ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਸੀਐਮਆਰ ਨੇ ਅਗਲੀ ਪੀੜ੍ਹੀ ਦੇ ਖੋਜ ਪ੍ਰਮੁੱਖਾਂ ਨੂੰ ਅੱਗੇ ਵਧਾਉਣ ਲਈ ਸੰਵਾਦ 2026 ਦਾ ਆਯੋਜਨ ਕੀਤਾ


ਤਿੰਨ ਦਿਨਾਂ ਸੰਮੇਲਨ ਨੇ ਉੱਚ-ਗੁਣਵੱਤਾ ਵਾਲੀ ਡਾਕਟਰੇਟ ਖੋਜ, ਨਵੀਨਤਾ ਅਤੇ ਸਹਿਯੋਗੀ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ

Posted On: 22 FEB 2026 4:33PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਿਪਾਰਟਮੈਂਟ ਆਫ਼ ਹੈਲਥ ਰਿਸਰਚ (ਡੀਐੱਚਆਰ)ਦੇ ਤਹਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ), , ਨੇ 19 ਤੋਂ 21 ਫਰਵਰੀ 2026 ਤੱਕ ਆਈਸੀਐਮਆਰ -ਨੈਸ਼ਨਲ ਇੰਸਟੀਟਿਊਟ  ਆਫ਼ ਮਲੇਰੀਆ ਰਿਸਰਚ (ਐਨਆਈਐਮਆਰ), ਨਵੀਂ ਦਿੱਲੀ ਵਿਖੇ ਸੰਵਾਦ 2026 (ਨੈਕਸਟ ਜਨਰੇਸ਼ਨ ਵੈਂਚਰਸ ਟੂ ਐਡਵਾਂਸ ਦੇਅਰ ਡਿਵੈਲਪਮੈਂਟ) ਦਾ ਆਯੋਜਨ ਕੀਤਾ।

ਸੰਵਾਦ ਆਈਸੀਐਮਆਰ ਦੀ ਇੱਕ ਸਲਾਨਾ ਪਹਿਲ ਹੈ। ਇਹ ਵਾਰੀ-ਵਾਰੀ ਨਾਲ ਆਯੋਜਿਤ ਕੀਤਾ ਜਾਣ ਵਾਲਾ ਇੱਕ ਰਾਸ਼ਟਰੀ ਸੰਮੇਲਨ ਹੈ । ਇਹ ਹਰ ਸਾਲ ਵੱਖ-ਵੱਖ ਆਈਸੀਐਮਆਰ ਸੰਸਥਾਵਾਂ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਸਦਾ ਉਦੇਸ਼ ਪੂਰੇ ਨੈੱਟਵਰਕ ਵਿੱਚ ਡਾਕਟਰੇਟ ਖੋਜਕਰਤਾਵਾਂ ਨਾਲ ਨਿਰੰਤਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ। ਆਪਣੇ ਸੰਗਠਨ ਦਾ ਵਿਸਤਾਰ ਕਰਕੇ, ਇਹ ਪਹਿਲ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ​​ਕਰਦੀ ਹੈ ਅਤੇ ਵਿਭਿੰਨ ਖੋਜ ਪ੍ਰਣਾਲੀਆਂ ਪ੍ਰਤੀ ਜਾਗਰੂਕਤਾ ਵਧਾਉਂਦੀ ਹੈ। ਆਈਸੀਐਮਆਰ-ਨੈਸ਼ਨਲ ਇੰਸਟੀਟਿਊਟ  ਆਫ਼ ਮਲੇਰੀਆ ਰਿਸਰਚ ਵਿਖੇ ਪਹਿਲੇ ਐਡੀਸ਼ਨ ਦੇ ਸਫਲ ਸੰਗਠਨ ਤੋਂ ਬਾਅਦ, ਸੰਵਾਦ ਦਾ 2027 ਐਡੀਸ਼ਨ ਆਈਸੀਐਮਆਰ-ਨੈਸ਼ਨਲ ਇੰਸਟੀਟਿਊ ਆਫ਼ ਨਿਊਟ੍ਰੀਸ਼ਨ, ਹੈਦਰਾਬਾਦ ਦੁਆਰਾ ਆਯੋਜਿਤ ਕੀਤਾ ਜਾਵੇਗਾ।

ਸੰਵਾਦ ਦਾ ਉਦੇਸ਼ ਡਾਕਟਰੇਟ ਖੋਜ ਅਧਿਐਨਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਨੌਜਵਾਨ ਖੋਜਕਰਤਾਵਾਂ ਨੂੰ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਅਤੇ ਭਾਰਤ ਦੇ ਰਾਸ਼ਟਰੀ ਗਿਆਨ ਤੰਤਰ ਨੂੰ ਮਜ਼ਬੂਤ ​​ਕਰਨਾ ਹੈ। ਇਹ ਪਲੈਟਫਾਰਮ ਆਈਸੀਐਮਆਰ ਪੀਐਚਡੀ ਵਿਦਿਆਰਥੀਆਂ ਵਿੱਚ ਡਾਕਟਰੇਟ ਦੀ ਸਖ਼ਤੀ, ਖੋਜ ਸਮਰੱਥਾ, ਨਵੀਨਤਾ ਸਥਿਤੀ ਅਤੇ ਲੀਡਰਸ਼ਿਪ ਤਿਆਰੀ ਨੂੰ ਵਧਾਉਂਦਾ ਹੈ, ਨਾਲ ਹੀ ਅਕਾਦਮਿਕ, ਉਦਯੋਗ ਅਤੇ ਨੀਤੀਗਤ ਸਰਕਲਾਂ ਦੇ ਮੋਹਰੀ ਮਾਹਿਰਾਂ ਨਾਲ ਨੈੱਟਵਰਕਿੰਗ, ਸਹਿਯੋਗ ਅਤੇ ਅਰਥਪੂਰਨ ਗੱਲਬਾਤ ਲਈ ਢਾਂਚਾਗਤ ਮੌਕੇ ਵੀ ਪ੍ਰਦਾਨ ਕਰਦਾ ਹੈ। ਸੰਵਾਦ 2026, ਇੱਕ ਤਿੰਨ-ਦਿਨਾਂ ਸਮਾਗਮ, ਨੇ ਦੇਸ਼ ਭਰ ਦੇ ਲਗਭਗ 400 ਡਾਕਟਰੇਟ ਵਿਦਿਆਰਥੀਆਂ, ਸੀਨੀਅਰ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜ ਆਗੂਆਂ ਨੂੰ ਇਕੱਠਾ ਕੀਤਾ।

ਇਸ ਸਮਾਗਮ ਵਿੱਚ ਪ੍ਰਸਿੱਧ ਅਤੇ ਉੱਘੇ ਬੁਲਾਰਿਆਂ ਨੇ ਸ਼ਿਰਕਤ ਕੀਤੀ। ਪਦਮ ਸ਼੍ਰੀ ਪ੍ਰੋਫੈਸਰ ਅਨਿਲ ਕੁਮਾਰ ਗੁਪਤਾ, ਹਨੀ ਬੀ ਨੈੱਟਵਰਕ, ਸ੍ਰਿਸ਼ਟੀ, ਗਿਆਨ ਅਤੇ ਐਨਆਈਐਫ ਦੇ ਸੰਸਥਾਪਕ ਹਨ, ਨੇ ਵਿਦਵਾਨਾਂ ਨੂੰ ਸਮਾਜਿਕ ਜ਼ਰੂਰਤਾਂ ਅਤੇ ਜ਼ਮੀਨੀ ਪੱਧਰ 'ਤੇ ਨਵੀਨਤਾ ਦੇ ਅਧਾਰ 'ਤੇ ਖੋਜ ਕਰਨ ਲਈ ਉਤਸ਼ਾਹਿਤ ਕੀਤਾ। "ਖੋਜ ਵਿੱਚ ਨਵੀਨਤਾ: ਸਮਾਜਿਕ ਜ਼ਰੂਰਤਾਂ ਅਤੇ ਉਦਯੋਗ ਦੀ ਤਿਆਰੀ ਨੂੰ ਜੋੜਨਾ" ਵਿਸ਼ੇ 'ਤੇ ਇੱਕ ਸੈਸ਼ਨ ਵਿੱਚ, ਕਮਿਊਨਿਟੀ ਸਸ਼ਕਤੀਕਰਣ ਲੈਬ ਦੇ ਸੰਸਥਾਪਕ ਡਾ. ਵਿਸ਼ਵਜੀਤ ਕੁਮਾਰ ਨੇ ਗਿਆਨ ਨੂੰ ਠੋਸ ਭਾਈਚਾਰਕ ਪ੍ਰਭਾਵ ਵਿੱਚ ਬਦਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਕਲੀਨਿਕਲ ਖੋਜ 'ਤੇ ਇੱਕ ਪ੍ਰਭਾਵਸ਼ਾਲੀ ਸੈਸ਼ਨ ਵਿੱਚ, ਪਦਮ ਸ਼੍ਰੀ ਪ੍ਰੋਫੈਸਰ ਕਾਮੇਸ਼ਵਰ ਪ੍ਰਸਾਦ ਨੇ ਅਰਥਪੂਰਨ ਸਿਹਤ ਨਤੀਜੇ ਪ੍ਰਾਪਤ ਕਰਨ ਲਈ ਪ੍ਰਯੋਗਸ਼ਾਲਾ ਅਤੇ ਮਰੀਜ਼ ਵਿਚਕਾਰ ਤਾਲਮੇਲ ਸਥਾਪਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਸਿਹਤ ਸੰਚਾਰ - ਪ੍ਰਭਾਵ ਲਈ ਵਿਗਿਆਨ ਵਿਸ਼ੇ  'ਤੇ ਆਯੋਜਿਤ ਤਕਨੀਕੀ ਸੈਸ਼ਨ ਇੱਕ ਮੁੱਖ ਆਕਰਸ਼ਣ ਸੀ। ਵਿਚਾਰ-ਵਟਾਂਦਰੇ ਵਿੱਚ ਨੀਤੀ ਨਿਰਮਾਣ, ਜਨਤਕ ਵਿਸ਼ਵਾਸ ਬਣਾਉਣ ਅਤੇ ਭਾਈਚਾਰਿਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਣ ਵਿੱਚ ਖੋਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ। ਸੈਸ਼ਨ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਪ੍ਰਭਾਵਸ਼ਾਲੀ ਖੋਜ ਪ੍ਰਕਾਸ਼ਨ ਨਾਲ ਖਤਮ ਨਹੀਂ ਹੁੰਦੀ; ਨੀਤੀ, ਵਿਵਹਾਰ ਅਤੇ ਸਮਾਜਿਕ ਤਬਦੀਲੀ ਨੂੰ ਪ੍ਰਭਾਵਿਤ ਕਰਨ ਲਈ ਇਸਨੂੰ ਰਣਨੀਤਕ, ਸਪਸ਼ਟ ਅਤੇ ਪ੍ਰੇਰਕ ਢੰਗ ਨਾਲ ਸੰਚਾਰਿਤ ਕੀਤਾ ਜਾਣਾ ਚਾਹੀਦਾ ਹੈ।

ਆਖਰੀ ਦਿਨ ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ ਅਤੇ ਡਾਇਰੈਕਟਰ ਜਨਰਲ, ਆਈਸੀਐਮਆਰ ਨਾਲ ਇੱਕ ਬਹੁਤ ਹੀ ਉਮੀਦ ਕੀਤੇ ਜਾਣ ਵਾਲੇ ਟਾਊਨ ਹਾਲ ਦਾ ਆਯੋਜਨ ਕੀਤਾ ਗਿਆ। ਇਸ ਇੰਟਰਐਕਟਿਵ ਚਰਚਾ ਵਿੱਚ ਵਿਗਿਆਨ-ਨੀਤੀ ਸਬੰਧਾਂ, ਖੋਜ ਫੰਡਿੰਗ ਦੀ ਸਥਿਤੀ ਅਤੇ ਨੌਜਵਾਨ ਖੋਜਕਰਤਾਵਾਂ ਲਈ ਉੱਭਰ ਰਹੇ ਮੌਕਿਆਂ ‘ਤੇ ਵਿਚਾਰ-ਚਰਚਾ ਕੀਤਾ ਗਿਆ । ਉਨ੍ਹਾਂ ਜ਼ੋਰ ਦੇ ਕੇ ਕਿਹਾ, "ਮੈਂ ਵਿਦਵਾਨਾਂ ਨੂੰ ਗੰਭੀਰ ਅਤੇ ਅਰਥਪੂਰਨ ਖੋਜ ਕਰਨ ਅਤੇ ਜਿਸ ਨੂੰ ਮੈਂ 'ਰਸਮੀ ਖੋਜ' ਕਹਿੰਦਾ ਹਾਂ ਉਸ ਤੋਂ ਬਚਣ ਦੀ ਅਪੀਲ ਕਰਦਾ ਹਾਂ। ਮੈਂ ਤੁਹਾਨੂੰ ਘੱਟੋ-ਘੱਟ ਪੀਐਚਡੀ ਜ਼ਰੂਰਤਾਂ ਤੋਂ ਪਰ੍ਹੇ ਜਾ ਕੇ ਉੱਚ-ਗੁਣਵੱਤਾ ਵਾਲੇ ਖੋਜ ਪੱਤਰ ਲਿਖਣ ਲਈ ਸਵੈ-ਇੱਛਾ ਨਾਲ ਉਤਸ਼ਾਹਿਤ ਕਰਦਾ ਹਾਂ। ਦਬਾਅ ਅਤੇ ਤਣਾਅ ਵਿੱਚ ਅੰਤਰ ਹੁੰਦਾ ਹੈ, ਅਤੇ ਖੋਜਕਰਤਾਵਾਂ ਨੂੰ ਦੋਵਾਂ ਨੂੰ ਰਚਨਾਤਮਕ ਢੰਗ ਨਾਲ ਪ੍ਰਬੰਧਿਤ ਕਰਨਾ ਸਿੱਖਣਾ ਚਾਹੀਦਾ ਹੈ।"

ਡਾ. ਕੇਯੂਰ ਪਾਰੇਖ, ਡਾ. ਕਵਿਤਾ ਸਿੰਘ, ਪ੍ਰੋ. ਮਨੋਜ ਧਰ, ਅਤੇ ਡਾ. ਨੀਰੂ ਸੈਣੀ ਸਹਿਤ ਉਦਯੋਗ ਅਤੇ ਅਕਾਦਮਿਕ ਪ੍ਰਮੁੱਖਾਂ ਨੇ ਗਲੋਬਲ ਹੈਲਥ ਰਿਸਰਚ, ਫਾਰਮਾਸਿਊਟੀਕਲ ਇਨੋਵੇਸ਼ਨ, ਅੰਤਰ-ਅਨੁਸ਼ਾਸਨੀ ਸਹਿਯੋਗ, ਅਤੇ ਵਿਭਿੰਨ ਕੈਰੀਅਰ ਮਾਰਗਾਂ 'ਤੇ ਕੀਮਤੀ ਵਿਚਾਰ ਪ੍ਰਗਟ ਕੀਤੇ ।

ਵਿਵਸਥਿਤ ਸਮੀਖਿਆਵਾਂ ਅਤੇ ਸਬੂਤ ਸੰਸਲੇਸ਼ਣ, ਰਾਸ਼ਟਰੀ ਖੋਜ ਸਰੋਤ (ਐੱਨਐੱਨਐੱਮਐੱਸ, ਓਐਨਓਐੱਸ., ਇਨਫਲਿਬੇਟ ), ਅਤੇ "ਪੀਐਚਡੀ ਤੋਂ ਬਾਅਦ ਕੀ? ਕਰੀਅਰ ਮਾਰਗ ਅਤੇ ਵਿਕਲਪ" ਵਰਗੇ ਵਿਸ਼ਿਆਂ 'ਤੇ ਤਕਨੀਕੀ ਸੈਸ਼ਨਾਂ ਨੇ ਵਿਦਵਾਨਾਂ ਨੂੰ ਅਕਾਦਮਿਕ, ਉਦਯੋਗ ਅਤੇ ਨੀਤੀ ਖੇਤਰਾਂ ਵਿੱਚ ਕਰੀਅਰ ਬਣਾਉਣ ਲਈ ਵਿਹਾਰਕ ਸਾਧਨ ਪ੍ਰਦਾਨ ਕੀਤੇ। ਇਹਨਾਂ ਸੈਸ਼ਨਾਂ ਨੇ ਰਾਸ਼ਟਰੀ ਖੋਜ ਸਹਾਇਤਾ ਪ੍ਰਣਾਲੀਆਂ ਪ੍ਰਤੀ ਜਾਗਰੂਕਤਾ ਅਤੇ ਵਰਤੋਂ ਨੂੰ ਵੀ ਮਜ਼ਬੂਤ ​​ਕੀਤਾ, ਸੂਚਿਤ ਅਤੇ ਭਵਿੱਖ ਲਈ ਤਿਆਰ ਖੋਜਕਰਤਾਵਾਂ ਨੂੰ ਉਤਸ਼ਾਹਿਤ ਕੀਤਾ।

ਵਿਦਵਾਨਾਂ ਨੇ "Mindstorm@ICMR" ਖੋਜ ਕੁਇਜ਼ 2026 ਵਿੱਚ ਸ਼ਾਨਦਾਰ ਉਤਸ਼ਾਹ ਅਤੇ ਬੌਧਿਕ ਜੋਸ਼ ਨਾਲ ਹਿੱਸਾ ਲਿਆ, ਨਾਲ ਹੀ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਸੈਸ਼ਨਾਂ ਵਿੱਚ ਵੀ। ਇਹਨਾਂ ਫੋਰਮਾਂ ਨੇ ਨਾ ਸਿਰਫ਼ ਵੱਖ-ਵੱਖ ਸੰਸਥਾਵਾਂ ਵਿੱਚ ਡਾਕਟਰੇਟ ਖੋਜ ਦੀ ਡੂੰਘਾਈ ਅਤੇ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ, ਸਗੋਂ ਪੀਅਰ ਲਰਨਿੰਗ, ਮਾਹਿਰ ਫੀਡਬੈਕ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਲਈ ਮੌਕੇ ਵੀ ਪ੍ਰਦਾਨ ਕੀਤੇ, ਜਿਸ ਨਾਲ ਸੰਮੇਲਨ ਵਿਗਿਆਨਕ ਖੋਜ ਅਤੇ ਅਕਾਦਮਿਕ ਉੱਤਮਤਾ ਦਾ ਇੱਕ ਜੀਵੰਤ ਜਸ਼ਨ ਬਣ ਗਿਆ ।

ਆਪਣੇ ਸਮਾਪਤੀ ਭਾਸ਼ਣ ਵਿੱਚ, ਆਈਸੀਐਮਆਰ-ਐਨਆਈਐਮਆਰ ਦੇ ਡਾਇਰੈਕਟਰ ਡਾ. ਅਨੂਪ ਅੰਵੀਕਰ ਨੇ ਖੋਜਕਰਤਾਵਾਂ ਦੇ ਸਮਰਪਣ ਅਤੇ ਵਿਦਵਤਾਪੂਰਨ ਉੱਤਮਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, "ਮੈਂ ਸੰਵਾਦ 2026 ਨੂੰ ਇੱਕ ਵਿਲੱਖਣ ਅਤੇ ਦੂਰਦਰਸ਼ੀ ਪਲੈਟਫਾਰਮ ਵਜੋਂ ਦੇਖਦਾ ਹਾਂ ਜੋ ਪੀਐਚਡੀ ਵਿਦਵਾਨਾਂ ਵਿੱਚ ਅਰਥਪੂਰਨ ਖੋਜ ਨੈੱਟਵਰਕਿੰਗ, ਅੰਤਰ-ਅਨੁਸ਼ਾਸਨੀ ਸੰਵਾਦ ਅਤੇ ਸਹਿਯੋਗੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਵਰ੍ਹਿਆਂ  ਵਿੱਚ ਹੋਰ ਆਈਸੀਐਮਆਰ ਸੰਸਥਾਵਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਅਪਣਾਈਆਂ ਜਾਣਗੀਆਂ ਅਤੇ ਸੰਸਥਾਗਤ ਕੀਤੀਆਂ ਜਾਣਗੀਆਂ, ਰਾਸ਼ਟਰੀ ਖੋਜ ਵਾਤਾਵਰਣ ਨੂੰ ਮਜ਼ਬੂਤ ​​ਕਰਨਗੀਆਂ ਅਤੇ ਵਿਗਿਆਨਕ ਨੇਤਾਵਾਂ ਦੀ ਅਗਲੀ ਪੀੜ੍ਹੀ ਦਾ ਵਿਕਾਸ ਕਰਨਗੀਆਂ।"

ਸੰਮੇਲਨ ਦੀ ਸਮਾਪਤੀ ਇੱਕ ਵਿਦਾਈ ਸੈਸ਼ਨ ਅਤੇ ਪੁਰਸਕਾਰ ਸਮਾਰੋਹ ਨਾਲ  ਹੋਈ, ਜਿਸ ਵਿੱਚ ਸ਼ਾਨਦਾਰ ਖੋਜ ਪੇਸ਼ਕਾਰੀਆਂ ਅਤੇ ਵਿਦਵਤਾਪੂਰਨ ਯੋਗਦਾਨਾਂ ਦਾ ਸਨਮਾਨਿਤ ਕੀਤਾ ਗਿਆ।

 

************

ਐਸਆਰ/ਜੀਐਸ 


(Release ID: 2231961) ਵਿਜ਼ੀਟਰ ਕਾਊਂਟਰ : 31