ਖੇਤੀਬਾੜੀ ਮੰਤਰਾਲਾ
ਭਾਰਤ ਅਤੇ ਕੀਨੀਆ ਨੇ ਵਰਚੁਅਲ ਮਾਧਿਅਮ ਨਾਲ ਖੇਤੀਬਾੜੀ ‘ਤੇ ਪਹਿਲੀ ਜੁਆਇੰਟ ਵਰਕਿੰਗ ਗਰੁੱਪ ਮੀਟਿੰਗ ਕੀਤੀ
Posted On:
24 FEB 2026 8:34PM by PIB Chandigarh
ਭਾਰਤ ਅਤੇ ਕੀਨੀਆ ਦਰਮਿਆਨ ਅੱਜ ਖੇਤੀਬਾੜੀ ‘ਤੇ ਪਹਿਲੀ ਜੁਆਇੰਟ ਵਰਕਿੰਗ ਗਰੁੱਪ (JWG) ਦੀ ਮੀਟਿੰਗ ਵਰਚੁਅਲ ਮਾਧਿਅਮ ਨਾਲ ਕੀਤੀ ਗਈ। ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ (ਆਈਸੀ) ਸ਼੍ਰੀ ਅਜੀਤ ਕੁਮਾਰ ਸਾਹੂ ਅਤੇ ਕੀਨੀਆ ਦੇ ਵਿਦੇਸ਼ ਅਤੇ ਪ੍ਰਵਾਸੀ ਮਾਮਲੇ ਮੰਤਰੀ ਸ਼੍ਰੀ ਸਟੀਫਨ ਰੋਨੋ (Mr. Stephen Rono) ਨੇ ਕੀਤੀ।
ਦੋਨੋਂ ਤਰਫ਼ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਖੇਤੀਬਾੜੀ ਮਾਹੌਲ ਵਿੱਚ ਮੌਜੂਦਾ ਤਰਜੀਹਾਂ, ਪ੍ਰਮੁੱਖ ਚੁਣੌਤੀਆਂ ਅਤੇ ਉੱਭਰ ਰਹੀਆਂ ਨਵੀਆਂ ਪਹਿਲਕਦਮੀਆਂ ‘ਤੇ ਵਿਚਾਰ ਸਾਂਝੇ ਕੀਤੇ ਅਤੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਦੋਵੇਂ ਧਿਰਾਂ ਨੇ ਖੇਤੀਬਾੜੀ ਖੋਜ, ਬਜ਼ਾਰ ਤੱਕ ਪਹੁੰਚ, ਖੇਤੀ ਮਸ਼ੀਨੀਕਰਣ, ਸਮਰੱਥਾ ਨਿਰਮਾਣ ਅਤੇ ਸਿਖਲਾਈ ਪਹਿਲਕਦਮੀਆਂ ਸਮੇਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ‘ਤੇ ਰਚਨਾਤਮਕ ਚਰਚਾ ਕੀਤੀ।
ਇਸ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਫਸਲ ਡਿਵੀਜ਼ਨ, ਐੱਮ ਐਂਡ ਟੀ ਡਿਵੀਜ਼ਨ, ਐੱਨਆਰਐੱਮ ਡਿਵੀਜ਼ਨ, ਪੀਪੀ ਡਿਵੀਜ਼ਨ, ਐਕਸਟੈਂਸ਼ਨ ਡਿਵੀਜ਼ਨ ਦੇ ਸੀਨੀਅਰ ਅਧਿਕਾਰੀ, ਕੀਨੀਆ ਵਿੱਚ ਹਾਈ ਕਮਿਸ਼ਨ ਆਫ ਇੰਡੀਆ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਰਹੇ।

VFG7.jpeg)
2VRG.jpeg)
******
ਆਰਸੀ/ਪੀਯੂ/ਏਕੇ
(Release ID: 2232560)
ਵਿਜ਼ੀਟਰ ਕਾਊਂਟਰ : 4