ਵਿੱਤ ਮੰਤਰਾਲਾ
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (CBIC) ਨੇ ਅੱਜ ਮੁੰਬਈ ਵਿੱਚ ਬਜਟ ਤੋਂ ਬਾਅਦ ਹਿਤਧਾਰਕਾਂ ਦੇ ਨਾਲ ਇੱਕ ਇੰਟ੍ਰੈਕਟਿਵ ਸੈਸ਼ਨ ਆਯੋਜਿਤ ਕੀਤਾ
Posted On:
12 FEB 2026 7:00PM by PIB Chandigarh
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (CBIC) ਨੇ ਅੱਜ ਮੁੰਬਈ ਵਿੱਚ ਨਵੇਂ ਕਸਟਮ ਹਾਊਸ ਵਿੱਚ ਟ੍ਰੇਡ ਐਸੋਸੀਏਸ਼ਨਾਂ, ਵਪਾਰ ਮੰਡਲਾਂ, ਨਿਰਯਾਤਕਾਂ, ਆਯਾਤਕਾਂ, ਕਸਟੋਡੀਅਨਾਂ, ਕਸਟਮ ਬ੍ਰੋਕਰਾਂ ਅਤੇ ਲੌਜਿਸਟਿਕਸ ਸਰਵਿਸ ਪ੍ਰੋਵਾਈਡਰਾਂ ਦੇ ਵਫਦਾਂ ਨਾਲ ਬਜਟ ਤੋਂ ਬਾਅਦ ਇੱਕ ਇੰਟ੍ਰੈਕਟਿਵ ਸੈਸ਼ਨ ਆਯੋਜਿਤ ਕੀਤੀ।

ਇਹ ਪ੍ਰੋਗਰਾਮ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (CBIC) ਦੇ ਚੇਅਰਮੈਨ, ਸ਼੍ਰੀ ਵਿਵੇਕ ਚਤੁਰੇਦੀ ਅਤੇ ਸੀਬੀਆਈਸੀ ਦੇ ਮੈਂਬਰ (ਆਈਟੀ, ਟੈਕਸਪੇਅਰ ਸਰਵਿਸਿਜ਼ ਅਤੇ ਤਕਨਾਲੋਜੀ) ਸ਼੍ਰੀ ਯੋਗੇਂਦਰ ਗਰਗ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਹੀ ਮੁੰਬਈ ਕਸਟਮ ਅਤੇ ਜੀਐੱਸਟੀ ਦੇ ਪ੍ਰਿੰ. ਚੀਫ ਕਮਿਸ਼ਨਰ, ਸੰਯੁਕਤ ਸਕੱਤਰ (ਕਸਟਮ), ਕਮਿਸ਼ਨਰ (ਕਸਟਮ ਅਤੇ ਨਿਰਯਾਤ ਪ੍ਰੋਤਸਾਹਨ) ਅਤੇ ਜੀਐੱਸਟੀ ਪੌਲਿਸੀ ਵਿੰਗ ਦੇ ਕਮਿਸ਼ਨਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ, ਸ਼੍ਰੀ ਚਤੁਰਵੇਦੀ ਨੇ ਵਿਸਤਾਰ ਨਾਲ ਦੱਸਿਆ ਕਿ ਯੂਨੀਅਨ ਬਜਟ 2026-27 ਵਿੱਚ ਐਲਾਨੇ ਗਏ ਨਵੇਂ ਇਨਡਾਇਰੈਕਟ ਟੈਕਸਿਜ਼ ਸੁਧਾਰਾਂ, ਜੋ ਭਰੋਸਾ-ਅਧਾਰਿਤ ਸ਼ਾਸਨ ‘ਤੇ ਜ਼ੋਰ ਦਿੰਦੇ ਹਨ, ਕਿਸ ਤਰ੍ਹਾਂ ਸਰਕਾਰ ਦੀ ਦ੍ਰਿਸ਼ਟੀ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੇ ਬਜਟ ਸਬੰਧੀ ਨੀਤੀਗਤ ਪਰਿਵਰਤਨਾਂ ਦੀਆਂ ਗੁੰਝਲਤਾਵਾਂ ਨੂੰ ਸਪਸ਼ਟ ਕੀਤਾ ਅਤੇ ਇਹ ਵੀ ਸਮਝਾਇਆ ਕਿ ਕਸਟਮ ਵਿਭਾਗ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੀ ਦਿਸ਼ਾ ਵਿੱਚ ਕਿਹੜੇ-ਕਿਹੜੇ ਉਪਾਵਾਂ ‘ਤੇ ਕੰਮ ਕਰ ਰਿਹਾ ਹੈ।

ਆਪਣੇ ਸੰਬੋਧਨ ਵਿੱਚ ਸ਼੍ਰੀ ਗਰਗ ਨੇ ਉਸ ਏਕੀਕ੍ਰਿਤ ਡਿਜੀਟਲ ਈਕੋਸਿਸਟਮ ਦੇ ਲਾਭਾਂ ‘ਤੇ ਜ਼ੋਰ ਦਿੱਤਾ, ਜੋ ਕਿ ਸਾਰੇ ਨਿਰਯਾਤ-ਆਯਾਤ ਹਿਤਧਾਰਕਾਂ, ਸਮੇਤ ਹੋਰ ਹਿੱਸਾ ਲੈਣ ਵਾਲੀਆਂ ਸਰਕਾਰੀ ਏਜੰਸੀਆਂ ਨੂੰ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਿੰਗਲ ਡਿਜੀਟਲ ਪਲੈਟਫਾਰਮ ਤੋਂ ਤੇਜ਼ ਕਲੀਅਰੈਂਸ, ਬਿਹਤਰ ਵਪਾਰ ਯੋਜਨਾ ਬਣਾਉਣ ਦੀ ਸਮਰੱਥਾ ਅਤੇ ‘ਮੇਕ ਇਨ ਇੰਡੀਆ’ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਸੰਯੁਕਤ ਸਕੱਤਰ (ਕਸਟਮ) ਨੇ ਦੱਸਿਆ ਕਿ ਜਨਤਕ ਸੁਵਿਧਾ ਅਤੇ ਇਨ੍ਹਾਂ ਪਹਿਲਕਦਮੀਆਂ ਨੂੰ ਅਸਾਨੀ ਨਾਲ ਸਮਝਣ ਲਈ ਸੀਬੀਆਈਸੀ ਨੇ ਅਕਸਰ ਪੁੱਛੇ ਜਾਣ ਵਾਲੇ ਸੁਆਲ (FAQs) ਜਾਰੀ ਕੀਤੇ ਹਨ, ਜੋ ਕਿ ਅਧਿਕਾਰਤ ਵੈੱਬਸਾਈਟ https://www.cbic.gov.in ‘ਤੇ ਉਪਲਬਧ ਹਨ। ਹਿਤਧਾਰਕਾਂ ਨਾਲ ਇਹ ਗੱਲਬਾਤ ਵਪਾਰ ਅਤੇ ਉਦਯੋਗ ਦੇ ਸ਼ੰਕਿਆਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਇੱਕ ਵੱਖਰਾ ਇੰਟ੍ਰੈਕਸ਼ਨ ਸੈਸ਼ਨ ਵੀ ਕੀਤਾ ਗਿਆ।

ਸ਼੍ਰੀ ਚਤੁਰਵੇਦੀ ਨੇ ਮੁੰਬਈ ਕਸਟਮਜ਼, ਹਵਾਈ ਅੱਡਾ, ਕੋਰੀਅਰ ਟਰਮੀਨਲ ਅਤੇ ਸੀਜੀਐੱਸਟੀ ਵਿਖੇ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਸਟਾਫ ਨਾਲ ਇੱਕ ਵੱਖਰੀ ਮੀਟਿੰਗ ਵੀ ਕੀਤੀ, ਜੋ ਸਿੱਧੇ ਤੌਰ ‘ਤੇ ਲਾਗੂਕਰਨ ਦੇ ਪੱਧਰ ‘ਤੇ ਕੰਮ ਕਰਦੇ ਹਨ। ਇਸ ਮੀਟਿੰਗ ਦਾ ਉਦੇਸ਼ ਉਨ੍ਹਾਂ ਨੂੰ ਸੁਧਾਰਾਤਮਕ ਪਹਿਲਕਦਮੀਆਂ ਦੇ ਕੁਸ਼ਲ ਲਾਗੂਕਰਨ ਬਾਰੇ ਸੰਵੇਦਨਸ਼ੀਲ ਬਣਾਉਣਾ ਅਤੇ ਵਪਾਰ ਅਤੇ ਉਦਯੋਗ ਲਈ ਈਜ਼ ਆਫ ਡੂਇੰਗ ਬਿਜ਼ਨੇਸ ਨੂੰ ਹੋਰ ਬਿਹਤਰ ਬਣਾਉਣਾ ਸੀ।
****
ਐੱਨਬੀ/ਕੇਐੱਮਐੱਨ/ਬਲਜੀਤ ਸਿੰਘ
(Release ID: 2227607)
ਵਿਜ਼ੀਟਰ ਕਾਊਂਟਰ : 6