ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ ਵਿੱਚ ਦੁਸ਼ਮਣ ਦੇਸ਼ਾਂ ਦੀਆਂ ਜਾਇਦਾਦਾਂ ਦਾ ਮੁਦਰੀਕਰਣ

Posted On: 04 FEB 2026 3:50PM by PIB Chandigarh

ਦੁਸ਼ਮਣ ਜਾਇਦਾਦਾਂ ਦਾ ਨਿਪਟਾਰਾ/ਮੁਦਰੀਕਰਣ ਦੁਸ਼ਮਣ ਜਾਇਦਾਦ ਐਕਟ, 1968 ਅਤੇ ਉਸ ਵਿੱਚ ਬਣਾਏ ਗਏ ਹੇਠ ਲਿਖੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਪ੍ਰਾਵਧਾਨਾਂ ਦੇ ਅਨੁਸਾਰ ਕੀਤਾ ਜਾਂਦਾ ਹੈ,

  1. ਦੁਸ਼ਮਣ ਜਾਇਦਾਦ ਨਿਯਮ, 2015;

  2. ਦੁਸ਼ਮਣ ਜਾਇਦਾਦ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਆਦੇਸ਼, 2018;

  3. ਦੁਸ਼ਮਣ ਦੇਸ਼ਾਂ ਦੇ ਸ਼ੇਅਰਾਂ ਦੀ ਵਿਕਰੀ ਦੀ ਪ੍ਰਕਿਰਿਆ ਅਤੇ ਵਿਧੀ ਸਬੰਧੀ ਆਦੇਸ਼, 2019;

  4. ਦੁਸ਼ਮਣ ਦੀ ਅਚੱਲ ਜਾਇਦਾਦ ਨਾਲ ਨਜਿੱਠਣ ਦੀ ਪ੍ਰਕਿਰਿਆ ਅਤੇ ਵਿਧੀ ਸਬੰਧੀ ਆਦੇਸ਼, 2020।

ਦੁਸ਼ਮਣ ਜਾਇਦਾਦਾਂ ਦੇ ਨਿਪਟਾਰੇ/ਮੁਦਰੀਕਰਣ ਤੋਂ ਪਹਿਲਾਂ, ਅਚੱਲ ਦੁਸ਼ਮਣ ਜਾਇਦਾਦਾਂ ਦਾ ਮੁੱਲਾਂਕਣ ਉਸ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਅਗਵਾਈ ਵਾਲੀ ਗਠਿਤ ਮੁਲਾਂਕਣ ਕਮੇਟੀ ਦੁਆਰਾ ਕੀਤਾ ਜਾਂਦਾ ਹੈ, ਜਿੱਥੇ ਉਹ ਜਾਇਦਾਦ ਸਥਿਤ ਹੈ। 1 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਦੁਸ਼ਮਣ ਜਾਇਦਾਦਾਂ ਲਈ, ਸੂਚੀਬੱਧ ਮੁਲਾਂਕਣਕਰਤਾਵਾਂ ਦੁਆਰਾ ਬਜ਼ਾਰ ਮੁੱਲ ਨਿਰਧਾਰਣ ਵੀ ਕੀਤਾ ਜਾਂਦਾ ਹੈ। ਮੁਲਾਂਕਣ ਰਿਪੋਰਟ ਭਾਰਤ ਲਈ ਦੁਸ਼ਮਣ ਜਾਇਦਾਦ ਨਿਪਟਾਰਾ ਕਮੇਟੀ (CEPI) ਦੁਆਰਾ ਦੁਸ਼ਮਣ ਜਾਇਦਾਦ ਨਿਪਟਾਰਾ ਕਮੇਟੀ ਦੇ ਸਾਹਮਣੇ ਰੱਖੀ ਜਾਂਦੀ ਹੈ, ਜੋ ਦੁਸ਼ਮਣ ਜਾਇਦਾਦਾਂ ਦੇ ਨਿਪਟਾਰੇ ਸਬੰਧੀ ਕੇਂਦਰ ਸਰਕਾਰ ਨੂੰ ਆਪਣੀਆਂ ਸਿਫਾਰਸ਼ਾਂ ਦਿੰਦੀ ਹੈ।

28.01.2026 ਤੱਕ, 2,930.00 ਕਰੋੜ ਰੁਪਏ ਕੀਮਤ ਦੀ ਚਲ ਅਤੇ ਅਚਲ ਦੁਸ਼ਮਣ ਜਾਇਦਾਦਾਂ ਵੇਚਿਆਂ ਜਾ ਚੁੱਕੀਆਂ ਹਨ

ਇਸ ਤੋਂ ਇਲਾਵਾ, ਸਰਕਾਰ ਨੇ ਦੁਸ਼ਮਣ ਜਾਇਦਾਦਾਂ ਦੇ ਮੁਦਰੀਕਰਣ ਵਿੱਚ ਤੇਜ਼ੀ ਲਿਆਉਣ ਲਈ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹੈ:

  1. ਮਿਤੀ 25.04.2024 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਐਕਸ-ਆਫਿਸੋ ਡਿਪਟੀ ਕਸਟੋਡੀਅਨ, ਐੱਸਡੀਐੱਮ ਨੂੰ ਐਕਸ-ਆਫਿਸੋ ਸਹਾਇਕ ਕਸਟੋਡੀਅਨ, ਤਹਿਸੀਲਦਾਰਾਂ ਨੂੰ ਐਕਸ-ਆਫਿਸੋ ਇੰਸਪੈਕਟਰ ਅਤੇ ਸੀਈਪੀਆਈ ਖੇਤਰੀ ਦਫਤਰਾਂ ਵਿੱਚ ਤੈਨਾਤ ਡਿਪਟੀ ਸੈਕਟਰੀ ਨੂੰ ਦੁਸ਼ਮਣ ਜਾਇਦਾਦ ਦੇ ਐਕਸ-ਆਫਿਸੋ ਡਿਪਟੀ ਕਸਟੋਡੀਅਨ ਵਜੋਂ ਕੰਮ ਕਰਨ ਦਾ ਨਿਰਦੇਸ਼ ਦਿੱਤਾ ਗਿਆ।

  2. ਦੁਸ਼ਮਣ ਜਾਇਦਾਦਾਂ ਦੀ ਨਿਲਾਮੀ ਵਿੱਚ ਬੋਲੀ ਲਗਾਉਣ ਵਾਲਿਆਂ ਨੂੰ ਆਕਰਸ਼ਿਤ ਕਰਨ ਲਈ, ਪਹਿਲਾਂ-ਬੋਲੀ ਬਿਆਨਾ ਰਕਮ ਜਮ੍ਹਾਂ (EMD) ਨੂੰ 10 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਵਿਕਰੀ ਕੀਮਤ ਦੇ ਭੁਗਤਾਨ ਦੀ ਮਿਆਦ 21 ਦਿਨਾਂ ਤੋਂ ਵਧਾ ਕੇ 120 ਦਿਨ ਕਰ ਦਿੱਤੀ ਗਈ ਹੈ।

  3. ਜੇਕਰ ਕਿਸੇ ਦੁਸ਼ਮਣ ਜਾਇਦਾਦ ਲਈ ਤਿੰਨ ਈ-ਨਿਲਾਮੀਆਂ ਦੌਰਾਨ ਕੋਈ ਬੋਲੀ ਪ੍ਰਾਪਤ ਨਹੀਂ ਹੁੰਦੀ ਹੈ, ਤਾਂ ਰਿਜ਼ਰਵ ਕੀਮਤ ਵਿੱਚ 10 ਪ੍ਰਤੀਸ਼ਤ ਦੀ ਕਮੀ ਕਰ ਦਿੱਤੀ ਜਾਂਦੀ ਹੈ ਅਤੇ ਜਾਇਦਾਦ ਦੀ ਮੁੜ ਤੋਂ ਈ-ਨਿਲਾਮੀ ਕੀਤੀ ਜਾਂਦੀ ਹੈ।

  4. ਗ੍ਰਾਮੀਣ ਖੇਤਰਾਂ ਵਿੱਚ ਇੱਕ ਕਰੋੜ ਰੁਪਏ ਤੋਂ ਘੱਟ ਅਤੇ ਸ਼ਹਿਰੀ ਖੇਤਰਾਂ ਵਿੱਚ 5 ਕਰੋੜ ਰੁਪਏ ਤੋਂ ਘੱਟ ਕੀਮਤ ਦੀ ਦੁਸ਼ਮਣ ਜਾਇਦਾਦ ਨੂੰ ਕਬਜ਼ੇਦਾਰ ਨੂੰ ਖਰੀਦ ਦਾ ਪ੍ਰਸਤਾਵ।

  5. ਦੁਸ਼ਮਣ ਜਾਇਦਾਦ ਦੀ ਨਿਲਾਮੀ ਦੇ ਪ੍ਰਚਾਰ-ਪ੍ਰਸਾਰ ਲਈ ਮਿਆਰੀ ਸੰਚਾਲਨ ਪ੍ਰਕਿਰਿਆ (SOP)।

  6. CEPI ਹੈੱਡਕੁਆਰਟਰ ਵਿਖੇ ਨਿਯਮਿਤ ਅਧਿਕਾਰੀਆਂ ਦੀ ਨਿਯੁਕਤੀ।

ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

******

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ ਸਿੰਘ


(Release ID: 2223869) ਵਿਜ਼ੀਟਰ ਕਾਊਂਟਰ : 10