ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਆਈਟੀ ਕਾਨਪੁਰ ਵਿਖੇ ਫੈੱਡਰੇਟਿਡ ਇੰਟੈਲੀਜੈਂਸ ਹੈਕਾਥੌਨ ਦੇ ਸਮਾਪਤ ਹੋਣ ‘ਤੇ ਨੀਤੀ ਨਿਰਮਾਤਾਵਾਂ ਅਤੇ ਨਵੀਨਤਾਕਾਰਾਂ ਨੇ ਸਿਹਤ ਸੰਭਾਲ ਵਿੱਚ ਜ਼ਿੰਮੇਵਾਰ ਏਆਈ ਦੇ ਭਵਿੱਖ ‘ਤੇ ਵਿਚਾਰ-ਵਟਾਂਦਰਾ ਕੀਤਾ


ਹੈਕਾਥੌਨ ਲਈ ਕੁੱਲ 374 ਰਜਿਸਟ੍ਰੇਸ਼ਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ 208 ਵਿਅਕਤੀਗਤ ਭਾਗੀਦਾਰ ਅਤੇ ਦੋ ਜਾਂ ਵੱਧ ਭਾਗੀਦਾਰਾਂ ਦੀਆਂ 166 ਟੀਮਾਂ ਸ਼ਾਮਲ ਸਨ

ਜੇਤੂਆਂ ਨੂੰ ਸਰਟੀਫਿਕੇਟ ਅਤੇ 12 ਲੱਖ ਰੁਪਏ ਦੇ ਨਕਦ ਇਨਾਮ ਪ੍ਰਦਾਨ ਕਿਤੇ ਗਏ

प्रविष्टि तिथि: 25 JAN 2026 11:11AM by PIB Chandigarh

ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਫਾਰ ਰਿਸਰਚ ਇਨ ਡਿਜੀਟਲ ਹੈਲਥ ਐਂਡ ਡੇਟਾ ਸਾਇੰਸ (ਐੱਨਆਈਆਰਡੀਐੱਚਡੀਐੱਸ) ਅਤੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (ਆਈਆਈਟੀ) ਕਾਨਪੁਰ ਦੇ ਸਹਿਯੋਗ ਨਾਲ, ਹੈਲਥਕੇਅਰ ਵਿੱਚ ਏਆਈ ਲਈ ਡਿਜੀਟਲ ਪਬਲਿਕ ਗੁੱਡਜ਼ (ਡੀਪੀਜੀ) ਦੇ ਵਿਕਾਸ ਲਈ ਫੈੱਡਰੇਟਿਡ ਇੰਟੈਲੀਜੈਂਸ ਹੈਕਾਥੌਨ ਦਾ ਆਯੋਜਨ ਕੀਤਾ। ਇੰਡੀਆ ਏਆਈ ਇੰਪੈਕਟ ਸਮਿਟ 2026 ਤੋਂ ਪਹਿਲਾਂ ਆਯੋਜਿਤ ਇਸ ਰਾਸ਼ਟਰੀ ਪਹਿਲਕਦਮੀ ਦਾ ਉਦੇਸ਼ ਭਾਰਤ ਵਿੱਚ ਸਿਹਤ ਸੰਭਾਲ ਲਈ ਸੁਰੱਖਿਅਤ, ਗੋਪਨੀਯਤਾ-ਸੰਭਾਲਣ ਵਾਲੇ ਅਤੇ ਸਕੇਲੇਬਲ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਾਧਾਨਾਂ ਦੀ ਸਿਰਜਣਾ ਨੂੰ ਅੱਗੇ ਵਧਾਉਣਾ ਸੀ। ਹੈਕਾਥੌਨ 19 ਤੋਂ 24 ਜਨਵਰੀ 2026 ਤੱਕ ਆਈਆਈਟੀ ਕਾਨਪੁਰ ਵਿਖੇ ਹੋਇਆ। 

ਨੈਸ਼ਨਲ ਹੈਲਥ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸੁਨੀਲ ਕੁਮਾਰ ਬਰਨਵਾਲ ਨੇ ਆਪਣੇ ਮੁੱਖ ਭਾਸ਼ਣ ਵਿੱਚ, ਸਿਹਤ ਸੰਭਾਲ ਲਈ ਇੱਕ ਭਰੋਸੇਮੰਦ, ਫੈੱਡਰੇਟਿਡ ਏਆਈ ਈਕੋਸਿਸਟਮ ਬਣਾਉਣ ਦੇ ਰਣਨੀਤਕ ਮਹੱਤਵ 'ਤੇ ਜ਼ੋਰ ਦਿੱਤਾ, ਜੋ ਪ੍ਰਯੋਗਾਂ ਤੋਂ ਬੈਂਚਮਾਰਕ ਅਤੇ ਭਰੋਸੇਮੰਦ ਏਆਈ ਮਾਡਲਾਂ ਵਿੱਚ ਬਦਲਦਾ ਹੈ। 

ਉਨ੍ਹਾਂ ਨੇ ਇਹ ਵੀ ਕਿਹਾ ਕਿ ਏਆਈ ਪ੍ਰਣਾਲੀਆਂ ਦੀ ਤਾਇਨਾਤੀ ਤੋਂ ਪਹਿਲਾਂ ਵਿਭਿੰਨ, ਆਬਾਦੀ-ਸਕੇਲ ਦੇ ਡੇਟਾਸੈਟਾਂ 'ਤੇ ਪਰਖ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਵੀ ਕਿਹਾ ਕਿ ਫੈੱਡਰੇਟਿਡ, ਸਹਿਮਤੀ-ਅਧਾਰਿਤ ਆਰਕੀਟੈਕਚਰ ਗੋਪਨੀਯਤਾ ਅਤੇ ਵਿਸ਼ਵਾਸ ਨੂੰ ਯਕੀਨੀ ਬਣਾਉਂਦੇ ਹੋਏ ਡੇਟਾ ਨੂੰ ਕੇਂਦ੍ਰੀਕਰਣ ਕੀਤੇ ਬਿਨਾ ਨਵੀਨਤਾ ਨੂੰ ਬਿਹਤਰ ਪੱਧਰ ‘ਤੇ ਅੱਗੇ ਵਧਾਉਣ ਦੇ ਯੋਗ ਬਣਾਉਂਦੇ ਹਨ। ਉਨ੍ਹਾਂ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀਪੀਐੱਮ-ਜੇਏਵਾਈ) ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦਾ ਹਵਾਲਾ ਦਿੰਦੇ ਹੋਏ, ਭਾਰਤ ਦੀ ਜਨਸੰਖਿਆ ਅਤੇ ਖੇਤਰੀ ਵਿਭਿੰਨਤਾ ਦੇ ਅਨੁਸਾਰ ਸਮਾਵੇਸ਼ੀ ਅਤੇ ਸੰਦਰਭ-ਤਿਆਰ ਏਆਈ ਸਮਾਧਾਨ ਵਿਕਸਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। 

ਉਦਘਾਟਨੀ ਸੈਸ਼ਨ ਵਿੱਚ ਗੰਗਵਾਲ ਸਕੂਲ ਆਫ਼ ਮੈਡੀਸਨ ਐਂਡ ਟੈਕਨੋਲੋਜੀ ਦੇ ਮੁਖੀ ਪ੍ਰੋ. ਸੰਦੀਪ ਵਰਮਾ; ਆਈਆਈਟੀ ਕਾਨਪੁਰ ਦੇ ਡਾਇਰੈਕਟਰ ਸ਼੍ਰੀ ਮਨਿੰਦਰ ਅਗਰਵਾਲ ਅਤੇ ਮੈਡੀਕਲ ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਅਤੇ ਏਬੀਡੀਐੱਮ-ਉੱਤਰ ਪ੍ਰਦੇਸ਼ ਦੇ ਸਟੇਟ ਮਿਸ਼ਨ ਡਾਇਰੈਕਟਰ ਸ਼੍ਰੀਮਤੀ ਰਿਤੂ ਮਹੇਸ਼ਵਰੀ ਦੇ ਭਾਸ਼ਣ ਵੀ ਸ਼ਾਮਲ ਸਨ।

ਆਈਆਈਟੀ ਕਾਨਪੁਰ ਦੇ ਪ੍ਰੋਫੈਸਰ, ਰਾਸ਼ਟਰੀ ਸਿਹਤ ਅਥਾਰਿਟੀ ਦੇ ਸਾਬਕਾ ਸੀਈਓ ਅਤੇ ਯੂਆਈਡੀਏਆਈ ਦੇ ਸਾਬਕਾ ਮਿਸ਼ਨ ਡਾਇਰੈਕਟਰ ਡਾ. ਆਰ.ਐੱਸ. ਸ਼ਰਮਾ, ਜੋ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਸਨ, ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅਤੇ ਅੰਤਰ-ਸੰਚਾਲਿਤ ਡਿਜੀਟਲ ਜਨਤਕ ਵਸਤੂਆਂ ਸੁਰੱਖਿਅਤ, ਸਕੇਲੇਬਲ ਅਤੇ ਨਾਗਰਿਕ-ਕੇਂਦ੍ਰਿਤ ਸਿਹਤ ਡੇਟਾ ਪ੍ਰਬੰਧਨ ਨੂੰ ਸਮਰੱਥ ਬਣਾਉਂਦੀਆਂ ਹਨ।

ਸਰਵਮ ਏਆਈ (SarvamAI) ਦੇ ਸੀਈਓ ਅਤੇ ਸਹਿ-ਸੰਸਥਾਪਕ ਸ਼੍ਰੀ ਵਿਵੇਕ ਰਾਘਵਨ ਨੇ ਜਨਸੰਖਿਆ ਅਤੇ ਵਿਅਕਤੀਗਤ ਪੱਧਰ ‘ਤੇ ਏਆਈ ਅਧਾਰਿਤ ਸਿਹਤ ਦੇਖਭਾਲ ਨੂੰ ਸਮਰੱਥ ਬਣਾਉਣ ਵਿੱਚ ਭਾਰਤ ਦੇ ਬੁਨਿਆਦੀ ਡਿਜੀਟਲ ਸਿਹਤ ਢਾਂਚੇ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ।  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡੇਟਾ ਗੁਣਵੱਤਾ, ਗੋਪਨੀਯਤਾ ਅਤੇ ਸੁਰੱਖਿਆ ਪ੍ਰਭਾਵੀ ਏਆਈ ਅਪਣਾਉਣ ਲਈ ਬੁਨਿਆਦ ਹਨ ਅਤੇ ਜ਼ਿੰਮੇਵਾਰ ਨਵੀਨਤਾ ਨੂੰ ਯਕੀਨੀ ਬਣਾਉਣ, ਬਾਹਰੀ ਨਿਰਭਰਤਾ ਨੂੰ ਘਟਾਉਣ ਅਤੇ ਜਨਤਕ ਖੇਤਰ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਸਵਦੇਸ਼ੀ, ਓਪਨ-ਸੋਰਸ ਏਆਈ ਮਾਡਲਾਂ ਅਤੇ ਸਥਾਨਕ ਏਆਈ ਪ੍ਰਭੂਸੱਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ।  

 ਆਈਸੀਐੱਮਆਰ-ਐੱਨਆਈਆਰਡੀਐੱਚਡੀਐੱਸ ਨੇ ਸਿਹਤ ਵਿੱਚ ਏਆਈ ਨਾਲ ਸਬੰਧਿਤ ਆਪਣੀਆਂ ਪਹਿਲਕਦਮੀਆਂ 'ਤੇ ਚਰਚਾ ਕਰਨ ਲਈ ਇੱਕ ਸੈਸ਼ਨ ਦਾ ਵੀ ਆਯੋਜਨ ਕੀਤਾ।

ਇੱਕ ਏਆਈ ਮਾਡਲ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਆਈਆਈਟੀ ਕਾਨਪੁਰ ਅਤੇ ਐੱਨਐੱਚਏ ਦੀ ਭਾਈਵਾਲੀ ਵਿੱਚ ਇੱਕ ਬੈਂਚਮਾਰਕਿੰਗ ਪਲੈਟਫਾਰਮ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਪਲੈਟਫਾਰਮ ਡੇਟਾ ਗੋਪਨੀਯਤਾ, ਸੰਸਥਾਗਤ ਨਿਯੰਤਰਣ ਅਤੇ ਵਿਸ਼ਵਾਸ ਨੂੰ ਯਕੀਨੀ ਬਣਾਉਂਦੇ ਹੋਏ ਰਾਸ਼ਟਰੀ ਪੱਧਰ 'ਤੇ ਨਵੀਨਤਾ ਨੂੰ ਸਮਰੱਥ ਬਣਾਉਂਦਾ ਹੈ। ਹੈਕਾਥੌਨ ਦੌਰਾਨ ਵਿਕਸਿਤ ਕੀਤੇ ਗਏ ਸਾਰੇ ਮਾਡਲਾਂ ਦਾ ਮੁਲਾਂਕਣ ਇਸ ਪਲੈਟਫਾਰਮ 'ਤੇ ਕੀਤਾ ਗਿਆ ਸੀ। 

ਹੈਕਾਥੌਨ ਨੂੰ ਕੁੱਲ 374 ਰਜਿਸਟ੍ਰੇਸ਼ਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ 208 ਵਿਅਕਤੀਗਤ ਭਾਗੀਦਾਰ ਅਤੇ ਦੋ ਜਾਂ ਦੋ ਤੋਂ ਵੱਧ ਭਾਗੀਦਾਰਾਂ ਦੀਆਂ 166 ਟੀਮਾਂ ਸ਼ਾਮਲ ਸਨ। ਲਗਭਗ 54% ਭਾਗੀਦਾਰਾਂ ਨੇ ਆਪਣੀ ਪਛਾਣ ਏਆਈ ਖੋਜਕਰਤਾਵਾਂ ਜਾਂ ਨਵੀਨਤਾਕਾਰਾਂ ਵਜੋਂ ਦਿੱਤੀ। ਬਾਕੀ ਭਾਗੀਦਾਰ ਵਿਭਿੰਨ ਪਿਛੋਕੜਾਂ ਤੋਂ ਆਏ ਸਨ, ਜਿਨ੍ਹਾਂ ਵਿੱਚ ਸਿਹਤ-ਤਕਨੀਕੀ ਸਟਾਰਟਅੱਪ, ਸਿਹਤ ਸੰਭਾਲ ਪ੍ਰਦਾਤਾ, ਗ੍ਰੈਜੂਏਟ ਵਿਦਿਆਰਥੀ ਅਤੇ ਡੇਟਾ ਵਿਗਿਆਨੀ ਸ਼ਾਮਲ ਸਨ। 

ਹੈਕਾਥੌਨ ਦੇ ਜੇਤੂਆਂ ਦਾ ਐਲਾਨ ਤਿੰਨ ਸ਼੍ਰੇਣੀਆਂ ਵਿੱਚ ਕੀਤਾ ਗਿਆ: ਹੱਡੀਆਂ ਦੀ ਉਮਰ ਦੀ ਭਵਿੱਖਬਾਣੀ, ਮੋਤੀਆਬਿੰਦ ਦਾ ਪਤਾ ਲਗਾਉਣਾ ਅਤੇ ਸ਼ੂਗਰ ਰੈਟੀਨੋਪੈਥੀ ਸਕ੍ਰੀਨਿੰਗ। ਜੇਤੂਆਂ ਨੂੰ ਉਨ੍ਹਾਂ ਦੇ ਮਾਡਲਾਂ ਦੇ ਕੰਮ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਰਟੀਫਿਕੇਟ ਅਤੇ ਕੁੱਲ 12 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਗਏ। 

ਆਈਸੀਐੱਮਆਰ-ਐੱਨਆਈਆਰਡੀਐੱਚਡੀਐੱਸ ਅਤੇ ਆਈਆਈਟੀ ਕਾਨਪੁਰ ਨਾਲ ਇਸ ਸਹਿਯੋਗੀ ਪਹਿਲਕਦਮੀ ਰਾਹੀਂ, ਰਾਸ਼ਟਰੀ ਸਿਹਤ ਅਥਾਰਿਟੀ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਸੁਰੱਖਿਅਤ, ਅੰਤਰ-ਸੰਚਾਲਿਤ ਅਤੇ ਨਾਗਰਿਕ-ਕੇਂਦ੍ਰਿਤ ਸਿਹਤ ਏਆਈ ਸਮਾਧਾਨਾਂ ਨੂੰ ਸਸ਼ਕਤ ਬਣਾਉਣਾ ਜਾਰੀ ਰੱਖਦੀ ਹੈ। 

************

 

ਐੱਸਆਰ/ਏਕੇ

HFW/NHA Hackathon Concludes/25th January 2026/1

ਐੱਚਐੱਫਡਬਲਿਊ/ਐੱਨਐੱਚਏ ਹੈਕਾਥੌਨ ਸਮਾਪਤ/25 ਜਨਵਰੀ 2026/1


(रिलीज़ आईडी: 2218825) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी