ਆਯੂਸ਼
azadi ka amrit mahotsav

ਰਾਸ਼ਟਰੀ ਔਸ਼ਧੀ ਪੌਦਾ ਬੋਰਡ ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਔਸ਼ਧੀ ਵਨਸਪਤੀਆਂ ‘ਤੇ ਚਿੰਤਨ ਸ਼ਿਵਿਰ ਦਾ ਆਯੋਜਨ ਕਰੇਗਾ


ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਚਿੰਤਨ ਸ਼ਿਵਿਰ ਦਾ ਉਦਘਾਟਨ ਕਰਨਗੇ

ਸ਼ਿਵਿਰ ਵਿੱਚ ਮਾਹਿਰ ਨੀਤੀ, ਖੋਜ ਅਤੇ ਖੇਤਰ ਦੇ ਟਿਕਾਊ ਵਿਕਾਸ ‘ਤੇ ਵਿਚਾਰ-ਵਟਾਂਦਰਾ ਕਰਨਗੇ

Posted On: 10 FEB 2026 1:47PM by PIB Chandigarh

ਆਯੁਸ਼ ਮੰਤਰਾਲੇ ਦੇ ਅਧੀਨ ਰਾਸ਼ਟਰੀ ਔਸ਼ਧੀ ਪੌਦਾ ਬੋਰਡ (ਐੱਨਐੱਮਪੀਬੀ) ਦੇਸ਼ ਵਿੱਚ ਔਸ਼ਧੀ ਵਨਸਪਤੀਆਂ ਦੇ ਖੇਤਰ ਨਾਲ ਸਬੰਧਿਤ ਪ੍ਰਮੁੱਖ ਨੀਤੀ, ਖੋਜ ਅਤੇ ਲਾਗੂਕਰਨ ਸਬੰਧੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ 11 ਫਰਵਰੀ 2026 ਨੂੰ ਔਸ਼ਧੀ ਪੌਦਿਆਂ ‘ਤੇ ਚਿੰਤਨ ਸ਼ਿਵਿਰ ਦਾ ਆਯੋਜਨ ਕਰੇਗਾ।  

ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਇਸ ਦੇ ਉਦਘਾਟਨ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਮੌਜੂਦ ਰਹਿਣਗੇ। ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਵਿਸ਼ੇਸ਼ ਮਹਿਮਾਨ ਹੋਣਗੇ। ਆਯੁਸ਼ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਹੋਵੇਦਾ ਅੱਬਾਸ (Shri Hoveyda Abbas) ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹਿਣਗੇ। 

ਚਿੰਤਨ ਸ਼ਿਵਿਰ ਤੋਂ ਬਾਅਦ ਬੋਰਡ ਦੀ ਮੀਟਿੰਗ ਹੋਵੇਗੀ। ਨਾਲ ਹੀ, ਤਕਨੀਕੀ ਸੈਸ਼ਨ ਅਤੇ ਪੈਨਲ ਚਰਚਾਵਾਂ ਵੀ ਹੋਣਗੀਆਂ, ਜਿਨ੍ਹਾਂ ਵਿੱਚ ਮਾਹਿਰ, ਨੀਤੀ ਨਿਰਮਾਤਾਵਾਂ, ਰਿਸਰਚਰ, ਉਦਯੋਗ ਜਗਤ ਦੇ ਪ੍ਰਤੀਨਿਧੀ ਅਤੇ ਹੋਰ ਹਿਤਧਾਰਕ ਹਿੱਸਾ ਲੈਣਗੇ। ਇਨ੍ਹਾਂ ਚਰਚਾਵਾਂ ਦਾ ਮੁੱਖ ਉਦੇਸ਼ ਨੀਤੀਗਤ ਢਾਂਚਿਆਂ ਨੂੰ ਮਜ਼ਬੂਤ ਕਰਨਾ, ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਅਤੇ ਔਸ਼ਧੀ ਪੌਦਿਆਂ ਦੇ ਖੇਤਰ ਵਿੱਚ ਜ਼ਰੂਰੀ ਲਾਗੂਕਰਨ ਸਬੰਧੀ ਚੁਣੌਤੀਆਂ ਦਾ ਸਮਾਧਾਨ ਕਰਨਾ ਹੋਵੇਗਾ। 

ਚਿੰਤਨ ਸ਼ਿਵਿਰ ਤੋਂ ਔਸ਼ਧੀ ਵਨਸਪਤੀਆਂ ਦੇ ਖੇਤਰ ਨੂੰ ਰਣਨੀਤਕ ਦਿਸ਼ਾ ਮਿਲਣ ਦੀ ਉਮੀਦ ਹੈ ਜਿਸ ਦੇ ਅਧੀਨ ਨੀਤੀਗਤ ਦਖ਼ਲਅੰਦਾਜੀ, ਰਿਸਰਚ ਵਿੱਚ ਪ੍ਰਗਤੀ ਅਤੇ ਸੰਸਥਾਗਤ ਮਜ਼ਬੂਤੀ ਲਈ ਤਰਜ਼ੀਹੀ ਖੇਤਰਾਂ ਦੀ ਪਛਾਣ ਕੀਤੀ ਜਾਵੇਗੀ। ਇਸ ਵਿਚਾਰ-ਵਟਾਂਦਰੇ ਦਾ ਨਤੀਜਾ ਖੇਤੀਬਾੜੀ, ਸੰਭਾਲ, ਵੈਲਿਊ-ਐਡੀਸ਼ਨ ਅਤੇ ਬਜ਼ਾਰ ਨਾਲ ਸਬੰਧਾਂ ਨੂੰ ਹੁਲਾਰਾ ਦੇਣ ਲਈ ਤਾਲਮੇਲ ਅਤੇ ਦੂਰਦਰਸ਼ੀ ਰੋਡਮੈਪ ਤਿਆਰ ਕਰਨ ਵਿੱਚ ਸਹਾਇਕ ਹੋਣਗੇ। ਇਸ ਨਾਲ ਆਯੁਸ਼ ਦੇ ਈਕੋਸਿਸਟਮ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਸ ਖੇਤਰ ਦੇ ਟਿਕਾਊ ਵਿਕਾਸ ਨੂੰ ਹੁਲਾਰਾ ਮਿਲੇਗਾ। 

************

ਐੱਸਆਰ/ਜੀਐੱਸ/ਏਕੇ


(Release ID: 2225939) ਵਿਜ਼ੀਟਰ ਕਾਊਂਟਰ : 2