ਵਣਜ ਤੇ ਉਦਯੋਗ ਮੰਤਰਾਲਾ
ਰਾਸ਼ਟਰੀ ਉਤਪਾਦਕਤਾ ਹਫ਼ਤਾ 2026 ਦੀ ਸ਼ੁਰੂਆਤ ਦੇ ਨਾਲ ਹੀ ਰਾਸ਼ਟਰੀ ਉਤਪਾਦਕਤਾ ਪ੍ਰੀਸ਼ਦ (ਐੱਨਪੀਸੀ)ਦਾ 68ਵਾਂ ਸਥਾਪਨਾ ਦਿਵਸ ਮਨਾਇਆ ਗਿਆ
ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪਹਿਲਕਦਮੀਆਂ ਰਾਹੀਂ ਗਲੋਬਲ ਵੈਲਿਊ ਚੇਨਸ ਵਿੱਚ ਏਕੀਕਰਣ ਨੂੰ ਮਜ਼ਬੂਤੀ ਮਿਲੀ ਹੈ
Posted On:
12 FEB 2026 8:38PM by PIB Chandigarh
12 ਫਰਵਰੀ, 2026 ਨੂੰ ਨਵੀਂ ਦਿੱਲੀ ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿਖੇ ਆਯੋਜਿਤ ਇੱਕ ਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਰਾਸ਼ਟਰੀ ਉਤਪਾਦਕਤਾ ਪ੍ਰੀਸ਼ਦ (ਐੱਨਪੀਸੀ) ਨੇ ਆਪਣਾ 68ਵਾਂ ਸਥਾਪਨਾ ਦਿਵਸ ਮਨਾਇਆ। ਇਸ ਆਯੋਜਨ ਦੇ ਨਾਲ ਹੀ ਰਾਸ਼ਟਰੀ ਉਤਪਾਦਕਤਾ ਸਪਤਾਹ (12-18 ਫਰਵਰੀ, 2026) ਦੀ ਸ਼ੁਰੂਆਤ ਹੋਈ। ਇਸ ਨੂੰ ਦੇਸ਼ ਭਰ ਵਿੱਚ ਐੱਨਪੀਸੀ ਦੇ 12 ਰੀਜਨਲ ਡਾਇਰੈਕਟੋਰੇਟਾਂ, 24 ਸਥਾਨਕ ਉਤਪਾਦਕਤਾ ਪ੍ਰੀਸ਼ਦਾਂ, ਰਾਜ ਸਰਕਾਰਾਂ, ਸਹਿਯੋਗੀ ਕੇਂਦਰੀ ਮੰਤਰਾਲਿਆਂ, ਐੱਮਐੱਸਐੱਮਈ ਅਤੇ ਉਦਯੋਗ ਸੰਗਠਨਾਂ ਰਾਹੀਂ ਮਨਾਇਆ ਜਾ ਰਿਹਾ ਹੈ।
ਇਸ ਮੌਕੇ 'ਤੇ ਐੱਨਸੀਪੀ ਦੇ ਚੇਅਰਮੈਨ ਅਤੇ ਡੀਪੀਆਈਆਈਟੀ ਦੇ ਸਕੱਤਰ ਸ਼੍ਰੀ ਅਮਰਦੀਪ ਸਿੰਘ ਭਾਟੀਆ ਨੇ ਭਾਰਤ ਦੇ ਉਤਪਾਦਕਤਾ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਦੂਰਦਰਸ਼ੀ ਦ੍ਰਿਸ਼ਟੀਕੋਣ ਪ੍ਰਗਟ ਕੀਤਾ, ਤਾਂ ਜੋ 30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਸ਼ਟਰੀ ਇੱਛਾ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ 'ਮੇਕ ਫੌਰ ਦ ਵਰਲਡ' ਵੱਲ ਰਣਨੀਤਕ ਬਦਲਾਅ ਰਾਹੀਂ ਗਲੋਬਲ ਵੈਲਿਊ ਚੇਨਸ ਵਿੱਚ ਟਿਕਾਊ ਏਕੀਕਰਣ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਤਪਾਦਕਤਾ ਵਿੱਚ ਸੁਧਾਰਾਂ ਨੂੰ ਪ੍ਰਤੀਯੋਗੀ ਕੀਮਤ ਨਿਰਧਾਰਤ, ਲਾਗਤ ਕੁਸ਼ਲਤਾ ਅਤੇ ਵਧੇਰੇ ਸਮਰੱਥ ਵਪਾਰਕ ਵਾਤਾਵਰਣ ਵਿੱਚ ਬਦਲਨਾ ਚਾਹੀਦਾ ਹੈ। ਉਨ੍ਹਾਂ ਨੇ ਡੀਪੀਆਈਆਈਟੀ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਹਵਾਲਾ ਦਿੱਤਾ। ਇਸ ਵਿੱਚ ਪਾਲਣਾ ਘਟਾਉਣਾ, ਟੈਕਸ ਨੂੰ ਤਰਕਸ਼ੀਲ ਬਣਾਉਣਾ, ਸਟਾਰਟਅੱਪ ਨੂੰ ਹੁਲਾਰਾ ਦੇਣਾ, ਰੈਗੂਲੇਟਰੀ ਸਰਲੀਕਰਣ ਅਤੇ ਕੈਲੀਬਰੇਟਿਡ ਟੈਰਿਫ ਸੁਧਾਰ ਸ਼ਾਮਲ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਰੰਤਰ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਲਈ ਤਕਨੀਕੀ ਤਰੱਕੀ ਅਤੇ ਯੋਜਨਾਬੱਧ ਪ੍ਰਕਿਰਿਆ ਰੀ-ਇੰਜੀਨੀਅਰਿੰਗ ਦੋਵਾਂ ਦੀ ਲੋੜ ਹੈ।
"ਵਿਕਾਸ ਇੰਜਣਾਂ ਵਜੋਂ ਕਲੱਸਟਰ: ਐੱਮਐੱਸਐੱਮਈ ਵਿੱਚ ਉਤਪਾਦਕਤਾ ਨੂੰ ਵੱਧ ਤੋਂ ਵੱਧ ਕਰਨਾ" ਥੀਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਲੱਸਟਰਾਂ ਨੂੰ ਸਮੂਹਿਕ ਯੋਗਤਾ ਦੇ ਕੇਂਦਰਾਂ ਵਜੋਂ ਦਰਸਾਇਆ ਜੋ ਸਾਂਝੇ ਬੁਨਿਆਦੀ ਢਾਂਚੇ, ਟੈਸਟਿੰਗ ਸਹੂਲਤਾਂ, ਡਿਜ਼ਾਈਨ ਕੇਂਦਰਾਂ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਸਮਰੱਥ ਬਣਾਉਂਦੇ ਹਨ। ਉਨ੍ਹਾਂ ਨੇ ਐੱਨਪੀਸੀ ਤੋਂ ਫੈਕਟਰੀਆਂ ਵਿੱਚ ਉਤਪਾਦਕਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ, ਆਪਣੇ ਰਾਸ਼ਟਰ ਵਿਆਪੀ ਨੈੱਟਵਰਕ ਰਾਹੀਂ ਐੱਮਐੱਸਐੱਮਈ ਤੱਕ ਪਹੁੰਚ ਦਾ ਵਿਸਤਾਰ ਕਰਨ, ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ, ਵਿਸ਼ੇਸ਼ ਸੇਵਾ ਮਾਡਲ ਵਿਕਸਿਤ ਕਰਨ ਅਤੇ ਏਸ਼ੀਅਨ ਉਤਪਾਦਕਤਾ ਸੰਗਠਨ (ਏਪੀਓ) ਨਾਲ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਿਟੇਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਸੁਭ੍ਰਾਂਸ਼ੂ ਸ਼ੇਖਰ ਅਚਾਰੀਆ ਨੇ ਲਘੂ ਅਤੇ ਦਰਮਿਆਨੇ ਉੱਦਮਾਂ ਅਤੇ ਕਲੱਸਟਰ ਉੱਦਮਾਂ ਲਈ ਸੰਸਥਾਗਤ ਅਤੇ ਵਿੱਤੀ ਸਹਾਇਤਾ ਵਿਧੀਆਂ 'ਤੇ ਚਾਨਣਾ ਪਾਇਆ। ਉਥੇ ਹੀ ਊਰਜਾ ਕੁਸ਼ਲਤਾ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਕ੍ਰਿਸ਼ਣ ਚੰਦਰ ਪਾਣਿਗ੍ਰਹੀ ਨੇ ਊਰਜਾ-ਕੁਸ਼ਲ ਉਦਯੋਗਿਕ ਈਕੋਸਿਸਟਮ ਅਤੇ ਬਿਹਤਰ ਉਤਪਾਦਨ ਵਿਵਸਥਾਵਾਂ 'ਤੇ ਜ਼ੋਰ ਦਿੱਤਾ।
"ਟਿਕਾਊ ਵਿਕਾਸ ਲਈ ਈਕੋ-ਇੰਡਸਟ੍ਰੀਅਲ ਕਲੱਸਟਰ" ਵਿਸ਼ੇ 'ਤੇ ਆਯੋਜਿਤ ਤਕਨੀਕੀ ਸੈਸ਼ਨਾਂ ਵਿੱਚ ਨੀਤੀ ਨਿਰਮਾਤਾਵਾਂ ਅਤੇ ਉਦਯੋਗ ਜਗਤ ਦੇ ਲੀਡਰਸ ਨੂੰ ਉਤਪਾਦਕਤਾ ਵਧਾਉਣ ਲਈ ਵਿਵਹਾਰਕ ਰਣਨੀਤੀਆਂ 'ਤੇ ਚਰਚਾ ਕਰਨ ਲਈ ਇਕਜੁੱਟ ਕੀਤਾ ਗਿਆ।
ਇਸ ਦੌਰਾਨ ਊਰਜਾ ਕੁਸ਼ਲਤਾ ਵਿਭਾਗ ਦੇ ਡੀਡੀਜੀ ਸ਼੍ਰੀ ਅਸ਼ੋਕ ਕੁਮਾਰ ਨੇ ਕਲੱਸਟਰਾਂ ਦੇ ਅੰਦਰ ਊਰਜਾ ਕੁਸ਼ਲਤਾ ਨੂੰ ਏਕੀਕ੍ਰਿਤ ਕਰਨ 'ਤੇ ਗੱਲ ਕੀਤੀ। ਅੰਤਰਰਾਸ਼ਟਰੀ ਸਥਿਰਤਾ (ਟਿਕਾਊ ਵਿਕਾਸ) ਮਾਹਿਰ ਸ਼੍ਰੀ ਅਮਿਤ ਜੈਨ ਨੇ ਵਿਸ਼ਵਵਿਆਪੀ ਪੱਧਰ ‘ਤੇ ਸਭ ਤੋਂ ਵਧੀਆ ਕਾਰਜਪ੍ਰਣਾਲੀ ਨੂੰ ਸਾਂਝਾ ਕੀਤਾ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟੇਡ ਦੇ ਡਾਇਰੈਕਟਰ ਡਾ. ਸ਼ੈਲੇਂਦਰ ਸਿੰਘ ਨੇ ਲੀਨ ਮੈਨੂਫੈਕਚਰਿੰਗ ਅਤੇ ਟਿਕਾਊ ਸਪਲਾਈ ਚੇਨਾਂ ਵਿੱਚ ਉਦਯੋਗਾਂ ਦੇ ਅਨੁਭਵਾਂ ਨੂੰ ਸਾਹਮਣੇ ਰੱਖਿਆ। ਇਸ ਦੌਰਾਨ ਮਾਰੂਤੀ ਸੁਜ਼ੂਕੀ ਸੈਂਟਰ ਫੌਰ ਐਕਸੀਲੈਂਸ ਦੀਆਂ ਪ੍ਰਾਪਤੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਐੱਨਪੀਸੀ ਦੀ ਡਾਇਰੈਕਟਰ ਜਨਰਲ ਸੁਸ਼੍ਰੀ ਨੀਰਜਾ ਸ਼ੇਖਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਤਪਾਦਕਤਾ ਵਿੱਚ ਫੈਕਟਰੀ ਵਿੱਚ ਉਤਪਾਦਕਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ, ਰਣਨੀਤਕ ਫੈਸਲਾ ਲੈਣਾ ਅਤੇ ਤਕਨੀਕੀ-ਪ੍ਰਬੰਧਕੀ ਕਾਰਜ ਸ਼ਾਮਲ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਐੱਨਪੀਸੀ ਨੇ ਡਿਜੀਟਲ ਪਰਿਵਰਤਨ ਵਿੱਚ ਉੱਦਮਾਂ ਦਾ ਮਾਰਗਦਰਸ਼ਨ ਕਰਨ ਲਈ ਇੱਕ ਇੰਡਸਟ੍ਰੀ 4.0 ਰੇਡੀਨੇਸ ਅਸੈਸਮੈਂਟ ਫ੍ਰੇਮਵਰਕ ਵਿਕਸਿਤ ਕੀਤਾ ਹੈ। ਉਨ੍ਹਾਂ ਨੇ ਭਾਰਤੀ ਉਤਪਾਦਕਤਾ ਰੇਟਿੰਗ ਪ੍ਰਣਾਲੀ, ਨਿਰਯਾਤ ਤਿਆਰੀ ਲਈ ਇੱਕ 5ਐੱਸ ਮੁਲਾਂਕਣ ਫ੍ਰੇਮਵਰਕ, ਸੈਕਟਰ-ਵਿਸ਼ੇਸ਼ ਉਤਪਾਦਕਤਾ ਮਿਆਰਾਂ ਦੀ ਪੁਨਰ ਸੁਰਜੀਤੀ ਅਤੇ ਉੱਦਮਤਾ ਟ੍ਰੇਨਿੰਗ ਵਿੱਚ ਉਤਪਾਦਕਤਾ ਨਾਲ ਸਬੰਧਿਤ ਉਪਕਰਣਾਂ ਨੂੰ ਏਕੀਕ੍ਰਿਤ ਕਰਨ ਲਈ ਇੱਕ ਸਿਖਲਾਈ ਅਤੇ ਵਿਕਾਸ ਕੇਂਦਰ ਦੀ ਸਥਾਪਨਾ ਦੇ ਪ੍ਰਸਤਾਵਾਂ ਦੀ ਵੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਨੇ ਰਾਸ਼ਟਰ ਵਿਆਪੀ ਪ੍ਰਤੀਯੋਗਿਤਾਵਾਂ ਅਤੇ ਪ੍ਰਸਤਾਵਿਤ "ਪ੍ਰੋ-ਟੌਕਸ" ਪਲੈਟਫਾਰਮ ਸਮੇਤ ਨੌਜਵਾਨ ਸਹਿਭਾਗੀ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਅਤੇ ਉਤਪਾਦਕਤਾ ਵਧਾਉਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਐੱਨਪੀਸੀ ਵਿਖੇ ਇੰਡੀਆ ਸੈਂਟਰ ਫੌਰ ਬ੍ਰਿਕਸ ਇੰਡਸਟਰੀਅਲ ਕੈਪੇਬਿਲਿਟੀਜ਼ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ।
ਸਥਾਪਨਾ ਦਿਵਸ ਅਤੇ ਰਾਸ਼ਟਰੀ ਉਤਪਾਦਕਤਾ ਸਪਤਾਹ ਦੇ ਸਮਾਰੋਹ ਰਾਹੀਂ, NPC ਨੇ ਕਾਰਜਕੁਸ਼ਲਤਾ, ਸਥਿਰਤਾ ਅਤੇ ਮੁਕਾਬਲੇਬਾਜ਼ੀ ਨੂੰ ਏਕੀਕ੍ਰਿਤ ਕਰਦੇ ਹੋਏ ਇੱਕ ਰਾਸ਼ਟਰਵਿਆਪੀ ਉਤਪਾਦਕਤਾ ਅਭਿਆਨ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਤਾਂ ਜੋ ਭਾਰਤ ਦੇ MSME ਖੇਤਰ ਨੂੰ ਆਰਥਿਕ ਪਰਿਵਰਤਨ ਦੇ ਇੱਕ ਪ੍ਰਮੁੱਖ ਚਾਲਕ ਵਜੋਂ ਸਥਾਪਿਤ ਕੀਤਾ ਜਾ ਸਕੇ।
*********
ਅਭਿਸ਼ੇਕ ਦਿਆਲ/ਗਰੀਮਾ ਸਿੰਘ/ਅਨੁਸ਼ਕਾ ਪਾਂਡੇ/ਏਕੇ
(Release ID: 2227532)
ਵਿਜ਼ੀਟਰ ਕਾਊਂਟਰ : 4