ਆਯੂਸ਼
azadi ka amrit mahotsav

ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਜੇ.ਜੇ.ਹਸਪਤਾਲ ਵਿਖੇ ਰੈਨੋਵੇਟਿਡ ਯੂਨਾਨੀ ਰਿਸਰਚ ਸੈਂਟਰ ਦਾ ਉਦਘਾਟਨ ਕਰਨਗੇ ਅਤੇ ਮੁੰਬਈ ਵਿੱਚ ਯੂਨਾਨੀ ਦਿਵਸ 2026 ਸਮਾਰੋਹ ਦੀ ਪ੍ਰਧਾਨਗੀ ਕਰਨਗੇ


15 ਫਰਵਰੀ ਨੂੰ ਆਯੁਸ਼ ਮੰਤਰੀ ਦੀ ਪ੍ਰਧਾਨਗੀ ਹੇਠ ਮੁੰਬਈ ਵਿੱਚ 'ਯੂਨਾਨੀ ਅਭਿਆਸ ਵਿੱਚ ਨਵੀਨਤਾ ਅਤੇ ਸਬੂਤ' ਵਿਸ਼ੇ 'ਤੇ ਰਾਸ਼ਟਰੀ ਕਾਨਫਰੰਸ

ਸਬੂਤ-ਅਧਾਰਿਤ ਖੋਜ ਅਤੇ ਏਕੀਕ੍ਰਿਤ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਮੁੰਬਈ ਦੇ ਸਹਿ-ਸਥਾਨ ਕੇਂਦਰ ਆਰ.ਆਰ.ਆਈ.ਯੂ.ਐੱਮ. (RRIUM) ਦਾ ਨਵੀਨੀਕਰਣ ਕੀਤਾ ਗਿਆ

ਯੂਨਾਨੀ ਮੈਡੀਸਨ ਵਿੱਚ ਨਵੀਨਤਾ ਅਤੇ ਵਿਸ਼ਵ-ਵਿਆਪੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਮਾਹਿਰਾਂ, ਖੋਜਕਰਤਾਵਾਂ ਅਤੇ ਪ੍ਰੈਕਟੀਸ਼ਨਰਾਂ ਨੂੰ ਇਕੱਠੇ ਕਰਨ ਲਈ ਰਾਸ਼ਟਰੀ ਕਾਨਫਰੰਸ

Posted On: 13 FEB 2026 4:05PM by PIB Chandigarh

ਕੇਂਦਰੀ ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪ ਰਾਓ ਜਾਧਵ ਕੱਲ੍ਹ ਜੇ.ਜੇ. ਹਸਪਤਾਲ ਕੈਂਪਸ ਵਿਖੇ ਖੇਤਰੀ ਯੂਨਾਨੀ ਮੈਡੀਸਨ ਸੰਸਥਾਨ (ਆਰ.ਆਰ.ਆਈਯੂਐੱਮ), ਮੁੰਬਈ ਦੇ ਰੈਨੋਵੇਟਿਡ ਕੋ-ਲੋਕੇਸ਼ਨ ਸੈਂਟਰ ਦਾ ਉਦਘਾਟਨ ਕਰਨਗੇ। ਉਦਘਾਟਨ ਤੋਂ ਬਾਅਦ ਯੂਨਾਨੀ ਦਿਵਸ 2026 ਦਾ ਰਸਮੀ ਜਸ਼ਨ ਮਨਾਇਆ ਜਾਵੇਗਾ ਅਤੇ ਆਯੁਸ਼ ਮੰਤਰਾਲੇ ਦੇ ਕੇਂਦਰੀ ਯੂਨਾਨੀ ਮੈਡੀਸਨ ਖੋਜ ਪ੍ਰੀਸ਼ਦ (ਸੀਸੀਆਰਯੂਐੱਮ) ਦੁਆਰਾ ਆਯੋਜਿਤ "ਇਨੋਵੇਸ਼ਨ ਐਂਡ ਐਵੀਡੈਂਸ ਇਨ ਯੂਨਾਨੀ ਪ੍ਰੈਕਟਿਸ" 'ਤੇ ਇੱਕ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ ਜਾਵੇਗਾ।

ਲਗਭਗ 3.84 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤਾ ਗਿਆ ਆਰਆਰਆਈਯੂਐੱਮਕੋ- ਲੋਕੇਸ਼ਨ ਸੈਂਟਰ, ਯੂਨਾਨੀ ਮੈਡੀਸਨ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਦਵਾਈ ਪ੍ਰਣਾਲੀਆਂ ਦੇ ਸਹਿਯੋਗ ਨਾਲ ਏਕੀਕ੍ਰਿਤ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਵੱਡਾ ਕਦਮ ਦਰਸਾਉਂਦਾ ਹੈ। 1984 ਵਿੱਚ ਸਥਾਪਿਤ, ਕੇਂਦਰ ਨੇ ਕਲੀਨਿਕਲ ਖੋਜ, ਅਕਾਦਮਿਕ ਸਿਖਲਾਈ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਇੱਕ ਮੁੱਖ ਸਹੂਲਤ ਵਜੋਂ ਕੰਮ ਕੀਤਾ ਹੈ। ਇਸ ਦੇ ਅੱਪਗ੍ਰੇਡ ਕੀਤੇ ਗਏ ਬੁਨਿਆਦੀ ਢਾਂਚੇ ਨਾਲ ਹੁਣ ਵਧੇਰੇ ਸਬੂਤ-ਅਧਾਰਿਤ ਖੋਜ ਹੋ ਸਕੇਗੀ ਅਤੇ ਮੁੰਬਈ ਦੇ ਪ੍ਰਮੁੱਖ ਆਧੁਨਿਕ ਮੈਡੀਕਲ ਕੈਂਪਸਾਂ ਵਿੱਚੋਂ ਇੱਕ ਦੇ ਅੰਦਰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ।

 

ਰਾਸ਼ਟਰੀ ਕਾਨਫਰੰਸ ਦਾ ਉਦਘਾਟਨੀ ਸੈਸ਼ਨ 14 ਫਰਵਰੀ ਨੂੰ ਸਵੇਰੇ 10:30 ਵਜੇ ਮਹਾਰਾਸ਼ਟਰ ਸਰਕਾਰ ਦੇ ਸਹਿਕਾਰਤਾ ਮੰਤਰੀ ਸ਼੍ਰੀ ਬਾਬਾ ਸਾਹੇਬ ਪਾਟਿਲ; ਮਹਾਰਾਸ਼ਟਰ ਸਰਕਾਰ ਦੇ ਜਨਤਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਪ੍ਰਕਾਸ਼ ਅਬਿਤਕਰ; ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ; ਭਾਰਤੀ ਮੈਡੀਸਨ ਪ੍ਰਣਾਲੀ ਦੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਡਾ. ਮਨੀਸ਼ਾ ਉਪੇਂਦਰ ਕੋਠੇਕਰ; ਆਯੁਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀਮਤੀ ਮੋਨਾਲਿਸਾ ਦਾਸ਼; ਆਯੁਸ਼ ਮੰਤਰਾਲੇ ਦੇ ਸਲਾਹਕਾਰ (ਯੂਨਾਨੀ); ਨੈਸ਼ਨਲ ਇੰਸਟੀਟਿਊਟ ਆਫ ਯੂਨਾਨੀ ਮੈਡੀਸਨ ਦੇ ਡਾਇਰੈਕਟਰ ਪ੍ਰੋਫੈਸਰ ਸਈਅਦ ਸ਼ਾਹ ਆਲਮ; ਅਤੇ ਸੀਸੀਆਰਯੂਐੱਮ ਦੇ ਡਾਇਰੈਕਟਰ ਜਨਰਲ ਡਾ. ਐੱਨ. ਜ਼ਹੀਰ ਅਹਿਮਦ ਦੀ ਮੌਜੂਦਗੀ ਵਿੱਚ ਸ਼ੁਰੂ ਹੋਵੇਗਾ।

ਦੋ-ਦਿਨਾਂ ਕਾਨਫਰੰਸ ਦਾ ਉਦੇਸ਼ ਨਵੀਨਤਾ, ਖੋਜ ਪ੍ਰਮਾਣਿਕਤਾ ਅਤੇ ਏਕੀਕ੍ਰਿਤ ਸਿਹਤ ਮਾਡਲਾਂ 'ਤੇ ਵਿਚਾਰ-ਵਟਾਂਦਰੇ ਰਾਹੀਂ ਯੂਨਾਨੀ ਮੈਡੀਸਨ ਵਿੱਚ ਸਬੂਤ-ਅਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਿੱਚ ਮੁੱਖ ਭਾਸ਼ਣ, ਵਿਗਿਆਨਿਕ ਸੈਸ਼ਨ, ਪੈਨਲ ਚਰਚਾਵਾਂ ਅਤੇ ਯੂਨਾਨੀ ਫਾਰਮਾਸਿਊਟੀਕਲ ਉਦਯੋਗਾਂ, ਅਕਾਦਮਿਕ ਸੰਸਥਾਵਾਂ ਅਤੇ ਖੋਜ ਸੰਗਠਨਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਇੱਕ ਪ੍ਰਦਰਸ਼ਨੀ ਹੋਵੇਗੀ। ਸੰਸਥਾਗਤ ਪਹਿਲਕਦਮੀਆਂ ਦੀ ਇੱਕ ਲੜੀ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਵਿੱਚ ਸੀਸੀਆਰਯੂਐੱਮ ਦੇ ਨਵੇਂ ਸਹਿਯੋਗੀ ਵੈੱਬ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਲਾਂਚ ਕਰਨ, ਨਵੇਂ ਪ੍ਰਕਾਸ਼ਨਾਂ ਨੂੰ ਜਾਰੀ ਕਰਨ, ਸਹਿਮਤੀ ਪੱਤਰਾਂ ਦਾ ਅਦਾਨ-ਪ੍ਰਦਾਨ, ਯੂਨਾਨੀ ਮੈਡੀਸਨ ਬਾਰੇ ਇੱਕ ਵੀਡੀਓ ਅਤੇ  ਖੋਜ ਅਤੇ ਅਭਿਆਸ ਵਿੱਚ ਉੱਤਮਤਾ ਯੋਗਦਾਨ ਲਈ ਪੁਰਸਕਾਰ ਦੀ ਪੇਸ਼ਕਾਰੀ ਸ਼ਾਮਲ ਹੈ।

 

ਹਰ ਸਾਲ 11 ਫਰਵਰੀ ਨੂੰ ਇੱਕ ਮੋਹਰੀ ਯੂਨਾਨੀ ਡਾਕਟਰ, ਸਿੱਖਿਆ ਸ਼ਾਸਤਰੀ ਅਤੇ ਆਜ਼ਾਦੀ ਘੁਲਾਟੀਏ ਹਕੀਮ ਅਜਮਲ ਖਾਨ ਦੇ ਜਨਮਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਯੂਨਾਨੀ ਦਿਵਸ ਯੂਨਾਨੀ ਦਵਾਈ ਦੀ ਸਮ੍ਰਿੱਧ ਪਰੰਪਰਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਸ਼੍ਰੀ ਪ੍ਰਤਾਪਰਾਓ ਜਾਧਵ ਦੀ ਅਗਵਾਈ ਹੇਠ ਯੂਨਾਨੀ ਦਿਵਸ 2026 ਦਾ ਜਸ਼ਨ ਭਾਰਤ ਸਰਕਾਰ ਦੀਆਂ ਰਵਾਇਤੀ ਦਵਾਈ ਪ੍ਰਣਾਲੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਨਵੀਨਤਾ, ਖੋਜ ਅਤੇ ਸਿਹਤ ਸੰਭਾਲ ਏਕੀਕਰਣ ਰਾਹੀਂ ਉਨ੍ਹਾਂ ਦੀ ਵਿਸ਼ਵਵਿਆਪੀ ਪਹੁੰਚ ਦਾ ਵਿਸਤਾਰ ਕਰਨ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ।

*****

ਐੱਸਆਰ/ਜੀਐੱਸ/ਏਕੇ


(Release ID: 2228464) ਵਿਜ਼ੀਟਰ ਕਾਊਂਟਰ : 6