ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀ-ਡੀਓਟੀ (C-DOT) ਨੇ ਕੁਆਂਟਮ-ਸੰਵੇਦਨਸ਼ੀਲ ਕ੍ਰਿਪਟੋ ਐਲਗੋਰਿਦਮ ਦੀ ਖੋਜ ਲਈ ਸਵੈਚਾਲਿਤ ਟੂਲ ਵਿਕਸਿਤ ਕਰਨ ਲਈ ਸਿਨਰਜੀ ਕੁਆਂਟਮ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ


ਇਹ ਆਟੋਮੇਟਿਡ ਟੂਲ ਇੱਕ ਡਿਵਾਈਸ ਨੂੰ ਸਕੈਨ ਕਰਕੇ ਉਸ ਵਿੱਚ ਉਪਯੋਗ ਕੀਤੇ ਜਾਣ ਵਾਲੇ ਕ੍ਰਿਪਟੋਗ੍ਰਾਫਿਕ ਐਲਗੋਰਿਦਮ ਅਤੇ ਸੁਰੱਖਿਆ ਵਿਧੀਆਂ ਦੀ ਪਛਾਣ ਕਰ ਸਕਦੇ ਹਨ

ਇਹ ਟੂਲ ਸਾਰੀਆਂ ਸੁਰੱਖਿਆ ਕਮਜ਼ੋਰੀਆਂ ਦਾ ਪਤਾ ਲਗਾਏਗਾ ਅਤੇ ਫਿਰ ਕੁਆਂਟਮ ਸੇਫ ਅਤੇ ਕੁਆਂਟਮ ਅਸੁਰੱਖਿਅਤ ਐਲਗੋਰਿਦਮ ਵਿੱਚ ਸਪਸ਼ਟ ਤੌਰ 'ਤੇ ਫਰਕ ਕਰੇਗਾ

Posted On: 14 FEB 2026 10:27AM by PIB Chandigarh

ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੇ ਅਧੀਨ ਇੱਕ ਪ੍ਰਮੁੱਖ ਟੈਲੀਕੌਮ ਖੋਜ ਅਤੇ ਵਿਕਾਸ ਸੰਸਥਾਨ, ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (ਸੀ-ਡੀਓਟੀ) ਨੇ ਭਾਰਤ ਵਿੱਚ ਉੱਭਰ ਰਹੇ ਕੁਆਂਟਮ ਕੰਪਿਊਟਿੰਗ ਖਤਰਿਆਂ ਦੇ ਵਿਰੁੱਧ ਸਾਈਬਰ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਹਾਰਡਵੇਅਰ ਅਤੇ ਸਾਫਟਵੇਅਰ ਦੋਵਾਂ ਵਿੱਚ ਵਿਆਪਕ ਪੋਸਟ-ਕੁਆਂਟਮ ਕ੍ਰਿਪਟੋਗ੍ਰਾਫੀ ਹੱਲ ਪ੍ਰਦਾਨ ਕਰਨ ਵਾਲੀ ਇੱਕ ਡੂੰਘੀ-ਤਕਨੀਕੀ ਪ੍ਰਭੂਸੱਤਾ ਕੁਆਂਟਮ ਸੁਰੱਖਿਆ ਕੰਪਨੀ ਸਿਨੇਰਜੀ ਕੁਆਂਟਮ ਇੰਡੀਆ ਪ੍ਰਾਈਵੇਟ ਲਿਮਿਟੇਡ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

ਇਸ ਸਮਝੌਤੇ ਦਾ ਉਦੇਸ਼ ਟੀਚਾਬਧ ਡਿਵਾਈਸਾਂ ਵਿੱਚ ਕੁਆਂਟਮ-ਸੰਵੇਦਨਸ਼ੀਲ ਕ੍ਰਿਪਟੋਗ੍ਰਾਫਿਕ ਐਲਗੋਰਿਦਮ ਦਾ ਪਤਾ ਲਗਾਉਣ, ਵਰਗੀਕਰਣ ਕਰਨ ਅਤੇ ਰਿਪੋਰਟ ਕਰਨ ਲਈ ਇੱਕ ਸਵੈਚਾਲਿਤ ਟੂਲ ਨੂੰ ਸਾਂਝੇ ਤੌਰ 'ਤੇ ਵਿਕਸਿਤ ਕਰਨਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਇੱਕ ਸਵੈਚਾਲਿਤ ਟੂਲ ਬਣਾਉਣਾ ਹੈ ਜੋ ਇੱਕ ਡਿਵਾਈਸ ਨੂੰ ਸਕੈਨ ਕਰ ਸਕਦਾ ਹੈ ਅਤੇ ਵਰਤੇ ਗਏ ਕ੍ਰਿਪਟੋਗ੍ਰਾਫਿਕ ਐਲਗੋਰਿਦਮ ਅਤੇ ਸੁਰੱਖਿਆ ਵਿਧੀਆਂ ਦੀ ਪਛਾਣ ਕਰ ਸਕਦਾ ਹੈ। ਇਹ ਟੂਲ ਸਾਰੀਆਂ ਸੁਰੱਖਿਆ ਕਮਜ਼ੋਰੀਆਂ ਦਾ ਪਤਾ ਲਗਾਏਗਾ ਅਤੇ ਫਿਰ ਕੁਆਂਟਮ-ਸੁਰੱਖਿਅਤ ਅਤੇ ਕੁਆਂਟਮ-ਸੰਵੇਦਨਸ਼ੀਲ ਐਲਗੋਰਿਦਮ ਵਿੱਚ ਸਪਸ਼ਟ ਤੌਰ 'ਤੇ ਫਰਕ ਕਰੇਗਾ। ਅੰਤ ਵਿੱਚ, ਇਹ ਕੁਆਂਟਮ-ਸੁਰੱਖਿਅਤ ਸੁਰੱਖਿਆ ਵੱਲ ਜਾਣੀਆਂ-ਪਛਾਣੀਆਂ ਮਾਈਗ੍ਰੇਸ਼ਨ ਯੋਜਨਾਵਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰਨ ਲਈ ਕੁਆਂਟਮ-ਸੰਵੇਦਨਸ਼ੀਲ ਐਲਗੋਰਿਦਮ, ਉਨ੍ਹਾਂ ਦੇ ਉਦੇਸ਼ ਅਤੇ ਡਿਵਾਈਸ ਦੇ ਅੰਦਰ ਉਨ੍ਹਾਂ ਦੇ ਸਹੀ ਸਥਾਨ ਦਾ ਵੇਰਵਾ ਦੇਣ ਵਾਲੀ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰੇਗਾ।

ਇਸ ਹੱਲ ਵਿੱਚ ਤਿੰਨ ਮੁੱਖ ਮੋਡਿਊਲ ਸ਼ਾਮਲ ਹਨ:

ਵੈੱਬ ਐਪਲੀਕੇਸ਼ਨ: ਨੈੱਟਵਰਕ ਟ੍ਰੈਫਿਕ, ਜੋਖਮ ਮੁਲਾਂਕਣ, ਅਤੇ ਕੁਆਂਟਮ ਜੋਖਮਾਂ ਲਈ ਬਾਹਰੀ ਬਲੈਕ-ਬਾਕਸ ਸਕੈਨਿੰਗ (ਲੌਗਇਨ ਦੇ ਨਾਲ/ਬਿਨਾਂ)।

ਸੁਰੱਖਿਆ ਸਕੈਨਰ ਏਜੰਟ: ਐਂਡਪੁਆਇੰਟ ਅਤੇ ਕੰਟੇਨਰ ਸੁਰੱਖਿਆ ਲਈ ਡਿਵਾਈਸ ਦੇ ਅੰਦਰੋਂ ਲਾਇਬ੍ਰੇਰੀਆਂ ਨੂੰ ਸਕੈਨ ਕਰਦਾ ਹੈ।

ਕੰਟਰੋਲ ਸਾਫਟਵੇਅਰ: ਏਜੰਟਾਂ ਨੂੰ ਸਥਾਪਿਤ/ਅਨਇੰਸਟੌਲ ਕਰਦਾ ਹੈ, ਸਕੈਨ ਚਲਾਉਂਦਾ ਹੈ, ਅਤੇ ਸਾਰੇ ਜੋਖਮਾਂ 'ਤੇ ਡੇਟਾ ਨੂੰ ਇੱਕ ਏਕੀਕ੍ਰਿਤ ਰਿਪੋਰਟ ਵਿੱਚ ਇਕੱਠਾ ਕਰਦਾ ਹੈ।

ਇਸ ਸਹਿਯੋਗ ਦੇ ਨਤੀਜੇ ਵਜੋਂ ਇੱਕ ਪੂਰੀ ਤਰ੍ਹਾਂ ਏਕੀਕ੍ਰਿਤ, ਵਪਾਰਕ ਤੌਰ 'ਤੇ ਤੈਨਾਤ ਕਰਨ ਯੋਗ ਹੱਲ ਹੋਣ ਦੀ ਉਮੀਦ ਹੈ ਜੋ ਸੰਗਠਨਾਂ ਦੇ ਕੁਆਂਟਮ ਯੁੱਗ ਲਈ ਆਪਣੀ ਕ੍ਰਿਪਟੋਗ੍ਰਾਫਿਕ ਤਿਆਰੀ ਦਾ ਮੁਲਾਂਕਣ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆਵੇਗਾ। ਇਹ ਅਤਿ-ਆਧੁਨਿਕ ਪਹਿਲਕਦਮੀ ਰੱਖਿਆ, ਦੂਰਸੰਚਾਰ, ਬੈਂਕਿੰਗ, ਅਤੇ ਵੱਖ-ਵੱਖ ਸਰਕਾਰੀ ਖੇਤਰਾਂ, ਡਿਵਾਈਸਾਂ ਅਤੇ ਐਪਲੀਕੇਸ਼ਨਾਂ ਸਮੇਤ ਨੈੱਟਵਰਕਾਂ ਵਿੱਚ ਕ੍ਰਿਪਟੋਗ੍ਰਾਫਿਕ ਕਮਜ਼ੋਰੀਆਂ ਦਾ ਛੇਤੀ ਪਤਾ ਲਗਾਉਣ ਦੇ ਯੋਗ ਬਣਾਏਗੀ, ਜਿਸ ਨਾਲ ਸੰਗਠਨਾਂ ਨੂੰ ਪੋਸਟ-ਕੁਆਂਟਮ ਕ੍ਰਿਪਟੋਗ੍ਰਾਫੀ ਵੱਲ ਵਧਣ ਵਿੱਚ ਮਦਦ ਮਿਲੇਗੀ।

ਸਿਨਰਜੀ ਕੁਆਂਟਮ ਨਾਲ ਭਾਈਵਾਲੀ "ਆਤਮਨਿਰਭਰ ਭਾਰਤ" ਪਹਿਲਕਦਮੀ ਦੇ ਤਹਿਤ ਸਵਦੇਸ਼ੀ ਖੋਜ ਅਤੇ ਨਵੀਨਤਾ ਨੂੰ ਮਜ਼ਬੂਤ ​​ਕਰਨ ਅਤੇ ਉੱਭਰ ਰਹੀਆਂ ਅਤੇ ਸੁਰੱਖਿਅਤ ਦੂਰਸੰਚਾਰ ਤਕਨਾਲੋਜੀਆਂ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਹ ਅਗਲੀ ਪੀੜ੍ਹੀ ਦੇ ਕੁਆਂਟਮ ਸੁਰੱਖਿਆ ਨਵੀਨਤਾ ਵਿੱਚ ਭਾਰਤ ਦੀ ਅਗਵਾਈ ਨੂੰ ਹੋਰ ਮਜ਼ਬੂਤ ​​ਕਰੇਗਾ। ਕੁਆਂਟਮ ਮਾਈਗ੍ਰੇਸ਼ਨ ਲਈ ਮੁੱਖ ਜ਼ਰੂਰਤਾਂ ਵਿੱਚੋਂ ਇੱਕ ਕ੍ਰਿਪਟੋਗ੍ਰਾਫਿਕ ਇਨਵੇਂਟਰੀਜ਼ ਦਾ ਮੁਲਾਂਕਣ ਅਤੇ ਬਾਅਦ ਵਿੱਚ ਕੁਆਂਟਮ ਲਾਗੂਕਰਨ ਹੋਵੇਗਾ।

ਇਸ ਸਾਂਝੇਦਾਰੀ ਬਾਰੇ ਬੋਲਦੇ ਹੋਏ, ਸੀ-ਡੀਓਟੀ ਦੇ ਸੀਈਓ ਡਾ. ਰਾਜਕੁਮਾਰ ਉਪਾਧਿਆਏ ਨੇ ਕਿਹਾ, "ਕੁਆਂਟਮ ਕੰਪਿਊਟਿੰਗ ਦੀ ਤਰੱਕੀ ਦੇ ਨਾਲ, ਰਵਾਇਤੀ ਕ੍ਰਿਪਟੋਗ੍ਰਾਫਿਕ ਪ੍ਰਣਾਲੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਨਰਜੀ ਕੁਆਂਟਮ ਨਾਲ ਇਹ ਸਹਿਯੋਗ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਕਰਨ ਲਈ ਸਵਦੇਸ਼ੀ ਸਮਾਧਾਨ ਵਿਕਸਿਤ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ​​ਕਰਦਾ ਹੈ। ਸੀ-ਡੀਓਟੀ ਦੀ ਦੂਰਸੰਚਾਰ ਅਤੇ ਕੁਆਂਟਮ ਖੋਜ ਮੁਹਾਰਤ ਨੂੰ ਸਿਨਰਜੀ ਕੁਆਂਟਮ ਦੀਆਂ ਸਮਰੱਥਾਵਾਂ ਨਾਲ ਜੋੜ ਕੇ, ਸਾਡਾ ਉਦੇਸ਼ ਅਜਿਹੇ ਟੂਲ ਬਣਾਉਣਾ ਹੈ ਜੋ ਮੌਜੂਦਾ ਅਤੇ ਭਵਿੱਖ ਦੀਆਂ ਸਾਈਬਰ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰ ਸਕਣ।"

ਇਸ ਸਹਿਯੋਗ ਬਾਰੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ, ਸਿਨਰਜੀ ਕੁਆਂਟਮ ਇੰਡੀਆ ਦੇ ਸਹਿ-ਸੰਸਥਾਪਕ ਅਤੇ ਸੀਈਓ ਸ਼੍ਰੀ ਜੈ ਓਬਰਾਏ ਨੇ ਕਿਹਾ, "ਸੀ-ਡੀਓਟੀ (C-DOT) ਨਾਲ ਇਹ ਭਾਈਵਾਲੀ ਕੁਆਂਟਮ-ਸੇਫ ਸੁਰੱਖਿਆ ਸਕਿਊਰਿਟੀ ਵੱਲ ਭਾਰਤ ਦੀ ਯਾਤਰਾ ਵਿੱਚ ਇੱਕ ਮੋੜ ਦੀ ਨਿਸ਼ਾਨਦੇਹੀ ਕਰਦੀ ਹੈ। ਇਹ ਸਵੈਚਾਲਿਤ ਟੂਲ, C-DOT ਨਾਲ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ, ਸਰਕਾਰ, ਰੱਖਿਆ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਸੰਗਠਨਾਂ ਨੂੰ ਕੁਆਂਟਮ-ਸਬੰਧਿਤ ਕ੍ਰਿਪਟੋਗ੍ਰਾਫਿਕ ਜੋਖਮਾਂ ਦਾ ਮੁਲਾਂਕਣ ਕਰਨ ਅਤੇ ਘਟਾਉਣ ਦੇ ਯੋਗ ਬਣਾਏਗਾ। ਸਾਨੂੰ ਕੁਆਂਟਮ ਸਾਈਬਰ ਸੁਰੱਖਿਆ ਵਿੱਚ ਇੱਕ ਗਲੋਬਲ ਲੀਡਰ ਵਜੋਂ ਭਾਰਤ ਦੇ ਉਭਾਰ ਵਿੱਚ ਯੋਗਦਾਨ ਪਾਉਣ ਦਾ ਮਾਣ ਪ੍ਰਾਪਤ ਹੈ।"

ਸਮਝੌਤੇ 'ਤੇ ਦਸਤਖਤ ਸਮਾਰੋਹ ਵਿੱਚ ਸੀ-ਡੀਓਟੀ ਦੀ ਈਵੀਪੀ ਸ਼੍ਰੀਮਤੀ ਸ਼ਿਖਾ ਸ਼੍ਰੀਵਾਸਤਵ, ਸ਼੍ਰੀ ਜੈ ਓਬਰਾਏ (ਸਹਿ-ਸੰਸਥਾਪਕ ਅਤੇ ਸੀਈਓ), ਸ਼੍ਰੀ ਵਿਪਿਨ ਰਾਠੀ (ਸਹਿ-ਸੰਸਥਾਪਕ), ਏਅਰ ਮਾਰਸ਼ਲ ਜੀਐੱਸ ਬੇਦੀ, ਵਾਈਸ ਪ੍ਰੈਜ਼ੀਡੈਂਟ (ਸੇਵਾਮੁਕਤ) ਬਿਜ਼ਨਸ ਡਿਵੈਲਪਮੈਂਟ, ਏਅਰ ਫੋਰਸ ਅਤੇ ਕਰਨਲ ਅਜੈ ਸਿੰਘ (ਸੇਵਾਮੁਕਤ) (ਸੀਓਓ) ਸਿਨਰਜੀ ਕੁਆਂਟਮ ਇੰਡੀਆ ਅਤੇ ਸੀ-ਡੀਓਟੀ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਸੀ-ਡੀੳਟੀ ਬਾਰੇ:

ਸੈਂਟਰ ਫਾਰ ਡਿਵੈਲਪਮੈਂਟ ਆਫ਼ ਟੈਲੀਮੈਟਿਕਸ (C-DOT) ਇੱਕ ਪ੍ਰਮੁੱਖ ਦੂਰਸੰਚਾਰ ਤਕਨਾਲੋਜੀ ਖੋਜ ਅਤੇ ਵਿਕਾਸ ਕੇਂਦਰ ਹੈ, ਜੋ ਕਿ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੇ ਤਹਿਤ ਰਜਿਸਟਰਡ ਹੈ, ਜੋ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਦੀ ਅਗਵਾਈ ਹੇਠ ਕੰਮ ਕਰਦਾ ਹੈ। C-DOT ਨੇ ਅਤਿ-ਆਧੁਨਿਕ ਦੂਰਸੰਚਾਰ ਤਕਨਾਲੋਜੀਆਂ ਅਤੇ ਪ੍ਰਣਾਲੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਕੋਲ ਪੋਸਟ-ਕੁਆਂਟਮ ਕ੍ਰਿਪਟੋਗ੍ਰਾਫੀ (PQC) ਅਤੇ ਕੁਆਂਟਮ ਕੀ ਡਿਸਟ੍ਰੀਬਿਊਸ਼ਨ (QKD) ਦੇ ਖੇਤਰਾਂ ਵਿੱਚ ਉਤਪਾਦਾਂ ਦਾ ਇੱਕ ਸਮ੍ਰਿੱਧ ਪੋਰਟਫੋਲੀਓ ਹੈ, ਦੋਵੇਂ ਕੁਆਂਟਮ-ਸੇਫ ਨੈੱਟਵਰਕ ਟ੍ਰਾਂਸਫਰ ਲਈ ਲੋੜੀਂਦੀਆਂ ਕੁਆਂਟਮ-ਸੇਫ ਤਕਨਾਲੋਜੀਆਂ ਹਨ। C-DOT ਨੇ IIT ਮਦਰਾਸ ਦੇ ਸਹਿਯੋਗ ਨਾਲ, ਰਾਸ਼ਟਰੀ ਕੁਆਂਟਮ ਮਿਸ਼ਨ ਦੇ ਤਹਿਤ IIT ਮਦਰਾਸ ਵਿਖੇ ਕੁਆਂਟਮ ਸੰਚਾਰ ਕੇਂਦਰ ਸਥਾਪਿਤ ਕੀਤਾ ਹੈ।

ਸਿਨਰਜੀ ਕੁਆਂਟਮ ਇੰਡੀਆ ਪ੍ਰਾਈਵੇਟ ਲਿਮਿਟੇਡ ਬਾਰੇ:

ਸਿਨਰਜੀ ਕੁਆਂਟਮ ਇੱਕ  ਕੁਆਂਟਮ ਸੁਰੱਖਿਆ ਕੰਪਨੀ ਹੈ ਜੋ ਦੇਸ਼ਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚਾ ਸੰਚਾਲਕਾਂ ਨੂੰ ਕੁਆਂਟਮ ਯੁੱਗ ਵਿੱਚ ਪ੍ਰਭੂਸੱਤਾ ਬਣਾਈ ਰੱਖਣ ਦੇ ਯੋਗ ਬਣਾਉਂਦੀ ਹੈ। ਸਿਨਰਜੀ ਕੁਆਂਟਮ ਹਾਰਡਵੇਅਰ ਅਤੇ ਸੌਫਟਵੇਅਰ ਦੋਵਾਂ ਵਿੱਚ ਵਿਆਪਕ ਪੋਸਟ-ਕੁਆਂਟਮ ਕ੍ਰਿਪਟੋਗ੍ਰਾਫੀ ਸਮਾਧਾਨ ਪ੍ਰਦਾਨ ਕਰਦਾ ਹੈ, ਜੋ ਕ੍ਰਿਪਟੋਗ੍ਰਾਫਿਕ ਬੁਨਿਆਦੀ ਢਾਂਚੇ, ਸੁਰੱਖਿਅਤ ਪ੍ਰਣਾਲੀਆਂ ਅਤੇ ਰਾਸ਼ਟਰੀ-ਪੱਧਰੀ ਡਿਜੀਟਲ ਪ੍ਰਣਾਲੀਆਂ ਉੱਤੇ ਪ੍ਰਭੂਸੱਤਾ ਨਿਯੰਤਰਣ ਦਾ ਸਮਰਥਨ ਕਰਦਾ ਹੈ।

ਸ਼੍ਰੀਮਤੀ ਸ਼ਿਖਾ ਸ਼੍ਰੀਵਾਸਤਵ , ਈਵੀਪੀ , ਸੀ-ਡੀਓਟੀ ਅਤੇ ਉਨ੍ਹਾਂ ਦੀ ਟੀਮ ਸਿਨਰਜੀ ਕੁਆਂਟਮ ਦੇ ਵਫ਼ਦ ਨਾਲ

*****

ਐੱਮਆਈ/ਏਆਰਜੇ


(Release ID: 2228251) ਵਿਜ਼ੀਟਰ ਕਾਊਂਟਰ : 2