ਖੇਤੀਬਾੜੀ ਮੰਤਰਾਲਾ
azadi ka amrit mahotsav

ਪੀਐੱਮ-ਕਿਸਾਨ ਕਿਸ਼ਤਾਂ

Posted On: 10 FEB 2026 6:40PM by PIB Chandigarh

ਪੀਐੱਮ-ਕਿਸਾਨ (PM-KISAN) ਯੋਜਨਾ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਖੇਤੀ ਯੋਗ ਭੂਮੀ ਰੱਖਣ ਵਾਲੇ ਕਿਸਾਨਾਂ ਦੀ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫਰਵਰੀ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦੇ ਤਹਿਤ, 6,000/- ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਤਿੰਨ ਬਰਾਬਰ ਕਿਸ਼ਤਾਂ ਵਿੱਚ, ਪ੍ਰਤੱਖ ਲਾਭ ਟਰਾਂਸਫਰ (DBT) ਰਾਹੀਂ ਕਿਸਾਨਾਂ ਦੇ ਆਧਾਰ ਨਾਲ ਜੁੜੇ (Aadhaar seeded) ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ। ਪੀਐੱਮ-ਕਿਸਾਨ ਯੋਜਨਾ ਤਹਿਤ, ਉੱਚ ਆਰਥਿਕ ਸਥਿਤੀ ਨਾਲ ਸਬੰਧਿਤ ਕੁਝ ਅਪਵਾਦ (exclusions) ਅਧੀਨ, ਖੇਤੀ ਯੋਗ ਭੂਮੀ ਦਾ ਹੋਣਾ ਯੋਜਨਾ ਦਾ ਲਾਭ ਹਾਸਲ ਕਰਨ ਲਈ ਪ੍ਰਾਇਮਰੀ ਯੋਗ ਮਾਪਢੰਡ ਹੈ।  

ਕਿਸਾਨ-ਕੇਂਦ੍ਰਿਤ ਡਿਜੀਟਲ ਬੁਨਿਆਦੀ ਢਾਂਚੇ ਨੇ ਇਹ ਯਕੀਨੀ ਬਣਾਇਆ ਹੈ ਕਿ ਯੋਜਨਾ ਦੇ ਲਾਭ ਬਿਨਾ ਕਿਸੇ ਵਿਚੋਲਗੀ ਦੀ ਸ਼ਮੂਲੀਅਤ ਦੇ ਦੇਸ਼ ਭਰ ਦੇ ਸਾਰੇ ਕਿਸਾਨਾਂ ਤੱਕ ਪਹੁੰਚਣ। ਲਾਭਾਰਥੀਆਂ ਦੇ ਰਜਿਸਟ੍ਰੇਸ਼ਨ ਅਤੇ ਵੈਰੀਫਾਇੰਗ ਵਿੱਚ ਪੂਰੀ ਪਾਰਦਰਸ਼ਿਤਾ ਬਣਾਏ ਰੱਖਦੇ ਹੋਏ, ਭਾਰਤ ਸਰਕਾਰ ਨੇ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ 21 ਕਿਸ਼ਤਾਂ ਰਾਹੀਂ 4.09 ਲੱਖ ਕਰੋੜ ਰੁਪਏ ਤੋਂ ਵੱਧ ਰਾਸ਼ੀ ਵੰਡੀ ਹੈ। 

ਪੀਐੱਮ-ਕਿਸਾਨ ਦੇ ਤਹਿਤ ਸਾਰੇ ਭੁਗਤਾਨ ਲਾਭਾਰਥੀਆਂ ਦੇ ਆਧਾਰ-ਸੀਡੇਡ ਬੈਂਕ ਖਾਤਿਆਂ ਵਿੱਚ ਪ੍ਰਤੱਖ ਲਾਭ ਟਰਾਂਸਫਰ (DBT) ਵਿਧੀ ਰਾਹੀਂ ਕੀਤੇ ਜਾਂਦੇ ਹਨ। ਯੋਜਨਾ ਦਾ ਲਾਭ ਹਾਸਲ ਕਰਨ ਲਈ ਆਧਾਰ-ਸੀਡੇਡ ਬੈਂਕ ਖਾਤਾ ਲਾਜ਼ਮੀ ਜ਼ਰੂਰਤਾਂ ਵਿਚੋਂ ਇੱਕ ਹੈ। ਇਸ ਅਨੁਸਾਰ, ਜਿਨ੍ਹਾਂ ਮਾਮਲਿਆਂ ਵਿੱਚ ਕਿਸਾਨਾਂ ਦੇ ਬੈਂਕ ਖਾਤੇ ਆਧਾਰ ਨਾਲ ਨਹੀਂ ਜੁੜੇ ਹਨ, ਉੱਥੇ ਭੁਗਤਾਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਜਾ ਸਕਦੀ ਹੈ। ਕਿਸਾਨਾਂ ਦੁਆਰਾ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨਾ ਇੱਕ ਨਿਰੰਤਰ ਪ੍ਰਕਿਰਿਆ ਹੈ, ਕਿਉਂਕਿ ਕਿਸਾਨ ਆਪਣੇ ਖਾਤੇ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਬਦਲ ਸਕਦੇ ਹਨ। ਹਾਲਾਂਕਿ, ਜਿਵੇਂ ਹੀ ਕਿਸਾਨ ਲਾਜ਼ਮੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਉਨ੍ਹਾਂ ਦਾ ਬਕਾਇਆ ਤੁਰੰਤ ਆਧਾਰ ਨਾਲ ਜੁੜੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਂਦੇ ਹਨ। 06/06/2026 ਤੱਕ, ਉਨ੍ਹਾਂ ਕਿਸਾਨਾਂ ਦਾ ਰਾਜ-ਵਾਰ ਵੇਰਵਾ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਨਹੀਂ ਹਨ, ਸੰਦਰਭ ਲਈ ਅਨੁਬੰਧ-I ਵਿੱਚ ਸ਼ਾਮਲ ਹੈ। 

ਇਸ ਤੋਂ ਇਲਾਵਾ, ਵਿਭਾਗ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਦੀ ਸੁਵਿਧਾ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਮਾਨ ਸੇਵਾ ਕੇਂਦਰਾਂ (CSCs) ਅਤੇ ਇੰਡੀਆ ਪੋਸਟ ਪੇਅਮੈਂਟਸ ਬੈਂਕ (IPPB) ਦੇ ਤਾਲਮੇਲ ਵਿੱਚ ਨਿਯਮਿਤ ਤੌਰ ‘ਤੇ ਕੇਂਦ੍ਰਿਤ ਸੰਤ੍ਰਿਪਤਾ ਅਭਿਆਨ (saturation drives) ਚਲਾਉਂਦਾ ਹੈ। ਨਾਲ ਹੀ, ਕਿਸਾਨਾਂ ਨੂੰ ਐੱਸਐੱਮਐੱਸ (SMS) ਰਾਹੀਂ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਪੀਐੱਮ-ਕਿਸਾਨ ਦੇ ਤਹਿਤ ਲਾਭਾਂ ਦੀ ਨਿਰਵਿਘਨ ਵੰਡ ਯਕੀਨੀ ਬਣਾਉਣ ਲਈ ਆਪਣੇ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਯਕੀਨੀ ਬਣਾ ਸਕਣ।

ਅਨੁਬੰਧ-I

ਰਾਜਵਾਰ ਲੰਬਿਤ ਆਧਾਰ-ਬੈਂਕ ਸੀਡਿੰਗ

ਸੀਰੀਅਲ ਨੰਬਰ

ਰਾਜ ਦਾ ਨਾਮ

ਆਧਾਰ-ਬੈਂਕ ਅਕਾਊਂਟ ਸੀਡਿੰਗ ਲੰਬਿਤ ਕਿਸਾਨਾਂ ਦੀ ਗਿਣਤੀ

1

ਉੱਤਰ ਪ੍ਰਦੇਸ਼

10,44,200

2

ਗੁਜਰਾਤ

2,90,358

3

ਕੇਰਲ

68,798

4

ਰਾਜਸਥਾਨ

2,13,779

5

ਕਰਨਾਟਕ

1,30,263

6

ਪਛੱਮ ਬੰਗਾਲ

1,22,106

7

ਮੱਧ ਪ੍ਰਦੇਸ਼

1,87,011

8

ਮਹਾਰਾਸ਼ਟਰ

1,72,349

9

ਓਡੀਸ਼ਾ

73,532

10

ਝਾਰਖੰਡ

53,083

11

ਮਣੀਪੁਰ

18,898

12

ਪੰਜਾਬ

61,360

13

ਤਮਿਲ ਨਾਡੂ

87,432

14

ਹਰਿਆਣਾ

61,490

15

ਬਿਹਾਰ

1,39,430

16

ਤੇਲੰਗਾਨਾ

97,467

17

ਆਂਧਰ ਪ੍ਰਦੇਸ਼

41,626

18

ਛੱਤੀਸਗੜ੍ਹ

34,622

19

ਹਿਮਾਚਲ ਪ੍ਰਦੇਸ਼

30,114

20

ਅਰੁਣਾਚਲ ਪ੍ਰਦੇਸ਼

3,915

21

ਅਸਾਮ

10,146

22

ਨਾਗਾਲੈਂਡ

8,535

23

ਉੱਤਰਾਖੰਡ

26,273

24

ਜੰਮੂ ਅਤੇ ਕਸ਼ਮੀਰ

15,660

25

ਤ੍ਰਿਪੁਰਾ

12,998

26

ਮਿਜ਼ੋਰਮ

3,063

27

ਮੇਘਾਲਿਆ

4,122

28

ਸਿੱਕਿਮ

2,456

29

ਦਿੱਲੀ

727

30

ਲੱਦਾਖ

734

31

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

374

32

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ

583

33

ਗੋਆ

392

34

ਲਕਸ਼ਦ੍ਵੀਪ

226

35

ਪੁਡੂਚੇਰੀ

213

36

ਚੰਡੀਗੜ੍ਹ

26

 

ਕੁੱਲ

30,18,361

 

ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਆਰਸੀ/ਪੀਯੂ/1810/ਏਕੇ


(Release ID: 2226239) ਵਿਜ਼ੀਟਰ ਕਾਊਂਟਰ : 7