ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ ਤਹਿਤ ਪ੍ਰਵਾਨਿਤ ਇਕਾਈਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ
ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਪੀਆਈ) ਤਹਿਤ ਰੁਜ਼ਗਾਰ ਸਿਰਜਣ ਅਤੇ ਫੂਡ ਪ੍ਰੋਸੈੱਸਿੰਗ ਸਮਰੱਥਾ ਦਾ ਨਿਰਮਾਣ
Posted On:
05 FEB 2026 9:40PM by PIB Chandigarh
ਮੰਤਰਾਲੇ ਨੇ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਪੀਆਈ) ਦੇ ਅਧੀਨ ਪ੍ਰਵਾਨਿਤ ਇਕਾਈਆਂ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਸੰਚਾਲਨ ਸਬੰਧੀ ਚੁਣੌਤੀਆਂ ਦੀਆਂ ਸਮੱਸਿਆਵਾਂ ਨਹੀਂ ਵੇਖੀਆਂ ਹਨ।
ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ (ਪੀਐੱਲਆਈਐੱਸਐੱਫਪੀਆਈ) ਯੋਜਨਾ ਦੇ ਅਧੀਨ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਦੀ ਵਧ ਤੋਂ ਵਧ ਭਾਗੀਦਾਰੀ ਅਤੇ ਨਵੇਂ ਅਤੇ ਵੈਲਿਊ ਐਡਿਡ ਉਤਪਾਦ ਸ਼੍ਰੇਣੀਆਂ ਵਿੱਚ ਵਿਭਿੰਨਤਾ ਨੂੰ ਆਸਾਨ ਬਣਾਉਣ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ, 69 ਬਿਨੈਕਾਰਾਂ ਅਤੇ 40 ਕੰਟਰੈਕਟ ਨਿਰਮਾਤਾ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSME) ਖੇਤਰ ਤੋਂ ਹਨ। ਇਸ ਤੋਂ ਇਲਾਵਾ, ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰਾਲੇ ਪ੍ਰਧਾਨ ਮੰਤਰੀ ਮਾਈਕ੍ਰੋ ਫੂਡ ਐਂਟਰਪ੍ਰਾਈਜ਼ਿਜ਼ ਅਪਗ੍ਰੇਡੇਸ਼ਨ (PMFME) ਯੋਜਨਾ ਅਤੇ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (PMKSY) ਰਾਹੀਂ ਸੂਖਮ ਉੱਦਮਾਂ ਨੂੰ ਵੀ ਸਹਾਇਤਾ ਪ੍ਰਦਾਨ ਕਰਦਾ ਹੈ।
ਪੀਐੱਲਆਈਐੱਸਐੱਫਪੀਆਈ ਯੋਜਨਾ ਦੇ ਅਧੀਨ ਯੋਗ ਬਿਨੈਕਾਰਾਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਫੂਡ ਪ੍ਰੋਡਕਟਸ ਦੇ ਨਿਰਮਾਣ ਅਤੇ ਪ੍ਰੋਸੈੱਸਿੰਗ ਲਈ ਕਈ ਉਤਪਾਦਨ ਲਾਈਨਾਂ ਦੀ ਸਥਾਪਨਾ ਲਈ ਉੱਨਤ ਤਕਨਾਲੋਜੀਆਂ ਨੂੰ ਅਪਣਾਇਆ ਗਿਆ ਹੈ। ਇਸ ਯੋਜਨਾ ਦੇ ਨਤੀਜੇ ਵਜੋਂ ਦੇਸ਼ ਵਿੱਚ 35.00 ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਦੀ ਫੂਡ ਪ੍ਰੋਸੈੱਸਿੰਗ ਸਮਰੱਥਾ ਦਾ ਸਿਰਜਣ ਹੋਇਆ ਹੈ। ਇਸ ਦੇ ਰਾਹੀਂ ਲਗਭਗ 3.39 ਲੱਖ ਪ੍ਰਤੱਖ ਅਤੇ ਅਪ੍ਰਤੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਲਿਖਤੀ ਜਵਾਬ ਵਿੱਚ ਦਿੱਤਾ।
*****
ਸੀਐੱਮਸੀ-ਐੱਮਓਐੱਫਪੀਆਈ/ਏਕੇ
(Release ID: 2224395)
ਵਿਜ਼ੀਟਰ ਕਾਊਂਟਰ : 2