ਸਿੱਖਿਆ ਮੰਤਰਾਲਾ
azadi ka amrit mahotsav

ਸਮਾਵੇਸ਼ੀ ਅਤੇ ਸਮਾਨ ਸਿੱਖਿਆ, ਵਿਕਸਿਤ ਭਾਰਤ ਦੀ ਕਲਪਨਾ ਦਾ ਕੇਂਦਰ ਬਿੰਦੂ ਹੈ: ਸ਼੍ਰੀ ਧਰਮੇਂਦਰ ਪ੍ਰਧਾਨ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਦਿੱਲੀ ਵਿੱਚ ਸਮਾਵੇਸ਼ੀ ਸਿੱਖਿਆ ਸਮਿਟ 2026 ਦਾ ਉਦਘਾਟਨ ਕੀਤਾ

प्रविष्टि तिथि: 21 JAN 2026 7:18PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿੱਚ ਤਿੰਨ ਦਿਨਾਂ ਸਮਾਵੇਸ਼ੀ ਸਿੱਖਿਆ ਸਮਿਟ 2026 ਦਾ ਉਦਘਾਟਨ ਕੀਤਾ ਜੋ ਵਿੱਚ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ  (ਡੀਓਐੱਸਆਈਐੱਲ) (DoSEL) ਸਿੱਖਿਆ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਗਿਆ ਹੈ। ਇਹ ਸੰਮੇਲਨ 21 ਤੋਂ 23 ਜਨਵਰੀ, 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।  ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜਿਸ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ  (ਸੀਡਬਲਿਊਐੱਸਐੱਨ)(CwSN) ਦੇ ਲਈ ਤਕਨੀਕੀ-ਸਮਰੱਥ ਨਵੀਨਤਮ ਸਹਾਇਕ ਉਪਕਰਣ ਦਿਖਾਏ ਜਾ ਰਹੇ ਹਨ।

ਇਸ ਮੌਕੇ ‘ਤੇ ਸ਼੍ਰੀ ਸੰਜੈ ਕੁਮਾਰ, ਸਕੱਤਰ, ਡੀਓਐੱਸਈਐੱਲ; ਸ਼੍ਰੀ ਦਿਨੇਸ਼ ਪ੍ਰਸਾਦ ਸਕਲਾਨੀ, ਡਾਇਰੈਕਟਰ, ਐੱਨਸੀਈਆਰਟੀ; ਡਾ. ਮਲਿਕਾ ਨੱਡਾ, ਚੇਅਰਪਰਸਨ, ਵਿਸ਼ੇਸ਼ ਓਲੰਪਿਕ ਭਾਰਤ ਅਤੇ ਸਿੱਖਿਆ ਮੰਤਰਾਲੇ, ਐੱਨਸੀਈਆਰਟੀ, ਰਾਸ਼ਟਰੀ ਸੰਸਥਾਨਾਂ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਹਿਤਧਾਰਕ ਮੌਜੂਦ ਸਨ।

 

ਇਸ ਮੌਕੇ ‘ਤੇ ਬੋਲਦੇ ਹੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਮਾਵੇਸ਼ੀ ਸਿੱਖਿਆ ਸਮਿਟ ਦਾ ਆਯੋਜਨ ਸਮਾਵੇਸ਼ੀ ਸਿੱਖਿਆ ਦੇ ਪ੍ਰਤੀ ਰਾਸ਼ਟਰੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਵੇਸ਼ੀ ਸਿੱਖਿਆ ਕਿਸੇ ਇੱਕ ਯੋਜਨਾ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਹਰੇਕ ਬੱਚੇ ਦੇ ਲਈ ਗਰਿਮਾ, ਸਮਾਨ ਮੌਕੇ ਅਤੇ ਆਤਮਨਿਰਭਰ ਭਵਿੱਖ ਨੂੰ ਯਕੀਨੀ ਬਣਾਉਣ ਦੇ ਸਮੂਹਿਕ ਸੰਕਲਪ ਦੀ ਪ੍ਰਤੀਨਿਧਤਾ ਕਰਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇੱਕ ਵਿਕਸਿਤ ਭਾਰਤ ਦੀ ਨੀਂਹ ਸਮਾਨ, ਸੰਵੇਦਨਸ਼ੀਲ ਅਤੇ ਸਮਾਵੇਸ਼ੀ ਸਿੱਖਿਆ ਰਾਹੀਂ ਰੱਖੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿਵਯਾਂਗ ਸ਼੍ਰੇਣੀਆਂ ਦਾ 6 ਤੋਂ ਵਧਾ ਕੇ 21 ਕਰਨਾ ਇਸੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਡਿਸਲੈਕਸੀਆ ਅਤੇ ਡਿਸਕੈਲਕੂਲੀਆ ਜਿਹੀਆਂ ਸਿੱਖਣ ਸਬੰਧੀ ਚੁਣੌਤੀਆਂ ਦੀ ਜਲਦੀ ਪਛਾਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਮਾਵੇਸ਼ੀ ਸਿੱਖਿਆ ਸਿਰਫ਼ ਸਕੂਲਾਂ ਜਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਮਾਜ ਮੌਕੇ, ਗਰਿਮਾ ਅਤੇ ਭਾਗੀਦਾਰੀ ‘ਤੇ ਅਧਾਰਿਤ ਇਹ ਸਮੂਹਿਕ ਦ੍ਰਿਸ਼ਟੀਕੋਣ ਇੱਕ ਵਿਕਸਿਤ ਭਾਰਤ ਦੀ ਪ੍ਰਾਪਤੀ ਦਾ ਰਾਹ ਪੱਧਰਾ ਕਰੇਗਾ।

ਕੇਂਦਰੀ ਮੰਤਰੀ ਨੇ ਸਮਾਵੇਸ਼ੀ ਸਿੱਖਿਆ ਸਮਿਟ ਵਿੱਚ ਸਹਾਇਕ ਉਤਪਾਦਾਂ, ਸਮਾਧਾਨਾਂ ਅਤੇ ਸਮਾਰਟ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਨੇ ਸਿੱਖਿਆ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਅਤੇ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਅਤੇ ਦਿਵਯਾਂਗ ਵਿਅਕਤੀਆਂ (ਪੀਡਬਲਿਊਡੀ) ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤੀ ਸਟਾਰਟਅੱਪਸ ਦੁਆਰਾ ਵਿਕਸਿਤ ਕੀਤੇ ਗਏ ਨਵੀਨਤਾਕਾਰੀ ਅਤੇ ਵਿਸ਼ਵ ਪੱਧਰੀ ਸਮਾਧਾਨਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦਿਵਯਾਂਗ ਆਬਾਦੀ ਲਈ ਗਰਿਮਾ, ਪਹੁੰਚਯੋਗਤਾ ਅਤੇ ਸਮਾਨ ਮੌਕੇ ਯਕੀਨੀ ਬਣਾਉਣਾ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਹਾਇਕ ਕਾਨੂੰਨਾਂ, ਪਹੁੰਚਯੋਗ ਬੁਨਿਆਦੀ ਢਾਂਚੇ, ਸਮਾਵੇਸ਼ੀ ਨੀਤੀਆਂ ਅਤੇ ਨਿਰੰਤਰ ਨਵੀਨਤਾ ਰਾਹੀਂ ਨਿਰੰਤਰ ਯਤਨਾਂ ਦੀ ਜ਼ਰੂਰਤ ‘ਤੇ ਵੀ ਬਲ ਦਿੱਤਾ।

ਆਪਣੇ ਸੰਬੋਧਨ ਵਿੱਚ ਸ਼੍ਰੀ ਸੰਜੇ ਕੁਮਾਰ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਇੱਕ ਸਮਾਵੇਸ਼ੀ ਸਿੱਖਿਆ ਪ੍ਰਣਾਲੀ ਦੀ ਕਲਪਨਾ ਕੀਤੀ ਗਈ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਬੱਚਾ ਸਕੂਲ ਤੋਂ ਵੰਚਿਤ ਨਾ ਰਹੇ, ਅਤੇ ਇਸ ਦਾ ਸਪਸ਼ਟ ਟੀਚਾ 2030 ਤੱਕ ਸੈਕੰਡਰੀ ਪੱਧਰ ‘ਤੇ 100 ਪ੍ਰਤੀਸ਼ਤ ਕੁੱਲ ਨਾਮਾਂਕਣ ਹਾਸਲ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਵੇਸ਼ਨ ਸਿਰਫ਼ ਪਹੁੰਚ ਤੋਂ ਕਿਤੇ ਵੱਧ ਹੈ, ਅਤੇ ਸਿੱਖਿਆ ਪ੍ਰਣਾਲੀ ਵਿੱਚ ਪ੍ਰਵੇਸ਼ ਕਰਨ ਵਾਲੇ ਹਰੇਕ ਬੱਚੇ ਨੂੰ ਸਾਰਥਕ ਸਿੱਖਣ ਦੇ ਨਤੀਜੇ ਪ੍ਰਾਪਤ ਹੋਣੇ ਚਾਹੀਦੇ ਹਨ, ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ, ਸਮਾਜਿਕ ਤੌਰ ‘ਤੇ ਵਿਕਸਿਤ ਹੋਣਾ ਚਾਹੀਦਾ ਹੈ, ਅਤੇ ਕਿਸੇ ਵੀ ਵਿਸ਼ੇਸ਼ ਸਿੱਖਣ ਦੀ ਅਸਮਰਥ ਲਈ ਸ਼ੁਰੂਆਤੀ ਪਛਾਣ ਅਤੇ ਸਮੇਂ ‘ਤੇ ਦਖਲਅੰਦਾਜ਼ੀ ਰਾਹੀਂ ਸਹਾਇਤਾ ਪ੍ਰਾਪਤ ਕਰਨੀ ਚਾਹੀਦੀ ਹੈ, ਵਿਸ਼ੇਸ਼ ਤੌਰ ‘ਤੇ ਸ਼ੁਰੂਆਤੀ ਵਰ੍ਹਿਆਂ ਦੌਰਾਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਸਿਰਫ਼ ਸਮਾਜ ਅਤੇ ਸਰਕਾਰ ਦੇ ਸਮੁੱਚੇ ਦ੍ਰਿਸ਼ਟੀਕੋਣ ਨਾਲ ਹੀ ਸਾਕਾਰ ਹੋ ਸਕਦਾ ਹੈ। ਸਾਰੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਸਾਰਿਆਂ ਦੇ ਪ੍ਰਤੀ ਹਮਦਰਦੀ ਦਾ ਭਾਵ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਰਿਆਂ ਦੀ ਵੱਖ-ਵੱਖ ਜ਼ਰੂਰਤਾਂ ਦੇ ਪ੍ਰਤੀ ਸੰਵਦੇਨਸ਼ੀਲ ਹੋ ਸਕੀਏ।

ਇਸ ਸਮਿਟ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅਤੇ ਦਿਵਯਾਂਗਜਨ ਅਧਿਕਾਰ ਐਕਟ (ਆਰਪੀਡਬਲਿਊਡੀ) 2016 ਦੇ ਅਨੁਸਾਰ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਦੇ ਲਈ ਸਮਾਵੇਸ਼ੀ ਸਿੱਖਿਆ ਲਈ ਨੀਤੀਆਂ, ਪ੍ਰਥਾਵਾਂ ਅਤੇ ਨਵੀਨਤਾਵਾਂ ਨੂੰ ਮਜ਼ਬੂਤ ਕਰਨਾ ਹੈ। ਚਿੰਤਨ ਅਤੇ ਸਿੱਖਣ ਲਈ ਇੱਕ ਸਮੂਹਿਕ ਪਲੈਟਫਾਰਮ ਦੇ ਰੂਪ ਵਿੱਚ ਕਲਪਿਤ ਇਹ ਸਮਿਟ ਨੀਤੀ ਨਿਰਮਾਤਾਵਾਂ, ਰਾਸ਼ਟਰੀ ਸੰਸਥਾਨਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਿੱਖਿਆ ਬੋਰਡਾਂ, ਮਾਹਿਰਾਂ, ਨਾਗਰਿਕ ਸਮਾਜ ਸੰਗਠਨਾਂ, ਸਟਾਰਟਅੱਪਸ ਅਤੇ ਉਦਯੋਗ ਭਾਗੀਦਾਰਾਂ ਨੂੰ ਇਕੱਠੇ ਲਿਆਉਂਦਾ ਹੈ ਤਾਂ ਜੋ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕੀਤਾ ਜਾ ਸਕੇ, ਨਵੀਨਤਾਵਾਂ ਦਾ ਪ੍ਰਦਰਸ਼ਨ ਕੀਤਾ ਜਾ ਸਕੇ ਅਤੇ ਭਾਰਤ ਵਿੱਚ ਸਮਾਵੇਸ਼ੀ ਸਿੱਖਿਆ ਲਈ ਭਵਿੱਖ ਦਾ ਰਾਹ ਪੱਧਰਾ ਕੀਤਾ ਜਾ ਸਕੇ।

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ) ਦੀ ਆਰਥਿਕ ਸਲਾਹਕਾਰ ਸ਼੍ਰੀਮਤੀ ਏ. ਸ਼੍ਰੀਜਾ ਨੇ ਸਮਿਟ ਦਾ ਪਿਛੋਕੜ ਪੇਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਸਮਿਟ ਸਾਰੇ ਹਿਤਧਾਰਕਾਂ ਨੂੰ ਇਕੱਠੇ ਲਿਆਉਂਦਾ ਹੈ ਤਾਂ ਜੋ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਮੂਹਿਕ ਯਤਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਜੋ ਹਰੇਕ ਬੱਚੇ ਦੇ ਲਈ ਕਾਰਗਰ ਹੋਵੇ ਅਤੇ ਸ਼ੁਰੂਆਤੀ ਪਛਾਣ ਅਤੇ ਸਿੱਖਣ ਤੋਂ ਲੈ ਕੇ ਸ਼ਮੂਲੀਅਤ, ਕੌਸ਼ਲ ਅਤੇ ਆਜੀਵਿਕਾ ਤੱਕ ਸਮਾਵੇਸ਼ੀ ਸਿੱਖਿਆ ਦੇ ਸਾਰੇ ਪਹਿਲੂਆਂ ਨੂੰ ਸੰਬੋਧਨ ਕਰੇ।

 ਇਸ ਵਿੱਚ ਸਮਾਵੇਸ਼ੀ ਮੁਲਾਂਕਣ ਅਤੇ ਪ੍ਰੀਖਿਆ ਸਬੰਧੀ ਸੁਵਿਧਾਵਾਂ ‘ਤੇ ਸਕੂਲ ਬੋਰਡਾਂ ਦੇ ਨਾਲ ਚਰਚਾ ਦੇ ਨਾਲ-ਨਾਲ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਦੇ ਲਈ ਕੌਸ਼ਲ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਸਮਿਟ ਦੇ ਮੁੱਖ ਫੋਕਸ ਖੇਤਰ

ਤਿੰਨ ਦਿਨਾਂ ਸਮਿਟ ਨੂੰ ਪ੍ਰਮੁੱਖ ਵਿਸ਼ਾਗਤ ਖੇਤਰਾਂ ਦੇ ਆਲੇ-ਦੁਆਲੇ ਸੰਰਚਿਤ ਕੀਤਾ ਗਿਆ  ਹੈ:

ਪਹਿਲਾ ਦਿਨ: ਸਮਾਵੇਸ਼ੀ ਸਿੱਖਿਆ ਲਈ ਡਿਜੀਟਲ ਤਕਨਾਲੋਜੀ ਅਤੇ ਸਹਾਇਕ ਉਪਕਰਣਾਂ ਦੀ ਵਰਤੋਂ।

ਪਹਿਲੇ ਦਿਨ, ਵਿਸ਼ੇਸ਼ ਜ਼ਰੂਰਤ ਵਾਲੇ ਦਿਵਯਾਂਗ ਵਿਅਕਤੀਆਂ (ਸੀਡਬਲਿਊਐੱਸਐੱਨ) ਦੇ ਲਈ ਪਹੁੰਚ, ਭਾਗੀਦਾਰੀ ਅਤੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਵਿੱਚ ਡਿਜੀਟਲ ਤਕਨਾਲੋਜੀਆਂ ਅਤੇ ਸਹਾਇਕ ਉਪਕਰਣਾਂ ਦੀ ਭੂਮਿਕਾ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਸਟਾਰਟਅੱਪਸ, ਖੋਜ ਸੰਸਥਾਨਾਂ ਅਤੇ ਰਾਸ਼ਟਰੀ ਸੰਗਠਨਾਂ ਦੁਆਰਾ ਪ੍ਰਤੱਖ ਪ੍ਰਦਰਸ਼ਨ ਅਤੇ ਪ੍ਰਦਰਸ਼ਨੀਆਂ ਰਾਹੀਂ ਦ੍ਰਿਸ਼ਟੀ, ਸੁਣਨ, ਲੋਕੋਮੋਟਰ, ਬੌਧਿਕ ਅਤੇ ਮਲਟੀਪਲ ਦਿਵਯਾਂਗਤਾਵਾਂ ਨਾਲ ਨਜਿੱਠਣ ਵਾਲੇ ਨਵੀਨਤਾਕਾਰੀ ਸਮਾਧਾਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਦੂਸਰਾ ਦਿਨ: ਸਮਾਵੇਸ਼ੀ ਸਿੱਖਿਆ ਦਾ ਰਾਹ- ਰਾਸ਼ਟਰੀ ਮਾਡਲ, ਉਪਕਰਣ ਅਤੇ ਟ੍ਰਨਿੰਗ।
ਦੂਜੇ ਦਿਨ ਪ੍ਰਮੁੱਖ ਰਾਸ਼ਟਰੀ ਪਹਿਲਕਦਮੀਆਂ ਅਤੇ ਸਮਰੱਥਾ ਨਿਰਮਾਣ ਉਪਾਵਾਂ ਨੂੰ ਉਜਾਗਰ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਸ਼ਾਮਲ ਹਨ:

  • PRASHAST 2.0 , ਅਪਗ੍ਰੇਡ ਦਿਵਯਾਂਗਤਾ ਸਕ੍ਰੀਨਿੰਗ ਅਤੇ ਟ੍ਰੈਕਿੰਗ ਟੂਲ ਹੈ ਜੋ UDISE+ ਦੇ ਨਾਲ ਏਕੀਕ੍ਰਿਤ ਹੈ।

  • ਸਮਾਵੇਸ਼ੀ ਕਲਾਸਰੂਮਾਂ ਦੇ ਲਈ ਟੀਚਿੰਗ ਅਤੇ ਨੌਨ-ਟੀਚਿੰਗ ਸਟਾਫ਼ ਦੀ ਟੀਚਰ ਟ੍ਰੇਨਿੰਗ ਨੂੰ ਹੋਰ ਸੰਵੇਦਨਸ਼ੀਲ ਬਣਾਉਣਾ

  • ਪ੍ਰਸਤਾਵਿਤ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਰਾਹੀਂ ਸੰਸਾਧਨ ਕਲਾਸਰੂਮਾਂ ਅਤੇ ਸੰਸਾਧਨ ਕੇਂਦਰਾਂ ਨੂੰ ਮਜ਼ਬੂਤ ਬਣਾਉਣਾ।

  •  ਦਿਵਯਾਂਗਜਨਾਂ ਲਈ ਸਮਾਵੇਸ਼ੀ ਖੇਡ ਅਤੇ ਵਪਾਰਕ ਸਿੱਖਿਆ ਦੇ ਮਾਰਗ ਨੂੰ ਹੁਲਾਰਾ ਦੇਣਾ।

ਇਸ ਵਿਚਾਰ-ਵਟਾਂਦਰੇ ਵਿੱਚ ਸਿੱਖਿਆ ਮੰਤਰਾਲਾ, ਐੱਨਸੀਈਆਰਟੀ, ਭਾਰਤੀ ਪੁਨਰਵਾਸ ਪਰਿਸ਼ਦ (ਆਰਸੀਆਈ), ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ), ਖੇਡ ਵਿਭਾਗ ਅਤੇ ਹੋਰ ਰਾਸ਼ਟਰੀ ਸੰਸਥਾਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।

ਤੀਜਾ ਦਿਨ: ਵਿਸ਼ੇਸ਼ ਸਿਖਲਾਈ ਅਯੋਗਤਾਵਾਂ, ਤੰਤੂ ਵਿਭਿੰਨਤਾ ਅਤੇ ਵਿਸ਼ੇਸ਼ ਸਿਖਲਾਈ ਅਯੋਗਤਾਵਾਂ ਵਾਲੇ ਵਿਦਿਆਰਥੀਆਂ ਲਈ ਭਵਿੱਖ ਦੇ ਮੌਕੇ।


ਆਖਰੀ ਦਿਨ ਵਿਸ਼ੇਸ਼ ਸਿਖਲਾਈ ਅਯੋਗਤਾਵਾਂ (ਐੱਸਐੱਲਡੀ) ਅਤੇ ਤੰਤੂ ਵਿਭਿੰਨਤਾ ਦੇ ਵਿਆਪਕ ਖੇਤਰ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਵਿੱਚ ਪਛਾਣ, ਕੋਰਸ ਅਨੁਕੂਲਨ, ਸਿੱਖਿਆ ਸ਼ਾਸਤਰ, ਮੁਲਾਂਕਣ ਅਤੇ ਬੋਰਡ ਪੱਧਰ ‘ਤੇ ਪ੍ਰਾਵਧਾਨਾਂ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਸਿੱਖਿਆ ਬੋਰਡਾਂ ਅਤੇ ਨਿਜੀ ਖੇਤਰ ਦੇ ਹਿਤਧਾਰਕਾਂ ਦੀ ਭਾਗੀਦਾਰੀ ਦੇ ਨਾਲ, ਉਪਚਾਰਕ ਸਿੱਖਿਆ, ਕੌਸ਼ਲ ਵਿਕਾਸ ਅਤੇ ਸਿੱਖਿਆ ਨਾਲ ਰੁਜ਼ਗਾਰ ਦੇ ਰਸਤਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਸਮਾਵੇਸ਼ੀ ਸਿੱਖਿਆ ਸਮਿਟ ਦਾ ਉਦੇਸ਼ ਹੇਠ ਲਿਖਿਆ ਹੈ:

  • ਸਮਾਵੇਸ਼ੀ ਸਿੱਖਿਆ ਦੇ ਲਈ ਨੀਤੀ ਅਤੇ ਵਿਵਹਾਰ ਨੂੰ ਮਜ਼ਬੂਤ ਕਰੋ

  • ਸਹਾਇਕ ਤਕਨਾਲੋਜੀਆਂ ਅਤੇ ਡਿਜੀਟਲ ਉਪਕਰਣਾਂ ਨੂੰ ਅਪਣਾਉਣ ਨੂੰ ਹੁਲਾਰਾ ਦੇਣਾ।

  • ਅਧਿਆਪਕਾਂ ਦੀ ਸਮਰੱਥਾ ਅਤੇ ਸੰਸਥਾਗਤ ਤਤਪਰਤਾ ਦਾ ਨਿਰਮਾਣ ਕਰੋ।

  • ਅੰਤਰ-ਖੇਤਰੀ ਸਹਿਯੋਗ ਨੂੰ ਹੁਲਾਰਾ ਦੇਣਾ

  • ਦਿਵਯਾਂਗਜਨਾਂ ਦੇ ਲਈ ਸਿੱਖਿਆ ਦੇ ਰੁਜ਼ਗਾਰ ਤੱਕ ਦੇ ਮਾਰਗ ਦੀ ਭਵਿੱਖ ਦੀਆਂ ਦਿਸ਼ਾਵਾਂ ਦੀ ਪਛਾਣ ਕਰੋ।

  •  

 

*****

ਏਕੇ/ਸ਼ੀਨਮ


(रिलीज़ आईडी: 2217264) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Malayalam