ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਦੂਰਸੰਚਾਰ ਵਿਭਾਗ ਵਿਆਪਕ ਬਹੁ-ਭਾਸ਼ਾਈ ਜਾਗਰੂਕਤਾ ਮੁਹਿੰਮਾਂ ਰਾਹੀਂ ਡਿਜੀਟਲ ਸੁਰੱਖਿਆ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਦੂਰਸੰਚਾਰ ਨਾਲ ਸਬੰਧਿਤ ਧੋਖਾਧੜੀਆਂ ਨੂੰ ਸਰਗਰਮੀ ਨਾਲ ਰੋਕ ਰਿਹਾ ਹੈ
ਦੂਰਸੰਚਾਰ ਵਿਭਾਗ ਨੇ ਵਿੱਤੀ ਧੋਖਾਧੜੀ ਜੋਖਮ ਸੂਚਕ (FRI) ਵਿਕਸਿਤ ਕੀਤਾ ਹੈ, ਜੋ ਇੱਕ ਮੋਬਾਈਲ ਨੰਬਰ ਨੂੰ ਵਿੱਤੀ ਧੋਖਾਧੜੀ ਦੇ ਦਰਮਿਆਨੇ, ਉੱਚ ਜਾਂ ਬਹੁਤ ਉੱਚ ਜੋਖਮ ਨਾਲ ਜੁੜੇ ਹੋਣ ਵਜੋਂ ਸ਼੍ਰੇਣੀਬੱਧ ਕਰਦਾ ਹੈ
प्रविष्टि तिथि:
04 FEB 2026 5:45PM by PIB Chandigarh
ਸੰਚਾਰ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਡਾ. ਪੇਮਾਸਨੀ ਚੰਦਰ ਸ਼ੇਖਰ ਨੇ ਅੱਜ ਲੋਕ ਸਭਾ ਵਿੱਚ ਇੱਕ ਅਣਸਟਾਰਡ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਨਾਗਰਿਕਾਂ ਨੂੰ ਪੂਰੇ ਭਾਰਤ ਪੱਧਰ 'ਤੇ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਹੇਠ ਲਿਖੇ ਉਪਾਅ ਕੀਤੇ ਹਨ:
ਦੂਰਸੰਚਾਰ ਵਿਭਾਗ ਨੇ ਨਾਗਰਿਕਾਂ ਦੀ ਸਹੂਲਤ ਲਈ ਸੰਚਾਰ ਸਾਥੀ ਨਾਮਕ ਇੱਕ ਪਹਿਲ ਸ਼ੁਰੂ ਕੀਤੀ ਹੈ, ਜੋ ਕਿ ਇੱਕ ਵੈੱਬ ਪੋਰਟਲ (www.sancharsaathi.gov.in) ਅਤੇ ਇੱਕ ਮੋਬਾਈਲ ਐਪ ਦੇ ਰੂਪ ਵਿੱਚ ਉਪਲਬਧ ਹੈ। ਇਹ ਨਾਗਰਿਕਾਂ ਨੂੰ ਸ਼ੱਕੀ ਧੋਖਾਧੜੀ ਵਾਲੇ ਸੰਚਾਰਾਂ ਦੀ ਰਿਪੋਰਟ ਕਰਨ, ਉਨ੍ਹਾਂ ਦੇ ਨਾਮ 'ਤੇ ਜਾਰੀ ਕੀਤੇ ਗਏ ਮੋਬਾਈਲ ਕਨੈਕਸ਼ਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ, ਗੁੰਮ ਜਾਂ ਚੋਰੀ ਹੋਏ ਮੋਬਾਈਲ ਹੈਂਡਸੈੱਟਾਂ ਦੀ ਰਿਪੋਰਟ ਕਰਨ ਅਤੇ ਮੋਬਾਈਲ ਹੈਂਡਸੈੱਟਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਵਰਗੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ। ਸੰਚਾਰ ਸਾਥੀ ਰਾਹੀਂ, ਹੁਣ ਤੱਕ 8.33 ਲੱਖ ਗੁੰਮ ਜਾਂ ਚੋਰੀ ਹੋਏ ਮੋਬਾਈਲ ਹੈਂਡਸੈੱਟ ਬਰਾਮਦ ਕੀਤੇ ਗਏ ਹਨ, ਨਾਗਰਿਕਾਂ ਦੁਆਰਾ 'ਨਾਟ ਮਾਈ ਨੰਬਰ' ਜਾਂ 'ਨਾਟ ਰਿਕਵਾਇਰਡ' ਵਜੋਂ ਰਿਪੋਰਟ ਕੀਤੇ ਗਏ 2.24 ਕਰੋੜ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਗਏ ਹਨ, ਅਤੇ ਸ਼ੱਕੀ ਅਤੇ ਧੋਖਾਧੜੀ ਵਾਲੇ ਸੰਚਾਰਾਂ ਬਾਰੇ ਨਾਗਰਿਕਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ 7.7 ਲੱਖ ਰਿਪੋਰਟਾਂ ਦੇ ਅਧਾਰ 'ਤੇ 39.44 ਲੱਖ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਗਏ ਹਨ।
-
ਦੂਰਸੰਚਾਰ ਵਿਭਾਗ ਨੇ ਇੱਕ ਸਵਦੇਸ਼ੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਬਿਗ ਡੇਟਾ ਐਨਾਲਿਟਿਕਸ ਟੂਲ 'ਏਐੱਸਟੀਆਰ' ਵਿਕਸਿਤ ਕੀਤਾ ਹੈ ਜੋ ਇੱਕੋ ਵਿਅਕਤੀ ਦੁਆਰਾ ਵੱਖ-ਵੱਖ ਨਾਵਾਂ ਹੇਠ ਰੱਖੇ ਗਏ ਸਿਮ ਕਾਰਡਾਂ ਦੀ ਪਛਾਣ ਕਰਨ ਲਈ ਹੈ। ਏਐੱਸਟੀਆਰ ਦੇ ਅਧਾਰ 'ਤੇ, 88 ਲੱਖ ਤੋਂ ਵੱਧ ਮੋਬਾਈਲ ਕਨੈਕਸ਼ਨ ਜੋ ਰੀਵੈਰੀਫਿਕੇਸ਼ਨ ਵਿੱਚ ਅਸਫਲ ਰਹੇ ਉਨ੍ਹਾਂ ਨੂੰ ਕੱਟ ਦਿੱਤਾ ਗਿਆ ਹੈ।
-
iv. ਸਾਈਬਰ ਅਪਰਾਧਾਂ ਅਤੇ ਵਿੱਤੀ ਧੋਖਾਧੜੀਆਂ ਲਈ ਦੂਰਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਲਈ, ਦੂਰਸੰਚਾਰ ਵਿਭਾਗ ਨੇ ਡਿਜੀਟਲ ਇੰਟੈਲੀਜੈਂਸ ਪਲੈਟਫਾਰਮ (DIP) ਦੀ ਸਥਾਪਨਾ ਕੀਤੀ ਹੈ, ਜੋ ਕਿ ਹਿੱਸੇਦਾਰਾਂ ਵਿਚਕਾਰ ਦੁਵੱਲੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਸੁਰੱਖਿਅਤ ਔਨਲਾਈਨ ਪਲੈਟਫਾਰਮ ਹੈ। ਹੁਣ ਤੱਕ 1,200 ਤੋਂ ਵੱਧ ਸੰਗਠਨਾਂ ਨੂੰ DIP ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਕੇਂਦਰੀ ਸੁਰੱਖਿਆ ਏਜੰਸੀਆਂ, 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਿਸ, ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C), 1,100 ਬੈਂਕ, ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਸਰਵਿਸ ਪ੍ਰੋਵਾਈਡਰ, ਭੁਗਤਾਨ ਪ੍ਰਣਾਲੀ ਆਪਰੇਟਰ (PSO), ਟੈਲੀਕੌਮ ਸਰਵਿਸ ਪ੍ਰੋਵਾਈਡਰਸ (TSPs), ਅਤੇ WhatsApp ਸ਼ਾਮਲ ਹਨ।
-
ਦੂਰਸੰਚਾਰ ਵਿਭਾਗ ਨੇ ਵਿੱਤੀ ਧੋਖਾਧੜੀ ਜੋਖਮ ਸੂਚਕ (FRI) ਵਿਕਸਿਤ ਕੀਤਾ ਹੈ, ਜੋ ਕਿ ਇੱਕ ਜੋਖਮ-ਅਧਾਰਿਤ ਮਾਪਦੰਡ ਹੈ ਜੋ ਇੱਕ ਮੋਬਾਈਲ ਨੰਬਰ ਨੂੰ ਵਿੱਤੀ ਧੋਖਾਧੜੀ ਦੇ ਦਰਮਿਆਨੇ, ਉੱਚ ਜਾਂ ਬਹੁਤ ਉੱਚ ਜੋਖਮ ਵਾਲੇ ਵਜੋਂ ਸ਼੍ਰੇਣੀਬੱਧ ਕਰਦਾ ਹੈ। FRI ਦੇ ਅਧਾਰ ਤੇ, ਬੈਂਕਾਂ ਅਤੇ UPI ਸਰਵਿਸ ਪ੍ਰੋਵਾਈਡਰ ਵਰਗੇ ਹਿੱਸੇਦਾਰ ਆਪਣੇ-ਆਪਣੇ ਖੇਤਰਾਂ ਵਿੱਚ ਸੰਬੰਧਿਤ ਖਾਤਿਆਂ ਜਾਂ ਪ੍ਰੋਫਾਈਲਾਂ ਦੇ ਵਿਸ਼ਲੇਸ਼ਣ ਦੇ ਅਧਾਰ ਤੇ ਜ਼ਰੂਰੀ ਕਾਰਵਾਈ ਸ਼ੁਰੂ ਕਰਦੇ ਹਨ। ਹਿੱਸੇਦਾਰਾਂ ਦੁਆਰਾ ਰਿਪੋਰਟ ਕੀਤੇ ਅਨੁਸਾਰ, ਨਾਗਰਿਕਾਂ ਨੂੰ ਪ੍ਰਦਾਨ ਕੀਤੇ ਗਏ ਲੈਣ-ਦੇਣ ਰੱਦ ਕਰਨ ਅਤੇ ਚੇਤਾਵਨੀਆਂ/ਸੂਚਨਾਵਾਂ ਦੁਆਰਾ ਹੁਣ ਤੱਕ 1,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੀ ਰਕਮ ਨੂੰ ਰੋਕਿਆ ਗਿਆ ਹੈ।
ਕਾਮਨ ਅਲਰਟਿੰਗ ਪ੍ਰੋਟੋਕੋਲ (CAP)-ਅਧਾਰਿਤ ਏਕੀਕ੍ਰਿਤ ਅਲਰਟਿੰਗ ਸਿਸਟਮ ਦੇ ਦੇਸ਼ ਵਿਆਪੀ ਲਾਗੂਕਰਨ ਦੁਆਰਾ ਆਫ਼ਤ ਪ੍ਰਬੰਧਨ ਲਈ ਜਨਤਕ ਚੇਤਾਵਨੀ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਗਿਆ ਹੈ। ਸਵਦੇਸ਼ੀ ਹੱਲਾਂ ਦੀ ਵਰਤੋਂ ਕਰਦੇ ਹੋਏ, ਇਹ ਪ੍ਰਣਾਲੀ ਆਫ਼ਤ ਪ੍ਰਬੰਧਨ ਅਧਿਕਾਰੀਆਂ, ਚੇਤਾਵਨੀ ਜਾਰੀ ਕਰਨ ਵਾਲੀਆਂ ਏਜੰਸੀਆਂ, ਅਤੇ ਚੇਤਾਵਨੀ ਪ੍ਰਸਾਰਣ ਏਜੰਸੀਆਂ, ਜਿਸ ਵਿੱਚ ਟੈਲੀਕੌਮ ਸਰਵਿਸ ਪ੍ਰੋਵਾਈਡਰਸ (TSPs) ਸ਼ਾਮਲ ਹਨ, ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਐਮਰਜੈਂਸੀ ਚੇਤਾਵਨੀਆਂ ਦੇ ਸਮੇਂ ਸਿਰ, ਭੂ-ਨਿਸ਼ਾਨਾਬੱਧ ਅਤੇ ਬਹੁ-ਭਾਸ਼ਾਈ ਪ੍ਰਸਾਰ ਨੂੰ ਸਮਰੱਥ ਬਣਾਉਂਦੀ ਹੈ।
ਦੂਰਸੰਚਾਰ ਵਿਭਾਗ ਨੇ T-CSIRT ਢਾਂਚਾ ਤਿਆਰ ਕੀਤਾ ਹੈ, ਜੋ ਕਿ ਦੂਰਸੰਚਾਰ ਈਕੋਸਿਸਟਮ ਲਈ ਇੱਕ ਸੈਕਟਰਲ ਘਟਨਾ ਪ੍ਰਤੀਕਿਰਿਆ ਅਤੇ ਸਾਈਬਰ ਸੁਰੱਖਿਆ ਤਾਲਮੇਲ ਕਾਰਜ ਹੈ। ਇਸਦਾ ਮੁੱਖ ਉਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਸ TSPs) ਦੇ ਦੂਰਸੰਚਾਰ ਨੈੱਟਵਰਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਾਈਬਰ ਘਟਨਾਵਾਂ ਅਤੇ ਕਮਜ਼ੋਰੀਆਂ ਦਾ ਸਮੇਂ ਸਿਰ ਪਤਾ ਲਗਾਉਣਾ, ਵਿਸ਼ਲੇਸ਼ਣ ਕਰਨਾ, ਤਾਲਮੇਲ ਕਰਨਾ ਅਤੇ ਘਟਾਉਣਾ ਹੈ, ਜਿਸ ਵਿੱਚ ਮਹੱਤਵਪੂਰਨ ਦੂਰਸੰਚਾਰ ਬੁਨਿਆਦੀ ਢਾਂਚਾ ਵੀ ਸ਼ਾਮਲ ਹੈ।
ਦੂਰਸੰਚਾਰ ਵਿਭਾਗ ਸੰਚਾਰ ਮਿੱਤਰ ਯੋਜਨਾ ਰਾਹੀਂ ਸੋਸ਼ਲ ਮੀਡੀਆ ਪਲੈਟਫਾਰਮ, ਨਿਊਜ਼ ਆਰਟੀਕਲ, ਡਿਜੀਟਲ ਸਕ੍ਰੀਨ, ਜਨਤਕ ਥਾਵਾਂ 'ਤੇ ਹੋਰਡਿੰਗ, ਟੀਵੀ ਅਤੇ ਰੇਡੀਓ ਸੁਨੇਹੇ, ਐੱਸਐੱਮਐੱਸ ਮੁਹਿੰਮਾਂ ਅਤੇ ਵਿਦਿਆਰਥੀ ਵਲੰਟੀਅਰਾਂ ਆਦਿ ਸਮੇਤ ਵਿਆਪਕ ਬਹੁ-ਭਾਸ਼ਾਈ ਜਾਗਰੂਕਤਾ ਮੁਹਿੰਮਾਂ ਰਾਹੀਂ ਡਿਜੀਟਲ ਸੁਰੱਖਿਆ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਿਹਾ ਹੈ ਅਤੇ ਦੂਰਸੰਚਾਰ ਨਾਲ ਸਬੰਧਿਤ ਧੋਖਾਧੜੀ ਨੂੰ ਰੋਕ ਰਿਹਾ ਹੈ।
************
ਐੱਮ/ਏਅਰਜੇ
(रिलीज़ आईडी: 2224260)
आगंतुक पटल : 31