ਜਲ ਸ਼ਕਤੀ ਮੰਤਰਾਲਾ
azadi ka amrit mahotsav

ਕੇਂਦਰੀ ਜਲ ਕਮਿਸ਼ਨ ਕੱਲ੍ਹ ਨਵੀਂ ਦਿੱਲੀ ਵਿੱਚ ਹੜ੍ਹਾਂ ਦੇ ਪੂਰਵ ਅਨੁਮਾਨ ਅਤੇ ਹੜ੍ਹ ਪ੍ਰਬੰਧਨ ਸਬੰਧੀ ਡੀਪੀਆਰ ‘ਤੇ ਹਿਤਧਾਰਕਾਂ ਦੀ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਕਰੇਗਾ

Posted On: 08 FEB 2026 5:22PM by PIB Chandigarh

ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਦੀ ਸੰਭਾਲ ਵਿਭਾਗ ਦੇ ਤਹਿਤ ਆਉਣ ਵਾਲਾ ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) 9 ਫਰਵਰੀ, 2026 (ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ) ਨੂੰ ਸੀਡਬਲਿਊਸੀ ਲਾਇਬ੍ਰੇਰੀ ਬਿਲਡਿੰਗ, ਆਰਕੇ ਪੁਰਮ, ਨਵੀਂ ਦਿੱਲੀ ਸਥਿਤ ਆਡੀਟੋਰੀਅਮ ਵਿੱਚ ਹੜ੍ਹ ਪੂਰਵ ਅਨੁਮਾਨ ਸੇਵਾਵਾਂ  ਅਤੇ ਹੜ੍ਹ ਪ੍ਰਬੰਧਨ ਡੀਪੀਆਰ ਦੀ ਤਿਆਰੀ ਅਤੇ ਮੁਲਾਂਕਣ ਲਈ ਦਿਸ਼ਾ ਨਿਰਦੇਸ਼ਾਂ ‘ਤੇ ਇੱਕ ਦਿਨਾਂ ਹਿਤਧਾਰਕ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ।

ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਦੀ ਸੰਭਾਲ ਵਿਭਾਗ ਦੇ ਸਕੱਤਰ ਸ਼੍ਰੀ ਵੀਐੱਲ ਕਾਂਤਾ ਰਾਓ, ਕੇਂਦਰੀ ਜਲ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਨੁਪਮ ਪ੍ਰਸਾਦ, ਕੇਂਦਰੀ ਜਲ ਕਮਿਸ਼ਨ ਦੇ ਮੈਂਬਰਾਂ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲ ਕੇ ਸਵੇਰੇ 10:00 ਵਜੇ ਤੋਂ ਸ਼ੁਰੂ ਹੋਣ ਵਾਲੀ ਵਰਕਸ਼ਾਪ ਦਾ ਉਦਘਾਟਨ ਕਰਨਗੇ।

ਵਰਕਸ਼ਾਪ ਦੌਰਾਨ, ਸਾਰੇ ਹਿਤਧਾਰਕਾਂ ਦੇ ਨਾਲ ਸੀਡਬਲਿਊਸੀ ਦੀਆਂ ਮੌਜੂਦਾ ਸੇਵਾਵਾਂ ਅਤੇ ਨਵੀਆਂ ਪਹਿਲਕਦਮੀਆਂ ਨੂੰ ਸਾਂਝਾ ਕਰਨ ਅਤੇ ਹੜ੍ਹਾਂ ਦੇ ਪੂਰਵ ਅਨੁਮਾਨ, ਤਿਆਰੀ ਅਤੇ ਹੜ੍ਹ ਪ੍ਰਬੰਧਨ ਯੋਜਨਾ ਵਿੱਚ ਕੇਂਦਰ-ਰਾਜ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਫੀਡਬੈਕ ਪ੍ਰਾਪਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਨਾਲ ਹੀ, ਵੱਖ-ਵੱਖ ਸਬੰਧਿਤ ਕੇਂਦਰੀ ਸੰਗਠਨਾਂ ਦੇ ਸਹਿਯੋਗ ਨਾਲ ਰਾਜ ਸਰਕਾਰਾਂ ਦੁਆਰਾ ਸੀਡਬਲਿਊਸੀ ਦੀ ਪੂਰਵ ਅਨੁਮਾਨ ਅਤੇ ਫੈਸਲਾ-ਸਹਾਇਤਾ ਸੇਵਾਵਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹੜ੍ਹ ਪ੍ਰਭਾਵਿਤ ਰਾਜ ਸਰਕਾਰਾਂ ਨੂੰ ਹੜ੍ਹਾਂ ਦੀਆਂ ਪੂਰਵ ਅਨੁਮਾਨ ਗਤੀਵਿਧੀਆਂ ਵਿੱਚ ਆਪਣੀਆਂ ਪਹਿਲਕਦਮੀਆਂ ਤੇ ਸੀਡਬਲਿਊਸੀ ਸੇਵਾਵਾਂ ਦੇ ਨਾਲ ਤਾਲਮੇਲ ਬਣਾਉਣ ਦੇ ਵਿਕਲਪਾਂ ਨੂੰ ਸਾਂਝਾ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਸਵੇਰ ਦੇ ਤਕਨੀਕੀ ਸੈਸ਼ਨਾਂ ਵਿੱਚ ਸੀਡਬਲਿਊਸੀ ਦੀ ਹੜ੍ਹਾਂ ਦੀਆਂ ਪੂਰਵ ਅਨੁਮਾਨ ਸਮਰੱਥਾਵਾਂ ਬਾਰੇ ਦੱਸਿਆ ਜਾਵੇਗਾ। ਇਨ੍ਹਾਂ ਵਿੱਚ ਥੋੜ੍ਹੇ ਸਮੇਂ ਅਤੇ ਸੱਤ-ਦਿਨਾਂ ਦੇ ਸਲਾਹਕਾਰੀ ਪੂਰਵ-ਅਨੁਮਾਨ, ਹੜ੍ਹਾਂ ਦੀ ਭਵਿੱਖਬਾਣੀ, ਏਕੀਕ੍ਰਿਤ ਜਲ ਭੰਡਾਰ ਸੰਚਾਲਨ ਸਹਾਇਤਾ, GLOF ਨਿਗਰਾਨੀ ਅਤੇ AI/ML ਐਪਲੀਕੇਸ਼ਨਾਂ, IMD ਤੋਂ ਵਿਸਤ੍ਰਿਤ-ਰੇਂਜ ਬਾਰਿਸ਼ ਪੂਰਵ-ਅਨੁਮਾਨਾਂ ਦੀ ਵਰਤੋਂ, ਅਤੇ ਅਚਾਨਕ ਹੜ੍ਹ ਦੀ ਭਵਿੱਖਬਾਣੀ ਵਰਗੀਆਂ ਨਵੀਆਂ ਪਹਿਲਕਦਮੀਆਂ ਸ਼ਾਮਲ ਹਨ। ਰਾਜ ਸਰਕਾਰਾਂ ਹੜ੍ਹਾਂ ਦੀ ਭਵਿੱਖਬਾਣੀ ਅਤੇ CWC ਨਾਲ ਤਾਲਮੇਲ ਵਿੱਚ ਆਪਣੇ ਤਜ਼ਰਬੇ ਅਤੇ ਪਹਿਲਕਦਮੀਆਂ ਸਾਂਝੀਆਂ ਕਰਨਗੀਆਂ।

ਦੁਪਹਿਰ ਦੇ ਸੈਸ਼ਨ ਵਿੱਚ ਹੜ੍ਹ ਪ੍ਰਬੰਧਨ ਅਤੇ ਕਟੌਤੀ ਵਿਰੋਧੀ ਕੰਮਾਂ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ (ਡੀਪੀਆਰ) ਤਿਆਰ ਕਰਨ, ਜਮ੍ਹਾਂ ਕਰਨ ਅਤੇ ਮੁਲਾਂਕਣ ਕਰਨ ਲਈ ਦਿਸ਼ਾ-ਨਿਰਦੇਸ਼ਾਂ 'ਤੇ ਧਿਆਨ ਕੇਂਦ੍ਰਿਤ ਹੋਵੇਗਾ, ਜਿਸ ਵਿੱਚ ਪ੍ਰੋਜੈਕਟ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸਮੇਂ ਸਿਰ ਮੁਲਾਂਕਣ 'ਤੇ ਜ਼ੋਰ ਦਿੱਤਾ ਜਾਵੇਗਾ। ਰਾਜਾਂ ਤੋਂ ਪ੍ਰਾਪਤ ਫੀਡਬੈਕ ਦਿਸ਼ਾ-ਨਿਰਦੇਸ਼ਾਂ ਨੂੰ ਸੁਧਾਰਨ ਵਿੱਚ ਸਹਾਇਤਾ ਮਿਲੇਗੀ।

ਵਰਕਸ਼ਾਪ ਦੀ ਸਮਾਪਤੀ ਸੀਡਬਲਿਊਸੀ ਦੇ ਚੇਅਰਮੈਨ ਦੀ ਪ੍ਰਧਾਨਗੀ ਹੇਠ ਇੱਕ ਸੈਸ਼ਨ ਦੇ ਨਾਲ ਹੋਵੇਗੀ, ਜਿਸ ਵਿੱਚ ਮੁੱਖ ਸਿੱਟਿਆਂ ਅਤੇ ਅੱਗੇ ਦੇ ਮਾਰਗ ਦੀ ਰੂਪ-ਰੇਖਾ ਪੇਸ਼ ਕੀਤੀ ਜਾਵੇਗੀ।

ਸਰਕਾਰ ਦੇ ਆਫਤ ਨਾਲ ਨਜਿੱਠਣ ਦੀ ਸਮਰੱਥਾ ਅਤੇ ਜਲਵਾਯੂ –ਅਨੁਕੂਲ ਜਲ ਪ੍ਰਬੰਧਨ ‘ਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਅਨੁਸਾਰ, ਇਸ ਵਰਕਸ਼ਾਪ ਨਾਲ ਹੜ੍ਹਾਂ ਦੀਆਂ ਤਿਆਰੀਆਂ ਵਿੱਚ ਸੁਧਾਰ, ਬਿਹਤਰ ਗੁਣਵੱਤਾ ਵਾਲੇ ਹੜ੍ਹ ਪ੍ਰਬੰਧਨ ਪ੍ਰਸਤਾਵਾਂ ਅਤੇ ਮਜ਼ਬੂਤ ਸੰਸਥਾਗਤ ਤਾਲਮੇਲ ਵਿੱਚ ਯੋਗਦਾਨ ਮਿਲਣ ਦੀ ਉਮੀਦ ਹੈ। 

************

ਐੱਨਡੀ/ਬਲਜੀਤ ਸਿੰਘ


(Release ID: 2225622) ਵਿਜ਼ੀਟਰ ਕਾਊਂਟਰ : 4