂ 28 ਫਰਵਰੀ 2026 ਤੱਕ ਚਾਰ ਦਿਨਾਂ ਰਾਸ਼ਟਰੀ ਆਰੋਗਯ ਮੇਲਾ 2026 ਦਾ ਆਯੋਜਨ ਕਰੇਗਾ।
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ, 25 ਫਰਵਰੀ 2026 ਨੂੰ ਵਿਸਾਵਾ ਮੈਦਾਨ (Visava Maidan) ਵਿਖੇ, ਸੰਤ ਗਜਾਨਨ ਮਹਾਰਾਜ ਸੰਸਥਾਨ ਸ਼ੇਗਾਓਂ ਵਿੱਚ ਮੇਲੇ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਰਾਜਪਾਲ, ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ, ਮਹਾਰਾਸ਼ਟਰ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਸੀਨੀਅਰ ਮਹਿਮਾਨ ਮੌਜੂਦ ਰਹਿਣਗੇ।

ਇਸ ਮੇਲੇ ਨੂੰ ਆਯੁਸ਼ ਅਧਾਰਿਤ ਰੋਕਥਾਮ ਅਤੇ ਪ੍ਰਮੋਟਿਵ ਹੈਲਥਕੇਅਰ ਤੱਕ ਪਹੁੰਚ ਵਧਾਉਣ ਲਈ ਇੱਕ ਵਿਆਪਕ ਜਨਤਕ ਜਾਗਰੂਕਤਾ ਅਭਿਆਨ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਵਿਜ਼ੀਟਰਾਂ ਨੂੰ ਆਯੁਰਵੇਦ, ਯੋਗਾ ਅਤੇ ਨੈਚੂਰੋਪੈਥੀ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਸਿਸਟਮਸ ਨਾਲ ਸਬੰਧਿਤ ਮੁਫ਼ਤ ਸਲਾਹ-ਮਸ਼ਵਰੇ, ਸਿਹਤ ਜਾਂਚ ਅਤੇ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਮੇਲੇ ਵਿੱਚ ਯੋਗ ਪ੍ਰਦਰਸ਼ਨ, ਮੁਹਾਰਤ ਭਾਸ਼ਣਾਂ, ਥੈਰੇਪੀ ਪ੍ਰਦਰਸ਼ੀਆਂ ਅਤੇ ਪ੍ਰਸਿੱਧ ਆਯੁਸ਼ ਸੰਸਥਾਨਾਂ ਅਤੇ ਉਦਯੋਗ ਜਗਤ ਦੇ ਹਿਤਧਾਰਕਾਂ ਦੀਆਂ ਪ੍ਰਦਰਸ਼ਨੀਆਂ ਵੀ ਸ਼ਾਮਲ ਹੋਣਗੀਆਂ।
ਮੇਲੇ ਦਾ ਮੁੱਖ ਹਿੱਸਾ ਬੁਲਢਾਣਾ ਜ਼ਿਲ੍ਹੇ ਅਤੇ ਵਿਸ਼ਾਲ ਵਿਦਰਭ ਖੇਤਰ ਦੇ ਕਿਸਾਨਾਂ ਨਾਲ ਇਸ ਦਾ ਵਿਸ਼ੇਸ਼ ਜੁੜਾਅ ਹੈ। 27 ਫਰਵਰੀ 2026 ਨੂੰ ਦੁਪਹਿਰ 3:00 ਵਜੇ ਵਿਸਾਵਾ ਪਰਿਸਰ ਵਿੱਚ “ਆਯੁਰਵੈਦਿਕ ਖੇਤੀ: ਉਤਪਾਦਨ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ” ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਸੈਸ਼ਨ ਵਿੱਚ ਔਸ਼ਧੀ ਪੌਦਿਆਂ ਦੀ ਖੇਤੀ, ਖੇਤੀਬਾੜੀ ਜੰਗਲਾਤ ਅਭਿਆਸਾਂ (agroforestry practices), ਫਸਲ ਦੀ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਅਤੇ ਬਜ਼ਾਰ ਸੰਪਰਕਾਂ ਬਾਰੇ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
ਇਸ ਪਹਿਲ ਦਾ ਉਦੇਸ਼ ਸਥਾਈ ਆਮਦਨ ਦੇ ਸਰੋਤਾਂ ਵਜੋਂ ਔਸ਼ਧੀ ਫਸਲਾਂ ਵੱਲ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਆਯੁਸ਼ ਖੇਤਰ ਲਈ ਜ਼ਰੂਰੀ ਗੁਣਵੱਤਾਪੂਰਣ ਕੱਚੇ ਮਾਲ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਹੈ।
ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ ਅਤੇ ਨੌਜਵਾਨਾਂ ਨੂੰ ਪ੍ਰੋਗਰਾਮ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਅਤੇ ਰਵਾਇਤੀ ਖੇਤੀ ਦੇ ਨਾਲ-ਨਾਲ ਔਸ਼ਧੀ ਪੌਦਿਆਂ ‘ਤੇ ਅਧਾਰਿਤ ਖੇਤੀਬਾੜੀ ਵਿੱਚ ਮੌਕਿਆਂ ਦੀ ਪੜਚੋਲ ਕਰਨ ਦਾ ਅਪੀਲ ਕੀਤੀ ਹੈ।
ਰਾਸ਼ਟਰੀ ਆਰੋਗਯ ਮੇਲਾ 2026 ਸਿਹਤ ਸੇਵਾਵਾਂ, ਗਿਆਨ ਪ੍ਰਸਾਰ ਅਤੇ ਪੇਂਡੂ ਆਜੀਵਿਕਾ ਵਿੱਚ ਵਾਧੇ ਲਈ ਇੱਕ ਕੇਂਦਰੀ ਮੰਚ ਵਜੋਂ ਕੰਮ ਕਰੇਗਾ। ਇਸ ਨਾਲ ਜਨਤਕ ਸਿਹਤ ਅਤੇ ਆਰਥਿਕ ਵਿਕਾਸ ਵਿੱਚ ਆਯੁਸ਼ ਪ੍ਰਣਾਲੀਆਂ ਦੀ ਭੂਮਿਕਾ ਮਜ਼ਬੂਤ ਹੋਵੇਗੀ।
ਮਹਾਰਾਸ਼ਟਰ ਅਤੇ ਗੁਆਂਢੀ ਰਾਜ ਦੇ ਨਾਗਰਿਕਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਸਿਹਤ ਸੇਵਾ ਪੇਸ਼ੇਵਰਾਂ ਨੂੰ ਚਾਰ ਦਿਨਾਂ ਮੇਲੇ ਦੇ ਦੌਰਾਨ ਆਯੋਜਿਤ ਹੋਣ ਵਾਲੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਅਤੇ ਉਨ੍ਹਾਂ ਦਾ ਲਾਭ ਲੈਣ ਲਈ ਸੱਦਾ ਦਿੱਤਾ ਗਿਆ ਹੈ।
************
ਐੱਸਆਰ/ਜੀਐੱਸ/ਏਕੇ
(Release ID: 2232741)
ਵਿਜ਼ੀਟਰ ਕਾਊਂਟਰ : 8