ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਪ੍ਰਿੰਸੀਪਲ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ ਨੇ ਦਿੱਲੀ ਵਿਖੇ ਫਰਵਰੀ ਵਿੱਚ ਆਯੋਜਿਤ ਹੋਣ ਵਾਲੇ ਪੈਨਸ਼ਨਰ ਸੁਵਿਧਾ ਕੈਂਪਾਂ ਦਾ ਪ੍ਰੋਗਰਾਮ ਜਾਰੀ ਕੀਤਾ
Posted On:
10 FEB 2026 9:48AM by PIB Chandigarh
ਦੂਰਸੰਚਾਰ ਵਿਭਾਗ (DoT) ਦੇ ਪ੍ਰਿੰਸੀਪਲ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ ਵੱਲੋਂ ਫਰਵਰੀ 2026 ਦੌਰਾਨ ਪੈਨਸ਼ਨਰਾਂ ਦੀ ਸੁਵਿਧਾ ਲਈ ਦਿੱਲੀ ਅਤੇ ਐੱਨਸੀਆਰ ਦੇ ਵਿਭਿੰਨ ਸਥਾਨਾਂ 'ਤੇ ਸਥਿਤ ਪ੍ਰਿੰਸੀਪਲ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ, ਦਿੱਲੀ ਸੰਚਾਰ ਲੇਖਾ ਭਵਨ, ਪ੍ਰਸਾਦ ਨਗਰ, ਨਵੀਂ ਦਿੱਲੀ-110005, ਐਕਸਟੈਸ਼ਨ ਕਾਊਂਟਰ ਐਟ ਈਸਟਰਨ ਕੋਰਟ ਜਨਪਥ, ਨਵੀਂ ਦਿੱਲੀ ਸਥਿਤ MTNL/BSNL ਦੇ ਪਰਿਸਰਾਂ ਵਿੱਚ ਦੂਰਸੰਚਾਰ ਪੈਨਸ਼ਨਰਜ਼ ਲਾਈਫ ਸਰਟੀਫਿਕੇਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੈਨਸ਼ਨਰਜ਼ ਨੂੰ ਅਪੀਲ ਹੈ ਕਿ ਉਹ ਆਪਣੀ ਸੁਵਿਧਾ ਅਨੁਸਾਰ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲੈਣ ਅਤੇ ਸਹੂਲਤਾਂ ਦਾ ਲਾਭ ਲੈਣ, ਨਾਲ ਹੀ ਉਥੇ ਹੀ ਲਾਈਫ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਸਬੰਧਿਤ ਦਸਤਾਵੇਜ਼ ਵੀ ਆਪਣੇ ਨਾਲ ਲਿਆਉਣ।
ਪੈਂਨਸ਼ਨਰ ਸੁਵਿਧਾ ਕੈਂਪ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:
|
ਸੀਰੀਅਲ ਨੰਬਰ
|
ਸਥਾਨ
|
ਮਿਤੀ
|
|
1
|
ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਲਕਸ਼ਮੀ ਨਗਰ, ਦਿੱਲੀ
|
10.02.2026
|
|
2
|
ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਨਜਫ਼ਗੜ੍ਹ , ਦਿੱਲੀ
|
13.02.2026
|
|
3
|
ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਜਨਕਪੁਰੀ, ਨਵੀਂ ਦਿੱਲੀ
|
17.02.2026
|
|
4
|
ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਜਨਕਪੁਰੀ, ਨਵੀਂ ਦਿੱਲੀ
|
19.02.2026
|
ਸੁਵਿਧਾ ਕੈਂਪਾਂ ਦਾ ਸਮਾਂ: ਸਵੇਰੇ 11.00 ਵਜੇ ਤੋਂ ਸ਼ਾਮ 4.00 ਵਜੇ ਤੱਕ
ਪੈਨਸ਼ਨਰਜ਼ ਸੁਵਿਧਾ ਕੈਂਪਾਂ ਵਿੱਚ ਹੇਠ ਲਿਖੇ ਕੰਮਾਂ ਦੀਆਂ ਸਹੂਲਤਾਵਾਂ ਉਪਲਬਧ ਹਨ:
- www.jeevanpramaan.gov.in ‘ਤੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਟ੍ਰੇਨਿੰਗ।
- ਜੀਵਨ ਪ੍ਰਮਾਣ ਫੇਸ ਔਥੈਟਿਕੇਸ਼ਨ ਐਪਲੀਕੇਸ਼ਨ ਦੀ ਵਰਤੋਂ ਲਈ ਟ੍ਰੇਨਿੰਗ।
- ਕੇਵਾਈਪੀ ਫਾਰਮ ਜਮ੍ਹਾਂ ਕਰਨ ਲਈ- ਕਿਰਪਾ ਕਰਕੇ ਇੱਕ ਫੋਟੋ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਲਿਆਓ।
- ਸ਼ਿਕਾਇਤਾਂ ਅਤੇ ਸਵਾਲ ਪੇਸ਼ ਕਰਨਾ।
ਨੋਟ: ਜਿਨ੍ਹਾਂ ਪੈਨਸ਼ਨਰਜ਼ ਨੇ ਪਹਿਲਾਂ ਹੀ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰ ਦਿੱਤਾ ਹੈ ਉਹ ਇਸ ਦੇ ਲਈ ਆਯੋਜਿਤ ਕੈਂਪਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ।
****
ਐੱਮਆਈ/ਏਆਰਜੇ/ਏਕੇ
(Release ID: 2225878)
ਵਿਜ਼ੀਟਰ ਕਾਊਂਟਰ : 2