ਜਲ ਸ਼ਕਤੀ ਮੰਤਰਾਲਾ
ਹੜ੍ਹ ਪ੍ਰਬੰਧਨ ਅਤੇ ਸੀਮਾ ਖੇਤਰ ਪ੍ਰੋਗਰਾਮ ਦੇ ਅਧੀਨ ਪ੍ਰੋਜੈਕਟ
Posted On:
09 FEB 2026 3:20PM by PIB Chandigarh
ਹੜ੍ਹ ਪ੍ਰਬੰਧਨ ਅਤੇ ਕਟਾਅ-ਰੋਕੂ ਯੋਜਨਾਵਾਂ ਸਬੰਧਿਤ ਰਾਜ ਸਰਕਾਰਾਂ ਦੁਆਰਾ ਉਨ੍ਹਾਂ ਦੀਆਂ ਤਰਜੀਹਾਂ ਦੇ ਅਨੁਸਾਰ ਤਿਆਰ ਅਤੇ ਲਾਗੂ ਕੀਤੀਆਂ ਜਾਂਦੀਆਂ ਹਨ। ਕੇਂਦਰ ਸਰਕਾਰ, ਰਾਜਾਂ ਨੂੰ ਤਕਨੀਕੀ ਮਾਰਗਦਰਸ਼ਨ ਅਤੇ ਗੰਭੀਰ ਖੇਤਰਾਂ ਵਿੱਚ ਹੜ੍ਹ ਪ੍ਰਬੰਧਨ ਲਈ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੇ ਯਤਨਾਂ ਵਿੱਚ ਸਹਿਯੋਗ ਕਰਦੀ ਹੈ। ਕੇਂਦਰ ਸਰਕਾਰ, ਹੜ੍ਹ ਨਿਯੰਤਰਣ, ਕਟਾਅ-ਰੋਕੂ, ਡਰੇਨੇਜ ਵਿਕਾਸ, ਸਮੁੰਦਰੀ ਕਟਾਅ ਰੋਕੂ ਆਦਿ ਕਾਰਜਾਂ ਲਈ ਰਾਜਾਂ ਨੂੰ ਕੇਂਦਰੀ ਸਹਾਇਤਾ ਪ੍ਰਦਾਨ ਕਰਨ ਲਈ "ਹੜ੍ਹ ਪ੍ਰਬੰਧਨ ਅਤੇ ਸਰਹੱਦੀ ਖੇਤਰ ਪ੍ਰੋਗਰਾਮ (FMBAP)" ਨਾਮਕ ਇੱਕ ਕੇਂਦਰੀ ਸਪਾਂਸਰਡ ਯੋਜਨਾ ਲਾਗੂ ਕਰ ਰਹੀ ਹੈ।
ਪਿਛਲੇ 5 ਵਰ੍ਹਿਆਂ ਦੌਰਾਨ ਹੜ੍ਹ ਪ੍ਰਬੰਧਨ ਅਤੇ ਸਰਹੱਦੀ ਖੇਤਰ ਪ੍ਰੋਗਰਾਮ (FMBAP) ਦੇ ਤਹਿਤ ਪ੍ਰਾਪਤ, ਪ੍ਰਵਾਨਿਤ ਪ੍ਰਸਤਾਵਾਂ ਅਤੇ ਜਾਰੀ ਕੀਤੀ ਗਈ ਕੇਂਦਰੀ ਸਹਾਇਤਾ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਗਿਣਤੀ ਅਨੁਬੰਧ ਵਿੱਚ ਦਿੱਤੀ ਗਈ ਹੈ।
ਵਰ੍ਹੇ 1986 ਤੋਂ ਵਰ੍ਹੇ 2022 ਤੱਕ ਦੇ ਸੈਟੇਲਾਈਟ ਇਮੇਜਰੀ ਡੇਟਾ ‘ਤੇ ਅਧਾਰਿਤ ਕੇਂਦਰੀ ਜਲ ਕਮਿਸ਼ਨ ਦੀ "ਭਾਰਤ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਖੇਤਰ ਦਾ ਮੁਲਾਂਕਣ (2024)" ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਕੁੱਲ ਹੜ੍ਹ ਪ੍ਰਭਾਵਿਤ ਖੇਤਰ 21.213 ਮਿਲੀਅਨ ਹੈਕਟੇਅਰ ਹੋਣ ਦਾ ਅਨੁਮਾਨ ਹੈ ਅਤੇ ਕੇਂਦਰ/ਰਾਜ ਸਰਕਾਰ ਦੁਆਰਾ ਹੜ੍ਹ ਪ੍ਰਬੰਧਨ ਲਈ ਚੁੱਕੇ ਗਏ ਵਿਭਿੰਨ ਕਦਮਾਂ ਰਾਹੀਂ ਸੁਰੱਖਿਅਤ ਖੇਤਰ 20.538 ਮਿਲੀਅਨ ਹੈਕਟੇਅਰ ਹੈ। ਦੇਸ਼ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਰਾਜ-ਵਾਰ/ਜ਼ਿਲ੍ਹਾ-ਵਾਰ ਵੇਰਵੇ ਵੈੱਬਸਾਈਟ 'ਤੇ https://cwc.gov.in/sites/default/files/assessment-area-affected-due-floods-india.pdf ਉਪਲਬਧ ਹਨ:
ਨੇਪਾਲ ਵਿੱਚ ਕੋਸੀ ਅਤੇ ਗੰਡਕ ਪ੍ਰੋਜੈਕਟਾਂ ਦੇ ਹੜ੍ਹ ਸੁਰੱਖਿਆ ਕਾਰਜਾਂ ਦੇ ਰੱਖ-ਰਖਾਅ ਦੇ ਨਾਲ-ਨਾਲ ਭਾਰਤ ਵਿੱਚ ਬੰਗਲਾਦੇਸ਼ ਅਤੇ ਨੇਪਾਲ ਨਾਲ ਸਰਹੱਦੀ ਖੇਤਰਾਂ ਵਿੱਚ ਹੜ੍ਹ ਸੁਰੱਖਿਆ/ਕਟਾਅ ਵਿਰੋਧੀ ਕਾਰਜਾਂ ਲਈ ਵਿੱਤ ਪੋਸ਼ਣ FMBAP ਦੇ ਸਰਹੱਦੀ ਖੇਤਰਾਂ ਨਾਲ ਸਬੰਧਿਤ ਨਦੀ ਪ੍ਰਬੰਧਨ ਗਤੀਵਿਧੀਆਂ ਅਤੇ ਕਾਰਜਾਂ (RMBA) ਕੰਪੋਨੈਂਟ ਦੇ ਤਹਿਤ ਕੀਤਾ ਜਾ ਰਿਹਾ ਹੈ।
FMBAP ਦੇ ਅਧੀਨ ਕੀਤੇ ਗਏ ਹੜ੍ਹ ਨਿਯੰਤਰਣ, ਕਟਾਅ ਵਿਰੋਧੀ ਅਤੇ ਸਰਹੱਦੀ ਨਦੀ ਪ੍ਰਬੰਧਨ ਕਾਰਜਾਂ ਦੀ ਪ੍ਰਕਿਰਤੀ ਅਤੇ ਹੱਦ ਵਿੱਚ ਬੰਨ੍ਹ, ਸਲੂਇਸ ਰਿਟੇਨਿੰਗ/ਗੈਬੀਅਨ ਕੰਧਾਂ, ਡਰੇਨੇਜ ਚੈਨਲਾਂ, ਬੈਂਕ ਰਿਵੇਟਮੈਂਟ/ਪਿਚਿੰਗ ਦੇ ਨਾਲ-ਨਾਲ ਲਾਂਚਿੰਗ ਐਪਰਨ, RCC ਪੋਰਕੁਪਾਈਨ, ਗਰੋਈਨ/ਸਪਰਸ ਆਦਿ ਦਾ ਨਿਰਮਾਣ ਸ਼ਾਮਲ ਹੈ।
ਇਹ ਸੂਚਨਾ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ ਦੁਆਰਾ ਰਾਜ ਸਭਾ ਵਿੱਚ ਲਿਖਤੀ ਸਵਾਲ ਦੇ ਜਵਾਬ ਵਿੱਚ ਪ੍ਰਦਾਨ ਕੀਤੀ ਗਈ ਹੈ।
***
ਐੱਨਡੀ
ਅਨੁਬੰਧ
ਪਿਛਲੇ ਪੰਜ ਵਰ੍ਹਿਆਂ ਦੌਰਾਨ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਪ੍ਰਾਪਤ, ਪ੍ਰਵਾਨਿਤ ਅਤੇ ਅਸਵੀਕਾਰ ਕੀਤੇ ਗਏ ਪ੍ਰਸਤਾਵਾਂ ਦੀ ਗਿਣਤੀ ਅਤੇ ਜਾਰੀ ਕੀਤੀ ਗਈ ਕੇਂਦਰੀ ਸਹਾਇਤਾ।
|
ਸੀਰੀਅਲ ਨੰਬਰ
|
ਸਟੇਟ
|
ਵਰ੍ਹੇ 2021-2026 ਦੌਰਾਨ FMBAP ਅਧੀਨ ਪ੍ਰਾਪਤ ਪ੍ਰੋਜੈਕਟਾਂ ਦੀ ਗਿਣਤੀ
|
ਵਰ੍ਹੇ 2021-2026 ਦੌਰਾਨ FMBAP ਅਧੀਨ ਮਨਜ਼ੂਰ ਪ੍ਰੋਜੈਕਟ
|
ਕੇਂਦਰ ਸਰਕਾਰ ਦੁਆਰਾ ਜਾਰੀ ਕੀਤੀ ਗਈ ਸਹਾਇਤਾ (ਕਰੋੜ ਰੁਪਏ ਵਿੱਚ)
|
|
ਨੰਬਰ
|
ਮਨਜ਼ੂਰ ਲਾਗਤ (ਕਰੋੜ ਰੁਪਏ ਵਿੱਚ)
|
ਸਾਲ 2021-2026 ਦੌਰਾਨ ਸ਼ਾਮਲ ਪ੍ਰੋਜੈਕਟਾਂ ਲਈ ਮਾਰਚ 2025 ਤੱਕ ਜਾਰੀ ਕੀਤੀ ਗਈ ਕੁੱਲ ਸੀਏ ਰਕਮ
|
ਮਾਰਚ 2025 ਤੱਕ ਪਿਛਲੇ 5 ਵਰ੍ਹਿਆਂ ਦੌਰਾਨ ਜਾਰੀ ਕੀਤੀ ਗਈ ਕੁੱਲ ਸੀਏ ਰਕਮ
|
|
1
|
ਅਰੁਣਾਚਲ ਪ੍ਰਦੇਸ਼
|
5
|
2
|
170.52
|
22.5
|
22.50
|
|
2
|
ਅਸਾਮ
|
5
|
1
|
125.21
|
0
|
296.15
|
|
3
|
ਬਿਹਾਰ
|
9
|
2
|
288.07
|
0
|
238.55
|
|
4
|
ਹਿਮਾਚਲ ਪ੍ਰਦੇਸ਼
|
9
|
1
|
145.73
|
36.51
|
48.38
|
|
5
|
ਜੰਮੂ ਅਤੇ ਕਸ਼ਮੀਰ
|
1
|
1
|
1623.43
|
114.3
|
127.42
|
|
6
|
ਮਣੀਪੁਰ
|
3
|
1
|
460.43
|
290.01
|
290.01
|
|
7
|
ਉੱਤਰਾਖੰਡ
|
15
|
15
|
|
12.5
|
15.27
|
|
8
|
ਪੱਛਮ ਬੰਗਾਲ
|
3
|
1
|
|
7.78
|
51.93
|
|
|
ਕੁੱਲ
|
50
|
24
|
2813.39
|
483.60
|
1090.21
|
*****
ਐੱਨਡੀ/ਬਲਜੀਤ ਸਿੰਘ
(Release ID: 2225624)
ਵਿਜ਼ੀਟਰ ਕਾਊਂਟਰ : 6