ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ) ਨਾਲ ਪੂਰੇ ਭਾਰਤ ਵਿੱਚ ਫੂਡ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੀ


ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ (ਐੱਸਓਐੱਫਪੀਆਈ) ਦੀ ਪੀਐੱਮਕੇਐੱਸਵਾਈ ਯੋਜਨਾ: ਫੂਡ ਪ੍ਰੋਸੈੱਸਿੰਗ ਪ੍ਰੋਜੈਕਟਾਂ ਲਈ ਮੰਗ-ਅਧਾਰਿਤ ਸਮਰਥਨ

ਪੀਐੱਮਕੇਐੱਸਵਾਈ ਅਧੀਨ ਮਨਜ਼ੂਰ ਪ੍ਰੋਜੈਕਟ

Posted On: 12 FEB 2026 6:09PM by PIB Chandigarh

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ (MoFPI) 2017 ਤੋਂ ਕੇਂਦਰੀ ਖੇਤਰ ਦੀ ਛਤਰੀ ਯੋਜਨਾ - ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ) ਨੂੰ ਲਾਗੂ ਕਰ ਰਿਹਾ ਹੈ। ਇਹ ਯੋਜਨਾ ਮੰਗ-ਅਧਾਰਿਤ ਹੈ ਅਤੇ ਫੰਡਾਂ ਦੀ ਉਪਲਬਧਤਾ ਦੇ ਅਧਾਰ 'ਤੇ ਸਮੇਂ-ਸਮੇਂ 'ਤੇ ਇਸ ਦੇ ਵੱਲੋਂ ਐਕਸਪ੍ਰੇਸ਼ਨ ਔਫ ਇੰਟਰਸਟ (EOI) ਜਾਰੀ ਕਰਕੇ ਦੇਸ਼ ਭਰ ਤੋਂ ਸਮਰਥਨ ਪ੍ਰਦਾਨ ਕਰਨ ਲਈ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। 

ਪੀਐੱਮਕੇਐੱਸਵਾਈ ਦੇ ਤਹਿਤ, ਝਾਰਖੰਡ ਅਤੇ ਓਡੀਸ਼ਾ ਜਿਹੇ ਰਾਜਾਂ ਵਿੱਚ ਜਨਵਰੀ 2025 ਤੋਂ ਲੈ ਕੇ ਵਰਤਮਾਨ ਮਿਤੀ ਤੱਕ ਕੋਈ ਵੀ ਪ੍ਰੋਜੈਕਟ ਮਨਜ਼ੂਰ ਨਹੀਂ ਕੀਤਾ ਗਿਆ ਹੈ। ਹਾਲਾਂਕਿ, PMKSY ਦੀ ਸ਼ੁਰੂਆਤ ਤੋਂ ਝਾਰਖੰਡ ਵਿੱਚ ਦੋ ਪ੍ਰੋਜੈਕਟਾਂ ਅਤੇ ਓਡੀਸ਼ਾ ਦੇ ਨਬਰੰਗਪੁਰ ਚੋਣ ਹਲਕੇ ਵਿੱਚ 6 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੇ ਲਈ ਕੁੱਲ ਮਨਜ਼ੂਰੀ ਗ੍ਰਾਂਟ ਸਹਾਇਤਾ ਕ੍ਰਮਵਾਰ 0.93 ਕਰੋੜ ਰੁਪਏ ਅਤੇ 23.62 ਕਰੋੜ ਰੁਪਏ ਹੈ।

31 ਦਸੰਬਰ, 2025 ਤੱਕ, PMKSY ਦੀਆਂ ਵੱਖ-ਵੱਖ ਕੰਪੋਨੈਂਟ ਸਕੀਮਾਂ ਦੇ ਤਹਿਤ ਕੁੱਲ 1,607 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 1196 ਪ੍ਰੋਜੈਕਟ ਪੂਰੇ/ਕਾਰਜਸ਼ੀਲ ਹੋ ਚੁੱਕੇ ਹਨ, ਜਿਨ੍ਹਾਂ ਨਾਲ ਦੇਸ਼ ਭਰ ਦੇ 36,10,782 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਇਸ ਵਿੱਚ ਓਡੀਸ਼ਾ ਦੇ ਨਬਰੰਗਪੁਰ ਚੋਣ ਹਲਕੇ ਦੇ 7,150 ਕਿਸਾਨ, ਰਾਜਸਥਾਨ ਦੇ 1,37,852 ਕਿਸਾਨ ਅਤੇ ਜੰਮੂ ਅਤੇ ਕਸ਼ਮੀਰ ਦੇ 53,203 ਕਿਸਾਨ ਸ਼ਾਮਲ ਹਨ।

ਕੈਬਨਿਟ ਨੇ PMKSY ਦੇ ਅਧੀਨ ਆਪਣੀਆਂ ਕੰਪੋਨੈਂਟ ਸਕੀਮਾਂ ਦੇ ਤਹਿਤ 50 ਮਲਟੀ-ਪ੍ਰੋਡਕਟ ਫੂਡ ਇਰੇਡੀਏਸ਼ਨ ਯੂਨਿਟਾਂ ਅਤੇ 100 ਫੂਡ ਟੈਸਟਿੰਗ ਲੈਬਾਰਟਰੀਆਂ (FTLs) ਸਥਾਪਿਤ ਕਰਨ ਲਈ 1,000 ਕਰੋੜ ਰੁਪਏ ਦੇ ਵਾਧੂ ਖਰਚ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ 500 ਕਰੋੜ ਰੁਪਏ ਹਰੇਕ ਨੂੰ ਵੰਡੇ ਗਏ ਹਨ। ਇਸ ਤੋਂ ਇਲਾਵਾ, PMKSY ਦੇ 4,600 ਕਰੋੜ ਰੁਪਏ ‘ਤੇ 20% ਦੇ ਵਾਧੇ ਵਜੋਂ 920 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈ।

1,000 ਕਰੋੜ ਰੁਪਏ ਦੇ ਐਡੀਸ਼ਨਲ ਆਉਟਲੇਅ ਦੇ ਵਿਰੁੱਧ, MoFPI ਨੇ 27.05.2025 ਨੂੰ 50 ਫੂਡ ਇਰੈਡੀਏਸ਼ਨ ਯੂਨਿਟਸ ਸਥਾਪਿਤ ਕਰਨ ਲਈ ਐਕਸਪ੍ਰੇਸ਼ਨ ਆਫ਼ ਇੰਟਰਸਟ (EOI) ਜਾਰੀ ਕੀਤਾ, ਜੋ 28.02.2026 ਤੱਕ ਖੁੱਲ੍ਹਾ ਰਹੇਗਾ। ਹੁਣ ਤੱਕ ਇਸ EOI ਦੇ ਤਹਿਤ 14 ਫੂਡ ਇਰੈਡੀਏਸ਼ਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਹਾਲਾਂਕਿ ਇਨ੍ਹਾਂ ਵਿੱਚੋਂ ਕੋਈ ਵੀ ਝਾਰਖੰਡ ਅਤੇ ਓਡੀਸ਼ਾ ਵਿੱਚ ਸਥਿਤ ਨਹੀਂ ਹੈ।

ਅੱਗੇ, 100 ਫੂਡ ਟੈਸਟਿੰਗ ਲੈਬੋਰੇਟਰੀਜ ਸਥਾਪਿਤ ਕਰਨ ਲਈ 21.11.2025 ਨੂੰ ਈਓਆਈ ਜਾਰੀ ਕੀਤਾ ਗਿਆ ਅਤੇ ਇਹ 27.02.2026 ਤੱਕ ਖੁੱਲ੍ਹਾ ਰਹੇਗਾ। ਜ਼ਿਕਰਯੋਗ ਹੈ ਕਿ ਵਰਤਮਾਨ ਮਿਤੀ ਤੱਕ, ਵਾਧੂ ਆਉਟਲੇਅ ਦੇ ਵਿਰੁੱਧ ਝਾਰਖੰਡ ਜਾਂ ਓਡੀਸ਼ਾ ਵਿੱਚ ਕੋਈ ਫੂਡ ਟੈਸਟਿੰਗ ਲੈਬੋਰੇਟਰੀ ਪ੍ਰੋਜੈਕਟ ਮਨਜ਼ੂਰ ਨਹੀਂ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (PMKSY) ਦੇ ਤਹਿਤ ਫੂਡ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਦੇ ਨਿਰਮਾਣ ਨਾਲ ਫੂਡ ਪ੍ਰੋਸੈੱਸਿੰਗ ਉਦਯੋਗਾਂ ਲਈ ਕੱਚੇ ਮਾਲ ਵਜੋਂ ਖੇਤੀ ਉਤਪਾਦਾਂ ਦੀ ਮੰਗ ਵਧਦੀ ਹੈ, ਜਿਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤਾਂ ਮਿਲਦੀਆਂ ਹਨ ਅਤੇ ਖੇਤ ਦੁਆਰਾ ਮੁਨਾਫ਼ਾ ਵਧਦਾ ਹੈ। 31.12.2025 ਤੱਕ, PMKSY ਦੇ ਤਹਿਤ 36,10,782 ਕਿਸਾਨਾਂ ਨੂੰ ਲਾਭ ਹੋਇਆ ਹੈ ਅਤੇ ਦੇਸ਼ ਵਿੱਚ 4,69,403 ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ, ਜਿਸ ਵਿੱਚ ਓਡੀਸ਼ਾ ਦੇ ਨਬਰੰਗਪੁਰ ਚੋਣ ਹਲਕੇ ਵਿੱਚ 4,249 ਰੁਜ਼ਗਾਰ ਦੇ ਮੌਕੇ ਸ਼ਾਮਲ ਹਨ। ਝਾਰਖੰਡ ਦੇ ਹਜ਼ਾਰੀਬਾਗ ਅਤੇ ਰਾਮਗੜ੍ਹ ਜ਼ਿਲ੍ਹਿਆਂ ਵਿੱਚ ਵੀ PMKSY ਦੇ ਤਹਿਤ ਕੋਈ ਪ੍ਰੋਜੈਕਟ ਮਨਜ਼ੂਰ ਨਹੀਂ ਕੀਤਾ ਗਿਆ ਹੈ।

ਇਹ ਜਾਣਕਾਰੀ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਸੀਐੱਮਸੀ-ਐੱਮਓਐੱਫਪੀਆਈ/ਏਕੇ


(Release ID: 2227472) ਵਿਜ਼ੀਟਰ ਕਾਊਂਟਰ : 4